ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਨਿਰਮਾਤਾ ਦਾ ਵੇਰਵਾ, ਸਮਾਪਤੀ ਦੀ ਤਾਰੀਖ, ਕੀਮਤ ਅਤੇ ਉਤਪਾਦ ਦੇ ਹੋਰ ਵੇਰਵੇ ਸਾਰੇ ਉਤਪਾਦਾਂ ਦੀ ਪੈਕਿੰਗ 'ਤੇ ਸਹੀ ਢੰਗ ਨਾਲ ਦਿੱਤੇ ਜਾਣੇ ਚਾਹੀਦੇ ਹਨ - ਸ਼੍ਰੀ ਰਾਮ ਵਿਲਾਸ ਪਾਸਵਾਨ

Posted On: 21 AUG 2020 8:20PM by PIB Chandigarh

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਨਿਰਮਾਤਾ ਦਾ ਵੇਰਵਾ, ਮਿਆਦ ਪੁੱਗਣ ਦੀ ਤਾਰੀਖ, ਐਮਆਰਪੀ ਅਤੇ ਉਤਪਾਦ ਦੇ ਹੋਰ ਜਾਇਜ਼ ਵੇਰਵੇ ਸਾਰੇ ਉਤਪਾਦਾਂ ਦੀ ਪੈਕਿੰਗ ਉੱਤੇ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਖਪਤਕਾਰਾਂ ਨੂੰ ਕਿਸੇ ਉਤਪਾਦ ਦੀ ਪੈਕਿੰਗ ਉੱਪਰ ਅਜਿਹੀ ਜਾਣਕਾਰੀ ਨਾ ਛਾਪੇ ਜਾਣ ਦੀ ਸੂਰਤ ਵਿੱਚ ਸ਼ਿਕਾਇਤ ਦਾਇਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਨਿਰਮਾਤਾਵਾਂ ਦੇ ਮਨਾਂ ਨੂੰ ਠੇਸ ਲੱਗੇਗੀ ਜੋ ਗ਼ਲਤ ਗਤੀਵਿਧੀਆਂ ਵਿੱਚ ਸ਼ਾਮਿਲ ਹਨ ਜਾਂ ਘਟੀਆ ਗੁਣਵੱਤਾ ਵਾਲੇ ਉਤਪਾਦਾਂ ਨੂੰ ਬਜ਼ਾਰ ਵਿੱਚ ਭੇਜਦੇ ਹਨ।

ਅੱਜ ਇੱਕ ਵੀਡੀਓ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਸਵਾਲਾਂ ਦੇ ਜਵਾਬ ਦਿੰਦਿਆਂ ਸ਼੍ਰੀ ਪਾਸਵਾਨ ਨੇ ਦੱਸਿਆ ਕਿ ਆਂਧਰ ਪ੍ਰਦੇਸ਼ ਵਿੱਚ ਲੀਗਲ ਮੈਟ੍ਰੋਲੋਜੀ ਵਿਭਾਗ, ਗੁੰਟੂਰ ਨੇ ਦਵਾਈ ਸੈਡਰ ਓਐੱਮਦੇ ਫਾਰਮਾਸਿਊਟੀਕਲ ਵਿਤਰਕ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। ਸ੍ਰੀ ਪਾਸਵਾਨ ਨੇ ਦੱਸਿਆ ਕਿ ਮਿਲੀ ਸ਼ਿਕਾਇਤ ਅਨੁਸਾਰ ਨਿਰਮਾਤਾ ਦਾ ਨਾਮ, ਹੈਲਪਲਾਈਨ ਨੰਬਰ ਅਤੇ ਮਿਆਦ ਖਤਮ ਹੋਣ ਦੀ ਮਿਤੀ ਉਤਪਾਦ 'ਤੇ ਦਿਖਾਈ ਨਹੀਂ ਦੇ ਰਹੀ। ਸ਼ਿਕਾਇਤ ਵਿੱਚ ਅੱਗੇ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਪਰੋਕਤ ਦਵਾਈ ਦੀ ਪੈਕਿੰਗ 'ਤੇ ਘੋਸ਼ਣਾ ਪੱਤਰ ਦੇ ਅੰਕਾਂ ਅਤੇ ਅੱਖਰਾਂ ਦਾ ਅਕਾਰ 1 ਮਿਲੀਮੀਟਰ ਤੋਂ ਘੱਟ ਹੈ ਅਤੇ ਅਸਾਨੀ ਨਾਲ ਦੇਖਣਯੋਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲੀਗਲ ਮੈਟ੍ਰੋਲੋਜੀ ਐਕਟ, 2009 ਦੀ ਧਾਰਾ 15 ਅਧੀਨ ਵਿਤਰਕ ਅਤੇ ਵਿਕਰੇਤਾ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ ਗਈ ਅਤੇ ਉਪਰੋਕਤ ਦਵਾਈ ਦੇ ਪੈਕੇਟ ਜ਼ਬਤ ਕੀਤੇ ਗਏ ਹਨ।

****

ਏਪੀਐਸ / ਐਸਜੀ / ਐਮਐਸ



(Release ID: 1647827) Visitor Counter : 96