ਭਾਰਤ ਚੋਣ ਕਮਿਸ਼ਨ

ਸ਼੍ਰੀ ਰਾਜੀਵ ਕੁਮਾਰ ਨੇ ਨਵੇਂ ਚੋਣ ਕਮਿਸ਼ਨਰ ਦਾ ਕਾਰਜਭਾਰ ਸੰਭਾਲਿਆ

Posted On: 01 SEP 2020 12:40PM by PIB Chandigarh

ਸ਼੍ਰੀ ਰਾਜੀਵ ਕੁਮਾਰ ਨੇ ਅੱਜ ਭਾਰਤ ਦੇ ਨਵੇਂ ਚੋਣ ਕਮਿਸ਼ਨਰ ਦਾ ਕਾਰਜਭਾਰ ਸੰਭਾਲ ਲਿਆ ਹੈ ਸ਼੍ਰੀ ਕੁਮਾਰ ਭਾਰਤੀ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ ਅਤੇ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਨਾਲ ਸ਼ਾਮਲ ਹੋ ਗਏ ਹਨ

ਸ਼੍ਰੀ ਰਾਜੀਵ ਕੁਮਾਰ ਦਾ ਜਨਮ 19 ਫਰਵਰੀ 1960 ਨੂੰ ਹੋਇਆ ਸੀ ਤੇ ਉਹ 1984 ਬੈਚ ਦੇ ਆਈ ਐੱਸ ਅਫ਼ਸਰ ਹਨ ਭਾਰਤ ਸਰਕਾਰ ਦੀ 36 ਸਾਲਾਂ ਤੋਂ ਜਿ਼ਆਦਾ ਸਮੇਂ ਸੇਵਾ ਦੌਰਾਨ ਸ਼੍ਰੀ ਕੁਮਾਰ ਨੇ ਕੇਂਦਰ ਅਤੇ ਆਪਣੇ ਸੂਬੇ ਬਿਹਾਰ / ਝਾਰਖੰਡ ਵਿੱਚ ਵੱਖ ਵੱਖ ਮੰਤਰਾਲਿਆਂ ਵਿੱਚ ਕੰਮ ਕੀਤਾ ਹੈ

 

 

ਸ਼੍ਰੀ ਰਾਜੀਵ ਕੁਮਾਰ ਭਾਰਤ ਦੇ ਨਵੇਂ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਦੇ ਹੋਏ

 

ਬੀ ਐੱਸ , ਐੱਲ ਐੱਲ ਬੀ, ਪੀ ਜੀ ਡੀ ਐੱਮ ਅਤੇ ਐੱਮ ਪਬਲਿਕ ਪੋਲਿਸੀ ਦੀਆਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਸ਼੍ਰੀ ਕੁਮਾਰ ਦਾ ਸਮਾਜਿਕ ਖੇਤਰ, ਵਾਤਾਵਰਨ ਤੇ ਜੰਗਲਾਤ, ਮਨੁੱਖੀ ਸਰੋਤ, ਵਿੱਤ ਅਤੇ ਬੈਂਕਿੰਗ ਖੇਤਰ ਵਿੱਚ ਕੰਮ ਕਰਨ ਦਾ ਲੰਮਾ ਤਜ਼ਰਬਾ ਹੈ ਉਹ ਵਧੇਰੇ ਪਾਰਦਰਸ਼ਤਾ, ਵਿਚੋਲਾਗਿਰੀ ਖ਼ਤਮ ਕਰਕੇ ਨਾਗਰਿਕਾਂ ਨੂੰ ਸਿੱਧੀਆਂ ਸੇਵਾਵਾਂ ਦੇਣ ਅਤੇ ਨੀਤੀਆਂ ਵਿੱਚ ਤਰਮੀਮਾਂ ਨੂੰ ਲਿਆਉਣ ਲਈ ਤਕਨਾਲੋਜੀ ਦੀ ਵਰਤੋਂ ਲਈ ਦ੍ਰਿੜ ਹਨ ਸ਼੍ਰੀ ਕੁਮਾਰ ਫਰਵਰੀ 2020 ਵਿੱਚ ਭਾਰਤ ਸਰਕਾਰ ਦੇ ਵਿੱਤ ਸਕੱਤਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ ਉਸ ਤੋਂ ਬਾਅਦ 31 ਅਗਸਤ 2020 ਤੱਕ ਉਹ ਪਬਲਿਕ ਇੰਟਰਪ੍ਰਾਈਸਿਜ਼ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੇ ਰਹੇ ਸ਼੍ਰੀ ਕੁਮਾਰ 2015 ਤੋਂ 2016 ਤੱਕ ਪ੍ਰਸੋਨਲ ਤੇ ਟ੍ਰੇਨਿੰਗ ਵਿਭਾਗ ਵਿੱਚ ਇਸਟੈਬਲਿਸ਼ਮੈਂਟ ਅਫ਼ਸਰ ਰਹਿ ਚੁੱਕੇ ਹਨ ਇਸ ਤੋਂ ਪਹਿਲਾਂ ਉਹ ਵਾਤਾਵਰਨ ਤੇ ਜੰਗਲਾਤ ਮੰਤਰਾਲੇ, ਕਬਾਇਲੀ ਮਾਮਲਿਆਂ ਬਾਰੇ ਅਤੇ ਡਿਪਾਰਟਮੈਂਟ ਆਫ ਐਕਸਪੈਂਡੀਚਰ ਦੇ ਸੰਯੁਕਤ ਸਕੱਤਰ ਵੀ ਰਹਿ ਚੁੱਕੇ ਹਨ ਉਹਨਾਂ ਨੇ ਸੂਬਾ ਕੈਡਰ ਦੇ ਸਿੱਖਿਆ ਵਿਭਾਗ ਵਿੱਚ ਵੀ ਕੰਮ ਕੀਤਾ ਹੈ

 

ਸ਼੍ਰੀ ਰਾਜੀਵ ਕੁਮਾਰ ਇੱਕ ਹੁਸਿ਼ਆਰ ਟ੍ਰੈਕਰ ਹੋਣ ਦੇ ਨਾਲ ਸ਼ਾਸਤਰੀਯ ਤੇ ਭਗਤੀ ਸੰਗੀਤ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ


ਐੱਸ ਬੀ ਐੱਸ / ਐੱਮ ਆਰ / ਐੱਸ ਐੱਮ


(Release ID: 1650466) Visitor Counter : 692