PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
27 AUG 2020 6:19PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
• ਬੀਤੇ 24 ਘੰਟਿਆਂਵਿੱਚਭਾਰਤ`ਚ 9 ਲੱਖ ਤੋਂ ਵੱਧ ਲੋਕਾਂ ਨੂੰ ਕੋਵਿਡ ਜਾਂਚ ਕੀਤੀ ਗਈ- ਭਾਰਤ ਵਿੱਚ ਹੁਣ ਤੱਕ ਲਗਭਗ 3.9 ਕਰੋੜ ਲੋਕਾਂ ਦੀ ਕੋਵਿਡ ਜਾਂਚ ਕੀਤੀ ਗਈ ਹੈ।
• ਕੋਵਿਡਤੋਂਠੀਕਹੋਣਵਾਲੇਲੋਕਾਂਦੀਸੰਖਿਆ 25 ਲੱਖਤੋਂਵੱਧਹੋਣਦੇਨਾਲਭਾਰਤਨੇਇੱਕਹੋਰਸਿਖਰਨੂੰਛੂਹਿਆ।
• ਕੋਵਿਡਦੇਐਕਟਿਵਕੇਸਅਤੇਠੀਕਹੋਣਵਾਲੇਲੋਕਾਂਦਾਅੰਤਰਲਗਭਗ 18 ਲੱਖਹੋਇਆ।
• ਕੇਸਮੌਤ ਦਰ ਘਟ ਕੇ 1.83% ਹੋਈ।
• ਐਕਟਿਵਕੇਸ 7,25,991 ਹਨ, ਜੋ ਕੁੱਲ ਐਕਟਿਵ ਕੇਸਾਂ ਦਾ 21.93 ਪ੍ਰਤੀਸ਼ਤ ਹਨ।
• ਭਾਰਤਨੇਖੁਦਨੂੰਵਿਸ਼ਵਦੇਲਈਭਰੋਸੇਯੋਗਭਾਗੀਦਾਰਦੇਰੂਪਵਿੱਚਪ੍ਰਦਰਸ਼ਿਤਕੀਤਾ, ਵਿਸ਼ੇਸ਼ ਰੂਪ ਨਾਲ ਦਬਾਅ ਦੇ ਸਮੇਂ ਵਿੱਚ : ਸ਼੍ਰੀ ਪੀਯੂਸ਼ ਗੋਇਲ


ਪਿਛਲੇ 24 ਘੰਟਿਆਂ ਦੌਰਾਨ 9 ਲੱਖ ਤੋਂ ਵੱਧ ਟੈਸਟਾਂ ਨਾਲ ਭਾਰਤ ਦੁਆਰਾ3.9 ਕਰੋੜ ਦੇ ਕਰੀਬ ਟੈਸਟ; ਭਾਰਤ ਦੁਆਰਾ ਇੱਕ ਹੋਰ ਮੀਲ ਪੱਥਰ ਪਾਰ- ਕੁੱਲ ਸਿਹਤਯਾਬੀਆਂ 25 ਲੱਖ ਤੋਂ ਟੱਪੀਆਂ
ਕੋਵਿਡ-19 ਬਾਰੇ ਭਾਰਤ ਦੀ-ਟੈਸਟ , ਟਰੈਕ ਤੇ ਟਰੀਟ ਦੀ ਰਣਨੀਤਿਕ ਪਹੁੰਚ ਤੇ ਪ੍ਰਬੰਧ ਸਦਕਾ ਭਾਰਤ ਵਿੱਚ ਕੁੱਲ ਟੈਸਟਾਂ ਦੀ ਗਿਣਤੀ ਅੱਜ 3.9 ਕਰੋੜ ਦੇ ਕਰੀਬ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 9,24,998 ਟੈਸਟ ਕੀਤੇ ਗਏ। ਇਸ ਨਾਲ ਕੁੱਲ ਟੈਸਟਾਂ ਦੀ ਗਿਣਤੀ 3,85,76,510 ਤੱਕ ਪਹੁੰਚ ਗਈ ਹੈ।ਵਧੇਰੇ ਰੋਗੀਆਂ ਦੇ ਠੀਕ ਹੋਣ ਤੇ ਹਸਪਤਾਲ ਤੋਂ ਛੁੱਟੀ ਤੇ ਹਲਕੇ ਫੁਲਕੇ ਕੇਸਾਂ ਵਿੱਚ ਇਕਾਂਤਵਾਸ ਤੋਂ ਛੁੱਟੀ ਮਿਲਣ ਨਾਲ ਕੋਵਿਡ19 ਤੋਂ ਭਾਰਤ ਦੀਆਂ ਸਿਹਤਯਾਬੀਆਂ ਅੱਜ 25 ਲੱਖ ਤੋਂ ਪਾਰ ਹੋ ਗਈਆਂ ਹਨ। ਕੇਂਦਰ ਸਰਕਾਰ ਦੀ ਅਗਵਾਈ ਹੇਠ ਕੋਵਿਡ19 ਪ੍ਰਤੀ ਕਾਰਗਰ ਨੀਤੀਆਂ ਨੂੰ ਸੂਬਿਆਂ ਤੇ ਕੇਂਦਰ ਸ਼ਾਸਤ ਸਰਕਾਰਾਂ ਦੁਆਰਾ ਅਸਰਦਾਰ ਢੰਗ ਨਾਲ ਲਾਗੂ ਕੀਤੇ ਜਾਣ ਨਾਲ 25,23,771 ਰੋਗੀਆਂ ਦਾ ਸਿਹਤਯਾਬ ਹੋਣਾ ਸੰਭਵ ਹੋ ਸਕਿਆ ਹੈ। ਪਿਛਲੇ 24 ਘੰਟਿਆਂ ਦੌਰਾਨ 56,013 ਕੋਵਿਡ ਰੋਗੀ ਸਿਹਤਯਾਬ ਹੋ ਚੁੱਕੇ ਹਨ। ਭਾਰਤ ਦੀ ਸਿਹਤਯਾਬੀ ਦਰ ਅੱਜ 76.24 ਫੀਸਦੀ ਦਰਜ ਕੀਤੀ ਗਈ ਹੈ।ਭਾਰਤ ਵਿੱਚ ਸਿਹਤਯਾਬੀਆਂ ਦੀ 17,97,780 ਗਿਣਤੀ 7,25,991 ਸਰਗਰਮ ਕੇਸਾਂ ਤੋਂ ਜ਼ਿਆਦਾ ਹੈ। ਨਿਰੰਤਰ ਸਿਹਤਯਾਬੀਆਂ ਨਾਲ ਦੇਸ਼ ਵਿੱਚ ਸਰਗਰਮ ਕੇਸਾਂ ਦਾ ਭਾਰ ਘਟਿਆ ਹੈ ਜੋ ਕੁੱਲ ਪੋਜ਼ਿਟਿਵ ਮਰੀਜ਼ਾਂ ਦਾ 91.23 ਫੀਸਦੀ ਰਹਿ ਗਿਆ ਹੈ। ਅੱਜ ਇਹ ਮੌਤ ਦਰ 1.83 ਫੀਸਦੀ ਦਰਜ ਕੀਤੀ ਗਈ।10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਿਹਤਯਾਬੀ ਦਰ ਕੌਮੀ ਸਿਹਤਯਾਬੀ ਔਸਤ ਤੋਂ ਉੱਪਰ ਚੱਲ ਰਹੀ ਹੈਟੈਸਟ ਸਹੂਲਤਾਂ ਦਾ ਪਸਾਰ ਕਰਦਿਆਂ ਦੇਸ਼ ਵਿੱਚ ਕੋਵਿਡ19 ਦਾ ਪਤਾ ਲਗਾਉਣ ਵਾਲੀਆਂ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਵਧ ਕੇ 1550 ਹੋ ਗਈ ਹੈ ਜਿਨਾਂ ਵਿੱਚ 993 ਸਰਕਾਰੀ ਤੇ 557 ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਹਨ।
