ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਨਵੇਂ ਬਿਹਾਰ ਵਿਧਾਨ ਮੰਡਲ ਦੀ ਸੇਵਾ ਲਈ ਬਿਹਾਰ ਨੂੰ ਨਵਾਂ ਨੈਕਸਟ ਜੈਨਰੇਸ਼ਨ ਨੈੱਟਵਰਕ ਟੈਲੀਫੋਨ ਐਕਸਚੇਂਜ ਮਿਲਿਆ

ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਬਿਹਾਰ ਦੇ ਪੇਂਡੂ ਖੇਤਰਾਂ ਲਈ ਪੂਰੀ ਤਰ੍ਹਾਂ ਵਾਇਰਲੈੱਸ ਬੀ ਐੱਸ ਐੱਨ ਐੱਲ ਭਾਰਤ ਏਅਰ ਫਾਈਬਰ ਦੀ ਕੀਤੀ ਸ਼ੁਰੂਆਤ
ਭਾਰਤ ਏਅਰ ਫਾਈਬਰ ਬਿਨਾਂ ਲਾਇਸੈਂਸ ਦੇ ਸਪੈਕਟਰਮ ਤੇ ਕੰਮ ਕਰਦਾ ਹੈ, ਜਿ਼ਆਦਾ ਭਰੋਸੇਯੋਗ ਤੇ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ, ਸਬਸਕ੍ਰਿਪਸ਼ਨ 349 ਰੁਪਏ ਪ੍ਰਤੀ ਮਹੀਨਾ ਹੈ
ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਐਲਾਨ ਕੀਤਾ ਕਿ ਬਿਹਾਰ ਵਿੱਚ ਆਉਂਦੇ 6 ਮਹੀਨਿਆਂ ਵਿੱਚ ਏਅਰ ਫਾਈਬਰ ਖੇਤਰ ਵਿੱਚ 50 ਹੋਰ ਐਂਟੀਨੇ ਲਗਾਏ ਜਾਣਗੇ

Posted On: 29 AUG 2020 4:13PM by PIB Chandigarh

ਭਾਰਤੀ ਸੰਚਾਰ ਨਿਗਮ ਲਿਮਟਿਡ ਨੇ ਭਾਰਤ ਸਰਕਾਰ ਦੀ ਕਲਪਨਾ ਨੂੰ ਪੂਰਾ ਕਰਕੇ ਸਾਰਿਆਂ ਲਈ ਬਰਾਡਬੈਂਡ ਮੁਹੱਈਆ ਕਰਵਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਸੰਚਾਰ ਤੇ ਇਲੈਕਟ੍ਰੋਨਿਕਸ ਅਤੇ ਆਈ ਟੀ ਤੇ ਕਾਨੂੰਨ ਤੇ ਨਿਯਾ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਨਵੇਂ ਬਿਹਾਰ ਵਿਧਾਨ ਮੰਡਲ ਲਈ ਨਵੇਂ ਜਨਰੇਸ਼ਨ ਨੈੱਟਵਰਕ ਟੈਲੀਫੋਨ ਐਕਸਚੇਂਜ ਦਾ ਉਦਘਾਟਨ ਕੀਤਾ ਇਹ ਉਦਘਾਟਨ ਵੀਡੀਓ ਕਾਨਫਰੰਸ ਰਾਹੀਂ ਅੱਜ ਨਵੀਂ ਦਿੱਲੀ ਤੋਂ 29 ਅਗਸਤ ਨੂੰ ਕੀਤਾ ਗਿਆ ਅਤੇ ਭਾਰਤ ਏਅਰ ਫਾਈਬਰ ਸੇਵਾ ਦਾ ਦਾਨਾਪੁਰ ਟੈਲੀਫੋਨ ਐਕਸਚੇਂਜ ਸਥਾਪਤ ਕੀਤਾ ਗਿਆ ਇਸ ਮੌਕੇ ਬਿਹਾਰ ਦੇ ਉੱਪ ਮੁੱਖ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਮੋਦੀ, ਬਿਹਾਰ ਵਿਧਾਨਕਾਰ ਕੌਂਸਲ ਦੇ ਚੇਅਰਮੈਨ ਸ਼੍ਰੀ ਅਵਦੇਸ਼ ਨਰਾਇਣ ਸਿੰਘ ਤੋਂ ਇਲਾਵਾ ਹੋਰ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ

 

