ਸੈਰ ਸਪਾਟਾ ਮੰਤਰਾਲਾ

ਸੈਰ–ਸਪਾਟਾ ਮੰਤਰਾਲੇ ਨੇ ਔਰਤਾਂ ਦੇ ਆਰਥਿਕ ਸਸ਼ੱਕਤੀਕਰਣ ਲਈ ਚਿਰ–ਸਥਾਈ ਉਪਜੀਵਕਾ ਆਦਰਸ਼ ਵਜੋਂ ਸੈਰ–ਸਪਾਟੇ ਨੂੰ ਉਤਸ਼ਾਹਿਤ ਕਰਨ ਹਿਤ ‘ਟ੍ਰੈਵਲ ਏਜੰਟਸ ਐਸੋਸੀਏਸ਼ਨ ਆਵ੍ ਇੰਡੀਆ’ (TAAI) ਅਤੇ ਫਿੱਕੀ ਲੇਡੀਜ਼ ਆਰਗੇਨਾਇਜ਼ੇਸ਼ਨ (FLO) ਨਾਲ ਇੱਕ ਸਹਿਮਤੀ–ਪੱਤਰ ਉੱਤੇ ਵਰਚੁਅਲੀ ਕੀਤੇ ਹਸਤਾਖਰ

ਇਹ ਸਹਿਮਤੀ–ਪੱਤਰ ਸੈਰ–ਸਪਾਟਾ ਖੇਤਰ ਵਿੱਚ ਔਰਤਾਂ ਦੀ ਸ਼ਮੂਲੀਅਤ ਵਿੱਚ ਵਾਧਾ ਕਰਨ ਦਾ ਇੱਕ ਮੌਕਾ ਦੇਵੇਗਾ ਤੇ ਉਨ੍ਹਾਂ ਨੂੰ ਦੇਸ਼ ਦੇ ਸੈਰ–ਸਪਾਟਾ ਵਿਭਾਗ ਦੇ ਕਿਰਤ–ਬਲਾਂ ਦਾ ਅਟੁੱਟ ਅੰਗ ਬਣਾਏਗਾ – ਸੈਰ–ਸਪਾਟਾ ਮੰਤਰੀ

Posted On: 21 AUG 2020 4:12PM by PIB Chandigarh

ਕੇਂਦਰੀ ਸੈਰ–ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ), ਸ੍ਰੀ ਪ੍ਰਹਲਾਦ ਸਿੰਘ ਪਟੇਲ ਦੀ ਮੌਜੂਦਗੀ ਵਿੱਚ ਅੱਜ ਮਹਿਲਾਵਾਂ ਦੇ ਸਸ਼ੱਕਤੀਕਰਣ ਲਈ ‘ਟ੍ਰੈਵਲ ਏਜੰਟਸ ਐਸੋਸੀਏਸ਼ਨ ਆਵ੍ ਇੰਡੀਆ’ (TAAI) ਅਤੇ ‘ਫਿੱਕੀ (FICCI) ਲੇਡੀਜ਼ ਆਰਗੇਨਾਇਜ਼ੇਸ਼ਨ’ (FLO) ਨੇ ਸੈਰ–ਸਪਾਟਾ ਮੰਤਰਾਲੇ ਨਾਲ ਇੱਕ ਸਹਿਮਤੀ–ਪੱਤਰ (MoU) ਉੱਤੇ ਵਰਚੁਅਲੀ ਰਸਮੀ ਹਸਤਾਖਰ ਕੀਤੇ ਗਏ। ਇਸ ਪਹਿਲਕਦਮੀ ਜ਼ਰੀਏ FLO1 ਅਤੇ TAAI ਵੱਲੋਂ ਨਿਜੀ ਤੇ ਪ੍ਰਾਹੁਣਚਾਰੀ ਦੀਆਂ ਨਿਪੁੰਨਤਾਵਾਂ, ਇੱਕ ਵਧੇਰੇ ਲਚਕਦਾਰ ਕਾਰਜ ਸੰਤੁਲਨ ਤੇ ਮਹੱਤਵਪੂਰਣ ਹੱਦ ਤੱਕ ਘੱਟ ਪੂੰਜੀ ਨਾਲ ਉੱਦਮਤਾ ਲਈ ਵੱਡੇ ਵਿਕਲਪਾਂ ਉੱਤੇ ਜ਼ੋਰ ਦਿੱਤਾ ਜਾਵੇਗਾ।

