ਰੇਲ ਮੰਤਰਾਲਾ

ਰੇਲਵੇ, ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪਿਯੂਸ਼ ਗੋਇਲ ਨੇ ਸਮਰਪਿਤ ਫ੍ਰੇਟ ਕੌਰੀਡੋਰ ਕਾਰਪੋਰੇਸ਼ਨ ਇੰਡੀਆ ਲਿਮਿਟਿਡ (ਡੀਐੱਫਸੀਸੀਆਈਐੱਲ) ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਸਾਰੇ ਠੇਕੇਦਾਰਾਂ ਦੇ ਕੰਮ ਦੀ ਸਖਤੀ ਨਾਲ ਨਿਗਰਾਨੀ ਕੀਤੀ ਜਾਵੇਗੀ

ਰਾਜਾਂ ਨਾਲ ਤਾਲਮੇਲ ਸਮੇਤ ਸਾਰੇ ਮੁੱਦਿਆਂ ਨੂੰ ਮਿਸ਼ਨ ਦੇ ਰੂਪ ਵਿੱਚ ਹੱਲ ਕੀਤਾ ਜਾਵੇਗਾ

ਪ੍ਰੋਜੈਕਟ ਦੀ ਹਫਤਾਵਾਰੀ ਪ੍ਰਗਤੀ ਦੀ ਨਿਰੰਤਰ ਨਿਗਰਾਨੀ ਲਈ ਇੱਕ ਨਵਾਂ ਤੰਤਰ ਵਿਕਸਿਤ ਕੀਤਾ ਜਾਵੇਗਾ

ਸਮਰਪਿਤ ਫ੍ਰੇਟ ਕੌਰੀਡੋਰ (ਡੀਐੱਫਸੀ) ਭਾਰਤ ਸਰਕਾਰ ਦੁਆਰਾ ਆਰੰਭ ਕੀਤੇ ਗਏ ਸਭ ਤੋਂ ਵੱਡੇ ਰੇਲ ਢਾਂਚੇ ਦੇ ਪ੍ਰੋਜੈਕਟਾਂ (ਕੁੱਲ ਲੰਬਾਈ, 3360 ਕਿਮੀ) ਵਿੱਚੋਂ ਇੱਕ ਹੈ

ਇਸ ਦੀ ਕੁੱਲ ਲਾਗਤ 81,459 ਕਰੋੜ ਰੁਪਏ ਹੈ

ਦਸੰਬਰ 2021 ਤੱਕ ਪੂਰਬੀ ਡੀਐੱਫਸੀ ਅਤੇ ਪੱਛਮੀ ਡੀਐੱਫਸੀ ਦੇ (ਸੋਨਗਰ-ਡਨਕੁਨੀ ਪੀਪੀਪੀ ਭਾਗ ਨੂੰ ਛੱਡ ਕੇ) ਪੂਰਾ ਹੋਣ ਦੀ ਉਮੀਦ ਹੈ

Posted On: 24 AUG 2020 4:47PM by PIB Chandigarh

ਰੇਲਵੇ, ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪਿਯੂਸ਼ ਗੋਇਲ ਨੇ ਅੱਜ ਸਮਰਪਿਤ ਫ੍ਰੇਟ ਕੌਰੀਡੋਰ ਕਾਰਪੋਰੇਸ਼ਨ ਇੰਡੀਆ ਲਿਮਿਟਿਡ (ਡੀਐੱਫਸੀਸੀਆਈਐੱਲ) ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਪ੍ਰੋਜੈਕਟ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉੱਤਰ ਪ੍ਰਦੇਸ਼ ਦੇ ਦਾਦਰੀ ਨੂੰ ਮੁੰਬਈ ਦੀ ਜਵਾਹਰ ਲਾਲ ਨਹਿਰੂ ਬੰਦਰਗਾਹ (ਜੇਐਨਪੀਟੀ) ਨਾਲ ਜੋੜਨ ਵਾਲਾ ਪੱਛਮੀ ਗਲਿਆਰਾ ਅਤੇ ਸਾਹਨੇਵਾਲ, ਲੁਧਿਆਣਾ (ਪੰਜਾਬ) ਤੋਂ ਸ਼ੁਰੂ ਹੋ ਕੇ ਪੱਛਮੀ ਬੰਗਾਲ ਦੇ ਦਾਨਕੁਨੀ ਵਿੱਚ ਸਮਾਪਤ ਹੋਣ ਵਾਲਾ ਪੂਰਬੀ ਗਲਿਆਰਾ ਦਸੰਬਰ 2021 ਤੱਕ ਪੂਰੇ ਹੋ ਜਾਣਗੇ

 

