ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 21 AUG 2020 5:45PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ.  ਵੈਂਕਈਆ ਨਾਇਡੂ ਨੇ ਇੱਕ ਸੰਦੇਸ਼ ਵਿੱਚ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

 ਉਨ੍ਹਾਂ ਦੇ  ਸੰਦੇਸ਼ ਦਾ ਪੂਰਾ ਪਾਠ ਇਸ ਪ੍ਰਕਾਰ ਹੈ:

 

ਮੈਂ ਆਪਣੇ ਦੇਸ਼  ਦੇ ਸਾਰੇ ਲੋਕਾਂ ਨੂੰ ਗਣੇਸ਼ ਚਤੁਰਥੀ’  ਦੇ ਸ਼ੁਭ ਅਵਸਰ ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਭਗਵਾਨ ਗਣੇਸ਼ ਨੂੰ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦਾ ਛੋਟਾ ਪੁੱਤਰ ਮੰਨਿਆ ਜਾਂਦਾ ਹੈ। ਗਣੇਸ਼ ਜੀ ਗਿਆਨਸਮ੍ਰਿੱਧੀ ਅਤੇ ਸੁਭਾਗ‍ ਦੇ ਅਵਤਾਰ  ਦੇ ਰੂਪ ਵਿੱਚ ਪ੍ਰਤਿਸ਼ਠਿਤ ਹਨ।  ਅਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਨੂੰ ਧਿਆਉਂਦੇ ਹਾਂ ਅਤੇ ਸਾਡੇ ਰਸ‍ਤੇ ਵਿੱਚ ਆਉਣ ਵਾਲੀਆਂ ਸਭ ਪ੍ਰਕਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਉਨ੍ਹਾਂ ਦਾ ਅਸ਼ੀਰਵਾਦ ਮੰਗਦੇ ਹਾਂ।

 

ਗਣੇਸ਼ ਚਤੁਰਥੀ 10 ਦਿਨ ਤੱਕ ਚਲਣ ਵਾਲਾ ਤਿਉਹਾਰ ਹੈਜੋ ਭਗਵਾਨ ਗਣੇਸ਼ ਦੇ ਜਨ‍ਮ ਦਾ ਪ੍ਰਤੀਕ ਹੈ। ਇਸ ਅਵਸਰ ਤੇ ਆਯੋਜਿਤ ਉਤ‍ਸਵਾਂ ਵਿੱਚ ਅਕ‍ਸਰ ਭਾਰੀ ਸੰਖਿਆ ਵਿੱਚ ਲੋਕ ਇਕੱਠੇ ਹੁੰਦੇ ਹਨ ਅਤੇ ਭਗਤਾਂ ਦੁਆਰਾ ਜਲੂਸ ਕੱਢੇ ਜਾਂਦੇ ਹਨ। ਹਰ ਸਾਲ ਲੋਕ ਭਗਵਾਨ ਗਣੇਸ਼ ਦੀਆਂ ਸੁੰਦਰ ਮੂਰਤੀਆਂ ਨੂੰ ਆਪਣੇ ਘਰ ਵਿੱਚ ਲਿਆਉਂਦੇ ਹਨ ਅਤੇ ਅਤਿਅੰਤ ਭਗਤੀ ਭਾਵ ਅਤੇ ਪਵਿੱਤਰਤਾ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ। ਇਸ ਤਿਉਹਾਰ  ਦੇ 10ਵੇਂ ਯਾਨੀ ਅੰਤਿਮ ਦਿਨ ਭਗਵਾਨ ਗਣੇਸ਼ ਜੀ ਦੀਆਂ ਪ੍ਰਤਿਮਾਵਾਂ ਦਾ ਵਿਸਰਜਨ ਹੁੰਦਾ ਹੈਜੋ ਭਗਵਾਨ ਗਣੇਸ਼ ਦੀ ਕੈਲਾਸ਼ ਯਾਤਰਾ ਦਾ ਪ੍ਰਤੀਕ ਹੈ।

 

ਹਾਲਾਂਕਿ ਵਿਸ਼ਾਲ ਜਲੂਸ ਅਤੇ ਸਭਾਵਾਂ ਗਣੇਸ਼ ਚਤੁਰਥੀ ਸਮਾਰੋਹਾਂ ਦੀ ਪਹਿਚਾਣ ਹਨਲੇਕਿਨ ਇਸ ਸਾਲ ਸਾਨੂੰ ਕੋਵਿਡ-19 ਮਹਾਮਾਰੀ  ਦੇ ਪ੍ਰਸਾਰ ਨੂੰ ਦੇਖਦੇ ਹੋਏ ਸਮਾਰੋਹਾਂ  ਦੇ ਆਯੋਜਨ ਵਿੱਚ ਨਰਮੀ ਵਰਤਣੀ ਚਾਹੀਦੀ ਹੈ। ਮੈਂ ਦੇਸ਼  ਦੇ ਸਾਰੇ ਨਾਗਰਿਕਾਂ ਨੂੰ ਕੋਵਿਡ-19 ਸਰੀਰਕ ਦੂਰੀ ਪ੍ਰੋਟੋਕੋਲ ਦਾ ਸਖਤੀ ਨਾਲ ਅਨੁਪਾਲਨ ਕਰਨ ਅਤੇ ਤਿਉਹਾਰ ਦਾ ਜਸ਼‍ਨ ਮਨਾਉਂਦੇ ਹੋਏ ਸਾਫ਼- ਸਫਾਈ ਬਣਾਈ ਰੱਖਣ ਦੀ ਤਾਕੀਦ ਕਰਦਾ ਹਾਂ।

 

 

ਇਹ ਗਣੇਸ਼ ਚਤੁਰਥੀ ਸਾਡੇ ਦੇਸ਼ ਵਿੱਚ ਸ਼ਾਂਤੀਸਦਭਾਵ ਅਤੇ ਸਮ੍ਰਿੱਧੀ ਲਿਆਵੇ।

 

***********

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1647793) Visitor Counter : 194