ਰੇਲ ਮੰਤਰਾਲਾ

ਮਿਸ਼ਨ ਮੋਡ 'ਤੇ ਕੰਮ ਕਰਦਿਆਂ ਭਾਰਤੀ ਰੇਲਵੇ ਦੀ ਅਗਸਤ 2020 ਮਹੀਨੇ ਲਈ ਫ੍ਰੇਟ ਲੋਡਿੰਗ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਫ੍ਰੇਟ ਲੋਡਿੰਗ ਤੋਂ ਅਧਿਕ ਰਹੀ

ਅਗਸਤ, 2020 ਮਹੀਨੇ ਵਿੱਚ ਭਾਰਤੀ ਰੇਲਵੇ ਲੋਡਿੰਗ 94.33 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 3.31 ਮਿਲੀਅਨ ਟਨ ਵੱਧ ਹੈ


ਰੇਲਵੇ ਦੀ ਫ੍ਰੇਟ ਆਵਾਗਮਨ ਨੂੰ ਬਹੁਤ ਹੀ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਿੱਚ ਕਈ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ

Posted On: 01 SEP 2020 2:53PM by PIB Chandigarh

ਮਿਸ਼ਨ ਮੋਡ 'ਤੇ ਕੰਮ ਕਰਦਿਆਂ, ਭਾਰਤੀ ਰੇਲਵੇ ਨੇ ਫ੍ਰੇਟ ਢੋਆ-ਢੁਆਈ ਨੂੰ ਅੱਗੇ ਵਧਾਉਣ ਦੀ ਇੱਕ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ। ਅਗਸਤ,2020 ਮਹੀਨੇ ਲਈ ਭਾਰਤੀ ਰੇਲਵੇ ਦੀ ਫ੍ਰੇਟ ਲੋਡਿੰਗ ਪਿਛਲੇ ਸਾਲ ਦੇ ਇਸੇ ਮਹੀਨੇ ਤੋਂ ਵੱਧ ਹੈ।

 

ਅਗਸਤ 2020 ਮਹੀਨੇ ਵਿੱਚ ਭਾਰਤੀ ਰੇਲਵੇ ਦੀ ਲੋਡਿੰਗ 94.33 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 3.31 ਮਿਲੀਅਨ ਟਨ ਵੱਧ ਹੈ (91.02 ਮਿਲੀਅਨ ਟਨ)।

 

ਅਗਸਤ 2020 ਦੇ ਮਹੀਨੇ ਵਿਚ ਭਾਰਤੀ ਰੇਲਵੇ ਲੋਡਿੰਗ 94.33 ਮਿਲੀਅਨ ਟਨ ਸੀ, ਜਿਸ ਵਿੱਚ 40.49 ਮਿਲੀਅਨ ਟਨ ਕੋਲਾ, 12.46 ਮਿਲੀਅਨ ਟਨ ਕੱਚਾ ਲੋਹਾ, 6.24 ਮਿਲੀਅਨ ਟਨ ਅਨਾਜ, 5.32 ਮਿਲੀਅਨ ਟਨ ਖਾਦ, 4.63 ਮਿਲੀਅਨ ਟਨ ਸੀਮਿੰਟ (ਕਲਿੰਕਰ ਨੂੰ ਛੱਡ ਕੇ) ਅਤੇ 3.2 ਮਿਲੀਅਨ ਟਨ ਖਣਿਜ ਤੇਲ ਸ਼ਾਮਲ ਹੈ।

 

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਫ੍ਰੇਟ ਢੁਆਈ ਗਤੀਵਿਧੀਆਂ ਵਿੱਚ ਸੁਧਾਰਾਂ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ ਅਤੇ ਇਸ ਨੂੰ ਆਉਣ ਵਾਲੀ ਜ਼ੀਰੋ ਅਧਾਰਿਤ ਸਮਾਂ ਸਾਰਣੀ ਵਿੱਚ ਸ਼ਾਮਲ ਕੀਤਾ ਜਾਵੇਗਾ।

 

ਇਹ ਵਰਣਨ ਯੋਗ ਹੈ ਕਿ ਰੇਲਵੇ ਫ੍ਰੇਟ ਢੁਆਈ ਗਤੀਵਿਧੀਆਂ  ਨੂੰ ਬਹੁਤ ਹੀ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਿੱਚ ਬਹੁਤ ਸਾਰੀਆਂ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ।

 

ਰੇਲਵੇ ਦੁਆਰਾ ਕੋਵਿਡ 19 ਦਾ ਉਪਯੋਗ ਸਰਬਪੱਖੀ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇੱਕ ਅਵਸਰ ਵਜੋਂ ਕੀਤਾ ਗਿਆ ਹੈ।

 

*****

 

ਡੀਜੇਐੱਨ / ਐੱਮਕੇਵੀ


(Release ID: 1650421) Visitor Counter : 171