ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਕੋਰੋਨਾ ਟੈਸਟਾਂ ਦੀ ਗਿਣਤੀ 3 ਕਰੋੜ 60 ਲੱਖ ਦੇ ਕਰੀਬ ਪਹੁੰਚੀ |

ਪ੍ਰਤੀ 10 ਲੱਖ ਲੋਕਾਂ ਵਿੱਚੋਂ ਕੋਰੋਨਾ ਟੈਸਟਾਂ ਦੀ ਗਿਣਤੀ 26 ਹਜ਼ਾਰ 16 ਦੇ ਨਵੇਂ ਸਿਖ਼ਰ ਤੇ ਪਹੁੰਚੀ |

Posted On: 24 AUG 2020 1:31PM by PIB Chandigarh

ਕੋਵਿਡ-19 ਮਹਾਮਾਰੀ ਪ੍ਰਤੀ ਭਾਰਤ ਦੇ ਹੁੰਗਾਰੇ ਵਿੱਚ ਪੌਜ਼ੀਟਿਵ ਮਾਮਲਿਆਂ ਦੀ ਸਮੇਂ ਸਿਰ ਸ਼ਨਾਖ਼ਤ ਤੇ ਜ਼ੋਰਦਾਰ ਟੈਸਟਿੰਗ ਦਾ ਇੱਕ ਵੱਡਾ ਹਿੱਸਾ ਰਿਹਾ ਹੈ  |  ਮਰੀਜ਼ਾਂ ਦੀ ਛੇਤੀ ਸ਼ਨਾਖ਼ਤ, ਉਹਨਾਂ ਦੇ ਇਕਾਂਤਵਾਸ ਤੇ ਕੁਸ਼ਲ ਇਲਾਜ ਦੀ ਬਦੌਲਤ ਦੇਸ਼ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਤੇ ਕੋਵਿਡ-19 ਦੀ ਬਿਮਾਰੀ ਤੋਂ ਹੋਣ ਵਾਲੀਆਂ ਮੌਤਾਂ ਲਗਾਤਾਰ ਘੱਟ ਰਹੀਆਂ ਨੇ  | ਭਾਰਤ ਵੱਲੋਂ ਹੁਣ ਤੱਕ 3 ਕਰੋੜ 59 ਲੱਖ 2 ਹਜ਼ਾਰ 137 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ  | ਪਿਛਲੇ 24 ਘੰਟਿਆਂ ਦੌਰਾਨ 6 ਲੱਖ 9 ਹਜ਼ਾਰ 971 ਟੈਸਟ ਕਰਕੇ ਭਾਰਤ ਆਪਣੀ ਟੈਸਟ ਸਮਰੱਥਾ ਵਧਾਉਣ ਦੀ ਮੁਹਿੰਮ ਨੂੰ ਦਿ੍ੜ੍ਹਤਾ ਨਾਲ ਅੱਗੇ ਵਧਾ ਰਿਹਾ ਹੈ  | ਇਸ ਕਾਰਗੁਜ਼ਾਰੀ ਵਿੱਚ ਰੋਗ ਦਾ ਪਤਾ ਲਗਾਉਣ ਵਾਲੇ ਲੈਬਾਰਟਰੀ ਤਾਣੇ-ਬਾਣੇ ਦਾ ਦੇਸ਼ ਭਰ ਵਿੱਚ ਪਸਾਰ ਕੀਤੇ ਜਾਣ ਦਾ ਵੱਡਾ ਯੋਗਦਾਨ ਰਿਹਾ ਹੈ, ਜਿਸ ਨਾਲ ਟੈਸਟ ਸਹੂਲਤਾਂ ਸੁਖਾਲੀ ਪਹੁੰਚ ਵਿੱਚ ਗਈਆਂ ਹਨ  |  ਇਸ ਕਾਰਨ ਭਾਰਤ ਵਿੱਚ ਪ੍ਰਤੀ 10 ਲੱਖ ਅਬਾਦੀ ਵਿਚੋਂ ਟੈਸਟ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 26 ਹਜ਼ਾਰ 16 ਦਰਜ ਕੀਤੀ ਗਈ ਹੈ ਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਭਾਰਤ ਵੱਲੋਂ ਪ੍ਰਤੀ 10 ਲੱਖ ਲੋਕਾਂ ਪਿੱਛੇ ਟੈਸਟ ਵਧਾਏ ਜਾਣ ਦਾ ਕੰਮ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਬਾਰੇ ਜਾਰੀ ਨਿਰਦੇਸ਼ ਲੀਹਾਂ ਮੁਤਾਬਕ ਕੀਤਾ ਜਾ ਰਿਹਾ ਹੈ ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਦੇ ਸ਼ੱਕੀ ਮਾਮਲਿਆਂ ਦਾ ਪਤਾ ਲਗਾਉਣ ਤੇ ਨਿਗਰਾਨੀ ਲਈ ਹਰੇਕ ਦੇਸ਼ ਲਈ 10 ਲੱਖ ਦੀ ਅਬਾਦੀ ਪਿੱਛੇ ਪ੍ਰਤੀ ਦਿਨ 140 ਟੈਸਟ ਕੀਤੇ ਜਾਣ ਸਲਾਹ ਦਿੱਤੀ ਹੈ |

ਕੋਵਿਡ ਟੈਸਟਾਂ ਦੀ ਰਣਨੀਤੀ ਵਿੱਚ ਕਲੀਨਿਕਲ ਲੈਬਾਰਟਰੀਆਂ ਦਾ ਤਾਣਾ-ਬਾਣਾ ਵਧਾਏ ਜਾਣ ਦਾ ਵੱਡਾ ਯੋਗਦਾਨ ਰਿਹਾ ਹੈ | ਇਸ ਸਦਕਾ ਦੇਸ਼ ਵਿੱਚ ਕੋਵਿਡ-19 ਦੇ ਨਮੂਨੇ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਦੀ ਗਿਣਤੀ ਅੱਜ 1520 ਤੱਕ ਪਹੁੰਚ ਗਈ ਹੈਇਹਨਾਂ ਵਿੱਚ 984 ਸਰਕਾਰੀ ਖੇਤਰ ਦੀਆਂ ਲੈਬਾਰਟਰੀਆਂ ਤੇ 536 ਪ੍ਰਾਈਵੇਟ ਲੈਬਾਰਟਰੀਆਂ ਨੇ  | ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੁਫ਼ਤ ਟੈਲੀਫੋਨ ਨੰਬਰ 1075,  ਹੈਲਪਲਾਈਨ ਨੰਬਰ 011-23978046 ਤੇ ਗੱਲ ਕੀਤੀ ਜਾ ਸਕਦੀ ਹੈਕੋਵਿਡ-19 ਬਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ ਤੋਂ ਵੀ ਦੇਖੀ ਜਾ ਸਕਦੀ ਹੈ |

ਐੱਮ ਵੀ /ਐੱਸ ਜੇ


(Release ID: 1648183) Visitor Counter : 260