ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸੂਬਿਆਂ ਨੂੰ ਸਰਗਰਮ ਹੋ ਕੇ ਕੋਵਿਡ ਦੇ ਫੈਲਾਅ ਨੂੰ ਰੋਕਣ ਤੇ ਮੌਤ ਦਰ 1 ਫੀਸਦ ਤੋਂ ਘੱਟ ਰੱਖਣ ਦੀ ਅਪੀਲ

ਕੈਬਨਿਟ ਸਕੱਤਰ ਵੱਲੋਂ ਕੋਵਿਡ-19 ਕੇਸਾਂ ਤੋਂ ਵਧੇਰੇ ਮੌਤਾਂ ਵਾਲੇ 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਮੀਖਿਆ

Posted On: 27 AUG 2020 6:05PM by PIB Chandigarh

ਕੈਬਨਿਟ ਸਕੱਤਰ ਨੇ ਅੱਜ ਸਵੇਰੇ 1030 ਵਜੇ 9 ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੁੱਖ ਸਕੱਤਰਾਂ ਤੇ ਸਿਹਤ ਸਕੱਤਰਾਂ ਨਾਲ ਵੀਡੀਓ ਕਾਨਫਰੰਸ ਕੀਤੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਵਾਲੇ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ ਮਹਾਂਰਾਸ਼ਟਰ, ਪੰਜਾਬ, ਤਾਮਿਲਨਾਡੂ, ਕਰਨਾਟਕ, ਤੇਲੰਗਾਨਾ, ਗੁਜਰਾਤ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼ ਤੇ ਜੰਮੂ ਅਤੇ ਕਸ਼ਮੀਰ ਵੀਡੀਓ ਕਾਨਫਰੰਸ ਵਿੱਚ ਕੇਂਦਰੀ ਸਿਹਤ ਸਕੱਤਰ, ਆਈ ਸੀ ਐਮ ਆਰ ਦੇ ਡੀ ਜੀ , ਨੀਤੀ ਆਯੋਗ ਦੇ ਮੈਂਬਰ ਸਿਹਤ ਨੇ ਵੀ ਸ਼ਿਰਕਤ ਕੀਤੀ ਵੀਡੀਓ ਕਾਨਫਰੰਸ ਦੌਰਾਨ ਇਨਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੋਵਿਡ ਦੇ ਪ੍ਰਬੰਧ ਅਤੇ ਉਸ ਪ੍ਰਤੀ ਰਣਨੀਤੀ ਤੇ ਵਿਚਾਰ ਚਰਚਾ ਅਤੇ ਸਮੀਖਿਆ ਲਈ ਕੀਤੀ ਗਈ


ਕੇਂਦਰੀ ਸਿਹਤ ਸਕੱਤਰ ਨੇ ਇਨਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਬਾਰੇ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਵਿਆਪਕ ਪੇਸ਼ਕਾਰੀ ਕੀਤੀ, ਜਿਸ ਵਿੱਚ ਵੱਧ ਮੌਤ ਵਾਲੇ ਜਿਲਿਆਂ ਉਪਰ ਵਧੇਰੇ ਧਿਆਨ ਦਿੱਤਾ ਗਿਆ ਕਾਨਫਰੰਸ ਦੌਰਾਨ ਇਨਾ ਸੂਬਿਆਂ ਵਿੱਚ ਟੈਸਟਿੰਗ, ਸੰਪਰਕਾਂ ਦਾ ਪਤਾ ਲਗਾਉਣ, ਨਿਗਰਾਨੀ, ਘਰ ਵਿੱਚ ਇਕਾਂਤਵਾਸ, ਐਂਬੂਲੈਂਸਾਂ ਦੀ ਉਪਲਬਧਤਾ, ਹਸਪਤਾਲ ਬਿਸਤਰੇ, ਆਕਸੀਜਨ ਤੇ ਇਲਾਜ ਅਮਲ ਨੂੰ ਹੋਰ ਤੇਜ਼ ਕਰਨ ਬਾਰੇ ਚਰਚਾ ਕੀਤੀ ਗਈ ਇਹ ਮਹਿਸੂਸ ਕੀਤਾ ਗਿਆ ਕਿ ਪਿਛਲੇ 2 ਹਫ਼ਤਿਆਂ ਦੌਰਾਨ ਹੋਈਆਂ ਮੌਤਾਂ ਵਿੱਚੋਂ 89 ਫੀਸਦ ਮੌਤਾਂ ਇਨਾ 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹੋਈਆਂ ਨੇ ਇਸ ਲਈ ਇਨਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਇਸ ਸੰਕਰਮਣ ਦੇ ਫੈਲਣ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਅਤੇ ਮੌਤ ਦਰ ਨੂੰ ਘਟਾਉਣ ਲਈ ਸਰਗਰਮ ਕਦਮ ਚੁੱਕੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਸਾਰੇ ਜਿਲਿਆਂ ਵਿੱਚ ਮੌਤ ਦਰ ਨੂੰ ਇੱਕ ਫੀਸਦ ਤੋਂ ਘੱਟ ਲਿਆਉਣ ਲਈ ਸਰਗਰਮ ਕਦਮ ਚੁੱਕੇ ਜਾਣ ਦੀ ਸਲਾਹ ਦਿੱਤੀ ਗਈ


ਐਮਵੀ



(Release ID: 1649044) Visitor Counter : 232