ਇਸ ਮੌਕੇ ਬੋਲਦਿਆਂ ਸ੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਔਰਤਾਂ ਵਿਭਿੰਨ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਸਾਡੇ ਕੋਲ ਸਰਬੋਤਮ ਮਹਿਲਾ ਡਾਕਟਰ, ਪਾਇਲਟਸ, ਵਿਗਿਆਨੀ, ਬਿਜ਼ਨੇਸ–ਵੋਮੈੰਨ ਹਨ। ਔਰਤਾਂ ਨੇ ਵਿਭਿੰਨ ਸਾਹਸਿਕ ਗਤੀਵਿਧੀਆਂ ਅਤੇ ਪਰਬਤਾਰੋਹਣ, ਟ੍ਰੈਕਿੰਗ, ਸਾਇਕਲ–ਚਾਲਨ ਆਦਿ ਜਿਹੀਆਂ ਖੇਡਾਂ ਵਿੱਚ ਵੀ ਆਪਣੇ ਜੌਹਰ ਵਿਖਾ ਰਹੀਆਂ ਹਨ। ਅੱਜ ਔਰਤਾਂ ਸਾਡੇ ਹਥਿਆਰਬੰਦ ਬਲਾਂ ਦਾ ਇੱਕ ਅਹਿਮ ਅੰਗ ਹਨ। ਅਤੇ ਅਸੀਂ ਇੱਕ ਅਜਿਹਾ ਰਾਸ਼ਟਰ ਹਾਂ, ਜਿੱਥੇ ਔਰਤਾਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਮਹੱਤਵਪੂਰਣ ਅਹੁਦਿਆਂ ਉੱਤੇ ਵੀ ਰਹੀਆਂ ਹਨ।

 

ਸ੍ਰੀ ਪਟੇਲ ਨੇ ਅੱਗੇ ਕਿਹਾ ਕਿ ਦਿਹਾਤੀ ਤੇ ਦੂਰ–ਦੁਰਾਡੇ ਦੇ ਇਲਾਕਿਆਂ ਵਿੱਚ ਵੱਸਦੀਆਂ ਔਰਤਾਂ ਸਮੇਤ ਸਾਰੀਆਂ ਔਰਤਾਂ ਲਈ ਸਿਖਲਾਈ ਤੇ ਹੁਨਰ–ਵਿਕਾਸ ਪ੍ਰੋਗਰਾਮ ਆਯੋਜਿਤ ਕਰਨ ਤੇ ਉਨ੍ਹਾਂ ਨੂੰ ਹਰਮਨਪਿਆਰੇ ਬਣਾਉਣ ਦੀ ਲੋੜ ਹੈ, ਉਨ੍ਹਾਂ ਨੂੰ ਡਿਜੀਟਲ ਤਕਨਾਲੋਜੀਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਤੇ ਸਮਾਜਕ ਪੱਧਰ ਉੱਤੇ ਉਨ੍ਹਾਂ ਨੂੰ ਫ਼ੈਸਲਾਕੁੰਨ ਸ਼ਕਤੀ ਬਣਾਉਣ ਹਿਤ ਉਨ੍ਹਾਂ ਨੂੰ ਅਜਿਹੀ ਹਰ ਸੁਵਿਧਾ ਦੇਣੀ ਹੋਵੇਗੀ। ਇੰਝ, ਇਹ ਯਕੀਨੀ ਬਣਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਯਾਤਰਾ ਅਤੇ ਸੈਰ–ਸਪਾਟਾ ਖੇਤਰ ਵਿੱਚ ਔਰਤਾਂ ਨੂੰ ਅੱਗੇ ਆਉਣ ਲਈ ਹੱਲਾਸ਼ੇਰੀ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਸੈਰ–ਸਪਾਟੇ ਦੇ ਵਿਕਾਸ ਵਿੱਚ ਸ਼ਾਮਲ ਕੀਤਾ ਜਾਵੇ, ਜਿਸ ਨਾਲ ਨਾ ਸਿਰਫ਼ ਇਸ ਖੇਤਰ ਨੂੰ ਲਾਭ ਹੋਵੇਗਾ, ਸਗੋਂ ਉਨ੍ਹਾਂ ਦੀ ਤਰੱਕੀ ਵੀ ਹੋਵੇਗੀ ਤੇ ਉਹ ਸਸ਼ੱਕਤ ਵੀ ਹੋਣਗੀਆਂ। ਸੈਰ–ਸਪਾਟਾ ਵਿੱਚ ਹੋਮਸਟੇਅਜ਼, ਸੈਲਾਨੀਆਂ ਦੇ ਸੁਵਿਧਾਕਾਰ, ਕੇਟਰਿੰਗ ਕਾਰੋਬਾਰ ਤੇ ਹੋਰ ਅਜਿਹੇ ਬਹੁਤ ਸਾਰੇ ਖੇਤਰ ਹਨ, ਜਿਨ੍ਹਾਂ ਵਿੱਚ ਔਰਤਾਂ ਬਹੁਤ ਅੱਗੇ ਜਾ ਸਕਦੀਆਂ ਹਨ।

