ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦੇ ਤਹਿਤ 'ਹੰਪੀ-ਅਤੀਤ ਤੋ ਪ੍ਰੇਰਿਤ; ਭਵਿੱਖ ਦੇ ਵੱਲ ਅੱਗੇ' ਨਾਮਕ ਇੱਕ ਵੈਬੀਨਾਰ ਆਯੋਜਨ ਕੀਤਾ

Posted On: 31 AUG 2020 1:59PM by PIB Chandigarh

ਟੂਰਿਜ਼ਮ ਮੰਤਰਾਲਾ ਨੇ ਆਪਣੀ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦੇ ਤਹਿਤ 29 ਅਗਸਤ 2020 ਨੂੰ ਆਪਣੇ ਨਵੀਨਤਮ ਵੈਬੀਨਾਰ ਦਾ ਆਯੋਜਨ ਕੀਤਾ, ਜਿਸ ਦਾ ਵਿਸ਼ਾ 'ਹੰਪੀ-ਅਤੀਤ ਤੋ ਪ੍ਰੇਰਿਤ; ਭਵਿੱਖ ਦੇ ਵੱਲ ਅੱਗੇ' ਸੀ। ਇਹ  ਵੈਬੀਨਾਰ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ 'ਤੇ ਕੇਂਦ੍ਰਿਤ ਸੀ ਜੋ ਕਿ ਹੰਪੀ ਦੀਆਂ ਜਰੂਰਤਾਂ ਨੂੰ ਵਿਰਾਸਤੀ ਸਥਾਨ ਅਤੇ ਟੂਰਿਜ਼ਮ ਮੰਜ਼ਿਲ ਦੋਵਾਂ ਦੇ ਰੂਪ ਸੰਬੋਧਿਤ ਕਰਨ 'ਤੇ ਅਧਾਰਿਤ ਸੀ ਅਤੇ ਇਸ ਦੀ ਸਮਾਜਿਕ,ਆਰਥਿਕ ਅਤੇ ਵਾਤਾਵਰਣ ਸਬੰਧੀ ਚਿੰਤਾਵਾਂ ਨੂੰ ਵੀ ਸੰਬੋਧਿਤ ਕਰਨ ਵਾਲਾ ਸੀ। ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ, ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ  ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਯਤਨ ਹੈ।

 

ਇਸ ਵੈਬੀਨਾਰ ਨੂੰ ਸ਼੍ਰੀਮਤੀ ਸ਼ਮਾ ਪਵਾਰ ਸੰਸਥਾਪਕ ਕਿਸ਼ਕਿੰਧਾ ਟਰੱਸਟ ਅਤੇ ਕਨਵੀਨਰ ਇੰਨਟੇਕ ਅਨੇਗੁੰਡੀ ਹੰਪੀ ਦੂਆਰਾ ਪੇਸ਼ ਕੀਤਾ ਗਿਆ ਜਿਸ ਵਿੱਚ ਹੰਪੀ ਦੇ ਵਿਸ਼ਾਲ, ਸ਼ਾਨਦਾਰ ਸਥਾਨਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਕਿ ਵਿਜੈਨਗਰ ਸਮਰਾਜ ਦੇ ਅੰਤਿਮ ਮਹਾਨ ਹਿੰਦੂ ਸਮਰਾਜ ਦੀ ਅੰਤਿਮ ਰਾਜਧਾਨੀ ਸੀ। ਯੂਨੈੱਸਕੋ ਦੇ ਵਿਸ਼ਵ ਵਿਰਾਸਤ ਸਥਾਨ ਹੰਪੀ ਦੀ ਸ਼ਾਨਦਾਰ ਸਥਾਪਨਾ ਵਿੱਚ ਤੁੰਗਭੱਦਰਾ ਨਦੀ , ਵਰਤਮਾਨ ਪਹਾੜੀ ਦੀਆਂ ਸ਼੍ਰੇਣੀਆਂ ਅਤੇ ਖੁੱਲ਼੍ਹੇ ਮੈਦਾਨਾਂ ਦਾ ਭੂਗੋਲਿਕ ਖੇਤਰ ਸ਼ਾਮਲ ਹਨ।ਇਸ ਸਮਰਾਜ ਦੇ ਵਿਭਿੰਨ ਸ਼ਹਿਰੀ,ਸ਼ਾਹੀ ਅਤੇ ਪਵਿੱਤਰ ਪ੍ਰਣਾਲੀਆਂ ਦੀਆਂ ਵਿਸ਼ੇਸ਼ਤਾਵਾਂ,1600 ਤੋਂ ਜ਼ਿਆਦਾ ਬਚੇ ਹੋਏ ਅਵਸ਼ੇਸ਼ਾਂ ਤੋਂ ਸਪੱਸ਼ਟ ਹੁੰਦੀਆਂ ਹਨ, ਜਿਸ ਵਿੱਚ ਕਿਲ੍ਹੇ ,ਨਦੀ ਕਿਨਾਰੇ ਦੀਆਂ ਵਿਸ਼ੇਸ਼ਤਾਵਾਂ, ਸ਼ਾਹੀ ਅਤੇ ਪਵਿੱਤਰ ਕੰਪਲੈਕਸ, ਮੰਦਿਰ,ਧਾਰਮਿਕ ਅਸਥਾਨ,ਥੰਮਾਂ ਵਾਲੇ ਹਾਲ, ਮੰਡਪ,ਸਮਾਰਕ ਢਾਂਚੇ,ਪ੍ਰਵੇਸ਼ ਦੁਆਰ,ਰੱਖਿਆ ਚੌਕੀਆਂ,ਅਸਤਬਲ ਜਲ ਢਾਂਚੇ ਆਦਿ ਸ਼ਾਮਲ ਹਨ।