https://pib.gov.in/PressReleseDetail.aspx?PRID=1648924
ਭਾਰਤ ਨੇ ਖੁਦ ਨੂੰ ਵਿਸ਼ਵ ਦੇ ਲਈ ਭਰੋਸੇਯੋਗ ਭਾਗੀਦਾਰ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ, ਵਿਸ਼ੇਸ਼ ਰੂਪ ਨਾਲ ਦਬਾਅ ਦੇ ਸਮੇਂ ਵਿੱਚ : ਸ਼੍ਰੀਪੀਯੂਸ਼ ਗੋਇਲ
ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਕਿ 3 ਸੀ- ਸਹਿਯੋਗ, ਮਿਲਕੇ ਕੰਮ ਕਰਨਾ ਅਤੇ ਪ੍ਰਤੀਬੱਧਤਾ, ਭਾਰਤ ਅਤੇ ਆਸਿਆਨ ਦੇਸ਼ਾਂ ਦਰਮਿਆਨ ਰਣਨੀਤੀਕ ਸਾਂਝੇਦਾਰੀ ਦਾ ਮਾਰਗਦਰਸ਼ਨ ਕਰਨਗੇ। ਆਸਿਆਨ-ਭਾਰਤ ਵਪਾਰ ਪਰਿਸ਼ਦ ਦੀ ਵਰਚੁਅਲ ਬੈਠਕ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਦੌਰ ਨੇ ਭਾਰਤ ਨੂੰ ਇੱਕ ਅਨੋਖਾਅਵਸਰ ਪ੍ਰਦਾਨ ਕੀਤਾ ਅਤੇ ਉਸਨੇ ਖੁਦ ਨੂੰ ਦੁਨੀਆ ਦੇ ਸਾਹਮਣੇ ਇੱਕ ਭਰੋਸੇਯੋਗ ਭਾਗੀਦਾਰ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ।
ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਦੌਰਾਨ, ਕੋਵਿਡ-19 ਨਾਲ ਲੜਨ ਲਈ ਭਾਰਤ ਆਪਣੀਆਂਜ਼ਰੂਰਤਾਂ ਲਈ ਦੁਨੀਆ ਦੇ ਸਾਹਮਣੇ ਗਿਆ, ਲੇਕਿਨ ਬਹੁਤ ਅਧਿਕਖਿੱਚਾਅ ਦੇਖਣ ਨੂੰ ਨਹੀਂ ਮਿਲਿਆ, ਕਿਉਂਕਿ ਹਰ ਕੋਈ ਆਪਣੀਆਂਜ਼ਰੂਰਤਾਂ ਅਨੁਸਾਰ ਚਲ ਰਿਹਾ ਸੀ। ਲੇਕਿਨ, ਦੂਜੇਪਾਸੇ, ਭਾਰਤ ਨੇ ਦਵਾਈਆਂ ਪ੍ਰਦਾਨ ਕਰਨ ਦੀ ਸਮਰੱਥਾ ਦੇ ਨਾਲ, ਦੁਨੀਆ ਲਈ ਫਾਰਮੇਸੀ ਦੇ ਰੂਪ ਵਿੱਚ ਕਾਰਜ ਕੀਤਾ। ਅਸੀਂ ਦੁਨੀਆ ਦੇ 150 ਤੋਂ ਅਧਿਕ ਦੇਸ਼ਾਂ ਵਿੱਚ, ਵਿਸ਼ੇਸ਼ ਰੂਪ ਨਾਲ ਘੱਟ ਵਿਕਸਿਤ ਰਾਸ਼ਟਰਾਂ ਲਈ , ਦੁਨੀਆ ਦੇ ਹਰ ਹਿੱਸੇ ਵਿੱਚ ਦਵਾਈਆਂ ਦੀ ਸਪਲਾਈ ਕੀਤੀ। ਸ਼ੁਰੂ ਵਿੱਚ ਪ੍ਰਤੀਬੰਧ ਲਗਾਏ ਗਏ ਸਨ ਲੇਕਿਨ ਇਹ ਸੁਨਿਸ਼ਚਿਤ ਕਰਨ ਦੇ ਨੇਕ ਇਰਾਦੇ ਨਾਲ ਸੀ ਕਿ ਗ਼ਰੀਬ ਰਾਸ਼ਟਰ ਦਵਾਈਆਂ ਤੋਂਵੰਚਿਤ ਨਾ ਰਹਿਣ। ਇਸ ਸਭ ਵਲੋਂ ਪਤਾ ਚਲਦਾ ਹੈ ਕਿ ਭਾਰਤ ਇੱਕ ਲਚਕੀਲਾ ਦੇਸ਼ ਹੈ, ਇੱਕ ਭਰੋਸੇਯੋਗ ਸਾਥੀ ਅਤੇ ਅਸਲ ਵਿੱਚ ਇੱਕ ਮਿੱਤਰ ਹੈ।
https://pib.gov.in/PressReleseDetail.aspx?PRID=1648949
ਸ਼੍ਰੀ ਰਾਜਨਾਥ ਸਿੰਘ ਦੁਆਰਾਐੱਨਸੀਸੀ ਸਿਖਲਾਈ ਲਈ ਮੋਬਾਈਲ ਐਪ ਦੀ ਸ਼ੁਰੂਆਤ
ਕੋਵਿਡ-19 ਕਰਕੇ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਐੱਨਸੀਸੀ ਕੈਡਿਟਾਂ ਦੀ ਸਿਖਲਾਈ ਪ੍ਰਭਾਵਿਤ ਹੋਈ ਹੈ, ਕਿਉਂਜੋ ਇਹ ਜ਼ਿਆਦਾਤਰ ਸੰਪਰਕ ਅਧਾਰਤ ਸਿਖਲਾਈ ਹੁੰਦੀ ਹੈ। ਕਿਉਂਕਿ ਸਕੂਲ ਤੇ ਕਾਲਜਾਂ ਦੇ ਨੇੜਲੇ ਭਵਿੱਖ ਵਿੱਚ ਖੁਲਣ ਦੀ ਸੰਭਾਵਨਾ ਨਹੀਂ, ਇਸ ਲਈ ਐੱਨਸੀਸੀ ਕੈਡਿਟਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਸਿਖਲਾਈ ਦੇਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ।