ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ ਨੇ ‘ਇਨ ਕਨਵਰਸੇਸ਼ਨ ਵਿਦ’ ਨਾਮ ਹੇਠ ਨੀਤੀ ਅਤੇ ਦੇਸ਼ ਦੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਈਕੋਸਿਸਟਮ ਲਈ ਆਪਣੇ ਵਿਚਾਰਾਂ ਅਤੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨ ਲਈ ਦੇਸ਼ ਭਰ ਦੇ ਵਿਚਾਰਕ ਨੇਤਾਵਾਂ ਨਾਲ ਇੱਕ ਵਿਸ਼ੇਸ਼ ਗੱਲਬਾਤ ਦੀ ਲੜੀ ਦੀ ਸ਼ੁਰੂਆਤ ਕੀਤੀ ਹੈ

ਇਸ ਲੜੀ ਦਾ ਉਦਘਾਟਨ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਹਰਸ਼ ਵਰਧਨ, ਸ਼ੁੱਕਰਵਾਰ, 28 ਅਗਸਤ 2020 ਨੂੰ ਕਰਨਗੇ, ਉਹ ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨਾਲ ਗੱਲਬਾਤ ਕਰਨਗੇ


ਇਹ ਸਾਇੰਸ ਪਾਲਿਸੀ ਫੋਰਮ ਯੂਟਿਊਬ ਚੈਨਲ ’ਤੇ ਸਿੱਧੀ ਪ੍ਰਸਾਰਿਤ ਕੀਤੀ ਗਈ ਇਸ ਲੜੀ ਦੀ ਪਹਿਲੀ ਗੱਲਬਾਤ ਹੋਵੇਗੀ

Posted On: 27 AUG 2020 1:03PM by PIB Chandigarh

ਭਾਰਤ ਦੀ 5ਵੀਂ ਰਾਸ਼ਟਰੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ ਦੇ ਸੰਦਰਭ ਵਿੱਚ ਐੱਸਟੀਆਈਪੀ 2020, ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ (ਪੀਐੱਸਏ ਦਾ ਦਫ਼ਤਰ) ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਇੱਕ ਵਿਕੇਂਦਰੀਕ੍ਰਿਤ ਪਹਿਲ ਕੀਤੀ ਹੈ ਅਤੇ ਇੱਕ ਨਵੀਂ ਐੱਸਟੀਆਈਪੀ (STIP) 2020 ਦੇ ਨਿਰਮਾਣ ਲਈ ਸਮਾਵੇਸ਼ੀ ਪ੍ਰਕਿਰਿਆ ਹੈ।

 

ਨੀਤੀ ਨੂੰ ਉਸਦੇ ਸਾਰ ਦੇ ਅਨੁਰੂਪ ਬਣਾਉਣ ਲਈ ਡੀਐੱਸਟੀ, ‘ਇਨ ਕਨਵਰਸੇਸ਼ਨ ਵਿਦਸ਼ੁਰੂ ਕਰ ਰਿਹਾ ਹੈ - ਨੀਤੀ ਅਤੇ ਦੇਸ਼ ਦੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਈਕੋਸਿਸਟਮ ਲਈ ਆਪਣੇ ਵਿਚਾਰਾਂ ਅਤੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨ ਲਈ ਦੇਸ਼ ਭਰ ਤੋਂ ਵਿਚਾਰਕ ਨੇਤਾਵਾਂ ਨਾਲ ਵਿਸ਼ੇਸ਼ ਗੱਲਬਾਤ ਦੀ ਇੱਕ ਵਿਸ਼ਾਲ ਲੜੀ ਹੈ।

 

ਇਸ ਲੜੀ ਦਾ ਉਦਘਾਟਨ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਹਰਸ਼ ਵਰਧਨ ਸ਼ੁੱਕਰਵਾਰ, 28 ਅਗਸਤ 2020 ਨੂੰ ਕਰਨਗੇ। ਇਸ ਦੌਰਾਨ ਉਹ ਡੀਐੱਸਟੀ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨਾਲ ਗੱਲਬਾਤ ਕਰਨਗੇ। ਇਹ ਸਾਇੰਸ ਪਾਲਿਸੀ ਫੋਰਮ ਯੂਟਿਊਬ ਚੈਨਲ ਤੇ ਸਿੱਧੀ ਪ੍ਰਸਾਰਿਤ ਕੀਤੀ ਗਈ ਇਸ ਲੜੀ ਦੀ ਪਹਿਲੀ ਗੱਲਬਾਤ ਹੋਵੇਗੀ।

