ਕਾਰਪੋਰੇਟ ਮਾਮਲੇ ਮੰਤਰਾਲਾ
ਐੱਮਸੀਏ ਨੂੰ ਨੀਰਵ ਮੋਦੀ ਕੇਸ ਵਿੱਚ ਅਮਰੀਕਾ ਤੋਂ 3.25 ਮਿਲੀਅਨ ਡਾਲਰ ਦੀ ਵਸੂਲੀ ਵਿੱਚ ਮਿਲੀ ਪਹਿਲੀ ਸਫ਼ਲਤਾ
Posted On:
25 AUG 2020 7:38PM by PIB Chandigarh
ਪੰਜਾਬ ਨੈਸ਼ਨਲ ਬੈਂਕ ਲਿਮਟਡ (ਪੀਐੱਨਬੀ) ਨੇ ਵਿਦੇਸ਼ੀ ਅਧਿਕਾਰ ਖੇਤਰ ਵਿੱਚ ਕਾਰਪੋਰੇਟ ਪ੍ਰਸ਼ਾਸਨ ਦੇ ਮੁਕੱਦਮੇ ਦੀ ਅਗਵਾਈ ਕਰਨ ਵਾਲੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ (ਐੱਮਸੀਏ) ਨੂੰ ਦੱਸਿਆ ਹੈ ਕਿ ਉਸ ਨੂੰ ਵਸੂਲੀ ਦੀ ਪਹਿਲੀ ਰਕਮ ਵਜੋਂ 3.25 ਮਿਲੀਅਨ ਡਾਲਰ (24.33 ਕਰੋੜ ਰੁਪਏ ਦੇ ਬਰਾਬਰ) ਪ੍ਰਾਪਤ ਹੋਏ ਹਨ। ਯੂਐੱਸ ਚੈਪਟਰ 11 ਟਰੱਸਟੀ ਦੁਆਰਾ ਕਰਜ਼ਦਾਰਾਂ ਦੀ ਜਾਇਦਾਦ ਲਿਕੁਇਡੇਟ ਕਰਨ ਮਗਰੋਂ, ਪੀਐੱਨਬੀ ਸਮੇਤ ਅਸੁਰੱਖਿਅਤ ਲੈਣਦਾਰਾਂ ਨੂੰ ਵੰਡਣ ਲਈ 11.04 ਮਿਲੀਅਨ ਡਾਲਰ (82.66 ਕਰੋੜ ਰੁਪਏ ਦੇ ਬਰਾਬਰ) ਉਪਲਬਧ ਹਨ। ਇੱਥੋਂ ਹੋਰ ਰਿਕਵਰੀ ਹੋਰ ਖ਼ਰਚਿਆਂ ਅਤੇ ਹੋਰ ਦਾਅਵੇਦਾਰਾਂ ਦੇ ਦਾਅਵਿਆਂ ਦੇ ਨਿਪਟਾਰੇ ਮੁਤਾਬਕ ਹੋਵੇਗੀ।
ਵਿਦੇਸ਼ੀ ਖੇਤਰ ਵਿੱਚ ਕਾਰਪੋਰੇਟ ਧੋਖਾਧੜੀ ਵਿਰੁੱਧ ਆਪਣੀ ਲੜਾਈ ਵਿੱਚ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ 3.25 ਮਿਲੀਅਨ ਦੀ ਪਹਿਲੀ ਵਤਨ ਵਾਪਸੀ ਭਾਰਤ ਸਰਕਾਰ ਦੀ ਇੱਕ ਬੇਮਿਸਾਲ ਪ੍ਰਾਪਤੀ ਹੈ। ਮੰਤਰਾਲੇ ਨੇ ਦੋਸ਼ੀਆਂ ਤੋਂ ਧਨ ਦੀ ਵਸੂਲੀ ਲਈ ਕਾਰਵਾਈ ਸ਼ੁਰੂ ਕੀਤੀ ਹੈ ਜਿਸ ਵਿੱਚ ਨੀਰਵ ਮੋਦੀ/ ਮੇਹੁਲ ਚੌਕਸੀ ਵੱਲੋਂ ਚਲਾਈਆਂ ਜਾਂ ਕੰਟਰੋਲ ਕੀਤੀਆਂ ਹੇਠਲੀਆਂ ਸੰਸਥਾਵਾਂ ਸ਼ਾਮਲ ਹਨ।
ਪੰਜਾਬ ਨੈਸ਼ਨਲ ਬੈਂਕ ਲਿਮਿਟਡ ਨੇ 2018 ਵਿੱਚ ਕਾਰਪੋਰੇਟ ਕਾਰਜ ਮੰਤਰਾਲੇ, ਭਾਰਤ ਨੂੰ ਤਿੰਨ ਕੰਪਨੀਆਂ ਐੱਮ/ਐੱਸ ਫਾਇਰ ਸਟਾਰ ਡਾਇਮੰਡ ਇੰਕ, ਐੱਮ/ਐੱਸ ਏ ਜਾਫੀ ਇੰਕ. ਅਤੇ ਐੱਮ/ਐੱਸ ਫੈਂਟਸੀ ਇੰਕ ਬਾਰੇ ਜਾਣਕਾਰੀ ਦਿੱਤੀ ਸੀ, ਜੋ ਕਿ ਨੀਰਵ ਮੋਦੀ ਵੱਲੋਂ ਚਲਾਈਆਂ ਗਈਆਂ ਸਨ, ਨੇ ਚੈਪਟਰ 11 