ਰਸਾਇਣ ਤੇ ਖਾਦ ਮੰਤਰਾਲਾ

ਖਾਦ ਵਿਭਾਗ 1 ਸਤੰਬਰ 2020 ਤੋਂ 15 ਸਤੰਬਰ 2020 ਤੱਕ ਸਵੱਛਤਾ ਪਖਵਾੜਾ ਮਨਾ ਰਿਹਾ ਹੈ

ਕੋਵਿਡ—19 ਮਹਾਮਾਰੀ ਦੇ ਫੈਲ੍ਹਣ ਦੇ ਮੱਦੇਨਜ਼ਰ ਇਸ ਸਾਲ ਸਵੱਛਤਾ ਪਖਵਾੜੇ ਦੀ ਮਹੱਤਤਾ ਹੋਰ ਵੱਧ ਗਈ ਹੈ; ਸ਼੍ਰੀ ਗੌੜਾ

Posted On: 01 SEP 2020 2:57PM by PIB Chandigarh

ਕੇਂਦਰ ਦੇ ਖਾਦ ਵਿਭਾਗ ਵੱਲੋਂ 1 ਸਤੰਬਰ 2020 ਤੋਂ 15 ਸਤੰਬਰ 2020 ਤੱਕ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ ਵਿਭਾਗ ਤਹਿਤ ਕਰਵਾਏ ਜਾਣ ਵਾਲੇ ਸਵੱਛਤਾ ਅਭਿਆਨ ਵਿੱਚ ਸਾਰੇ ਜਨਤਕ ਖੇਤਰ ਦੇ ਅਦਾਰੇ ਤੇ ਸੰਸਥਾਵਾਂ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੀਆਂ ਹਨ


ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਕੋਵਿਡ—19 ਮਹਾਮਾਰੀ ਦੇ ਫੈਲਾਅ ਦੇ ਮੱਦੇਨਜ਼ਰ ਇਸ ਸਾਲ ਸਵੱਛਤਾ ਪਖਵਾੜੇ ਦੀ ਮਹੱਤਤਾ ਹੋਰ ਵੀ ਜਿ਼ਆਦਾ ਹੈ

 

ਸ਼੍ਰੀ ਗੌੜਾ ਨੇ  ਕਿਹਾ ਕਿ ਦੇਸ਼ ਵਿੱਚ ਸਾਫ਼ ਸਫਾਈ ਰੱਖਣ ਦੀ ਕੋਸਿ਼ਸ਼ ਵਜੋਂ ਖਾਦ ਸਨਅਤ, ਡੀਲਰਾਂ ਤੇ ਵਪਾਰੀਆਂ ਵੱਲੋਂ ਕੀਤੇ ਯਤਨਾਂ ਦੇ ਚੰਗੇ ਸਿੱਟੇ ਨਜ਼ਰ ਆਉਣਗੇ

 

ਮੰਤਰੀ ਨੇ ਸਵੱਛਤਾ ਪਖਵਾੜਾ ਨੂੰ ਸਫ਼ਲ ਬਣਾਉਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ


ਸਕੱਤਰ (ਖਾਦਾਂ) ਸ਼੍ਰੀ ਛਬਿਲੇਂਦਰਾ ਰਾਉਲ ਨੇ ਅੱਜ ਸਵੱਛਤਾ ਸਹੁੰ ਚੁਕਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਸਹੁੰ ਚੁੱਕੀ


ਆਰ ਸੀ ਜੇ / ਆਰ ਕੇ ਐੱਮ


(Release ID: 1650420) Visitor Counter : 162