 

ਉਨ੍ਹਾਂ TAAI ਅਤੇ FICI ਲੇਡੀਜ਼ ਆਰਗੇਨਾਇਜ਼ੇਸ਼ਨ (FLO) ਵੱਲੋਂ ਔਰਤਾਂ ਦੀ ਬਿਹਤਰੀ ਲਈ ਦੇਸ਼ ਭਰ ਵਿੱਚ ਮੌਜੂਦ ਆਪਣੇ ਚੈਪਟਰਜ਼ ਜ਼ਰੀਏ ਕੀਤੇ ਜਾ ਰਹੇ ਕੰਮਾਂ ਨੂੰ ਵੇਖ ਕੇ ਖ਼ੁਸ਼ੀ ਪ੍ਰਗਟਾਈ। ਅੱਜ ਸੈਰ–ਸਪਾਟਾ ਮੰਤਰਾਲੇ, TAAI ਅਤੇ FLO ਵਿਚਾਲੇ ਜਿਸ ਸਹਿਮਤੀ–ਪੱਤਰ (MoU) ਉੱਤੇ ਹਸਤਾਖਰ ਕੀਤੇ ਗਏ ਹਨ, ਉਹ ਇੱਕਜੁਟ ਹੋ ਕੇ ਅੱਗੇ ਵਧਣ ਦਾ ਮੌਕਾ ਦੇਵੇਗਾ ਤੇ ਸੈਰ–ਸਪਾਟਾ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਵਿੱਚ ਵਾਧਾ ਕਰਨ ਲਈ ਬੁਨਿਆਦੀ ਪੱਧਰ ਦੀਆਂ ਪਹਿਲਕਦਮੀਆਂ ਕਰੇਗਾ ਅਤੇ ਉਨ੍ਹਾਂ ਨੂੰ ਦੇਸ਼ ਸੈਰ–ਸਪਾਟਾ ਵਿਭਾਗ ਦੇ ਕਿਰਤ–ਬਲ ਦਾ ਇੱਕ ਅਟੁੱਟ ਅੰਗ ਬਣਾਏਗਾ।

ਇਹ ਸਹਿਮਤੀ–ਪੱਤਰ ਸੈਰ–ਸਪਾਟਾ ਮੰਤਰਾਲੇ, TAAI ਅਤੇ FLO ਵਿਚਾਲੇ ਸਹਿਯੋਗ ਤੇ ਸਹਿ–ਕਿਰਿਆ ਦੇ ਇੱਕ ਨਵੇਂ ਜੁੱਗ ਦੀ ਸ਼ੁਰੂਆਤ ਕਰੇਗਾ।