ਐੱਨਸੀਸੀ ਕੈਡਿਟਾਂ ਨੂੰ ਆਪਣੇ ਸੰਬੋਧਨ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਐਪ ਉਨਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਸਿੱਖਣ ਅਤੇ ਕੋਵਿਡ-19 ਕਾਰਨ ਲਗਾਈਆਂ ਗਈਆਂ ਪਾਬੰਦੀਆਂ ਤੋਂ ਪੈਦਾ ਹੋਈਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਸਹਾਈ ਹੋਵੇਗੀ। ਪਰ ਜੇ ਕੋਈ ਦ੍ਰਿੜ੍ਹ ਇਰਾਦੇ ਤੇ ਆਤਮ ਵਿਸ਼ਵਾਸ ਨਾਲ ਅੱਗੇ ਵਧਦਾ ਹੈ, ਤਾਂ ਉਹ ਸਾਰੀਆਂ ਅੜਚਨਾਂ ਨੂੰ ਪਾਰ ਕਰਕੇ ਸਫ਼ਲਤਾ ਹਾਸਲ ਕਰਦਾ ਹੈ। ਸ਼੍ਰੀ ਰਾਜਨਾਥ ਸਿੰਘ ਨੇ ਇੱਕ ਲੱਖ ਤੋਂ ਵੱਧ ਐੱਨਸੀਸੀ ਕੈਡਿਟਾਂ ਦੀ ਸ਼ਲਾਘਾ ਕੀਤੀ ਜਿਨਾਂ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿੱਚ ਕਈ ਤਰਾਂ ਦੇ ਕੰਮ ਕਰਕੇ ਅਗਲੀ ਕਤਾਰ ਦੇ ਕੋਰੋਨਾ ਯੋਧਿਆਂ ਦੀ ਸਹਾਇਤਾ ਕੀਤੀ। ਡੀ ਜੀ ਐੱਨਸੀਸੀ ਦੀ ਮੋਬਾਇਲ ਸਿਖਲਾਈ ਐਪ ਕੈਡਿਟਾਂ ਨੂੰ ਇੱਕੋ ਪਲੇਟਫਾਰਮ ਤੇ ਸਿਲੇਬਸ, ਸਿਖਲਾਈ ਵੀਡੀਓ ਤੇ ਬਾਰ-ਬਾਰ ਪੁੱਛੇ ਜਾਣ ਵਾਲੇ ਸਵਾਲਾਂ ਸਣੇ ਸਮੁੱਚੀ ਸਿਖਲਾਈ ਸਮੱਗਰੀ ਪ੍ਰਦਾਨ ਕਰੇਗੀ। ਇਸ ਐਪ ਨੂੰ ਅੰਤਰ ਸੰਵਾਦ ਬਣਾਇਆ ਗਿਆ ਹੈ, ਜਿਸ ਵਿੱਚ ਪ੍ਰਸ਼ਨ ਪੁੱਛਣ ਦਾ ਵਿਕਲਪ ਉਪਲਬਧ ਹੈ। ਇਸ ਦੀ ਵਰਤੋਂ ਕਰਦਿਆਂ ਕੋਈ ਵੀ ਕੈਡਿਟ ਸਿਖਲਾਈ ਜਾਂ ਸਿਲੇਬਸ ਬਾਰੇ ਸਵਾਲ ਪੋਸਟ ਕਰ ਸਕਦਾ ਹੈ, ਜਿਸ ਦਾ ਜਵਾਬ ਮਾਹਰ ਇੰਸਟਰਕਟਰਾਂ ਦੁਆਰਾ ਦਿੱਤਾ ਜਾਵੇਗਾ।
https://pib.gov.in/PressReleseDetail.aspx?PRID=1648903
ਆਰਮਡ ਫੋਰਸਿਜ਼ ਟ੍ਰਿਬਿਊਨਲ ਦੇ ਚੀਫ਼ ਜਸਟਿਸ ਨੇ ਵੀਡੀਓ ਕਾਨਫਰੰਸ ਰਾਹੀਂ ਖੇਤਰੀ ਬੈਂਚਾਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਸ਼ੁਰੂ ਕੀਤੀ
ਆਰਮਡ ਫੋਰਸਿਜ਼ ਟ੍ਰਿਬਿਊਨਲ (ਏਐੱਫਟੀ) ਦੇ ਚੇਅਰਮੈਨ ਜਸਟਿਸ ਰਾਜਿੰਦਰ ਮੈਨਨ ਨੇ ਕੱਲ੍ਹ ਇੱਥੇ ਆਰਮਡ ਫੋਰਸਿਜ਼ ਟ੍ਰਿਬਿਊਨਲ ਦੇ ਸਾਰੇ 10 ਖੇਤਰੀ ਬੈਂਚਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਦਾ ਉਦਘਾਟਨ ਕੀਤਾ।ਆਰਮਡ ਫੋਰਸਿਜ਼ ਟ੍ਰਿਬਿਊਨਲ- ਚੀਫ਼ ਜਸਟਿਸ ਵਾਲੀ ਇਕਲੋਤੀ ਅਜਿਹੀ ਅਦਾਲਤ ਹੈ , ਜਿਸ ਦੀ 8 ਜੂਨ 2020 ਤੋਂ ਆਮ ਵਾਂਗ ਸੁਣਵਾਈ ਹੋ ਰਹੀ ਹੈ। ਮੁੱਖ ਬੈਂਚ ਦੁਆਰਾ ਆਮ ਤੌਰ ‘ਤੇ ਸੁਣਵਾਈ ਆਰਮਡ ਫੋਰਸਿਜ਼ ਲਈ ਦੂਰ-ਦਰਾਡੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਅਤੇ ਸੁਰੱਖਿਆ ਦੇ ਵੱਖ-ਵੱਖ ਮੁੱਦਿਆਂ ਦੀ ਪਾਲਣਾ ਕਰਨ ਵਾਲਿਆਂ ਨੂੰ ਧਿਆਨ ਚ ਰਖਦਿਆਂ ਆਰਮਡ ਫੋਰਸਿਜ਼ ਕਰਮਚਾਰੀਆਂ ਦੀਆਂ ਮੁਸ਼ਕਲਾਂ , ਨੌਕਰੀ ਕਰ ਰਹੇ ਅਤੇ ਰਿਟਾਇਰਡ ਲੋਕਾਂ ਦੀਆਂ ਮੁਸ਼ਕਲਾਂ ਅਤੇ ਸੀਮਾਵਾਂ ਨੂੰ ਧਿਆਨ ਵਿੱਚ ਰਖਦਿਆਂ ਕੀਤੀ ਜਾ ਰਹੀ ਹੈ।