 

ਪੇਸ਼ਕਰਤਾ ਨੇ ਹੰਪੀ ਦੇ ਇਤਿਹਾਸ ਤੋਂ ਸ਼ੁਰੂਆਤ ਕੀਤੀ। ਇਸ ਦਾ ਨਾਮ ਪੰਪਾ ਤੋਂ ਲਿਆ ਗਿਆ ਹੈ ਜੋ ਕਿ ਤੁੰਗਭੱਦਰਾ ਨਦੀ ਦਾ ਪੁਰਾਣਾ ਨਾਮ ਹੈ, ਜਿਸ ਦੇ ਕਿਨਾਰੇ ਇਹ ਸ਼ਹਿਰ ਬਣਿਆ ਹੈ। 1336 ਈਸਵੀ ਵਿੱਚ ਵਿਜੈਨਗਰ ਸਮਰਾਜ ਕੰਪਿਲੀ ਸਮਰਾਜ ਦੇ ਪਤਨ ਤੋਂ ਬਾਅਦ ਉਤਪੰਨ ਹੋਇਆ। ਇਹ ਦੱਖਣੀ ਭਾਰਤ ਦੇ ਪ੍ਰਸਿੱਧ ਹਿੰਦੂ ਸਮਰਾਜਾਂ ਵਿੱਚੋਂ ਇੱਕ ਦੇ ਰੂਪ ਵਿੱਚ ਵਿਕਸਿਤ ਹੋਇਆ,ਜਿਸ ਨੇ 200 ਸਾਲਾਂ ਤੱਕ ਸ਼ਾਸਨ ਕੀਤਾ। ਵਿਜੈਨਗਰ ਦੇ ਸ਼ਾਸਕਾਂ ਨੇ ਬੌਧਿਕ ਗਤੀਵਿਧੀਆਂ ਅਤੇ ਕਲਾਵਾਂ ਦੇ ਵਿਕਾਸ ਨੂੰ ਪ੍ਰੋਤਸਾਹਨ ਦਿੱਤਾ, ਇੱਕ ਮਜ਼ਬੂਤ ਸੈਨਾ ਦਾ ਨਿਰਮਾਣ ਕੀਤਾ ਅਤੇ ਆਪਣੇ ਉੱਤਰ ਅਤੇ ਪੂਰਬ ਦੇ ਸਮਰਾਜਾਂ ਦੇ ਨਾਲ ਕਈ ਯੁੱਧ ਲੜੇ। ਉਨ੍ਹਾਂ ਨੇ ਸੜਕਾਂ, ਜਲ ਸਬੰਧੀ ਕਾਰਜਾਂ,ਖੇਤੀਬਾੜੀ,ਧਾਰਮਿਕ ਸਥਾਨਾਂ ਅਤੇ ਜਨਤਕ ਬੁਨਿਆਦੀ ਸਹੂਲਤਾਂ ਵਿੱਚ ਨਿਵੇਸ਼ ਕੀਤਾ। ਇੱਥੇ ਕਾਰਜ ਸਥਾਨ ਬਹੁ-ਧਾਰਮਿਕ ਅਤੇ ਬਹੁ-ਜਾਤੀ ਹੁੰਦੇ ਸਨ; ਇਸ ਵਿੱਚ ਇੱਕ ਦੂਜੇ ਦੇ ਆਸਪਾਸ ਹਿੰਦੂ ਅਤੇ ਜੈਨ ਸਮਾਰਕ ਵੀ ਸ਼ਾਮਲ ਸਨ। ਇਮਾਰਤਾਂ ਵਿੱਚ ਮੁੱਖ ਰੂਪ ਨਾਲ,ਦੱਖਣੀ ਭਾਰਤੀ ਹਿੰਦੂ ਕਲਾ ਅਤੇ ਵਾਸਤੂਕਲਾ ਤੋਂ ਲੈ ਕੇ ਏਹੋਲ-ਪੱਤਾਦਕਲ ਸ਼ੈਲੀਆਂ ਨੂੰ ਸ਼ਾਮਲ ਕੀਤਾ ਗਿਆ ਸੀ,ਲੇਕਿਨ ਹੰਪੀ ਨਿਰਮਾਣਕਰਤਾਵਾਂ ਨੇ ਲੋਟਸ ਪੈਲੇਸ,ਜਨਤਕ ਇਸ਼ਨਾਨ ਅਤੇ ਹਾਥੀ ਅਸਤਬਲ ਵਿੱਚ ਇੰਡੋ- ਇਸਲਾਮਿਕ ਵਾਸਤੂਕਲਾ ਦੇ ਤੱਤਾਂ ਨੂੰ ਵੀ ਸ਼ਾਮਲ ਕੀਤਾ ਸੀ।

