ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖੁਰਾਕ ਤੇ ਜਨਤਕ ਵੰਡ ਮਹਿਕਮੇ ਦੇ ਸਕੱਤਰ ਵੱਲੋਂ ਸਾਰੇ ਯੋਗ ਦਿਵਿਆਂਗ ਵਿਅਕਤੀਆਂ ਨੂੰ ਕੌਮੀ ਖੁਰਾਕ ਸੁਰੱਖਿਆ ਕਾਨੂੰਨ 2013 ਦੇ ਘੇਰੇ ਹੇਠ ਲਿਆਉਣ ਲਈ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ

Posted On: 25 AUG 2020 12:51PM by PIB Chandigarh


ਖ਼ਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਹੇਠਲੇ ਖੁਰਾਕ ਤੇ ਜਨਤਕ ਵੰਡ ਮਹਿਕਮੇ ਦੇ ਸਕੱਤਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਸਕੱਤਰਾਂ ਨੂੰ ਚਿੱਠੀਆਂ ਭੇਜੀਆਂ ਹਨ ਜਿਹਨਾਂ ਵਿੱਚ ਸਾਰੇ ਯੋਗ ਦਿਵਿਆਂਗ ਵਿਅਕਤੀਆਂ ਨੂੰ ਕੌਮੀ ਖੁਰਾਕ ਸੁਰੱਖਿਆ ਕਾਨੂੰਨ 2013 ਵਿੱਚ ਸ਼ਾਮਲ ਕਰਨਾ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਗਈ ਹੈ । ਮੁੱਖ ਸਕੱਤਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਨਿੱਜੀ ਦਖ਼ਲ ਦੇਣ ਅਤੇ ਖੁਰਾਕ ਤੇ ਜਨਤਕ ਵੰਡ ਮਹਿਕਮੇ ਵੱਲੋਂ ਇਸ ਸੰਬੰਧੀ ਜਾਰੀ ਹਦਾਇਤਾਂ ਦੀ ਮਿਸ਼ਨ ਮੋਡ ਵਿੱਚ ਪਾਲਣਾ ਲਈ ਸਾਰੇ ਮਹਿਕਮਿਆਂ ਤੇ ਅਧਿਕਾਰੀਆਂ ਤੇ ਖਾਸ ਕਰਕੇ ਜ਼ਿਲਾ ਪ੍ਰਸ਼ਾਸਨਾਂ ਨੂੰ ਹੁਕਮ ਜਾਰੀ ਕਰਨ । ਇਸ ਤੋਂ ਪਹਿਲਾਂ ਮਹਿਕਮੇ ਵੱਲੋਂ 20 ਅਗਸਤ 2020 ਨੂੰ ਇਸ ਸੰਬੰਧੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇÎਸ਼ਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਕੌਮੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਲਾਭਪਾਤਰੀਆਂ ਦੀ ਸ਼ਨਾਖ਼ਤ ਬਾਰੇ ਜਿੰਨੇ ਵੀ ਯੋਗ ਦਿਵਿਆਂਗ ਵਿਅਕਤੀ ਹਨ ਉਹਨਾਂ ਨੂੰ ਕੌਮੀ ਖੁਰਾਕ ਸੁਰੱਖਿਆ ਕਾਨੂੰਨ ਦੇ ਦਾਇਰੇ ਵਿੱਚ ਸ਼ਾਮਲ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਉਹਨਾਂ ਨੂੰ ਇਸ ਕਾਨੂੰਨ ਤੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਅਨਾਜ ਦਾ ਨਿਸ਼ਚਿਤ ਕੋਟਾ ਮਿਲ ਸਕੇ ।  22 ਅਗਸਤ ਨੂੰ ਲਿਖੀ ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹਨਾਂ ਦਿਵਿਆਂਗ ਵਿਅਕਤੀਆਂ ਨੂੰ ਪਹਿਲਾਂ ਇਸ ਯੋਜਨਾ ਵਿੱਚ ਕਵਰ ਨਹੀਂ ਕੀਤਾ ਗਿਆ ਉਹਨਾਂ ਨੂੰ ਯੋਗਤਾ ਮਾਪਦੰਡਾਂ ਮੁਤਾਬਕ ਨਵੇ ਰਾਸ਼ਨ ਕਾਰਡ ਜਾਰੀ ਕੀਤੇ ਜਾਣ । ਇਹ ਵੀ ਦੱਸਿਆ ਗਿਆ ਹੈ ਕਿ ਦਿਵਿਆਂਗ ਵਿਅਕਤੀ ਸਮਾਜ ਦੇ ਕਮਜ਼ੋਰ ਵਰਗ ਨਾਲ ਸੰਬੰਧਤ ਹਨ ਤੇ ਸ਼ਰਤਾਂ ਮੁਤਾਬਕ ਉਹਨਾਂ ਨੂੰ ਅੰਤੋਦੇ ਅੰਨ ਯੋਜਨਾ ਤਹਿਤ ਵੀ ਲਾਭਪਾਤਰੀਆਂ ਵਜੋਂ  ਸ਼ਾਮਲ ਕੀਤਾ ਜਾਣਾ ਹੈ । 
ਏਪੀਐੱਸ/ਐੱਸਜੀ/ਐੱਮਐੱਸ 

 



(Release ID: 1648551) Visitor Counter : 145