ਵੀਡੀਓ ਕਾਨਫਰੰਸਿੰਗਰਾਹੀਂ ਸੁਣਵਾਈ ਦੀ ਇਸ ਪ੍ਰਕਿਰਿਆ ਦੇ ਨਾਲ ਉਨ੍ਹਾਂ ਹਥਿਆਰਬੰਦ ਫੌਜ ਦੇ ਜਵਾਨਾਂ ਨੂੰ ਬਹੁਤ ਰਾਹਤ ਮਿਲੀ ਹੈ, ਜਿਨ੍ਹਾਂ ਦੀਆਂ ਅਰਜ਼ੀਆਂ ਵੱਖ ਵੱਖ ਖੇਤਰੀ ਬੈਂਚਾਂ ਵਿੱਚ ਨਿਆਂ ਦੀ ਉਡੀਕ ਕਰ ਰਹੀਆਂ ਹਨ। ਜੁਡੀਸ਼ਅਲ ਮੈਂਬਰ ਜਸਟਿਸ ਮੁਹੰਮਦ ਤਾਹੀਰ ਅਤੇ ਪ੍ਰਬੰਧਕੀ ਮੈਂਬਰ ਵਾਈਸ ਐਡਮਿਰਲ ਪੀ ਮੁਰੂਗੇਸਨ (ਰਿਟਾਇਰਡ) ਅਤੇ ਲੈਫਟੀਨੈਂਟ ਜਨਰਲ ਸੀ ਏ ਕ੍ਰਿਸ਼ਣਨ (ਰਿਟਾਇਰਡ) ਵੀਡੀਓ ਕਾਨਫਰੰਸਿੰਗ ਰਾਹੀਂ ਖੇਤਰੀ ਬੈਂਚਾਂ ਦੀਆਂ ਅਰਜ਼ੀਆਂ ਦੀ ਸੁਣਵਾਈ ਕਰਨਗੇ।
https://pib.gov.in/PressReleseDetail.aspx?PRID=1648761
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਵਿੱਚ ਉੱਦਮਸ਼ੀਲ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ‘ਆਤਮਨਿਰਭਰ’ ਬਣਾਉਣ ਲਈ ਰਾਸ਼ਟਰ ਦੇ ਨੌਜਵਾਨਾਂ ਵਿੱਚ ਉੱਦਮਸ਼ੀਲ ਪ੍ਰਤਿਭਾ ਨੂੰ ਪ੍ਰੋਤਸਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਆਤਮ-ਨਿਰਭਰਤਾ ਪ੍ਰਾਪਤ ਕਰਨ ਲਈ ਅਤੇ ਵੱਡੇ ਪੈਮਾਨੇ ʼਤੇ ਮਨੁੱਖਤਾ ਦੀ ਸੇਵਾ ਕਰਨ ਲਈ ਦੇਸ਼ ਦੇ ਹਰੇਕ ਨਾਗਰਿਕ ਦੀ ਉੱਦਮਸ਼ੀਲ ਪ੍ਰਤਿਭਾ ਤੇ ਤਕਨੀਕੀ ਹੁਨਰ ਅਤੇ ਆਪਣੇ ਸਥਾਨਕ ਸੰਸਾਧਨਾਂ ਦਾ ਉਪਯੋਗ ਕਰਨਾ ਚਾਹੀਦਾ ਹੈ।ਉਹ ਸਮਾਜਿਕ ਉਥਾਨ ਅਤੇ ਭੂਦਾਨ ਅੰਦੋਲਨ ਲਈ ਗਾਂਧੀ ਜੀ ਦੇ ਫ਼ਲਸਫ਼ੇ ਦੇ ਪ੍ਰਸਾਰ ਵਿੱਚ ਆਚਾਰੀਆ ਵਿਨੋਬਾ ਭਾਵੇ ਦੇ ਯੋਗਦਾਨ 'ਤੇ ਇੱਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਸਸ਼ਕਤ ਭਾਰਤ, ਇੱਕ ਸਵੈਭਿਮਾਨੀ ਭਾਰਤ ਅਤੇ ਇੱਕ ਆਤਮਨਿਰਭਰ ਭਾਰਤ ਦੀ ਸਿਰਜਣਾ ਦਾ ਸੱਦਾ ਦਿੱਤਾ।ਕੋਵਿਡ-19 ਸਿਹਤ ਸੰਕਟਕਾਲ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਅਜਮਾਇਸ਼ ਦੀ ਘੜੀ ਵਿੱਚ, ਸਾਨੂੰ ਇਕੱਠੇ ਹੋ ਕੇ ਸਾਂਝੇ ਪ੍ਰਯਤਨ ਕਰਨੇ ਪੈਣਗੇ, ਨਾ ਕੇਵਲ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਬਲਕਿ ਉਨ੍ਹਾਂ ਲੋਕਾਂ ਨੂੰ ਇੱਕ ਗਾਂਧੀਵਾਦੀ ਢੰਗ ਨਾਲ ਆਸਰਾ ਅਤੇ ਦਿਲਾਸਾ ਦੇਣ ਲਈ ਜੋ ਲੌਕਡਾਊਨ ਕਾਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ।
https://pib.gov.in/PressReleseDetail.aspx?PRID=1648907
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
• ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਪੀਜੀਐੱਮਈਆਰ ਦੇ ਡਾਇਰੈਕਟਰ ਨੂੰ ਸਲਾਹ ਦਿੱਤੀ ਹੈ ਕਿ ਜੇ ਨਹਿਰੂ ਹਸਪਤਾਲ ਦੇ ਐਕਸਟੈਂਸ਼ਨ ਵਾਰਡ ਵਿੱਚ ਹਲਕੇ ਅਤੇ ਸਥਿਰ ਮਾਮਲੇ ਹਨ, ਤਾਂ ਉਨ੍ਹਾਂ ਨੂੰ ਹੋਰ ਥਾਵਾਂ ’ਤੇ ਰੱਖਿਆ ਜਾ ਸਕਦਾ ਹੈ, ਤਾਂ ਜੋ ਬਿਸਤਰਿਆਂ ਨੂੰ ਸਿਰਫ਼ ਗੰਭੀਰ ਮਰੀਜ਼ਾਂ ਦੇ ਲਈ ਰਾਖਵਾਂ ਰੱਖਿਆ ਜਾ ਸਕੇ। ਉਨ੍ਹਾਂ ਨੇ ਕਮਿਸ਼ਨਰ, ਐੱਮਸੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ ਦੀ ਲਾਗ ਅਤੇ ਹੋਰ ਮਾਨਸੂਨ ਨਾਲ ਸਬੰਧਿਤ ਬਿਮਾਰੀਆਂ ਦੇ ਪ੍ਰਸਾਰ ਨੂੰ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਿਯਮਿਤ ਤੌਰ ’ਤੇ ਸੈਨਿਟਾਈਜ਼ੇਸ਼ਨ ਕਰਨ।
