ਕਬਾਇਲੀ ਮਾਮਲੇ ਮੰਤਰਾਲਾ

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਪ੍ਰਸ਼ਾਸ਼ਨ ਕੋਵਿਡ ਮਹਾਮਾਰੀ ਦੇ ਖ਼ਿਲਾਫ਼ ਪੀਵੀਟੀਜੀ ਦੀ ਸੁਰੱਖਿਆ ਦੇ ਲਈ ਸਤਰਕ

ਕਬਾਇਲੀ ਮਾਮਲੇ ਮੰਤਰਾਲਾ ਦੇਸ਼ ਦੇ ਕਬਾਇਲੀ ਸਮੂਹਾਂ ਦੀ ਸੁਰੱਖਿਆ ਅਤੇ ਭਲਾਈ ਦੇ ਸਬੰਧ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਪ੍ਰਸ਼ਾਸ਼ਨ ਨਾਲ ਲਗਾਤਾਰ ਸੰਪਰਕ ਵਿੱਚ ਹੈ: ਸ਼੍ਰੀ ਅਰਜੁਨ ਮੁੰਡਾ

ਕਬੀਲਿਆਂ ਦੀ ਸੁਰੱਖਿਆ ਅਤੇ ਬਚਾਅ ਦੇ ਲਈ ਸਰਗਰਮ ਰੂਪ ਨਾਲ ਕਈ ਕਦਮ ਚੁੱਕੇ ਗਏ

Posted On: 29 AUG 2020 7:08PM by PIB Chandigarh

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਪ੍ਰਸ਼ਾਸਨ ਨੇ ਸੂਚਨਾ ਦਿੱਤੀ ਹੈ ਕਿ ਉਹ ਆਪਣੇ ਕਬੀਲਿਆਂ ਖ਼ਾਸ ਰੂਪ ਨਾਲ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਦੀ ਸੁਰੱਖਿਆ ਨੂੰ ਲੈ ਕੇ ਸਤਰਕ ਹਨ। ਕਬਾਇਲੀ ਮਾਮਲੇ ਮੰਤਰਾਲੇ ਨੂੰ ਸੌਂਪੀ ਗਈ ਇੱਕ ਰਿਪੋਰਟ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਮਾਰਚ ਦੇ ਮੱਧ ਤੋਂ ਹੀ, ਜਦੋਂ ਦੀਪ ਸਮੂਹ ਵਿੱਚ ਕੋਵਿਡ-19 ਦੇ ਲਈ ਸਰਗਰਮ ਰੂਪ ਨਾਲ ਕਈ ਕਦਮ ਚੁੱਕੇ ਗਏ ਹਨ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਛੇ ਅਨੁਸੂਚਿਤ ਕਬੀਲੇ ਹਨ। ਨਿਕੋਬਾਰੀਆਂ ਨੂੰ ਛੱਡ ਕੇ, ਬਾਕੀ 05 ਪਰਿਵਾਰ ਅਰਥਾਤ ਗ੍ਰੇਟ ਅੰਡੇਮਾਨੀਜ਼ - ਜਾਰਵਾ, ਸੈਂਟੈਨੇਲੀਜ਼ ਔਂਗੇ ਅਤੇ ਸ਼ੌਂਪੇਨ ਨੂੰ ਪੀਵੀਟੀਜੀ  ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।

 

ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਏਕੀਕ੍ਰਿਤ ਕਬਾਇਲੀ ਵਿਕਾਸ ਅਥਾਰਿਟੀ ਰਾਹੀਂ ਖ਼ਾਸ ਰੂਪ ਨਾਲ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਦੀ ਸੁਰੱਖਿਆ ਨੂੰ ਲੈ ਕੇ ਸੁਚੇਤ ਹੈ ਅਤੇ ਕਬਾਇਲੀ ਮਾਮਲੇ ਮੰਤਰਾਲਾ ਇਸ ਸਬੰਧ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ।

 

https://twitter.com/MundaArjun/status/1299376088888389632

 

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਪ੍ਰਸ਼ਾਸਨ ਏਕੀਕ੍ਰਿਤ ਕਬਾਇਲੀ ਵਿਕਾਸ ਅਥਾਰਿਟੀ ਰਾਹੀਂ ਆਪਣੇ ਕਬੀਲਿਆਂ, ਖ਼ਾਸ ਰੂਪ ਨਾਲ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਦੀ ਸੁਰੱਖਿਆ ਪ੍ਰਤੀ ਸੁਚੇਤ ਹੈ।

