ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਰਿਆਇਤੀਆਂ, ਠੇਕੇਦਾਰਾਂ ਅਤੇ ਸਲਾਹਕਾਰਾਂ ਦੀ ਦਰਜਾਬੰਦੀ ਕਰੇਗੀ
Posted On:
26 AUG 2020 5:15PM by PIB Chandigarh
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਸਲਾਹਕਾਰਾਂ, ਠੇਕੇਦਾਰਾਂ ਅਤੇ ਰਿਆਇਤੀਆਂ ਲਈ ਪਾਰਦਰਸ਼ੀ ਅਤੇ ਵਿਆਪਕ ‘ਪ੍ਰਦਰਸ਼ਨ ਦਰਜਾਬੰਦੀ’ ਪ੍ਰਣਾਲੀ ਸਥਾਪਿਤ ਕਰਨ ਲਈ ਇੱਕ ‘ਵੈਂਡਰ ਪ੍ਰਦਰਸ਼ਨ ਮੁੱਲਾਂਕਣ ਪ੍ਰਣਾਲੀ’ ਵਿਕਸਿਤ ਕੀਤੀ ਹੈ। ਐੱਨਐੱਚਏਆਈ ਦੇ ਇੱਕ ਬਿਆਨ ਦੇ ਅਨੁਸਾਰ, ਇਹ ਪੋਰਟਲ ਅਧਾਰਿਤ ਉਦੇਸ਼ ਮੁੱਲਾਂਕਣ ਵੱਖ-ਵੱਖ ਐੱਨਐੱਚਏਆਈ ਪ੍ਰੋਜੈਕਟਾਂ ਲਈ ਵੈਂਡਰਾਂ ਦੀ ਕਾਰਗੁਜ਼ਾਰੀ ਨੂੰ ਵੇਖਣ ਲਈ ਸ਼ੁਰੂ ਕੀਤਾ ਗਿਆ ਹੈ।
ਇਹ ਪੋਰਟਲ ‘ਵੈਂਡਰ ਪ੍ਰਦਰਸ਼ਨ ਮੁੱਲਾਂਕਣ ਪ੍ਰਣਾਲੀ’ ਤਹਿਤ ਐੱਨਐੱਚਏਆਈ ਦੀ ਵੈਬਸਾਈਟ 'ਤੇ ਉਪਲਬਧ ਹੈ। ਇਸ ਪੋਰਟਲ ਦੇ ਤਹਿਤ ਐੱਨਐੱਚਏਆਈ ਨੇ ਕਿਹਾ ਹੈ ਕਿ ਵੈਂਡਰਾਂ ਨੂੰ ਸਵੈ-ਮੁੱਲਾਂਕਣ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਦੁਆਰਾ ਚਲਾਏ ਜਾ ਰਹੇ ਪ੍ਰੋਜੈਕਟ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਪੋਰਟਲ 'ਤੇ ਅੱਪਲੋਡ ਕਰਨ ਦੀ ਲੋੜ ਹੈ। ਐੱਨਐੱਚਏਆਈ ਦੁਆਰਾ ਜਮ੍ਹਾਂ ਨੂੰ ਕਈ ਪੱਧਰਾਂ 'ਤੇ ਵਿਚਾਰਿਆ ਜਾਂਦਾ ਹੈ, ਜਿਸ ਦੇ ਅਧਾਰ 'ਤੇ ਵੈਂਡਰ ਦੀ ਦਰਜਾਬੰਦੀ ਤਿਆਰ ਕੀਤੀ ਜਾਂਦੀ ਹੈ।