• ਪੰਜਾਬ: ਕੋਵਿਡ ਮਹਾਮਾਰੀ ਅਤੇ ਇਸਦੇ ਸਿੱਟੇ ਵਜੋਂ ਲਗਾਏ ਲੌਕਡਾਊਨ ਕਾਰਨ ਰਾਜ ਸਰਕਾਰ ਨੂੰ ਹੋਏ ਭਾਰੀ ਮਾਲੀ ਨੁਕਸਾਨ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਨੇ ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਰਾਜ ਦੀ ਸਹਾਇਤਾ ਲਈ ਭਾਰਤ ਸਰਕਾਰ ਤੋਂ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।
• ਕੇਰਲ: ਰਾਜ ਵਿੱਚ ਓਨਮ ਤਿਉਹਾਰ ਦੇ ਮੱਦੇਨਜ਼ਰ, ਸਰਕਾਰ ਨੇ ਜਨਤਕ ਥਾਵਾਂ ’ਤੇ ਭੀੜ ਨੂੰ ਰੋਕਣ ਲਈ ਖ਼ਾਸ ਨਿਰਦੇਸ਼ ਜਾਰੀ ਕੀਤੇ ਹਨ। ਇਹ ਆਦੇਸ਼ ਜਨਤਕ ਥਾਵਾਂ ’ਤੇ ਅਤੇ ਭੀੜ ਵਾਲੇ ਓਨਮ ਦਾਵਤ ‘ਸਮਾਗਮਾਂ’ ਨੂੰ ਮਨਾਉਣ ’ਤੇ ਸਖ਼ਤੀ ਨਾਲ ਪਾਬੰਦੀ ਲਗਾਉਂਦਾ ਹੈ।ਇਹ ਪ੍ਰਦਰਸ਼ਨੀ ਦੇ ਨਾਲ-ਨਾਲ ਸ਼ਾਪਿੰਗ ਤਿਉਹਾਰਾਂ ’ਤੇ ਵੀ ਪਾਬੰਦੀ ਲਗਾਉਂਦੀ ਹੈ ਜੋ ਆਮ ਤੌਰ ’ਤੇ ਓਨਮ ਦੇ ਦੌਰਾਨ ਆਯੋਜਿਤ ਕੀਤੇ ਜਾਂਦੇ ਹਨ।ਆਦੇਸ਼ ਵਿੱਚ ਲੋਕਾਂ ਨੂੰ ਖ਼ਾਸ ਤੌਰ ’ਤੇ ਜਨਤਕ ਥਾਵਾਂ ’ਤੇ ਫੁੱਲਾਂ ਦੀ ਸਜਾਵਟ ਤੋਂ ਬਚਣ ਅਤੇ ਰਾਜ ਤੋਂ ਬਾਹਰੋਂ ਫੁੱਲ ਨਾ ਖ਼ਰੀਦਣ ਲਈ ਕਿਹਾ ਗਿਆ ਹੈ। ਇਸ ਦੌਰਾਨ ਅੱਜ ਦੁਪਹਿਰ ਤੱਕ ਰਾਜ ਵਿੱਚ ਕੋਵਿਡ ਦੀਆਂ ਚਾਰ ਮੌਤਾਂ ਹੋਣ ਦੀ ਖ਼ਬਰ ਮਿਲੀ ਹੈ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 301 ਹੋ ਗਈ ਹੈ। ਕੇਰਲ ਰਾਜ ਨੇ ਕੋਵਿਡ ਕੇਸਾਂ ਦੇ ਮਾਮਲੇ ਵਿੱਚ ਕੱਲ ਆਪਣੇ ਹੀ ਰਿਕਾਡਰ ਨੂੰ ਤੋੜ ਦਿੱਤਾ ਅਤੇ ਕੱਲ ਇੱਕ ਦਿਨ ਵਿੱਚ 2,476 ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਕੁੱਲ 22,344 ਐਕਟਿਵ ਕੇਸ ਹਨ ਅਤੇ 1,89,781 ਲੋਕ ਨਿਗਰਾਨੀ ਅਧੀਨ ਹਨ।
• ਤਮਿਲਨਾਡੂ: ਪਿਛਲੇ 24 ਘੰਟਿਆਂ ਵਿੱਚ ਪੁਦੂਚੇਰੀ ਵਿੱਚ 511 ਨਵੇਂ ਕੋਵਿਡ-19 ਕੇਸ ਆਏ ਅਤੇ 10 ਮੌਤਾਂ ਹੋਈਆਂ, ਜਿਸ ਨਾਲ ਕੁੱਲ ਕੇਸ 12,434 ਹੋ ਗਏ ਹਨ, ਐਕਟਿਵ ਕੇਸ 4,483 ਹਨ ਅਤੇ ਵੀਰਵਾਰ ਤੱਕ 190 ਮੌਤਾਂ ਹੋ ਗਈਆਂ ਹਨ।ਤਕਰੀਬਨ 2,356 ਕੋਵਿਡ-19 ਪਾਜ਼ਿਟਿਵ ਲੋਕ ਘਰਾਂ ਵਿੱਚ ਆਈਸੋਲੇਸ਼ਨ ਵਿੱਚ ਹਨ, ਜਦੋਂਕਿ 2,127 ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ।ਮਦੁਰਾਈ ਦੇ ਸਿਹਤ ਅਧਿਕਾਰੀ ਚਿੰਤਤ ਹਨ ਕਿ ਈ- ਪਾਸ ਨਿਯਮਾਂ ਨੂੰ ਢਿੱਲਾ ਕਰਨ ਨਾਲ ਜ਼ਿਲ੍ਹੇ ਵਿੱਚ ਕੋਵਿਡ-19 ਮਾਮਲਿਆਂ ਵਿੱਚ ਸੰਭਾਵਿਤ ਵਾਧਾ ਹੋ ਸਕਦਾ ਹੈ; ਆਟੋਮੈਟਿਕ ਮਨਜੂਰੀ ਪ੍ਰਣਾਲੀ ਦੁਆਰਾ ਇੱਕ ਦਿਨ ਵਿੱਚ ਔਸਤਨ 9,000 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ।ਰਾਜ ਸਰਕਾਰ ਦੇ ਰੁਖ ਦੀ ਪੁਸ਼ਟੀ ਕਰਦਿਆਂ ਸਕੂਲ ਸਿੱਖਿਆ ਮੰਤਰੀ ਕੇ ਏ ਸੈਂਗੋਤਾਈਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਤਮਿਲ ਨਾਡੂ ਦੇ ਵਿਦਿਆਰਥੀਆਂ ਨੂੰ ਐੱਨਈਈਟੀ ਤੋਂ ਛੋਟ ਦੇਣ ਲਈ ਵੱਖ-ਵੱਖ ਉਪਾਅ ਕਰ ਰਹੇ ਹਨ।