 

ਇੱਕ ਪੰਜੀਕ੍ਰਿਤ ਸੋਸਾਇਟੀ ਅੰਡੇਮਾਨ ਅਦੀਮ ਜਨਜਾਤੀ ਵਿਕਾਸ ਸਮਿਤੀ (ਏਏਜੇਵੀਐੱਸ), ਪੀਵੀਟੀਜੀ ਦੀ ਸੁਰੱਖਿਆ ਅਤੇ ਭਲਾਈ ਦੀ ਨਿਗਰਾਨੀ ਕਰ ਰਹੀ ਹੈ, ਜਦਕਿ ਨਿਕੋਬਾਰੀ ਦੀਪ ਸਮੂਹ ਦੇ ਉਪ ਆਯੁਕਤ ਸਮੇਕਿਤ ਕਬਾਇਲੀ ਵਿਕਾਸ ਅਥਾਰਿਟੀ (ਆਈਟੀਡੀਏ) ਦੇ ਜ਼ਰੀਏ ਨਿਕੋਬਾਰੀਜ਼ ਕਬੀਲੇ ਦੀ ਭਲਾਈ ਅਤੇ ਬਿਹਤਰੀ ਦਾ ਧਿਆਨ ਰੱਖ ਰਹੇ ਹਨ। ਪ੍ਰਸ਼ਾਸਨ ਨੇ ਪਹਿਲਾਂ ਗ੍ਰੇਟ ਅੰਡੇਮਾਨੀਜ਼ ਅਤੇ ਜਰਾਵਾ ਨੂੰ ਬਾਹਰਲੇ ਲੋਕਾਂ ਦੇ ਕਿਸੇ ਵੀ ਸੰਪਰਕ ਤੋਂ ਬਚਾਉਣ ਦੇ ਲਈ ਕ੍ਰਮਵਾਰ ਸਟ੍ਰੇਟ ਦ੍ਵੀਪ  ਸਮੂਹ ਅਤੇ ਜਰਾਵਾ ਰਿਜ਼ਰਵ ਦੇ ਪੱਛਮੀ ਤਟ ਤੇ ਸ਼ਿਫਟ ਕਰ ਦਿੱਤਾ ਸੀ। ਜਰਾਵਾ ਕਬੀਲੇ ਦੀ ਸੁਰੱਖਿਆ ਦੇ ਲਈ ਰੱਖਿਆ ਦਲਾਂ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਹੈ। ਫੀਲਡ ਕਾਰਕੁਨਾਂ ਨੂੰ ਨਿਯਮਿਤ ਤੌਰ ਤੇ ਫੇਸ ਮਾਸਕ, ਦਸਤਾਨਿਆਂ ਅਤੇ ਕੁਝ ਦੂਰੀ ਨਾਲ ਆਦਿਵਾਸੀਆਂ ਦੇ ਨਾਲ ਲਗਾਤਾਰ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਕਬਾਇਲੀਆਂ ਨੂੰ ਕੋਵਿਡ-19 ਬਾਰੇ ਫੀਲਡ ਸਟਾਫ ਦੁਆਰਾ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਅਤੇ ਤਸਵੀਰਾਂ / ਵੀਡੀਓਜ਼ ਦੇ ਨਾਲ ਸਾਵਧਾਨੀਆਂ ਨੂੰ ਲੈ ਕੇ ਸੰਵੇਦਨਸ਼ੀਲ ਕੀਤਾ ਜਾ ਰਿਹਾ ਹੈ। ਕਬੀਲੇ ਦੀਆਂ ਬਸਤੀਆਂ ਵਿੱਚ ਏਏਜੇਵੀਐੱਸ ਅਤੇ ਹੋਰ ਲਾਈਨ ਵਿਭਾਗਾਂ ਦੇ ਕਰਮਚਾਰੀਆਂ ਦੀ ਆਵਾਜਾਈ ਕੋਵਿਡ ਦੀ ਸਮੁੱਚੀ ਜਾਂਚ ਤੋਂ ਬਾਅਦ ਹੀ ਦਿੱਤੀ ਜਾ ਰਹੀ ਹੈ। ਕਬਾਇਲੀ ਬਸਤੀਆਂ ਵਿੱਚ ਤੈਨਾਤ ਅਧਿਕਾਰੀਆਂ ਨੂੰ ਕਬਾਇਲੀ ਬਸਤੀਆਂ ਦੇ ਬਾਹਰ ਜਾਣ ਅਤੇ ਬਾਹਰੀ ਲੋਕਾਂ ਨਾਲ ਸੰਪਰਕ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

