ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਭਾਰਤ ਦੇ ਕੋਵਿਡ ਉਪਰੰਤ ਅਰਥਚਾਰੇ ਲਈ ਉੱਤਰ ਪੂਰਬੀ ਖੇਤਰ ਵਿੱਚ ਐਗਰੋ ਸੈਕਟਰ ਮਹੱਤਵਪੂਰਨ ਹੈ : ਡਾਕਟਰ ਜਿਤੇਂਦਰ ਸਿੰਘ
ਡਾਕਟਰ ਜਿਤੇਂਦਰ ਸਿੰਘ ਨੇ ਲਾਹੇਵੰਦਾ ਉੱਦਮ ਬਣਾਉਣ ਲਈ ਨੇਰਾਮੈਕ ਨੂੰ ਛੇਤੀ ਖਾਕਾ ਤਿਆਰ ਕਰਨ ਲਈ ਕਿਹਾ
Posted On:
26 AUG 2020 4:24PM by PIB Chandigarh
ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਜਨਤਕ ਸ਼ਿਕਾਇਤਾ ਤੇ ਪੈਨਸ਼ਨਾਂ ਮੰਤਰਾਲੇ, ਪ੍ਰਮਾਣੂ ਊਰਜਾ ਵਿਭਾਗ ਤੇ ਪੁਲਾੜ ਵਿਭਾਗ ਦੇ ਸੁਤੰਤਰ ਭਾਰ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੋਵਿਡ ਉਪਰੰਤ ਭਾਰਤੀ ਅਰਥਚਾਰੇ ਲਈ ਉੱਤਰ ਪੂਰਬੀ ਖੇਤਰ ਦਾ ਐਗਰੋ ਸੈਕਟਰ ਮਹੱਤਵਪੂਰਨ ਹੈ ।

ਉੱਤਰ ਪੂਰਬੀ ਖੇਤਰੀ ਖੇਤੀਬਾੜੀ ਮੰਡੀਕਾਰੀ ਨਿਗਰ ਲਿਮਟਿਡ -ਨੇਰਾਮੈਕ ਦੇ ਅਧਿਕਾਰੀਆਂ ਤੇ ਕਿਸਾਨਾਂ ਦੇ ਸਮੂਹ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਈ ਵਪਾਰਕ ਘਰਾਣੇ ਐਗਰੋ ਫਾਰਮਿੰਗ ਸੰਸਾਧਨਾਂ ਦਾ ਫਾਇਦਾ ਉਠਾਉਣ ਲਈ ਉੱਤਰ ਪੂਰਬੀ ਖੇਤਰ ਵੱਲ ਦੇਖ ਰਹੇ ਨੇ ਅਤੇ ਸਾਨੂੰ ਇਸ ਮੌਕੇ ਨੂੰ ਖੁੰਝਣਾ ਨਹੀਂ ਚਾਹੀਦਾ । ਉਹਨਾਂ ਕਿਹਾ ਕਿ ਫ਼ਲਾਂ ਦੇ ਜੂਸ ਕੱਢਣ ਵਾਲੇ ਪਲਾਂਟ ਵਰਗੀਆਂ ਸਨਅਤਾਂ ਸਥਾਪਤ ਕਰਨ ਦੀਆਂ ਲਾਹੇਵੰਦ ਪੇÎਸ਼ਕਸ਼ਾਂ ਪ੍ਰਾਪਤ ਹੋਈਆਂ ਹਨ ਅਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਲਾਗੂ ਕੀਤਾ ਜਾ ਸਕਦਾ ਹੈ । ਡਾਕਟਰ ਜਿਤੇਂਦਰ ਸਿੰਘ ਨੇ ਕੋਵਿਡ ਉਪਰੰਤ ਯੁੱਗ ਵਿੱਚ ਨੇਰਾਮੈਕ ਨੂੰ ਇੱਕ ਲਾਹੇਵੰਦਾ ਉੱਦਮ ਬਣਾਉਣ ਲਈ ਆਪਣੀਆਂ ਖਾਸ ਵਸਤੂਆਂ ਦੀ ਸ਼ਨਾਖ਼ਤ ਕਰਕੇ ਉਹਨਾਂ ਨੂੰ ਉੱਤਰ ਪੂਰਬੀ ਖੇਤਰ ਤੋਂ ਬਾਹਰ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੇਚਣ ਲਈ ਬਰੈਂਡਿੰਗ ਕਰਨ ਦੀ ਹਦਾਇਤ ਕੀਤੀ । ਉਹਨਾਂ ਨੇਰਾਮੈਕ ਨੂੰ ਇਸ ਕੰਮ ਲਈ ਇੱਕ ਹਫ਼ਤੇ ਦੇ ਅੰਦਰ-ਅੰਦਰ ਖਾਕਾ ਤਿਆਰ ਕਰਨ ਲਈ ਕਿਹਾ ।

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਨਾਜ਼ੁਕ ਸਮੇਂ ਕਿਸਾਨਾਂ ਦੀ ਸਹਾਇਤਾ ਕੀਤੇ ਜਾਣ ਨਾਲ ਨੇਰਾਮੈਕ, ਕਿਸਾਨ ਸੰਗਠਨਾਂ, ਉੱਤਰ ਪੂਰਬੀ ਖੇਤਰ ਤੇ ਸਾਰੇ ਭਾਰਤ ਨੂੰ ਫਾਇਦਾ ਹੋਵੇਗਾ । ਉਹਨਾਂ ਕਿਹਾ ਕਿ ਜਦੋਂ ਕੇਂਦਰ ਅੱਗੇ ਆ ਰਿਹਾ ਹੈ, ਸੋਸਾਇਟੀ ਤਿਆਰ ਹੈ, ਦੇਸ਼ ਤਬਦੀਲੀ ਲਈ ਕਰਵਟ ਲੈ ਰਿਹਾ ਹੈ ਤੇ ਵਪਾਰਕ ਅਦਾਰੇ ਉੱਤਰ ਖੇਤਰ ਦੇ ਖੇਤੀਬਾੜੀ ਖੇਤਰ ਵਿੱਚ ਵੱਡੇ ਪੈਮਾਨੇ ਤੇ ਸਰਮਾਏਕਾਰੀ ਲਈ ਰੁਚੀ ਰੱਖਦੇ ਹਨ ਤਾਂ ਇਹ ਕੋਵਿਡ ਉਪਰੰਤ ਭਾਰਤੀ ਅਰਥਚਾਰੇ ਲਈ ਨਿਸ਼ਚਤ ਤੌਰ ਤੇ ਸਹਾਈ ਹੋਵੇਗਾ ।
ਐਸ ਐਨ ਸੀ
(Release ID: 1648808)
ਵਿਜ਼ੀਟਰ ਕਾਊਂਟਰ : 220