• ਕਰਨਾਟਕ: ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਕਰਨਾਟਕ ਨੇ ਹੋਰ ਆਰਥਿਕ ਗਤੀਵਿਧੀਆਂ ਖੋਲ੍ਹ ਦਿੱਤੀਆਂ ਹਨ, ਭਾਵੇਂ ਕਿ ਅਸੀਂ ਵਾਇਰਸ ਨਾਲ ਲੜਦੇ ਹਾਂ ਅਤੇ ਮਹਾਮਾਰੀ ਦੇ ਵਿਚਕਾਰ ਬੰਗਲੁਰੂ ਭਾਰਤ ਦਾ ਸਭ ਤੋਂ ਵੱਧ ਖੁੱਲ੍ਹਾਸ਼ਹਿਰ ਹੈ। ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਐਸੋਸੀਏਸ਼ਨ ਨੇ ਕਿਹਾ ਕਿ ਉਹ ਆਪਣੇ ਸਟਾਫ਼ ਨੂੰ ਤਨਖਾਹ ਦੇ ਸਕਣ ਦੇ ਸਮਰੱਥ ਨਹੀਂ ਹੋਣਗੇ ਕਿਉਂਕਿ ਰਾਜ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਬਿਲਾਂ ਦੀ ਅਦਾਇਗੀ ਨਹੀਂ ਕੀਤੀ ਹੈ। ਹਾਈ ਕੋਰਟ ਨੇ ਰਾਜ ਸਰਕਾਰ ਨੂੰ ਗ਼ੈਰ ਸਿਹਤ ਫ੍ਰੰਟ ਲਾਈਨ ਕਰਮਚਾਰੀਆਂ ਨੂੰ ਰਾਹਤ ਨਾ ਵਧਾਉਣ ਦੇ ਕਾਰਨ ਦੇਣ ਲਈ ਕਿਹਾ ਹੈ। ਕਰਨਾਟਕ ਨੇ ਹੁਣ ਤੱਕ ਰਾਜ ਦੀਆਂ 108 ਲੈਬਾਂ ਵਿੱਚ 25,80,621 ਟੈਸਟ ਕੀਤੇ ਹਨ। ਕੱਲ 8,580 ਨਵੇਂ ਕੇਸ ਆਏ ਅਤੇ 7,249 ਰਿਕਵਰੀ ਹੋਏ, ਨਵੇਂ ਆਏ ਕੇਸਾਂ ਵਿੱਚੋਂ 3,284 ਨਵੇਂ ਕੇਸ ਬੰਗਲੁਰੂ ਤਿਨ ਸਾਹਮਣੇ ਆਏ ਹਨ। ਰਾਜ ਦੀ ਰਿਕਵਰੀ ਦੀ ਦਰ 70.47 ਫ਼ੀਸਦੀ ਹੈ।
• ਆਂਧਰਪ੍ਰਦੇਸ਼: ਰਾਜ ਸਰਕਾਰ ਨੇ ਕੋਵਿਡ-19 ਟੈਸਟ ਦੀਆਂ ਕੀਮਤਾਂ ਨੂੰ ਘਟਾਉਣ ਦਾ ਇੱਕ ਅਹਿਮ ਫੈਸਲਾ ਲਿਆ ਹੈ। ਸਿਹਤ ਵਿਭਾਗ ਦੁਆਰਾ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਗਏ ਹਨ। ਪਹਿਲਾਂ ਸਰਕਾਰੀ ਹਸਪਤਾਲਾਂ ਦੁਆਰਾ ਟੈਸਟਿੰਗ ਲੈਬਾਂ ਨੂੰ ਭੇਜੇ ਗਏ ਨਮੂਨਿਆਂ ’ਤੇ 2400 ਰੁਪਏ ਲਏ ਜਾਂਦੇ ਸਨ, ਇਸ ਕੀਮਤ ਨੂੰ ਹੁਣ ਘਟਾ ਕੇ 1600 ਰੁਪਏ ਕੀਤਾ ਗਿਆ ਹੈ।ਇਸੇ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ ਦੁਆਰਾ ਟੈਸਟਿੰਗ ਲੈਬਾਂ ਨੂੰ ਭੇਜੇ ਗਏ ਨਮੂਨਿਆਂ ’ਤੇ 2900 ਰੁਪਏ ਲਏ ਜਾਂਦੇ ਸਨ, ਇਸ ਕੀਮਤ ਨੂੰ ਹੁਣ ਘਟਾ ਕੇ 1900 ਰੁਪਏ ਕੀਤਾ ਗਿਆ ਹੈ। ਸਰਕਾਰ ਨੇ ਖੁਲਾਸਾ ਕੀਤਾ ਕਿ ਟੈਸਟ ਕਿੱਟਾਂ ਦੀ ਕੀਮਤ ਉਨ੍ਹਾਂ ਦੇ ਵੱਡੇ ਪੈਮਾਨੇ ਦੇ ਉਤਪਾਦਨ ਦੇ ਕਾਰਨ ਘਟ ਗਈ ਹੈ।ਤਾਜ਼ਾ ਸਰਕਾਰੀ ਜਾਣਕਾਰੀ ਅਨੁਸਾਰ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਦਰ ਰਾਸ਼ਟਰੀ ਔਸਤ ਦੇ 8.59 ਫ਼ੀਸਦੀ ਦੇ ਮੁਕਾਬਲੇ 11.19 ਫ਼ੀਸਦੀ ਹੈ।
• ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 2795 ਨਵੇਂ ਕੇਸ ਆਏ, 872 ਰਿਕਵਰ ਹੋਏ ਅਤੇ 08 ਮੌਤਾਂ ਹੋਈਆਂ ਹਨ; 2795 ਮਾਮਲਿਆਂ ਵਿੱਚੋਂ 449 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,14,483; ਐਕਟਿਵ ਕੇਸ: 27,600; ਮੌਤਾਂ: 788; ਡਿਸਚਾਰਜ: 86,095।ਤੇਲੰਗਾਨਾ ਵਿੱਚ ਸਿਰਫ਼ ਅਗਸਤ ਵਿੱਚ 50,000 ਕੋਵਿਡ-19 ਕੇਸ ਹੋਣ ਦਾ ਅਨੁਮਾਨ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਖੇਤੀਬਾੜੀ ਦੇ ਖੇਤਰ ਵਿੱਚ ਰਾਜ ਦੇ ਕਈ ਉਪਰਾਲਿਆਂ ਖ਼ਾਸ ਕਰਕੇ “ਰੀਤੂ ਬੰਧੂ” ਸਕੀਮ ਅਤੇ ਕਿਸਾਨ ਤਾਲਮੇਲ ਕਮੇਟੀਆਂ ਦੀ ਸ਼ਲਾਘਾ ਕੀਤੀ ਹੈ।
