ਰਸਾਇਣ ਤੇ ਖਾਦ ਮੰਤਰਾਲਾ
ਕੌਮੀ ਖਾਦ ਲਿਮਟਿਡ ਦੇ ਨੋਇਡਾ ਦਫ਼ਤਰ ਦੀ ਇਮਾਰਤ ਨੂੰ ਵਰਲੀ ਚਿੱਤਰਕਾਰੀ ਨਾਲ ਸਜਾਇਆ ਗਿਆ ।
Posted On:
25 AUG 2020 1:49PM by PIB Chandigarh
ਖਾਦ ਮਹਿਕਮੇ ਤਹਿਤ ਸਰਕਾਰੀ ਖੇਤਰ ਦੇ ਕੌਮੀ ਖਾਦ ਲਿਮਟਿਡ ਵੱਲੋਂ ਭਾਰਤੀ ਲੋਕ ਕਲਾਵਾਂ ਨੂੰ ਪ੍ਰੋਤਸਾਹਿਤ ਕਰਨ ਦੇ ਮਕਸਦ ਨਾਲ ਨੈਸ਼ਨਲ ਫਰਟੇਲਾਈਜ਼ਰ ਲਿਮਟਿਡ ਦੇ ਨੋਇਡਾ ਵਿਚਲੇ ਕਾਰਪੋਰੇਟ ਦਫ਼ਤਰ ਦੀਆਂ ਬਾਹਰਲੀਆਂ ਕੰਧਾਂ ਨੂੰ ਮਹਾਰਾਸ਼ਟਰ ਦੀ ਮਸ਼ਹੂਰ ਵਰਲੀ ਚਿੱਤਰਕਾਰੀ ਨਾਲ ਸਜਾਇਆ ਗਿਆ ਹੈ । ਚਮਕੀਲੇ ਲਾਲ ਰੰਗ ਵਿੱਚ ਬਣਾਈਆਂ ਗਈਆਂ ਵਰਲੀ ਚਿੱਤਰਕਾਰੀ ਦੀਆਂ ਇਹ ਕਲਾਂ-ਕ੍ਰਿਤਾਂ ਸਾਰਿਆਂ ਲਈ ਖਿੱਚ ਦਾ ਕੇਂਦਰ ਬਣ ਗਈਆਂ ਹਨ । ਐੱਨ ਐੱਫ ਐੰਲ ਦੀ ਇਸ ਕੋਸ਼ਿਸ਼ ਸਦਕਾ ਨਾ ਸਿਰਫ ਦਫ਼ਤਰ ਦੇ ਆਲੇ-ਦੁਆਲੇ ਦਾ ਇਲਾਕਾ ਸੋਹਣਾ ਬਣ ਗਿਆ ਹੈ ਬਲਕਿ ਇਸ ਨਾਲ ਲੋਕਾਂ ਵਿਚਾਲੇ ਵਰਲੀ ਚਿੱਤਰਕਾਰੀ ਪ੍ਰਤੀ ਵੀ ਜਿਗਿਆਸਾ ਜਾਗ ਪਈ ਹੈ । ਦਿਲਚਸਪ ਗੱਲ ਹੈ ਕਿ ਵਰਲੀ ਚਿੱਤਰਕਾਰੀ ਜਾਂ ਤਾਂ ਮਹਾਰਾਸ਼ਟਰ ਦੇ ਪਿੰਡਾਂ ਵਿੱਚ ਹੀ ਕੀਤੀ ਜਾਂਦੀ ਹੈ ਤੇ ਜਾਂ ਵੱਡੀਆਂ ਨੁਮਾਇÎਸ਼ਾਂ ਵਿੱਚ ਹੀ ਦੇਖੀ ਜਾਂਦੀ ਹੈ , ਪਰ ਹੁਣ ਆਮ ਲੋਕਾਂ ਨੂੰ ਅਜਿਹੀਆਂ ਚਿੱਤਰਕਾਰੀ ਕੌਮੀ ਖਾਦ ਲਿਮਟਿਡ ਦੇ ਨੋਇਡਾ ਦਫ਼ਤਰ ਦੀਆਂ ਬਾਹਰਲੀਆਂ ਕੰਧਾਂ ਤੇ ਵੀ ਦੇਖਣ ਨੂੰ ਮਿਲ ਰਹੀ ਹੈ । ਕੰਪਨੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਐੱਲ ਐੱਫ ਐੱਲ ਵੱਲੋਂ ਭਾਰਤ ਸਰਕਾਰ ਦੀ ਸਾਫ਼-ਸਫ਼ਾਈ ਬਾਰੇ ਸਵੱਛ ਭਾਰਤ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਉੱਦਮ ਸਦਕਾ ਨੋਇਡਾ ਦੇ ਸੁੰਦਰੀਕਰਨ ਨੂੰ ਵੀ ਹੁਲਾਰਾ ਮਿਲੇਗਾ । ਕੋਰੋਨਾ ਮਹਾਂਮਾਰੀ ਤੋਂ ਪੈਦਾ ਹੋਏ ਆਰਥਿਕ ਸੰਕਟ ਦੇ ਚੱਲਦਿਆਂ ਵਰਲੀ ਚਿੱਤਰਕਾਰੀ ਕਰਨ ਵਾਲੇ ਕਲਾਕਾਰਾਂ ਨੂੰ ਵੀ ਇਸ ਕੰਮ ਵਿੱਚ ਰੁਜ਼ਗਾਰ ਮਿਲਿਆ ਹੈ ।
ਆਰਸੀਜੇ/ਆਰਕੇਐੱਮ
(Release ID: 1648632)
Visitor Counter : 213