ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਵੱਲੋਂ ਛਾਉਣੀ ਖੇਤਰਾਂ ਵਿੱਚ ਕੇਂਦਰੀ ਪ੍ਰਾਯੋਜਿਤ ਸਕੀਮਾਂ ਨੂੰ ਨਿਰਵਿਘਨ ਢੰਗ ਨਾਲ ਲਾਗੂ ਕਰਨ ਦਾ ਸੱਦਾ

ਸ਼੍ਰੀ ਰਾਜਨਾਥ ਸਿੰਘ ਵੱਲੋਂ ਛਾਊਣੀਆਂ ਦੇ 10 ਹਜ਼ਾਰ ਵਰਕਰਾਂ ਦੇ ਲਾਭ ਲਈ ਬੀਮਾ ਸਕੀਮ ਸ਼ੁਰੂ

Posted On: 25 AUG 2020 5:21PM by PIB Chandigarh

ਰੱਖਿਆ ਮੰਤਰਾਲਾ ਤੇ ਰੱਖਿਆ ਅਸਟੇਟਾਂ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਦੇਸ਼ ਭਰ ਵਿਚਲੀਆਂ 62 ਛਾਊਣੀਆਂ ਦੇ ਆਲੇ-ਦੁਆਲੇ ਕੇਂਦਰ ਦੀ ਸਹਾਇਤਾ ਨਾਲ ਚੱਲਣ ਵਾਲੀਆਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਸੁਧਾਰ ਵਾਸਤੇ ਇੱਕ ਵੈਬਿਨਾਰ ਕਰਵਾਇਆ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਸ ਦਾ ਉਦਘਾਟਨ ਕੀਤਾ

ਆਪਣੇ ਭਾਸ਼ਣ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਵੈਬਿਨਾਰ ਛਾਊਣੀ ਇਲਾਕਿਆਂ ਵਿੱਚ ਰਹਿਣ ਵਾਲੇ ਕੋਈ 21 ਲੱਖ ਨਾਗਰਿਕਾਂ ਦੀ ਸਮੁੱਚੀ ਭਲਾਈ ਵਾਸਤੇ ਕੇਂਦਰ ਵੱਲੋਂ ਪ੍ਰਾਯੋਜਿਤ ਸਕੀਮਾਂ ਨੂੰ ਨਿਰਵਿਘਨ ਢੰਗ ਨਾਲ ਲਾਗੂ ਕਰਨ ਅਤੇ ਉਹਨਾਂ ਦਾ ਲਾਹਾ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ ਆਯੂਸ਼ਮਾਨ ਭਾਰਤ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਮਾਰਟ ਸਿਟੀ ਮਿਸ਼ਨ, ਵਿਦਿਆਰਥੀਆਂ ਲਈ ਮਿਡ ਡੇ ਸਕੀਮ ਆਦਿ ਵਰਗੀਆਂ ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਛਾਊਣੀ ਇਲਾਕਿਆਂ ਵਿੱਚ ਇਹਨਾਂ ਸਕੀਮਾਂ ਨੂੰ ਲਾਗੂ ਕੀਤੇ ਜਾਣ ਵਿੱਚ ਕੋਈ ਅੰਤਰ ਨਹੀਂ ਹੋਣਾ ਚਾਹੀਦਾ ਉਹਨਾਂ ਰੱਖਿਆ ਮੰਤਰਾਲੇ ਵੱਲੋਂ ਕੀਤੀ ਗਈ ਆਤਮਨਿਰਭਰ ਭਾਰਤ ਪਹਿਲਕਦਮੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤਹਿਤ ਦਰਾਮਦ ਨਾ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਤੇ ਸਰਕਾਰ ਆਰਥਿਕ ਤਰੱਕੀ ਹਾਸਲ ਕਰਨ ਲਈ ਕਾਢ ਦਾ ਸਵਾਗਤ ਕਰਦੀ ਹੈ

ਵੈਬਿਨਾਰ ਵਿੱਚ 62 ਛਾਊਣੀ ਬੋਰਡਾਂ ਦੇ ਪ੍ਰਧਾਨਾਂ, ਉੱਪ ਪ੍ਰਧਾਨਾਂ ਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ ਇਹ ਵੈਬਿਨਾਰ ਇਸ ਮਕਸਦ ਨਾਲ ਕਰਵਾਇਆ ਗਿਆ ਤਾਂ ਜੋ ਕੇਂਦਰ ਦੀ ਸਹਾਇਤਾ ਨਾਲ ਚੱਲਣ ਵਾਲੀਆਂ ਸਕੀਮਾਂ ਨੂੰ ਬੇਹਤਰ ਢੰਗ ਨਾਲ ਸਮਝ ਕੇ ਲਾਗੂ ਕਰਨ ਵਾਸਤੇ ਇੱਕ ਖਾਕਾ ਤਿਆਰ ਕੀਤਾ ਜਾ ਸਕੇ, ਤੇ ਇਹਨਾਂ ਸਕੀਮਾਂ ਦਾ ਲਾਭ ਛਾਊਣੀ ਖੇਤਰਾਂ ਦੇ ਨਾਗਰਿਕਾਂ ਤੱਕ ਵੀ ਪਹੁੰਚ ਸਕੇ ਵੈਬਿਨਾਰ ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ, ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਸਮਾਜਿਕ ਨਿਆਂ ਤੇ ਸ਼ਕਤੀਕਰਨ, ਮਹਿਲਾ ਤੇ ਬਾਲ ਵਿਕਾਸ ਮੰਤਰਾਲਿਆਂ ਦੇ ਸੰਯੁਕਤ ਸਕੱਤਰਾਂ ਤੇ ਨੋਡਲ ਅਫ਼ਸਰਾਂ ਨੇ ਵੀ ਭਾਗ ਲਿਆ ਵੈਬਿਨਾਰ ਵਿੱਚ ਸੂਬਿਆਂ ਦੇ ਸੰਬੰਧਤ ਮਹਿਕਮਿਆਂ ਦੇ ਪ੍ਰਿੰਸੀਪਲ ਸਕੱਤਰਾਂ ਤੇ ਸੂਬਾ ਮਿਸ਼ਨ ਡਾਇਰੈਕਟਰਾਂ ਨੇ ਵੀ ਸ਼ਿਰਕਤ ਕੀਤੀ

ਰੱਖਿਆ ਮੰਤਰੀ ਨੇ ਇਸ ਮੌਕੇ 62 ਛਾਊਣੀ ਬੋਰਡਾਂ ਦੇ ਕੋਈ 10 ਹਜ਼ਾਰ ਤੋਂ ਵਧ ਕਰਮਚਾਰੀਆਂ ਲਈ ਛਾਊਣੀ ਕੋਵਿਡ: ਯੋਧਾ ਸੰਰਕਸ਼ਨ ਸਮੂਹਿਕ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਇਹ ਸਕੀਮ ਛਾਊਣੀ ਬੋਰਡਾਂ ਦੇ ਪੱਕੇ ਤੇ ਠੇਕਾ ਕਰਮਚਾਰੀਆਂ ਤੋਂ ਇਲਾਵਾ ਡਾਕਟਰਾਂ, ਨੀਮ ਡਾਕਟਰੀ ਅਮਲੇ ਤੇ ਸਫ਼ਾਈ ਕਰਮਚਾਰੀਆਂ ਤੇ ਵੀ ਲਾਗੂ ਹੋਵੇਗੀ


ਏਬੀਬੀ/ਨੰਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1648629) Visitor Counter : 130