 

ਵਿਜੈਨਗਰ ਸਮਰਾਜ ਦਾ ਵਿਕਾਸ ਇਸ ਲਈ ਹੋਇਆ ਕਿਉਂਕਿ ਇਸ ਨੇ ਦੱਖਣੀ ਭਾਰਤ ਦੇ ਕਪਾਹ ਅਤੇ ਮਸਾਲਾ ਵਪਾਰਕ ਮਾਰਗਾਂ ਨੂੰ ਨਿਯੰਤਰਿਤ ਕੀਤਾ। ਮੱਧਕਾਲੀਨ ਇਤਿਹਾਸਕਾਰ ਹੰਪੀ ਨੂੰ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਦੇ ਰੂਪ ਵਿੱਚ ਦਰਸਾਉਂਦੇ ਹਨ। ਹਾਲਾਂਕਿ, ਵਿਜੈਨਗਰ ਦੀ ਮਹਿਮਾ ਥੋੜੇ ਸਮੇਂ ਲਈ ਰਹੀ। ਕ੍ਰਿਸ਼ਣਦੇਵ ਰਾਯ ਦੀ ਮੌਤ ਦੇ ਨਾਲ ਹੀ, ਪੰਜ ਮੁਸਲਿਮ ਰਾਜਾਂ-ਬੀਜਾਪੁਰ,ਬਿਦਰ,ਗੋਲਕੁੰਡਾ,ਅਹਿਮਦਨਗਰ ਅਤੇ ਬਰਾਰ ਦੀ ਸੰਯੁਕਤ ਸੈਨਾਵਾਂ ਨੇ 1565 ਵਿੱਚ ਇਸ ਸਮਰਾਜ ਨੂੰ ਸਮਾਪਤ ਕਰ ਦਿੱਤਾ।

 

ਕਿਸ਼ਕਿੰਧਾ ਟਰੱਸਟ ਦੀ ਸਥਾਪਨਾ 1997 ਵਿੱਚ ਸਥਾਨਕ ਲੋਕਾਂ ਦੇ ਜੀਵਨ ਦੇ ਨਾਲ ਵਿਰਾਸਤ ਦੀ ਸੰਭਾਲ਼ ਨੂੰ ਏਕੀਕ੍ਰਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਕੀਤੀ ਗਈ, ਜੋ ਅਨੇਗੁੰਡੀ ਪਿੰਡ ਦੇ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਸੁਧਾਰ ਦੀ ਦਿਸ਼ਾ ਵਿੱਚ ਯਤਨਸ਼ੀਲ ਹੈ। ਆਪਣੀ ਸਥਾਪਨਾ ਦੇ ਬਾਅਦ ਤੋਂ,ਟਰੱਸਟ ਦੁਆਰਾ ਸ਼ਿਲਪ,ਗ੍ਰਾਮੀਣ ਟੂਰਿਜ਼ਮ,ਜੈਵਿਕ ਖੇਤੀ ਅਤੇ ਹੋਰਨਾਂ ਸਥਾਨਕ ਰੂਪ ਨਾਲ ਵਿਕਸਿਤ ਕੌਸ਼ਲ ਦੇ ਨਾਲ, ਵਿਰਾਸਤ ਸੰਭਾਲ਼ ਨੂੰ ਏਕੀਕ੍ਰਿਤ ਕਰਨ ਵਾਲੇ ਪ੍ਰੋਗਰਾਮਾਂ ਨੂੰ ਚਲਾਇਆ ਜਾ ਰਿਹਾ ਹੈ ਜੋ ਕਿ ਭਾਈਚਾਰੇ ਨੂੰ ਸਮਾਜਿਕ ਅਤੇ ਆਰਥਿਕ ਰੂਪ ਨਾਲ ਲਾਭ ਦਿੰਦੇ ਹਨ।

 