 

ਡੀਐੱਸਟੀ ਸਾਰੇ ਹਿੱਸੇਦਾਰਾਂ ਨੂੰ ਇਸ ਵਿਲੱਖਣ ਇੰਟਰਐਕਟਿਵ ਈਵੈਂਟ ਦਾ ਹਿੱਸਾ ਬਣਨ ਦਾ ਸੱਦਾ ਦਿੰਦਾ ਹੈ। ਇਸ ਤੋਂ ਇਲਾਵਾ, ਕੋਈ ਵੀ #ChatWithDrHarshVardhan ਦੀ ਵਰਤੋਂ ਕਰ ਸਕਦਾ ਹੈ। ਇਸ ਤੋਂ ਬਾਅਦ ਪ੍ਰੋਗਰਾਮ ਤੋਂ ਪਹਿਲਾਂ ਡੀਐੱਸਟੀ ਅਤੇ ਸਾਇੰਸ ਪਾਲਿਸੀ ਫੋਰਮ ਦੇ ਸੋਸ਼ਲ ਮੀਡੀਆ ਪਲੈਟਫਾਰਮਾਂ ਤੇ ਪ੍ਰਸ਼ਨ ਆਉਣਗੇ।

 

ਸੋਸ਼ਲ ਮੀਡੀਆ ਲਈ ਵੈਬਲਿੰਕ ਨਿਮਨ ਅਨੁਸਾਰ ਹਨ :

•          ਵਿਗਿਆਨ ਅਤੇ ਟੈਕਨੋਲੋਜੀ ਵਿਭਾਗ : ਫੇਸਬੁੱਕ, ਟਵਿੱਟਰ

•          ਸਾਇੰਸ ਪਾਲਿਸੀ ਫੋਰਮ : ਫੇਸਬੁੱਕ, ਟਵਿੱਟਰ, ਲਿੰਕਡਇਨ, ਇੰਸਟਾਗ੍ਰਾਮ

ਪ੍ਰੋਗਰਾਮ ਦਾ ਯੂਟਿਊਬ ਲਿੰਕ ਹੈ : https://www.youtube.com/watch?v=LhxV62_W5Sc

https://youtu.be/LhxV62_W5Sc

 

ਪ੍ਰੋਗਰਾਮ ਦਾ ਪੋਸਟਰ :

 

 

ਭਾਰਤ ਦੀ ਪੰਜਵੀਂ ਐੱਸਐਂਡਟੀ ਨੀਤੀ ਇੱਕ ਮਹੱਤਵਪੂਰਨ ਮੌਕੇ ਤੇ ਤਿਆਰ ਕੀਤੀ ਜਾ ਰਹੀ ਹੈ ਜਦੋਂ ਭਾਰਤ ਅਤੇ ਦੁਨੀਆ ਕੋਵਿਡ-19 ਮਹਾਮਾਰੀ ਨਾਲ ਨਿਪਟ ਰਹੀ ਹੈ। ਇਹ ਪਿਛਲੇ ਇੱਕ ਦਹਾਕੇ ਵਿੱਚ ਕਈ ਮਹੱਤਵਪੂਰਨ ਪਰਿਵਰਤਨਾਂ ਵਿਚਕਾਰ ਨਵੀਨ ਹੈ ਜਿਸ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਲਈ ਇੱਕ ਨਵੇਂ ਦ੍ਰਿਸ਼ਟੀਕੋਣ ਅਤੇ ਰਣਨੀਤੀ ਦੇ ਨਿਰਮਾਣ ਦੀ ਜ਼ਰੂਰਤ ਹੈ। ਜਦੋਂ ਸੰਕਟ ਨੇ ਦੁਨੀਆਂ ਨੂੰ ਬਦਲਿਆ ਹੈ, ਨਵੀਂ ਨੀਤੀ ਇਸਦੇ ਵਿਕੇਂਦਰੀਕਰਣ ਢੰਗ ਨਾਲ ਬਣਾਈ ਗਈ ਐੱਸਟੀਆਈ ਨੂੰ ਤਰਜੀਹਾਂ, ਖੇਤਰੀ ਫੋਕਸ, ਖੋਜ ਦੇ ਢੰਗਾਂ ਅਤੇ ਵੱਡੀਆਂ ਸਮਾਜਿਕ-ਆਰਥਿਕ ਭਲਾਈ ਲਈ ਟੈਕਨੋਲੋਜੀਆਂ ਵਿਕਸਿਤ ਅਤੇ ਤੈਨਾਤ ਕੀਤੀਆਂ ਜਾਣਗੀਆਂ।