 

ਇਸ ਤੋਂ ਇਲਾਵਾ, ਸਾਰੇ ਫੀਲਡ ਕਾਰਕੁਨਾਂ ਦੇ ਸਮੇਂ-ਸਮੇਂ ਤੇ ਕੋਵਿਡ ਟੈਸਟ ਕੀਤੇ ਜਾਂਦੇ ਹਨ। ਜਾਰਵਾ ਨੂੰ ਰੁਝੇਵੇਂ ਵਿੱਚ ਰੱਖਣ ਦੇ ਲਈ ਤੀਰ ਬਣਾਉਣ ਦੇ ਲਈ ਸੰਦ ਅਤੇ ਸਟੀਲ ਦੀਆਂ ਰਾਡਾਂ ਆਦਿ ਦਿੱਤੀਆਂ ਗਈਆਂ ਹਨ। ਏਏਜੇਵੀਐੱਸ, ਪੁਲਿਸ ਅਤੇ ਜੰਗਲਾਤ ਵਿਭਾਗਾਂ ਦੁਆਰਾ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਮੱਛੀ ਪਾਲਣ ਵਿਭਾਗ ਨੇ ਵੀ ਮਛੇਰਿਆਂ ਨੂੰ ਜਰਾਵਾ ਨਾਲ ਸੰਪਰਕ ਨਾ ਕਰਨ ਦੇ ਲਈ ਸੰਵੇਦਨਸ਼ੀਲ ਬਣਾ ਦਿੱਤਾ ਹੈ। ਕੋਵਿਡ 19 ਦੇ ਪ੍ਰਕੋਪ ਦੀ ਹਾਲਤ ਵਿੱਚ ਕਿਸੇ ਸੰਭਾਵਿਤ ਪ੍ਰਸਾਰ ਤੋਂ ਬਚਣ ਦੇ ਲਈ ਜਾਰਵਾ ਨੂੰ ਛੋਟੇ ਸਮੂਹਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਏਏਜੇਵੀਐੱਸ ਕਰਮਚਾਰੀਆਂ ਵੱਲੋਂ ਇਤੇਰਜੀ, ਬੰਬੂਫ਼ਟਿਕਰੀ, ਫੁਲਤਾਲਾ, ਸ਼ਾਂਤੀਪੁਰ ਅਤੇ ਕਟਾਈਡੇਰਾ ਵਿੱਚ ਜਰਾਵਾ ਦੀ ਤੀਬਰ ਨਿਗਰਾਨੀ ਕੀਤੀ ਜਾਂ ਰਹੀ ਹੈ। ਹਾਲਾਂਕਿ ਗ੍ਰੇਟ ਅੰਡੇਮਾਨੀਜ਼ ਨੂੰ ਕੋਵਿਡ-19 ਦੇ ਸੰਚਾਲਨ ਤੋਂ ਬਾਅਦ ਅਪ੍ਰੈਲ, 2020 ਵਿੱਚ ਸਟ੍ਰੇਟ ਆਈਲੈਂਡ ਤੇ ਸ਼ਿਫਟ ਕਰ ਦਿੱਤਾ ਗਿਆ ਸੀ, ਪਰ ਕਈ ਗ੍ਰੇਟ ਅੰਡੇਮਾਨੀਜ਼ ਸਰਕਾਰੀ ਨੌਕਰੀਆਂ ਵਿੱਚ ਹਨ ਅਤੇ ਪੋਰਟ ਬਲੇਅਰ ਵਿੱਚ ਰਹਿੰਦੇ ਹਨ। ਇਸ ਲਈ ਕਈ ਪਰਿਵਾਰ ਅਨਲੌਕ ਦੇ ਐਲਾਨ ਤੋਂ ਬਾਅਦ ਜੂਨ, 2020 ਵਿੱਚ ਪੋਰਟ ਬਲੇਅਰ ਪਰਤ ਆਏ ਹਨ। ਅਗਸਤ, 2020 ਵਿੱਚ ਕੋਵਿਡ-19 ਮਾਮਲਿਆਂ ਦੇ ਉਭਰਨ ਕਾਰਨ ਅੰਡੇਮਾਨੀਜ਼ ਕਬੀਲਿਆਂ ਨੂੰ ਇੱਕ ਵਾਰ ਫਿਰ ਤੋਂ ਸਟ੍ਰੇਟ ਸੀਪ ਸਮੂਹਾਂ ਤੇ ਉਨ੍ਹਾਂ ਦੇ ਘਰਾਂ ਵਿੱਚ ਸ਼ਿਫਟ ਕਰਨ ਦੀ ਸਲਾਹ ਦਿੱਤੀ ਗਈ ਸੀ।