ਸ਼੍ਰੀ ਗੋਇਲ ਨੇ ਕੋਵਿਡ ਦੌਰਾਨ ਲੌਕਡਾਊਨ ਕਾਰਨ ਹੋਏ ਸਮੇਂ ਦੇ ਨੁਕਸਾਨ ਦੀ ਭਰਪਾਈ ਲਈ  ਡੀਐੱਫਐੱਫਆਈਐੱਸਆਈਐੱਲ ਮੈਨੇਜਮੈਂਟ ਟੀਮ ਨੂੰ ਜ਼ਰੂਰੀ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਸਭ ਤੋਂ ਚੁਣੌਤੀਪੂਰਨ ਖੇਤਰ ਦੀ ਪਛਾਣ ਕਰਨ ਅਤੇ ਇਸ ਦੇ ਲਈ ਮਿਸ਼ਨ ਮੋਡ ਵਿੱਚ ਹੱਲ ਪੇਸ਼ ਕਰਨ। ਉਨ੍ਹਾਂ ਸੁਝਾਅ ਦਿੱਤਾ ਕਿ ਨੌਜਵਾਨਾਂ ਨੂੰ ਸ਼ਾਮਲ ਕਰਨ ਦੇ ਇਸ ਕਦਮ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਵਧੀਆ ਹੱਲ ਪ੍ਰਾਪਤ ਕੀਤੇ ਜਾ ਸਕਣ।

ਮੀਟਿੰਗ ਦੌਰਾਨ ਸਾਰੇ ਠੇਕੇਦਾਰਾਂ ਦੇ ਕੰਮ ਦੀ ਸਖਤ ਨਿਗਰਾਨੀ ਕਰਨ ਦਾ ਫੈਸਲਾ ਲਿਆ ਗਿਆ। ਰਾਜਾਂ ਨਾਲ ਤਾਲਮੇਲ ਸਮੇਤ ਸਾਰੇ ਮੁੱਦਿਆਂ ਨੂੰ ਮਿਸ਼ਨ ਮੋਡ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਪ੍ਰੋਜੈਕਟ ਦੀ ਹਫਤਾਵਾਰੀ ਪ੍ਰਗਤੀ ਦੀ ਨਿਰੰਤਰ ਨਿਗਰਾਨੀ ਲਈ ਇੱਕ ਨਵਾਂ ਤੰਤਰ ਵਿਕਸਿਤ ਕੀਤਾ ਜਾਵੇਗਾ।

ਸਮਰਪਿਤ ਫ੍ਰੇਟ ਕੌਰੀਡੋਰ (ਡੀਐੱਫਸੀ) ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸਭ ਤੋਂ ਵੱਡੇ ਰੇਲ ਢਾਂਚਾ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਸ ਦੀ ਕੁੱਲ ਲਾਗਤ 81,459 ਕਰੋੜ ਰੁਪਏ ਆਉਣ ਦਾ ਅੰਦਾਜਾ ਹੈ। ਡੀਐੱਫਸੀਸੀਆਈਐੱਲ ਦੀ ਸਥਾਪਨਾ ਇੱਕ ਵਿਸ਼ੇਸ਼ ਉਦੇਸ਼ ਵਾਲੀ ਕੰਪਨੀ ਵਜੋਂ ਕੀਤੀ ਗਈ ਹੈ, ਜੋ ਇਕ ਸਮਰਪਿਤ ਫ੍ਰੇਟ ਕੌਰੀਡੋਰ ਦੀ ਯੋਜਨਾਬੰਦੀ, ਵਿਕਾਸ, ਵਿੱਤੀ ਸਰੋਤਾਂ ਦਾ ਪ੍ਰਬੰਧ, ਨਿਰਮਾਣ, ਪ੍ਰਬੰਧਨ ਅਤੇ ਸੰਚਾਲਨ ਲਈ ਬਣਾਈ ਗਈ ਸੀ। ਪਹਿਲੇ ਪੜਾਅ ਵਿੱਚ, ਸੰਗਠਨ ਪੱਛਮੀ ਡੀਐੱਫਸੀ (1504 ਕਿਲੋਮੀਟਰ) ਅਤੇ ਪੂਰਬੀ ਡੀਐੱਫਸੀ (1856 ਕਿਲੋਮੀਟਰ) ਦਾ ਨਿਰਮਾਣ ਕਰ ਰਿਹਾ ਹੈ, ਜਿਸ ਦੀ ਕੁੱਲ ਲੰਬਾਈ 3360 ਕਿਲੋਮੀਟਰ ਹੈ।

                                                                  *****

ਡੀਜੇਐੱਨ / ਐੱਮਕੇਵੀ


(Release ID: 1648386) Visitor Counter : 180