ਪ੍ਰਤੀਨਿਧਾਂ ਨੇ ਦੇਸ਼ ਦੇ 15 ਟਿਕਾਣਿਆਂ ਨੂੰ ਵੇਖਣ ਹਿਤ ‘ਦੇਖੋ–ਅਪਨਾ–ਦੇਸ਼’ ਦਾ ਸੰਕਲਪ ਲਿਆ।

ਇਸ ਪਹਿਲਕਦਮੀ ਅਧੀਨ ਕੁਝ ਮੁੱਖ ਪ੍ਰਸਤਾਵਿਤ ਗੱਲਾਂ ਇਸ ਪ੍ਰਕਾਰ ਹਨ:

  1. ‘ਦੇਖੋ–ਅਪਨਾ–ਦੇਸ਼’ ਪਹਿਲਕਦਮੀ ਅਧੀਨ ਦੇਸ਼ ਦੇ ਘੱਟੋ–ਘੱਟ 15 ਸਥਾਨਾਂ ਦੀ ਯਾਤਰਾ ਲਈ ਉਤਸ਼ਾਹਿਤ ਕਰਨਾ। ਅਜਿਹਾ FLO’s ਅਤੇ TAAI’s ਦੇ 8,000 ਤੋਂ ਵੱਧ ਔਰਤਾਂ ਦੇ ਮੈਂਬਰਸ਼ਿਪ ਆਧਾਰ ਅਤੇ ਉਨ੍ਹਾਂ ਦੀਆਂ ਪਰਿਵਾਰਕ ਸਹਿਯੋਗ ਪ੍ਰਣਾਲੀਆਂ ਲਈ ਆਦੇਸ਼ ਹੋਵੇਗਾ।
  2.     ਹਰੇਕ ਰਾਜ ਵਿੱਚ ਇੱਕ ਪ੍ਰਸਿੱਧ ਸਮਾਰਕ ਜਾਂ ਸੈਲਾਨੀ ਕੇਂਦਰ ਦੁਆਲੇ ਲੋਕਾਂ ਉੱਤੇ ਆਧਾਰਤ ਸੈਰ–ਸਪਾਟਾ ਗਤੀਵਿਧੀਆਂ ਕਰਨਾ। ਔਰਤਾਂ ਟੂਰ ਗਾਈਡ ਹੋਣਗੀਆਂ, ਫ਼ੂਡ ਸਟਾਲਜ਼, ਆਪਣੀਆਂ ਕਲਾਵਾਂ ਤੇ ਦਸਤਕਾਰੀ ਨਾਲ ਸੋਵੀਨਰ ਸਟਾਲ ਚਲਾਉਣਗੀਆਂ, ਉਸ ਸਥਾਨ ਦੇ ਸਾਰੇ ਖਾਤਿਆਂ ਤੇ ਸੰਚਾਲਨ ਦਾ ਕੰਮਕਾਜ ਵੇਖਣਗੀਆਂ।
  3. FLO – TAAI ਚੈਪਟਰਜ਼ ਚਿਰ–ਸਥਾਈ ਸੈਰ–ਸਪਾਟੇ ਦੇ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਕਰਨਗੇ ਅਤੇ ਮਹਿਲਾਵਾਂ ਦੇ ਸਸ਼ੱਕਤੀਕਰਣ ਲਈ ਉਨ੍ਹਾਂ ਬਾਰੇ ਜਾਗਰੂਕਤਾ ਪੈਦਾ ਕਰ ਕੇ, ਵਿਦਿਅਕ ਵਰਕਸ਼ਾਪਸ ਲਾ ਕੇ, ਸੈਮੀਨਾਰ ਲਾ ਕੇ ਅਤੇ ਪੈਨਲ ਵਿਚਾਰ–ਵਟਾਂਦਰੇ ਕਰ ਕੇ ਸੈਰ–ਸਪਾਟੇ ਨੂੰ ਇੱਕ ਅਹਿਮ ਚਿਰਸਥਾਈ ਉਪਜੀਵਕਾ ਟੂਲ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕਰਨਗੇ।