 

ਕੋਵਿਡ-19 ਜਾਂਚ ਕਰਨ ਤੋਂ ਬਾਅਦ ਕੁਝ ਅੰਡੇਮਾਨੀਜ਼ ਕਬੀਲਿਆਂ ਹਲਕੇ ਲੱਛਣ ਵਾਲੇ ਜਾਂ ਬਿਨਾ ਕਿਸੇ ਲੱਛਣ ਦੇ ਪਾਜ਼ਿਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 03 ਕਬਾਇਲੀ ਠੀਕ ਹੋ ਚੁੱਕੇ ਹਨ ਅਤੇ ਬਾਕੀ ਬਹੁਤ ਜ਼ਿਆਦਾ ਸਾਵਧਾਨੀ ਦੇ ਨਾਲ ਜੀਬੀ ਪੰਤ ਹਸਪਤਾਲ ਵਿੱਚ ਜਾਂ ਘਰ ਕਵਾਰੰਟੀਨ ਹਨ। ਪਾਜ਼ੀਟਿਵ ਪਾਏ ਜਾਣ ਵਾਲੇ ਕਬਾਇਲੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਬਹੁਤੇ ਕਬਾਇਲੀਆਂ ਨੂੰ ਵਾਪਸ ਸਟ੍ਰੇਟ ਆਈਲੈਂਡ ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਸਾਰੇ ਐਕਟਿਵ ਮਾਮਲਿਆਂ ਦੀ ਸਿਹਤ ਚੰਗੀ ਹੈ ਅਤੇ ਉਨ੍ਹਾਂ ਤੇ ਗੰਭੀਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ, ਗ੍ਰੇਟ ਅੰਡੇਮਾਨੀ ਦੇ ਵਿੱਚ ਕੋਵਿਡ-19 ਪਾਜ਼ਿਟਿਵ ਕੇਸਾਂ ਦੇ ਉਭਾਰ ਨੂੰ ਦੇਖਦੇ ਹੋਏ ਪ੍ਰਸ਼ਾਸ਼ਨ ਨੇ ਡੂਗੌਂਗ ਕ੍ਰੀਕ ਤੋਂ ਔਂਗੇ ਕਬਾਇਲੀਆਂ ਦੇ ਕੁਝ ਨਮੂਨੇ ਲਏ ਹਨ ਅਤੇ ਉਹ ਸਾਰੇ ਨੈਗੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ, ਪ੍ਰਸ਼ਾਸ਼ਨ  ਨੇ ਜਲਦ ਹੀ ਜਰਾਵਾ ਕਬਾਇਲੀਆਂ ਦੀ ਜਲਦ ਹੀ ਜਾਂਚ ਕਰਨ ਦਾ ਫ਼ੈਸਲਾ ਲਿਆ ਹੈ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਪ੍ਰਸ਼ਾਸ਼ਨ ਨੇ ਖ਼ਾਸ ਰੂਪ ਨਾਲ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਦੀ ਸੁਰੱਖਿਆ ਨੂੰ ਲੈ ਕੇ ਆਪਣੀ ਵਚਨਬੱਧਤਾ ਦੁਹਰਾਈ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਸਭ ਤੋਂ ਵੱਧ ਮਹੱਤਵਪੂਰਨ ਹੈ। ਉਹ ਮਾਨਵਤਾ ਦੇ ਇਸ ਵਿਰਸੇ ਦੀ ਸੁਰੱਖਿਆ ਕਰਨ ਨੂੰ ਲੈ ਕੇ ਕੋਈ ਕਸਰ ਨਹੀਂ ਛੱਡਣਗੇ।

 

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਪੀਵੀਟੀਜੀ ਦੀ ਸੁਰੱਖਿਆ ਦੇ ਲਈ ਚੁੱਕੇ ਗਏ ਕਦਮਾਂ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

*****

 

ਐੱਨਬੀ/ ਐੱਸਕੇ



(Release ID: 1649708) Visitor Counter : 172