ਪੇਸ਼ਕਰਤਾ ਨੇ ਹੰਪੀ ਦੇ ਮਹੱਤਵਪੂਰਨ ਆਕਰਸ਼ਣਾਂ ਨੂੰ ਉਜਾਗਰ ਕਰਦੇ ਹੋਏ 15ਵੀਂ ਸ਼ਤਾਬਦੀ ਦੇ ਵਿਰੂਪਾਕਸ਼ ਮੰਦਿਰ ਦੇ ਸੰਦਰਭ ਵਿੱਚ ਦੱਸਿਆ, ਜੋ ਇਸ ਸ਼ਹਿਰ ਦੀਆ ਸਭ ਤੋਂ ਪੁਰਾਣੀ ਇਮਾਰਤਾਂ ਵਿੱਚੋਂ ਇੱਕ ਹੈ। ਇਸ ਦਾ ਮੁੱਖ ਮੰਦਿਰ ਭਗਵਾਨ ਵਿਰੂਪਾਕਸ਼ ਨੂੰ ਸਮਰਪਿਤ ਹੈ, ਜੋ ਕਿ ਭਗਵਾਨ ਸ਼ੰਕਰ ਦਾ ਦਾ ਇੱਕ ਰੂਪ ਹੈ। ਵਿਰੂਪਾਕਸ਼ ਮੰਦਿਰ ਦੇ ਦੱਖਣ ਵਿੱਚ, ਹੇਮਕੁੰਟਾ ਪਹਾੜੀ ਦੇ ਸ਼ੁਰੂਆਤੀ ਖੰਡਰ, ਜੈਨ ਮੰਦਿਰ ਅਤੇ ਭਗਵਾਨ ਵਿਸ਼ਣੂ ਦਾ ਇੱਕ ਰੂਪ ਨਰਸਿਮਹਾ ਦੀ ਅਖੰਡ ਮੂਰਤੀ ਹੈ।ਪੂਰਬੀ ਸਿਰੇ 'ਤੇ,ਨੰਦੀ ਦੀ ਪੱਥਰ ਦੀ ਵੱਡੀ ਮੂਰਤੀ ਸਥਿਤ ਹੈ; ਦੱਖਣੀ ਦਿਸ਼ਾ ਵਿੱਚ ਜੀਵਨ ਤੋਂ ਵੀ ਵੱਡੇ ਭਗਵਾਨ ਗਣੇਸ਼ ਦੀ ਮੂਰਤੀ ਹੈ।ਲੱਗਦਾ ਹੈ ਕਿ ਹੰਪੀ ਵਿੱਚ ਉਨ੍ਹਾਂ ਦਿਨਾਂ ਵੱਡੇ ਸਿੰਗਲ ਪੱਥਰ 'ਤੇ ਉੱਕਰਨ ਦੀ ਵਾਸਤੂਕਲਾ ਹੋਇਆ ਕਰਦੀ ਸੀ,ਕਿਉਂਕਿ ਨਰਸਿਮਹਾ ਭਗਵਾਨ (6.7 ਮੀਟਰ ਉੱਚਾ) ਦੀ,ਅੱਧੇ ਸ਼ੇਰ ਅਤੇ ਅੱਧੇ ਮਨੁੱਖ ਦੇ ਅਵਤਾਰ, ਵਾਲੀ ਮੂਰਤੀ ਦੇ ਨਾਲ-ਨਾਲ ਇੱਕ ਵਿਸ਼ਾਲ ਲਿੰਗ ਵੀ ਮੌਜੂਦ ਹੈ।

 

ਹੰਪੀ ਬਜ਼ਾਰ ਦੀ ਗਲੀ, ਜਿਸ ਨੂੰ ਵਿਰੂਪਾਕਸ਼ ਬਜ਼ਾਰ ਵੀ ਕਿਹਾ ਜਾਂਦਾ ਹੈ,ਵਿਰੂਪਾਕਸ਼ ਮੰਦਿਰ ਦੇ ਸਾਹਮਣੇ ਤੋਂ ਸ਼ੁਰੂ ਹੁੰਦੀ ਹੈ ਅਤੇ ਸਤੰਗ ਪਹਾੜੀ ਦੀ ਤਲਹੱਟੀ ਵਿੱਚ ਸਮਾਪਤ ਹੁੰਦੀ ਹੈ। ਜਿਵੇਂ ਹੀ ਰਾਮ ਅਤੇ ਲਕਸ਼ਮਣ ਨੇ ਸੀਤਾ ਦੀ ਖੋਜ ਸ਼ੁਰੂ ਕੀਤੀ ਸੀ, ਉਨ੍ਹਾਂ ਨੂੰ ਰਾਸਤੇ ਵਿੱਚ ਮਤੰਗ ਪਹਾੜੀ ਮਿਲੀ ਜਿੱਥੇ ਸੁਗਰੀਵ ਆਪਣੇ ਮੰਤਰੀ ਜਾਮਵੰਤ ਅਤੇ ਸਹਿਯੋਗੀ ਹਨੂਮਾਨ ਦੇ ਨਾਲ ਨਿਵਾਸ ਕਰਦੇ ਸਨ। ਹੰਪੀ ਬਜ਼ਾਰ ਤੋਂ ਦੋ ਕਿਲੋਮੀਟਰ ਪੂਰਬ,16ਵੀ ਸ਼ਤਾਬਦੀ ਵਿੱਚ ਬਣਾਇਆ ਵਿੱਠਲ ਮੰਦਿਰ, ਹੁਣ ਇੱਕ ਵਿਸ਼ਵ ਵਿਰਾਸਤ ਸਮਾਰਕ, ਨੂੰ ਦੇਖਿਆ ਜਾ ਸਕਦਾ ਹੈ। ਇਸ ਮੰਦਿਰ ਦੀਆਂ ਉੱਕਰੀਆ ਤਸਵੀਰਾਂ  ਵਿਜੈਨਗਰ ਸਮਰਾਜ ਦੇ ਕਾਰੀਗਰਾਂ ਦੁਆਰਾ ਸ਼ਾਨਦਾਰ ਵਾਸਤੂਕਲਾ ਦੀ ਸ਼ਾਨ ਦਾ ਅਨੁਭਵ ਕਰਾਉਂਦੀਆਂ ਹਨ। ਮੰਦਿਰ ਦੇ ਥੰਮ੍ਹ ਇੰਨੇ ਸੰਤੁਲਿਤ ਹਨ ਕਿ ਸੰਗੀਤ ਦੀ ਗੁਣਵੱਤਾ ਦਾ ਬੋਧ ਹੁੰਦਾ ਹੈ, ਰਾਣੀ ਦਾ ਇਸ਼ਨਾਨ ਘਰ,ਹਜ਼ਾਰਾ ਰਾਮ ਮੰਦਰ, ਲੋਟਸ ਪੈਲੇਸ,ਹਾਥੀ ਨਿਵਾਸ ਸਥਾਨ ਵਗਰੇ ਕੁਝ ਹੋਰ ਆਕਰਸ਼ਣ ਹਨ ਜਿਨ੍ਹਾਂ ਦਾ ਭ੍ਰਮਣ ਛੱਡਿਆ ਨਹੀਂ ਜਾ ਸਕਦਾ ਹੈ।