ਬੈਂਕਰਪਸੀ ਸੁਰੱਖਿਆ ਅਧੀਨ ਨਿਊਯਾਰਕ ਦੇ ਦੱਖਣੀ ਜ਼ਿਲੇ ਵਿੱਚ ਅਰਜ਼ੀ ਦਿੱਤੀ ਸੀ। ਪੀਐੱਨਬੀ ਨੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੂੰ ਬੇਨਤੀ ਕੀਤੀ ਸੀ ਕਿ ਉਹ ਨਿਊਯਾਰਕ, ਯੂਐੱਸਏ ਵਿੱਚ ਦੀਵਾਲੀਏਪਨ ਦੀ ਕਾਰਵਾਈ ਵਿੱਚ ਸਹਾਇਤਾ ਕਰੇ ਅਤੇ ਸ਼ਾਮਲ ਹੋਵੇ ਤਾਂ ਜੋ ਪੀਐੱਨਬੀ ਨੂੰ ਕਰਜ਼ਦਾਰਾਂ ਦੀਆਂ ਜਾਇਦਾਦਾਂ ਵਿੱਚ ਆਪਣੇ ਦਾਅਵਿਆਂ ਨੂੰ ਹਾਸਲ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ।
ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਯੂਐੱਸ ਦੀਵਾਲੀਆਪਣ ਅਦਾਲਤ ਨੇ 26 ਜੁਲਾਈ, 2018 ਨੂੰ ਦਿੱਤੇ ਆਪਣੇ ਆਦੇਸ਼ ਦੁਆਰਾ ਕਰਜ਼ਦਾਰ ਕੰਪਨੀਆਂ ਦੀਆਂ ਜਾਇਦਾਦਾਂ ਦੀ ਵਿਕਰੀ ਦੀ ਆਮਦ ਵਿੱਚ ਕੀਤੇ ਪੀਐੱਨਬੀ ਦੇ ਦਾਅਵਿਆਂ ਨੂੰ ਮੰਨ ਲਿਆ। ਇਸ ਵਿੱਚ ਕੋਰਟ ਨੇ ਪੀਐੱਨਬੀ ਨੂੰ ਸਬਪਿਓਨਾਜ਼ ਜਾਰੀ ਕਰਨ ਦੇ ਅਧਿਕਾਰ ਵੀ ਦਿੱਤੇ ਤਾਂ ਜੋ ਨੀਰਵ ਮੋਦੀ, ਮਿਹਿਰ ਭੰਸਾਲੀ ਅਤੇ ਮਿਸ ਰਾਖੀ ਭੰਸਾਲੀ ਦੀ ਜਾਂਚ ਲਾਜ਼ਮੀ ਹੋਵੇ।
ਇਸ ਤੋਂ ਬਾਅਦ, 24 ਅਗਸਤ, 2018 ਨੂੰ, ਨਿਊਯਾਰਕ ਦੀਵਾਲੀਆਪਣ ਅਦਾਲਤ ਦੁਆਰਾ ਨਿਯੁਕਤ ਕੀਤੇ ਗਏ ਪ੍ਰੀਖਿਅਕ ਨੇ ਆਪਣੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਧੋਖਾਧੜੀ ਦੀ ਕਾਰਜ ਵਿਧੀ ਬਾਰੇ ਦਸਦੀ ਹੈ, ਅਤੇ ਜਿਸ ਢੰਗ ਨਾਲ ਅਮਰੀਕਾ ਦੇ ਅਧਾਰਤ ਕਰਜ਼ਦਾਰਾਂ ਦੇ ਕਰਮਚਾਰੀਆਂ ਨੇ ਧੋਖਾਧੜੀ ਵਿੱਚ ਹਿੱਸਾ ਲਿਆ। ਧੋਖਾਧੜੀ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਸੁਤੰਤਰ ਕੰਪਨੀਆਂ ਦਾ ਸਪਸ਼ਟ ਘਪਲਾ ਸੀ, ਜਿਹੜੀਆਂ ਅਸਲ ਵਿੱਚ, ਨੀਰਵ ਮੋਦੀ ਦੁਆਰਾ ਚਲਾਈਆਂ ਜਾਂ ਨਿਯੰਤਰਿਤ ਕੀਤੀਆਂ ਇਕਾਈਆਂ ਸਨ, ਜੋ ਆਪਸ ਵਿੱਚ ਹੀਰਿਆਂ ਦੀ ‘ਰਾਉਂਡ ਟ੍ਰਿਪਿੰਗ’ ਵਿੱਚ ਲੱਗੀਆਂ ਹੋਈਆਂ ਸਨ।
*****
ਆਰਐੱਮ / ਕੇਐੱਮਐੱਨ
(Release ID: 1648625)
Visitor Counter : 178