 

ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ (ਐੱਸਟੀਆਈਪੀ 2020) ਨੂੰ ਸੀਐੱਸਏ ਦਫਤਰ ਅਤੇ ਡੀਐੱਸਟੀ ਵੱਲੋਂ ਸਾਂਝੇ ਤੌਰ ਤੇ ਹਰੀ ਝੰਡੀ ਦਿੱਤੀ ਗਈ ਹੈ, ਜਿਸ ਵਿੱਚ ਕੋਵਿਡ-19 ਸੰਕਟ ਦੇ ਮੱਦੇਨਜ਼ਰ ਭਾਰਤ ਅਤੇ ਵਿਸ਼ਵ ਪੁਨਰ ਸਥਾਪਿਤ ਹੋਏ ਹਨ। ਨਵੀਂ ਨੀਤੀ ਇਸ ਸਾਲ ਦੇ ਅਖੀਰ ਵਿੱਚ ਜਾਰੀ ਹੋਣ ਦੀ ਉਮੀਦ ਹੈ ਜੋ ਮੌਜੂਦਾ ਨੀਤੀ ਦੀ ਥਾਂ ਲਵੇਗੀ ਜੋ 2013 ਵਿੱਚ ਬਣਾਈ ਗਈ ਸੀ।

 

ਐੱਸਟੀਆਈਪੀ 2020 ਤਿਆਰ ਕਰਨ ਦੀ ਪ੍ਰਕਿਰਿਆ ਨੂੰ 4 ਬਹੁਤ ਆਪਸ ਵਿੱਚ ਜੁੜੇ ਟਰੈਕਾਂ ਵਿੱਚ ਸੰਗਠਿਤ ਕੀਤਾ ਗਿਆ ਹੈ:

 

ਟਰੈਕ-1 ਸਾਇੰਸ ਪਾਲਿਸੀ ਫੋਰਮ ਵੱਲੋਂ ਇੱਕ ਵਿਆਪਕ ਜਨਤਕ ਅਤੇ ਮਾਹਰ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਸ਼ਾਮਲ ਕਰਦਾ ਹੈ - ਪਾਲਿਸੀ ਡ੍ਰਾਫਟ ਪ੍ਰਕਿਰਿਆ ਦੇ ਦੌਰਾਨ ਅਤੇ ਬਾਅਦ ਵਿੱਚ ਵੱਡੇ ਪਬਲਿਕ ਅਤੇ ਮਾਹਰ ਪੂਲ ਤੋਂ ਇਨਪੁਟਸ ਮੰਗਣ ਲਈ ਇੱਕ ਸਮਰਪਿਤ ਪਲੈਟਫਾਰਮ।

 