 

ਹੰਪੀ ਧਿਆਨ ਕੇਂਦ੍ਰਿਤ ਕਰਨ ਦਾ ਇੱਕ ਸਥਾਨ ਹੈ ਇੱਕ ਲਘੂ ਚਿੱਤਰਕਲਾ ਦੀ ਤਰ੍ਹਾਂ ਦਿੱਖਦਾ ਹੈ। ਹੰਪੀ ਦੇ ਆਸਪਾਸ ਗੁਜ਼ਰਦੇ ਸਮੇਂ, ਕੋਈ ਵੀ ਵਿਅਕਤੀ ਇਸ ਦੀਆਂ ਅਨੰਤ ਯਾਤਰਾਵਾਂ ਨੂੰ ਮਹਿਸੂਸ ਕਰ ਸਕਦਾ ਹੈ। ਹੰਪੀ ਦੀ ਕੁਦਰਤੀ ਵਿਰਾਸਤ ਵਿੱਚ ਬੋਲਡਰ,ਰਗੜ ਅਤੇ ਦਲਦਲੀ ਭੂਮੀ,ਤੁੰਗਭੱਦਰਾ ਨਦੀ,ਪੰਛੀ ਅਤੇ ਵਣਜੀਵ,ਔਟਰ ਰਿਜ਼ਰਵ ਅਤੇ ਵੰਨਸਵੰਨੀਆਂ ਬਨਸਪਤੀਆਂ ਅਤੇ ਜੀਵ-ਜੰਤੂ ਸ਼ਾਮਲ ਹਨ। ਇੱਥੇ ਚੰਦਨ ਦੇ ਵਰਗੇ ਕੁਝ ਦਰੱਖਤ ਕੁਦਰਤੀ ਰੂਪ ਨਾਲ ਉੱਗਦੇ ਹਨ। ਇੱਥੋਂ ਦੀ ਸਿੰਚਾਈ ਪ੍ਰਣਾਲੀ ਬਹੁਤ ਚੰਗੀ ਹੈ ਜੋ ਕਿ ਚੌਲ ਦੀ ਖੇਤੀ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ।ਲੋਕ ਹੰਪੀ ਦੀ ਯਾਤਰਾ ਇੱਥੋਂ ਦੇ ਪੰਛੀਆਂ, ਪ੍ਰਾਚੀਨ ਲੈਂਡਸਕੇਪ,ਨਦੀ,ਚੱਟਾ ਅਤੇ ਵਾਤਾਵਰਣ ਦੇ ਮਿਸ਼ਰਣ ਨੂੰ ਦੇਖਣ ਦੇ ਲਈ ਕਰਦੇ ਹਨ, ਜੋ ਕਿ ਕੁੱਲ ਮਿਲਾ ਕੇ ਇੱਕ ਖੂਬਸੂਰਤ ਸੀਨ ਦੀ ਪੇਸ਼ਕਾਰੀ ਕਰਦੇ ਹਨ।

 

ਸੱਭਿਆਚਾਰਕ ਵਿਰਾਸਤ ਸੰਭਾਲ਼ ਦੇ ਤਹਿਤ, ਕਿਸ਼ਕਿੰਧਾ ਟਰੱਸਟ ਨੇ ਇੰਟੇਕ ਦੇ ਸਹਿਯੋਗ ਨਾਲ ਲੋਕ ਪਰੰਪਰਾਵਾਂ ਅਤੇ ਲੋਕ ਕਲਾਵਾਂ ਦੀ ਬਹਾਲੀ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ ਜਿਸ ਵਿੱਚ ਪ੍ਰਕ੍ਰਿਤਿਕ ਸੰਭਾਲ਼ ਦੇ ਤਹਿਤ ਕੀਤੀਆਂ ਗਈਆਂ ਗਤੀਵਿਧੀਆਂ ਵਿੱਚ ਛਾਂਦਾਰ ਪੌਦੇ ਲਗਾਓ ਜਾਗਰੂਕਤਾ ਅਭਿਆਨ,ਅਤੇ ਪ੍ਰਕ੍ਰਿਤਿਕ ਸੰਭਾਲ਼ 'ਤੇ ਆਯੋਜਿਤ ਕੀਤੀਆਂ ਗਈਆ ਕਾਰਜਸ਼ਾਲਾਵਾਂ, ਇਸ ਖੇਤਰ ਵਿੱਚ ਉਪਲੱਬਧ ਪੰਛੀਆਂ ਦੀਆ ਕਿਸਮਾਂ ਦਾ ਦਸਤਾਵੇਜ਼ੀਕਰਨ ਅਤੇ ਲੈਂਡਸਕੇਪ ਦੇ ਤਸਵੀਰੀ ਦਸਤਾਵੇਜ਼ ਆਦਿ ਸ਼ਾਮਲ ਹਨ।