  4. ਔਰਤਾਂ ਨੂੰ ਖੁਰਾਕ ਸੁਰੱਖਿਆ, ਸਿਹਤ ਤੇ ਸਵੱਛਤਾ, ਸਫ਼ਾਈ, ਵਾਤਾਵਰਣ, ਪਕਵਾਨ ਕਲਾ ਦੇ ਹੁਨਰਾਂ ਤੇ ਉੱਦਮਤਾ ਦੇ ਹੁਨਰਾਂ ਦੀਆਂ ਧਾਰਨਾਵਾਂ ਬਾਰੇ ਔਰਤਾਂ ਦੀ ਸਿਖਲਾਈ ਹਿਤ ਟੂਰਿਜ਼ਮ ਵਰਕਸ਼ਾਪਸ ਵਾਸਤੇ ਸਿਖਲਾਈ ਏਜੰਸੀਆਂ ਨਾਲ ਗੱਠਜੋੜ ਕਰਨਾ।
  5. ਗ਼ੈਰ–ਸਰਕਾਰੀ ਸੰਗਠਨਾਂ, ਯੋਜਨਾਵਾਂ ਲਾਗੂ ਕਰਨ ਵਾਲੀਆਂ ਕੁਝ ਏਜੰਸੀਆਂ, ਯਾਤਰਾ ਉਦਯੋਗ ਐਸੋਸੀਏਸ਼ਨਾਂ ਆਦਿ ਵੱਲੋਂ ਆਯੋਜਿਤ ਸੰਵੇਦਨਸ਼ੀਲਤਾ ਵਰਕਸ਼ਾਪਸ ਜ਼ਰੀਏ ‘ਅਤਿਥੀਦੇਵੋ ਭਵ:’ ਦੇ ਆਦਰਸ਼–ਵਾਕ ਬਾਰੇ ਔਰਤਾਂ ਨੂੰ ਸਮਝਾਇਆ ਤੇ ਸੰਵੇਦਨਸ਼ੀਲ ਬਣਾਇਆ ਜਾਵੇਗਾ।
  6. ਔਰਤਾਂ ਲਈ ਉਪਜੀਵਕਾ ਦੇ ਮੌਕੇ ਪ੍ਰਦਾਨ ਕਰਨ ਹਿਤ ਸਥਾਨਕ ਭਾਈਚਾਰੇ ਵੱਲੋਂ  ਸੰਚਾਲਿਤ ਅਤੇ ਔਰਤਾਂ ਵੱਲੋਂ ਸੰਚਾਲਿਤ ਦਿਹਾਤੀ ਤੇ ਸ਼ਹਿਰੀ ਹੋਮਸਟੇਅਜ਼ ਦੀ ਸਥਾਪਨਾ ਲਈ ਪਹਿਲਕਦਮੀਆਂ ਕਰਨਾ।
  7.  ‘ਇਨਕ੍ਰੈਡਿਬਲ ਟੂਰਿਸਟ ਫ਼ੈਸਿਲੀਟੇਟਰ’ (IITF) ਪ੍ਰਮਾਣਿਕਤਾ ਪ੍ਰੋਗਰਾਮ  ਬਾਰੇ ਜਾਗਰੂਕਤਾ ਪੈਦਾ ਕਰਨਾ।

ਸੈਰ–ਸਪਾਟਾ ਮੰਤਰਾਲਾ ਇੰਝ ਇਸ ਪਹਿਲਕਦਮੀ ਦੀ ਮਦਦ ਕਰੇਗਾ:

  • ਇਸ ਸਹਿਮਤੀ–ਪੱਤਰ ਅਧੀਨ FLO – TAAI ਦੀਆਂ ਪਹਿਲਕਦਮੀਆਂ ਦੀ ਪੁਸ਼ਟੀ
  • ਸੈਰ–ਸਪਾਟਾ ਮੰਤਰਾਲੇ ਦੇ ਲੋਗੋ ਦੀ ਮੌਜੂਦਗੀ ਨਾਲ ਸਹਿ–ਬ੍ਰਾਂਡਿੰਗ
  • ਮਾਰਗ–ਦਰਸ਼ਨ ਅਤੇ ਦਖ਼ਲ
  • ਸਹੀ ਸੰਪਰਕਾਂ ਜ਼ਰੀਏ ਸੁਵਿਧਾ

*****

ਐੱਨਬੀ/ਏਕੇਜੇ/ਓਏ


(Release ID: 1647715) Visitor Counter : 143