ਨੈਕਸਟ ਜੈਨਰੇਸ਼ਨ ਨੈੱਟਵਰਕ ਟੈਲੀਫੋਨ ਐਕਸਚੇਂਜ ਬਿਹਾਰ ਵਿਧਾਨ ਮੰਡਲ ਵੱਲੋਂ ਦਿੱਤੀ ਜਾ ਰਹੀ ਸਹੂਲਤ ਨੂੰ ਵਧਾਏਗਾ ਇਸ ਨਾਲ ਭਰੋਸੇਯੋਗ ਵਾਇਰਲਾਈਨ ਅਤੇ ਬਰੌਡਬੈਂਡ ਸੇਵਾਵਾਂ ਲਈ ਵਾਧੂ ਮੰਗ ਦੀ ਸੇਵਾ ਨੂੰ ਪੂਰਾ ਕੀਤਾ ਜਾ ਸਕੇਗਾ ਇਸ ਐਕਸਚੇਂਜ ਦੀ ਸਮਰੱਥਾ 512 ਟੈਲੀਫੋਨ ਵਾਇਰ ਲਾਈਨ ਅਤੇ 128 ਬਰਾਡਬੈਂਡ ਕੁਨੈਕਸ਼ਨ ਦੀ ਹੈ, ਜਿਹਨਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ ਨਵੇਂ ਅਤੇ ਪੁਰਾਣੇ ਵਿਧਾਨ ਮੰਡਲ ਤੋਂ ਇਲਾਵਾ ਤਿੰਨ ਨਵੇਂ ਸਕੱਤਰੇਤ ਬਲਾਕ ਦੇ ਬੀ ਅਤੇ ਸੀ ਨੂੰ ਇਸ ਨਵੀਂ ਸਹੂਲਤ ਰਾਹੀਂ ਸੇਵਾ ਦਿੱਤੀ ਜਾਵੇਗੀ

 

ਨਵਾਂ ਚਾਲੂ ਕੀਤਾ ਗਿਆ ਏਅਰ ਫਾਈਬਰ ਪੇਂਡੂ ਖੇਤਰਾਂ ਵਿੱਚ ਤੇਜ਼ ਅਤੇ ਭਰੋਸੇਯੋਗ ਇੰਟਰਨੈੱਟ ਸੇਵਾਵਾਂ ਹੀ ਮੁਹੱਈਆ ਨਹੀਂ ਕਰੇਗਾ ਬਲਕਿ ਭਾਰਤ ਏਅਰ ਫਾਈਬਰ ਦੀ ਸਪੀਡ ਹਾਈ ਸਪੀਡ ਫਾਈਬਰ ਐੱਫ ਟੀ ਟੀ ਐੱਚ ਦੇ ਬਰਾਬਰ ਹੈ ਅਤੇ ਇਹ ਦਾਨਾਪੁਰ ਟੈਲੀਫੋਨ ਐਕਸਚੇਂਜ ਤੋਂ 6 ਕਿਲੋਮੀਟਰ ਦੇ ਖੇਤਰ ਵਿੱਚ ਆਰ ਕੇ ਪੁਰਮ, ਆਨੰਦਪੁਰ, ਦਾਨਾਪੁਰ ਮਾਰਕੀਟ ਅਤੇ ਦਾਨਾਪੁਰ ਕੰਟੋਨਮੈਂਟ ਨੂੰ ਸੇਵਾ ਪ੍ਰਦਾਨ ਕਰੇਗਾ ਇਹ ਪੂਰਨ ਤੌਰ ਤੇ ਵਾਇਰਲੈੱਸ ਤਕਨਾਲੋਜੀ ਹੋਣ ਕਰਕੇ ਜਲਦੀ ਲਗਾਇਆ ਜਾ ਸਕਦਾ ਹੈ ਜਿ਼ਆਦਾ ਭਰੋਸੇਯੋਗ ਹੈ ਅਤੇ ਸਾਂਭ ਸੰਭਾਲ ਦੀ ਵੀ ਘੱਟ ਲੋੜ ਹੈ ਇਹ ਉਹਨਾਂ ਖੇਤਰਾਂ ਤੇ ਪਿੰਡਾਂ ਵਿੱਚ ਵੀ ਸੇਵਾ ਪ੍ਰਦਾਨ ਕਰੇਗਾ, ਜਿਹਨਾਂ ਵਿੱਚ ਐੱਫ ਟੀ ਟੀ ਐੱਚ ਰਾਹੀਂ ਕੁਨੈਕਸ਼ਨ ਨਹੀਂ ਮਿਲ ਸਕਦਾ ਭਾਰਤ ਏਅਰ ਫਾਈਬਰ ਬਿਨਾਂ ਲਾਇਸੈੱਸ ਸਪੈਕਟ੍ਰਮ ਤੇ ਕੰਮ ਕਰਦਾ ਹੈ ਅਤੇ ਸਬਸਕ੍ਰਾਈਬਰਜ਼ ਨੂੰ ਵਧੀਆ ਗੁਣਵੱਤਾ ਵਾਲੀ ਸੇਵਾ ਦੇਣ ਦੇ ਯੋਗ ਹੈ, ਜਿਸ ਵਿੱਚ ਬਹੁਤ ਘੱਟ ਦਖ਼ਲ ਅੰਦਾਜ਼ੀ ਹੁੰਦੀ ਹੈ

 