 

ਅਨੇਗੁੰਡੀ ਪਿੰਡ- ਸਾਲ 1334 ਵਿੱਚ ਅਨੇਗੁੰਡੀ ਦੇ ਮੁੱਖ ਮੰਤਰੀ ਦੇਵ ਰਾਯ,ਅਨੇਗੁੰਡੀ ਦੇ ਪਹਿਲੇ ਸ਼ਾਸਕ ਬਣੇ। ਇਹ ਮਿਥਿਹਾਸਕ ਸ਼ਹਿਰ ਕਿਸ਼ਕਿੰਧਾ ਦਾ ਇੱਕ ਹਿੱਸਾ ਮੰਨਿਆ ਜਾਂਦਾ ਹੈ, ਜੋ ਕਿ ਸ਼ਕਤੀਸ਼ਾਲੀ ਭਾਰਤੀ ਬਾਂਦਰ ਭਗਵਾਨ ਹਨੂਮਾਨ ਦਾ ਘਰ ਹੈ। ਅੰਜੁਨਾਦਰੀ ਹਨੂਮਾਨ ਦਾ ਜਨਮ ਸਥਾਨ, ਅਨੇਗੁੰਡੀ ਤੋਂ ਕੁਝ ਕਿਲੋਮੀਟਰ ਦੂਰ ਹੈ। ਅਨੇਗੁੰਡੀ ਦੀਆ ਸੜਕਾਂ 'ਤੇ ਟਹਿਲਦੇ ਹੋਏ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਇੱਥੋਂ ਦੀਆਂ ਮਹਿਲਾਵਾਂ ਮਸਾਲਾ ਪੀਸਦੀਆਂ ਹੋਣਗੀਆਂ, ਆਪਣੇ ਘਰਾਂ ਨੂੰ ਰੰਗੋਲੀ ਨਾਲ ਸਜਾਉਂਦੀਆਂ ਹੋਣਗੀਆਂ, ਜਾਂ ਕਿਸ਼ਕਿੰਧਾ ਟਰੱਸਟ ਦੀ ਕਲਾ ਅਤੇ ਸ਼ਿਲਪ ਦੀਆਂ ਦੁਕਾਨਾਂ ਦੇ ਲਈ ਕੇਲੇ ਦਾ ਫਾਈਬਰ ਨਾਲ ਬੈਗ ਕਿਸ ਤਰ੍ਹਾਂ ਬਣਾਉਂਦੀਆਂ ਹੋਣਗੀਆਂ।

 

ਸੰਭਾਲ਼ ਇੱਕ ਪ੍ਰਗਤੀਸ਼ੀਲ ਸੰਕਲਪ ਹੈ ਅਤੇ ਭਾਈਚਾਰੇ ਇਸ ਵਿੱਚ ਸ਼ਾਮਲ ਹੁੰਦੇ ਹਨ ਅਤੇ ਗ੍ਰਾਮੀਣ ਘਰਾਂ ਦਾ ਸਹੀ ਦਸਤਾਵੇਜ਼, ਮੌਜੂਦਾ ਖੰਡਰਾਂ ਦੀਆਂ ਵਰਤਮਾਨ ਸਮੇਂ ਦੀਆਂ ਲੋੜਾਂ, ਯੋਜਨਾਵਾਂਅਤੇ ਸਮੱਗਰੀਆਂ ਦੇ ਨਾਲ ਸਬੰਧਿਤ ਸੁਝਾਵਾਂ ਵਾਲੀਆਂ ਯੋਜਨਾਵਾਂ ਦੇ ਨਾਲ ਬਣ ਕੇ ਰੱਖਿਆ ਜਾਂਦਾ ਹੈ। ਇਸ ਦੇ ਕੁਝ ਤਤਕਾਲਿਕ ਉਦਾਹਰਣ, ਕਿਸ਼ਕਿੰਧਾ ਟਰੱਸਟ ਦੂਆਰਾ ਪ੍ਰਾਪਤ ਕੀਤੇ ਗਈਆਂ ਵਿਰਾਸਤੀ ਇਮਾਰਤਾਂ , ਜਿਸ ਤਰ੍ਹਾ ਸੈਲਾਨੀ ਨਿਵਾਸ, ਪਿੰਡ ਲਾਇਬਰੇਰੀ, ਜਨਤਕ ਸਥਾਨ, ਉੱਚਿਤ ਸਵੱਛਤਾ ਯੋਜਨਾਵਾਂ ਆਦਿ ਸ਼ਾਮਲ ਹਨ। ਮਹਿਲਾਵਾਂ ਦੇ ਲਈ ਸਥਾਨਕ ਰੋਜ਼ੀ ਰੋਟੀ ਦੇ ਅਵਸਰਾਂ ਨੂੰ ਵਿਕਸਿਤ ਕਰਨ ਦੇ ਲਈ, ਸਥਾਨਕ ਰੂਪ ਨਲਾ ਉਪਲੱਬਧ ਸਮੱਗਰੀਆਂ ਅਤੇ ਕੌਸਲ ਦਾ ਮਿਸ਼ਰਣ ਕਰਨ 'ਤੇ ਧਿਆਨ ਕੇਂਦ੍ਰਿਤਕਰਨ ਦੇ ਨਾਲ, ਕੇਲੇ ਦੇ ਫਾਈਬਰ ਉਤਪਾਦਾਂ ਦੀ ਇੱਕ ਲੜੀ ਵਿਕਸਿਤ ਕੀਤੀ ਗਈ ਹੈ ਜਿਸ ਵਿੱਚ ਪਿੰਡ ਵਿੱਚ 150-200 ਮਹਿਲਾਵਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ।