• ਅਰੁਣਾਚਲਪ੍ਰਦੇਸ਼: ਬੁੱਧਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ 143 ਹੋਰ ਲੋਕਾਂ ਵਿੱਚ ਕੋਵਿਡ-19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ, ਐਕਟਿਵ ਕੇਸ 987 ਅਤੇ ਰਿਕਵਰੀ ਦਰ 72 ਫ਼ੀਸਦੀ ਹੈ।
• ਅਸਾਮ: ਬੁੱਧਵਾਰ ਨੂੰ ਅਸਾਮ ਵਿੱਚ ਕੋਵਿਡ ਦੇ 2179 ਹੋਰ ਕੇਸ ਸਾਹਮਣੇ ਆਏ ਅਤੇ 2148 ਮਰੀਜ਼ ਰਿਕਵਰ ਵੀ ਹੋਏ ਹਨ।ਕੁੱਲ ਕੇਸ ਵਧ ਕੇ 96771 ਹੋ ਗਏ ਹਨ, ਐਕਟਿਵ ਕੇਸ 19532, ਕੁੱਲ ਰਿਕਵਰਡ ਕੇਸ 76962 ਅਤੇ 274 ਮੌਤਾਂ ਹੋ ਗਈਆਂ ਹਨ।
• ਮਣੀਪੁਰ: ਮਣੀਪੁਰ ਵਿੱਚ ਕੋਵਿਡ-19 ਦੇ 141 ਹੋਰ ਮਾਮਲੇ ਪਾਏ ਗਏ ਹਨ ਅਤੇ 17 ਮ੍ਰੇਜ਼ਨ ਦੀ ਰਿਕਵਰੀ ਹੋਈ ਹੈ, 1731 ਐਕਟਿਵ ਕੇਸ ਹਨ ਅਤੇ 31 ਫ਼ੀਸਦੀ ਰਿਕਵਰੀ ਦਰ ਹੈ।
• ਮਿਜ਼ੋਰਮ: ਅੱਜ ਮਿਜ਼ੋਰਮ ਵਿੱਚ 500 ਤੋਂ ਵੱਧ ਪਿੰਡ ਕੌਂਸਲਾਂ ਅਤੇ 70 ਤੋਂ ਵੱਧ ਸਥਾਨਕ ਕੌਂਸਲਾਂ ਲਈ ਚੋਣਾਂ ਹੋਈਆਂ ਹਨ। ਮਿਜ਼ੋਰਮ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 974 ਹੋ ਗਈ ਹੈ।ਕੁੱਲ ਐਕਟਿਵ ਕੇਸ 499 ਹਨ।
• ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ ਨਵੇਂ ਪਾਜ਼ਿਟਿਵ ਮਾਮਲਿਆਂ ਦੀ ਜਾਂਚ ਤੋਂ ਬਾਅਦ ਕੋਹੀਮਾ ਵਿੱਚ ਸੱਤ ਹੋਰ ਥਾਵਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਐੱਸਬੀਆਈ ਨੇ ਬੁੱਧਵਾਰ ਨੂੰ ਐੱਚ ਐਂਡ ਐੱਫ਼ ਡਬਲਯੂ ਵਿਭਾਗ ਅਤੇ ਨਾਗਾਲੈਂਡ ਪੁਲਿਸ ਵਿਭਾਗ ਨੂੰ 3-3 ਵੈਂਟੀਲੇਟਰ ਦਾਨ ਕੀਤੇ ਹਨ।ਇਸ ਤੋਂ ਪਹਿਲਾਂ ਐੱਸਬੀਆਈ ਨੇ ਰਾਜ ਸਰਕਾਰ ਨੂੰ 500 ਪੀਪੀਈ ਕਿੱਟਾਂ ਦਾਨ ਕੀਤੀਆਂ ਸਨ।
• ਸਿੱਕਮ: ਸਿੱਕਮ ਵਿੱਚ ਕੋਵਿਡ-19 ਦੇ 56 ਹੋਰ ਕੇਸ ਸਾਹਮਣੇ ਆਏ ਹਨ, ਐਕਟਿਵ ਕੇਸ 388 ਹਨ ਅਤੇ 1151 ਨੂੰ ਇਲਾਜ਼ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
• ਮਹਾਰਾਸ਼ਟਰ: ਬੁੱਧਵਾਰ ਨੂੰ ਰਾਜ ਵਿੱਚ ਕੋਵਿਡ ਲਾਗ ਦੇ ਰਿਕਾਰਡ ਤੋੜ 14,888 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸ 7.18 ਲੱਖ ਹੋ ਗਏ ਹਨ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1.72 ਲੱਖ ਤੱਕ ਪਹੁੰਚ ਗਈ ਹੈ। ਰਾਜ ਦੀ ਰਾਜਧਾਨੀ ਮੁੰਬਈ ਵਿੱਚ ਕਈ ਦਿਨਾਂ ਦੇ ਅੰਤਰਾਲ ਬਾਅਦ 1,854 ਉੱਚ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਰਾਜ ਸਰਕਾਰ ਮੁੰਬਈ ਵਿੱਚ ਸਫ਼ਲਤਾਪੂਰਵਕ ਲਾਗੂ ਕੀਤੀ ਗਈ ‘ਚੇਜ਼ ਦਿ ਵਾਇਰਸ’ ਰਣਨੀਤੀ ਨੂੰ ਦੂਜੇ ਹਿੱਸਿਆਂ ਵਿੱਚ ਵੀ ਲਾਗੂ ਕਰੇਗੀ। ਇਸ ਰਣਨੀਤੀ ਤਹਿਤ ਸਿਹਤ ਟੀਮਾਂ ਲੋਕਾਂ ਤੱਕ ਪਹੁੰਚਦੀਆਂ ਹਨ ਨਾ ਕਿ ਮਰੀਜ਼ਾਂ ਦੇ ਡਾਕਟਰਾਂ ਕੋਲ ਜਾਣ ਦੀ ਉਡੀਕ ਕੀਤੀ ਜਾਂਦੀ ਹੈ।
• ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ-19 ਦੇ 1197 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸ ਨਾਲ ਰਾਜ ਵਿੱਚ ਕੋਵਿਡ ਕੇਸਾਂ ਦੀ ਗਿਣਤੀ 90 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸਭ ਤੋਂ ਵੱਧ 168 ਨਵੇਂ ਕੇਸ ਸੂਰਤ ਤੋਂ ਸਾਹਮਣੇ ਆਏ ਹਨ। ਅਹਿਮਦਾਬਾਦ ਸ਼ਹਿਰ ਵਿੱਚੋਂ 144 ਕੇਸ ਸਾਹਮਣੇ ਆਏ ਹਨ, ਜਦੋਂਕਿ ਵਡੋਦਰਾ ਸ਼ਹਿਰ ਵਿੱਚੋਂ 90 ਕੇਸ ਸਾਹਮਣੇ ਆਏ ਹਨ। ਗੁਜਰਾਤ ਦੀ ਰਿਕਵਰੀ ਦਰ 80.22 ਫ਼ੀਸਦੀ ਹੈ।ਐਕਟਿਵ ਮਾਮਲਿਆਂ ਦੀ ਗਿਣਤੀ 14,884 ਹੈ।
• ਰਾਜਸਥਾਨ: 7 ਸਤੰਬਰ ਤੋਂ ਰਾਜਸਥਾਨ ਵਿੱਚ ਪੂਜਾ ਸਥਾਨਾਂ ਨੂੰ ਲੋਕਾਂ ਲਈ ਦੁਬਾਰਾ ਖੋਲ੍ਹਿਆ ਜਾਵੇਗਾ। ਇਸ ਬਾਰੇ ਫੈਸਲਾ ਕੱਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਮੀਟਿੰਗ ਵਿੱਚ ਲਿਆ ਗਿਆ ਹੈ। ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਸਮੇਂ-ਸਮੇਂ ’ਤੇ ਸਾਰੇ ਧਾਰਮਿਕ ਸਥਾਨਾਂ ਨੂੰ ਸਵੱਛ ਬਣਾਇਆ ਜਾਵੇਗਾ।ਰਾਜ ਵਿੱਚ ਕੋਵਿਡ-19 ਦੇ 14,646 ਐਕਟਿਵ ਕੇਸ ਹਨ।
• ਛੱਤੀਸਗੜ੍ਹ: ਛੱਤੀਸਗੜ੍ਹ ਸਰਕਾਰ ਨੇ ਅੱਜ ਆਲ ਇੰਡੀਆ ਟੂਰਿਸਟ ਪਰਮਿਟ ਅਧੀਨ ਆਉਂਦੇ ਵਾਹਨਾਂ ਦੇ ਨਾਲ-ਨਾਲ ਅੰਤਰ-ਰਾਜ ਪਬਲਿਕ ਟ੍ਰਾਂਸਪੋਰਟ ਨੂੰ ਦੁਬਾਰਾ ਸ਼ੁਰੂ ਕੀਤਾ ਹੈ। ਟਰਾਂਸਪੋਰਟ ਵਿਭਾਗ ਨੇ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਇਹ ਨਿਯਮ ਬਣਾਇਆ ਗਿਆ ਹੈ ਕਿ ਬੱਸਾਂ ਨਿਰਧਾਰਤ ਥਾਵਾਂ ’ਤੇ ਹੀ ਰੁਕਣਗੀਆਂ। ਯਾਤਰਾ ਲਈ ਕਿਸੇ ਵੀ ਈ-ਪਾਸ ਦੀ ਜ਼ਰੂਰਤ ਨਹੀਂ ਹੈ, ਪਰ ਹਰ ਯਾਤਰੀ ਦੇ ਸੰਪਰਕ ਵੇਰਵਿਆਂ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ, ਤਾਂ ਜੋ ਜੇ ਲੋੜ ਪਵੇ ਤਾਂ ਸੰਪਰਕ ਟਰੇਸਿੰਗ ਲਈ ਇਹ ਜ਼ਿਲ੍ਹਾ ਅਧਿਕਾਰੀਆਂ ਨੂੰ ਪੇਸ਼ ਕੀਤਾ ਜਾ ਸਕੇ।
• ਗੋਆ: ਬੁੱਧਵਾਰ ਸ਼ਾਮ ਤੱਕ ਗੋਆ ਵਿੱਚ ਆਏ ਕੋਵਿਡ ਦੇ ਕੇਸਾਂ ਦੀ ਕੁੱਲ ਗਿਣਤੀ 15 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ।ਇਸ ਨਾਲ ਗੋਆ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ, ਜਿੱਥੇ ਕੁੱਲ ਆਬਾਦੀ ਦੇ 1 ਫ਼ੀਸਦੀ ਨੂੰ ਭਿਆਨਕ ਸੰਕ੍ਰਮਣ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਗੋਆ ਵਿਚਲੇ 15,027 ਕੇਸ ਜੂਨ ਤੋਂ ਅਗਸਤ ਦਰਮਿਆਨ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਸਾਹਮਣੇ ਆਏ ਹਨ, ਕਿਉਂਕਿ ਰਾਜ ਅਪ੍ਰੈਲ ਅਤੇ ਮਈ ਮਹੀਨਿਆਂ ਦੌਰਾਨ ਕੋਵਿਡ ਮੁਕਤ ਸੀ।

****
ਵਾਈਬੀ
(Release ID: 1649099)
Visitor Counter : 263