ਭਾਰਤ ਏਅਰ ਫਾਈਬਰ ਇੱਕ ਮਹੀਨੇ ਲਈ ਸਭ ਤੋਂ ਘੱਟ ਕੀਮਤ 349 ਰੁਪਏ ਪ੍ਰਤੀ ਮਹੀਨਾ ਨਾਲ ਗਾਹਕਾਂ ਨੂੰ ਸੇਵਾ ਦੇਵੇਗਾ, ਜਿਸ ਨਾਲ ਦੂਰ ਦੁਰਾਡੇ ਇਲਾਕਿਆਂ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਸਤੀਆਂ ਕੀਮਤਾਂ ਤੇ ਇੰਟਰਨੈੱਟ ਉਪਲਬੱਧ ਹੋਵੇਗਾ

 

ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਲਪਨਾ ਅਨੁਸਾਰ ਆਤਮਨਿਰਭਰ ਭਾਰਤ ਲਈ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਅਤੇ ਇਸੇ ਅਧਾਰ ਤੇ ਮੇਰੇ ਮਿਸ਼ਨ ਮੁਤਾਬਿਕ ਇਹਨਾਂ ਮੌਕਿਆਂ ਨੂੰ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਲਿਜਾਣਾ ਹੈ ਖਾਸ ਤੌਰ ਤੇ ਕੋਵਿਡ-19 ਮਹਾਮਾਰੀ ਦੇ ਸੰਕਟ ਭਰੇ ਸਮੇਂ ਵਿੱਚ ਡਿਜ਼ੀਟਲ ਸਿੱਖਿਆ, ਡਿਜ਼ੀਟਲ ਹੁਨਰ ਅਤੇ ਟੈਲੀਮੈਡੀਸਨ ਲਈ ਪੇਂਡੂ ਭਾਰਤ ਵਿੱਚ ਬਰਾਡਬੈਂਡ ਦੀ ਸਹੂਲਤ ਇੱਕ ਮਹੱਤਵਪੂਰਨ ਯੋਗਦਾਨ ਪਾਵੇਗੀ ਭਾਰਤ ਏਅਰ ਫਾਈਬਰ 1 ਹਜ਼ਾਰ ਦਿਨਾ ਵਿੱਚ 6 ਲੱਖ ਪਿੰਡਾਂ ਵਿੱਚ ਸੇਵਾ ਦੇਣ ਦਾ ਟੀਚਾ ਅਤੇ ਇਸ ਨੂੰ ਹੋਰ ਤੇਜ਼ ਕਰਨ ਵਿੱਚ ਸਹਾਈ ਹੋਵੇਗਾ ਇਸ ਉਦਘਾਟਨ ਮੌਕੇ ਸੰਚਾਰ ਮੰਤਰੀ ਨੇ ਆਉਂਦੇ ਛੇ ਮਹੀਨਿਆਂ ਵਿੱਚ 50 ਹੋਰ ਏਅਰ ਫਾਈਬਰ ਖੇਤਰ ਵਿੱਚ ਐਂਟੀਨਾ ਲਗਾਉਣ ਦਾ ਐਲਾਨ ਕੀਤਾ

ਆਪਣੇ ਸੰਬੋਧਨ ਵਿੱਚ ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਬਿਹਾਰ ਸਰਕਾਰ ਨੇ ਸੂਬੇ ਵਿੱਚ ਮੋਬਾਇਲ ਟਾਵਰ ਐਂਟੀਨਾ ਲਗਾਉਣ ਅਤੇ ਫਾਈਬਰ ਆਪਟਿਕ ਕੇਬਲ ਵਿਛਾਉਣ ਲਈ ਹਾਲ ਹੀ ਵਿੱਚ ਰਾਈਟ ਆਫ ਵੇਅ ਨਿਯਮਾਂ ਨੂੰ ਨੋਟੀਫਾਈ ਕੀਤਾ ਹੈ ਤਾਂ ਜੋ ਇਹ ਸੇਵਾ ਬੇਹਤਰ ਢੰਗ ਨਾਲ ਦਿੱਤੀ ਜਾ ਸਕੇ ਉਹਨਾਂ ਇਹ ਵੀ ਕਿਹਾ ਕਿ ਮੈਂ ਖੁਸ਼ ਹਾਂ ਕਿ ਮੈਨੂੰ ਨਵਾਂ ਬੀ ਐੱਸ ਐੱਨ ਐੱਲ ਐੱਫ ਟੀ ਟੀ ਐੱਚ ਬਰਾਡਬੈਂਡ ਕੁਨੈਕਸ਼ਨ ਮਿਲਿਆ ਹੈ ਤੇ ਮੈਂ ਇਸ ਦੀ ਤੇਜ਼ ਸਪੀਡ ਕੁਨੈਕਟੀਵਿਟੀ ਨਾਲ ਪ੍ਰਭਾਵਿਤ ਹੋਇਆਂ ਹਾਂ

 

ਆਰ ਸੀ ਜੇ / ਐੱਮ



(Release ID: 1649638) Visitor Counter : 97