 

ਉਤਪਾਦਾਂ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲੀ ਸਾਰੀ ਆਮਦਨ, ਇਨ੍ਹਾਂ ਰੋਜ਼ੀ ਰੋਟੀ ਪਹਿਲਾਂ ਦਾ ਸਮਰਥਨ ਕਰਦੀ ਹੈ ਅਤੇ ਪਿੰਡ ਦੀਆਂ ਮਹਿਲਾਵਾਂ ਨੂੰ ਇੱਕ ਸੁਤੰਤਰ ਆਮਦਨ ਕਮਾਉਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ, ਜਿਸ ਦੇ ਕਾਰਣ ਉਨ੍ਹਾਂ ਵਿੱਚ ਆਤਮਵਿਸਵਾਸ਼ ਉਤਪੰਨ ਹੁੰਦਾ ਹੈ ਜੋ ਕਿ ਉਨ੍ਹਾਂ ਵਿੱਚ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਅਤੇ ਇੱਕ ਪਰਿਵਾਰ ਦੇ ਰੂਪ ਵਿੱਚ ਇੱਕ-ਦੂਜੇ ਤੋਂ ਗਿਆਨ ਪ੍ਰਾਪਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਇਹ ਰਚਨਾਤਮਕਤਾ, ਮਿੱਤਰਤਾ ਅਤੇ ਭਾਈਚਾਰਕ ਮੁੱਲਾਂ ਨੂੰ ਪ੍ਰਦਰਸ਼ਿਤ ਕਰਦਾ ਹੈ।

 

ਪ੍ਰਦਰਸ਼ਨ ਕਲਾ ਦੇ ਮਾਧਿਅਮ ਨਾਲ ਸਿੱਖਿਆ ਸਭ ਤੋਂ ਪ੍ਰਭਾਵੀ ਮਾਧਿਅਮਾਂ ਵਿੱਚੋਂ ਇੱਕ ਰਿਹਾ ਹੈ ਜਿੱਥੇ ਬੱਚਿਆਂ ਨੂੰ ਵਿਭਿੰਨ ਮਾਹਰ ਕਲਾਕਾਰਾਂ ਦੇ ਦੁਆਰਾ ਡਾਂਸ,ਸੰਗੀਤ,ਰੰਗਮੰਚ ਦੇ ਲਈ ਸਿੱਖਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਬੱਚਿਆਂ ਨੂੰ ਸੰਭਾਲ਼, ਵਾਤਾਵਰਣ ਆਦਿ ਦੀ ਧਾਰਣਾ ਵੀ ਸਿੱਖਣ ਦੇ ਲਈ ਮਿਲਦੀ ਹੈ ਜੋ ਕਿ ਲੰਬੇ ਸਮੇਂ ਵਿੱਚ ਉਨ੍ਹਾਂ ਨੂੰ ਸਮਾਜਿਕ ਪ੍ਰਾਜੈਕਟਾਂ ਵਿੱਚ ਸ਼ਾਮਲ ਹੋਣ ਅਤੇ ਭਾਈਚਾਰਕ ਜੀਵਨ ਵਿੱਚ ਯੋਗਦਾਨ ਦੇਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ।

 