ਪੋਰਟਲ ਵਿੱਚ ਬੀਓਟੀ (ਟੋਲ), ਬੀਓਟੀ (ਐਨੂਇਟੀ), ਐੱਚਏਐੱਮ, ਈਪੀਸੀ ਕੰਮਾਂ ਅਤੇ ਅਥਾਰਿਟੀ ਇੰਜੀਨੀਅਰਾਂ, ਸੁਤੰਤਰ ਇੰਜੀਨੀਅਰਾਂ ਅਤੇ ਡੀਪੀਆਰ ਸਲਾਹਕਾਰਾਂ ਦੇ ਅਧੀਨ ਲਾਗੂ ਕਰਨ ਅਤੇ ਸਥਿਤੀ ਨੂੰ ਪੂਰਾ ਕਰਨ ਦੀ ਸਥਿਤੀ ਦੇ ਅਨੁਸਾਰ ਪ੍ਰੋਜੈਕਟਾਂ ਦੀ ਦਰਜਾਬੰਦੀ ਦਾ ਪ੍ਰਬੰਧ ਹੈ।
ਇਹ ਯਕੀਨੀ ਬਣਾਉਣ ਲਈ ਕਿ ਮੁੱਲਾਂਕਣ ਸਭ ਤੋਂ ਉਦੇਸ਼ਪੂਰਨ ਅਤੇ ਸੰਤੁਲਿਤ ਢੰਗ ਨਾਲ ਕੀਤਾ ਗਿਆ ਹੈ, ਇਸ ਰੇਟਿੰਗ ਨੂੰ ਵੱਖ-ਵੱਖ ਪੜਾਵਾਂ 'ਤੇ ਪੜਚੋਲ ਮਗਰੋਂ ਵੈਂਡਰ ਨਾਲ ਸਾਂਝਾ ਕੀਤਾ ਜਾਵੇਗਾ। ਵੈਂਡਰ ਨੂੰ ਤਿਆਰ ਕੀਤੀ ਗਈ ਦਰਜਾਬੰਦੀ ਦੇ ਵਿਰੁੱਧ ਅਪੀਲ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ।
ਅੱਜ ਤੱਕ ਵੈਂਡਰਾਂ ਨੇ 853 ਪ੍ਰੋਜੈਕਟਾਂ (519 ਸਲਾਹਕਾਰਾਂ ਅਤੇ 334 ਠੇਕੇਦਾਰਾਂ) ਦੀ ਜਾਣਕਾਰੀ ਭਾਰੀ ਹੈ, ਜੋ ਵੱਖ-ਵੱਖ ਪੜਾਵਾਂ 'ਤੇ ਸਮੀਖਿਆ ਅਧੀਨ ਹੈ। ਪੋਰਟਲ 'ਤੇ ਲੋੜੀਂਦੇ ਦਸਤਾਵੇਜ਼ ਅੱਪਲੋਡ ਕਰਨ' ਚ ਅਸਫਲ ਰਹਿਣ ਵਾਲੇ ਵੈਂਡਰਾਂ ਨੂੰ ਐੱਨਐੱਚਏਆਈ ਦੀ ਬੋਲੀ 'ਚ ਹਿੱਸਾ ਲੈਣ ਦੀ ਆਗਿਆ ਨਹੀਂ ਹੋਵੇਗੀ।
ਐੱਨਐੱਚਏਆਈ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਵੈਂਡਰਾਂ ਦੀ ਦਰਜਾਬੰਦੀ ਨੂੰ ਨਵੇਂ ਪ੍ਰੋਜੈਕਟਾਂ ਲਈ ਯੋਗਤਾ ਦੇ ਮਾਪਦੰਡਾਂ ਵਿੱਚ ਸ਼ਾਮਲ ਕਰਨ ਲਈ ਉਚਿਤ ਸੋਧਾਂ ਕੀਤੀਆਂ ਜਾ ਰਹੀਆਂ ਹਨ।” ਇਹ ਦਰਜਾਬੰਦੀ ਪ੍ਰਣਾਲੀ ਵੈਂਡਰਾਂ ਦੀ ਜਵਾਬਦੇਹੀ ਨੂੰ ਵਧਾਏਗੀ, ਜਿਸ ਨਾਲ ਰਾਜ ਮਾਰਗਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਏਗਾ।
****
ਆਰਸੀਜੇ / ਜੇਕੇ
(Release ID: 1648877)
Visitor Counter : 127