ਟਰੈਕ 2 ਵਿੱਚ ਪਾਲਿਸੀ ਡ੍ਰਾਫਟ ਪ੍ਰਕਿਰਿਆ ਵਿੱਚ ਪ੍ਰਮਾਣ-ਸੂਚਿਤ ਸਿਫਾਰਸ਼ਾਂ ਨੂੰ ਫੀਡ ਕਰਨ ਲਈ ਮਾਹਰ ਵੱਲੋਂ ਸੰਚਾਲਿਤ ਥੀਮੈਟਿਕ ਮਸ਼ਵਰੇ ਸ਼ਾਮਲ ਕੀਤੇ ਗਏ ਹਨ। ਇਸ ਉਦੇਸ਼ ਲਈ 21 ਕੇਂਦ੍ਰਿਤ ਥੀਮੈਟਿਕ ਸਮੂਹਾਂ ਦਾ ਗਠਨ ਕੀਤਾ ਗਿਆ ਹੈ। ਟਰੈਕ 3 ਵਿੱਚ ਮੰਤਰਾਲੇ ਅਤੇ ਰਾਜਾਂ ਨਾਲ ਵਿਚਾਰ ਵਟਾਂਦਰੇ ਸ਼ਾਮਲ ਹਨ, ਜਦੋਂ ਕਿ ਟਰੈਕ 4 ਸਿਖਰ ਪੱਧਰ ਦੇ ਬਹੁ-ਹਿੱਸੇਦਾਰਾਂ ਦੇ ਸਲਾਹ-ਮਸ਼ਵਰੇ ਦਾ ਗਠਨ ਕਰਦਾ ਹੈ। ਟਰੈਕ 3 ਲਈ ਨੋਡਲ ਅਧਿਕਾਰੀ ਰਾਜਾਂ ਅਤੇ ਮੰਤਰਾਲਿਆਂ, ਵਿਭਾਗਾਂ ਅਤੇ ਏਜੰਸੀਆਂ ਵਿੱਚ ਵਿਆਪਕ ਅੰਤਰ-ਰਾਜ ਅਤੇ ਅੰਤਰ-ਵਿਭਾਗ ਸਲਾਹ ਮਸ਼ਵਰੇ ਲਈ ਅਤੇ ਟਰੈਕ 4 ਸੰਸਥਾਗਤ ਲੀਡਰਸ਼ਿਪ, ਉਦਯੋਗ ਸੰਗਠਨਾਂ, ਗਲੋਬਲ ਭਾਈਵਾਲਾਂ ਅਤੇ ਅੰਤਰ-ਮੰਤਰੀਆਂ ਨਾਲ ਸਲਾਹ-ਮਸ਼ਵਰੇ ਲਈ ਨਾਮਜ਼ਦ ਕੀਤੇ ਜਾ ਰਹੇ ਹਨ, ਉੱਚ ਪੱਧਰਾਂ ਤੇ ਪ੍ਰਤੀਨਿਧਤਾ ਲਈ ਅੰਤਰ-ਰਾਜ ਸਲਾਹ-ਮਸ਼ਵਰੇ ਕੀਤੇ ਜਾ ਰਹੇ ਹਨ।

 

ਵੱਖ-ਵੱਖ ਟਰੈਕਾਂ ਤੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਪਹਿਲਾਂ ਹੀ ਅਰੰਭ ਹੋ ਚੁੱਕੀ ਹੈ ਅਤੇ ਇਹ ਸਮਾਨ ਰੂਪ ਵਿੱਚ ਚੱਲ ਰਹੀ ਹੈ।

 

ਛੇ ਮਹੀਨਿਆਂ ਦੀ ਪ੍ਰਕਿਰਿਆ ਵਿੱਚ ਦੇਸ਼ ਦੇ ਵਿਗਿਆਨਕ ਈਕੋਸਿਸਟਮ ਦੇ ਅੰਦਰ ਅਤੇ ਇਸ ਤੋਂ ਬਾਹਰ ਦੇ ਸਾਰੇ ਹਿੱਸੇਦਾਰਾਂ ਨਾਲ ਵਿਆਪਕ ਸਲਾਹ-ਮਸ਼ਵਰਾ ਸ਼ਾਮਲ ਹੈ- ਜਿਸ ਵਿੱਚ ਵਿਦਿਅਕ, ਉਦਯੋਗ, ਸਰਕਾਰ, ਗਲੋਬਲ ਭਾਈਵਾਲ, ਨੌਜਵਾਨ ਵਿਗਿਆਨੀ ਅਤੇ ਟੈਕਨੋਲੋਜਿਸਟ, ਨਾਗਰਿਕ ਸੰਸਥਾਵਾਂ ਅਤੇ ਆਮ ਜਨਤਾ ਸ਼ਾਮਲ ਹਨ।

 

ਡੀਐੱਸਟੀ-ਐੱਸਟੀਆਈ ਪਾਲਿਸੀ ਫੈਲੋਜ਼ ਦੇ ਕੇਡਰ ਨਾਲ ਬਣਾਇਆ ਗਿਆ ਇਨ-ਹਾਊਸ ਪਾਲਿਸੀ ਗਿਆਨ ਅਤੇ ਡੇਟਾ ਸਪੋਰਟ ਯੂਨਿਟ ਵਾਲਾ ਸਕੱਤਰੇਤ, ਡੀਐੱਸਟੀ (ਟੈਕਨੋਲੋਜੀ ਭਵਨ) ਵਿਖੇ ਸਥਾਪਤ ਕੀਤਾ ਗਿਆ ਹੈ ਤਾਂ ਜੋ ਚਾਰ ਟਰੈਕਾਂ ਵਿੱਚ ਪੂਰੀ ਪ੍ਰਕਿਰਿਆ ਦਾ ਤਾਲਮੇਲ ਕੀਤਾ ਜਾ ਸਕੇ।

 

*****

 

ਐੱਨਬੀ/ਕੇਜੀਐੱਸ


(Release ID: 1649045) Visitor Counter : 215