ਰੱਖਿਆ ਮੰਤਰਾਲਾ

14ਵੀਂ ਭਾਰਤ-ਸਿੰਗਾਪੁਰ ਰੱਖਿਆ ਨੀਤੀ ਵਾਰਤਾ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ।

Posted On: 28 AUG 2020 4:31PM by PIB Chandigarh

14ਵੀਂ ਭਾਰਤ-ਸਿੰਗਾਪੁਰ ਰੱਖਿਆ ਨੀਤੀ ਵਾਰਤਾ ਅੱਜ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਤੇ ਸਿੰਗਾਪੁਰ ਦੇ ਰੱਖਿਆ ਬਾਰੇ ਸਥਾਈ ਸਕੱਤਰ ਸ਼੍ਰੀ ਚਾਨ ਹੈਂਨ ਕੀ ਨੇ ਕਾਨਫਰੰਸ ਦੀ ਸਹਿ ਪ੍ਰਧਾਨਗੀ ਕੀਤੀ
ਦੋਵਾਂ ਧਿਰਾਂ ਨੇ ਭਾਰਤ ਤੇ ਸਿੰਗਾਪੁਰ ਵਿਚਾਲੇ ਦੁਵੱਲੇ ਰੱਖਿਆ ਸਬੰਧਾਂ ਨਾਲ ਜੁੜੇ ਅਨੇਕਾਂ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਦੋਹੇ ਧਿਰਾਂ ਦੋਹਾਂ ਦੇਸ਼ਾਂ ਵਿਚਾਲੇ ਸੁਰੱਖਿਆ ਭਾਈਵਾਲੀ ਨੂੰ ਹੋਰ ਵਧਾਉਣ ਲਈ ਵਚਨਬੱਧ ਹੋਈਆਂ
ਰੱਖਿਆ ਨੀਤੀ ਵਾਰਤਾ ਦੇ ਅੰਤ ਵਿੱਚ ਭਾਰਤ ਤੇ ਸਿੰਗਾਪੁਰ ਵਿਚਾਲੇ ਮਾਨਵੀ ਸਹਾਇਤਾ ਤੇ ਆਫ਼ਤ-ਰਾਹਤ ਸਬੰਧੀ ਲਾਗੂਕਰਨ ਪ੍ਰਬੰਧਾਂ ਉੱਪਰ ਵੀ ਦਸਤਖ਼ਤ ਕੀਤੇ ਗਏ


ਏਬੀਬੀ /ਐਸਐਸ/ ਨੰਪੀ /ਕੇਏ / ਡੀਕੇ / ਸਾਵੀ/ ਏਡੀਏ




(Release ID: 1649336) Visitor Counter : 177