ਸਵੱਛਤਾ ਦੇ ਤਹਿਤ ਆਉਣ ਵਾਲੇ ਪ੍ਰੋਗਰਾਮਾਂ ਵਿੱਚ , ਉਪਕਰਣ ਅਤੇ ਸਿਖਲਾਈ ਵਰਕਰਾਂ ਨੂੰ ਉਪਲੱਬਧ ਕਰਾਉਣਾ, ਨਿਯਮਿਤ ਸਫਾਈ, ਇਕੱਠਾ ਕਰਨਾ ਅਤੇ ਵੱਖ ਕਰਨਾ, ਬਾਇਓ ਕੂੜੇ ਤੋਂ ਕੰਪੋਸਟ ਦਾ ਨਿਰਮਾਣ, ਸੁੱਕੇ ਕੂੜੇ ਨੂੰ ਫੈਲਣ ਤੋਂ ਰੋਕਣਾ ਜਿਵੇਂ ਪਲਾਸਟਿਕ ਆਦਿ। ਸਥਾਨਕ ਸਕੂਲੀ ਬੱਚਿਆਂ,ਗੈਸਟ ਹਾਊਸ ਮਾਲਕਾਂ ਅਤੇ ਗ੍ਰਾਮੀਣ ਲੋਕਾਂ ਦੇ ਲਈ ਨਿਯਮਿਤ ਰੂਪ ਨਾਲ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਭਾਈਚਾਰਕ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ਦੇ ਲਈ ਨਿਯਮਿਤ ਰੂਪ ਨਾਲ ਸਾਫ-ਸਫਾਈ ਅਭਿਆਨ ਚਲਾਇਆ ਜਾਂਦਾ ਹੈ।   

 

ਵੈਬੀਨਾਰ ਦੀ ਸਮਾਪਤੀ ਕਰਦੇ ਹੋਏ ਰੁਪਿੰਦਰ ਬਰਾੜ ਐਡੀਸ਼ਨਲ ਡਾਇਰੈਕਟਰ ਜਨਰਲ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੰਭਾਲ਼ ਅਤੇ ਬਚਾਥ ਉਪਾਵਾਂ ਨੂੰ ਅਪਣਾਉਣ ਦੇ ਲਈ, ਇੱਕ ਜ਼ਿੰਮੇਦਾਰ ਵਿਅਕਤੀ ਦੇ ਰੂਪ ਨਾਲ ਇਸ ਇਸ ਧਰਤੀ ਦਾ ਉਪਯੋਗ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ।ਹੰਪੀ ਹਵਾਈ,ਰੇਲ ਅਤੇ ਸੜਕ ਮਾਰਗ ਨਾਲ ਬਹੁਤ ਚੰਗੀ ਤਰ੍ਹਾ ਨਾਲ ਜੁੜਿਆ ਹੋਇਆ ਹੈ। ਸ਼ੈਸਨ ਦੀ ਸਮਾਪਤੀ ਕਰਦੇ ਹੋਏ ਕਿਹਾ ਗਿਆ ਕਿ ਵੈਬੀਨਾਰ ਨਾਲ ਸਬੰਧਿਤ ਪੰਜ ਪ੍ਰਸ਼ਨ ਪੁੱਛੇ ਜਾਣਗੇ ਅਤੇ ਦਰਸ਼ਕਾਂ ਨੂੰ mygov.in ਦੇ ਮਾਧਿਅਮ ਨਾਲ ਭਾਗੀਦਾਰ ਬਣਨ ਦੇ ਲਈ ਕਿਹਾ ਗਿਆ ਅਤੇ ਸਫਲ ਭਾਗੀਦਾਰਾਂ ਨੂੰ ਈ ਪ੍ਰਮਾਣਪੱਤਰ ਪ੍ਰਦਾਨ ਕੀਤਾ ਜਾਵੇਗਾ। ਹਰੇਕ ਵੈਬੀਨਾਰ ਨਾਲ ਸਬੰਧਿਤ ਪ੍ਰਸ਼ਨਾਂ ਨੂੰ ਟੂਰਿਜ਼ਮ ਮੰਤਰਾਲਾ ਦੇ ਹੈਂਡਲਾਂ 'ਤੇ ਵੀ ਪਾ ਦਿੱਤਾ ਜਾਵੇਗਾ।

 

ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਨੂੰ ਰਾਸ਼ਟਰੀ ਈ ਗਵਰਨੈਂਸ ਵਿਭਾਗ,ਇਲੈਕਟਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਨਾਲ ਤਕਨੀਕੀ ਸਾਝੇਦਾਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।ਵੈਬੀਨਾਰ ਦੇ ਸ਼ੈਸਨ ਹੁਣ, ਭਾਰਤ ਸਰਕਾਰ ਦੇ ਟੂਰਿਜ਼ਮ ਵਿਭਾਗ ਦੇ ਸਾਰੇ ਸ਼ੋਸਲ ਮੀਡੀਆ ਹੈਂਡਲਜ਼ 'ਤੇ ਅਤੇ https://www.youtube.com/channel/UCbzIbBmMvtvH7d6Zo_ZEHDA/featured  'ਤੇ ਵੀ ਉਪਲੱਬਧ ਹਨ।

 

ਪੰਜਾਬ ਵਿਸ਼ੇ ਵਾਲੇ ਅਗਲੇ ਵੈਬੀਨਾਰ ਦਾ ਆਯੋਜਨ,5 ਸਤੰਬਰ 2020 ਨੂੰ ਸਵੇਰੇ 11.00 ਵਜੇ ਨਿਰਧਾਰਿਤ ਕੀਤਾ ਗਿਆ ਹੈ।

 

                                                          *****

ਐੱਨਬੀ/ਏਕੇਜੇ/ਓਏ


(Release ID: 1650256) Visitor Counter : 209