ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਦੇਸ਼ ਭਗਤੀ 'ਤੇ ਲਘੂ ਫਿਲਮ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ

Posted On: 21 AUG 2020 11:35AM by PIB Chandigarh

ਸੁਤੰਤਰਤਾ ਦਿਵਸ 2020 ਸਮਾਗਮ ਦੇ ਹਿੱਸੇ ਵਜੋਂ , ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐਨਐਫਡੀਸੀ) ਦੇ ਨਾਲ ਮਿਲ ਕੇ ਇਸ ਸਾਲ ਦੇ ਸੁਤੰਤਰਤਾ ਦਿਵਸ ਦੇ ਆਸੇ-ਪਾਸੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਇੱਕ ਔਨਲਾਈਨ ਲਘੂ ਫਿਲਮ ਮੁਕਾਬਲੇ ਦਾ ਆਯੋਜਨ ਕੀਤਾ ਸੀ।

ਇਹ ਮੁਕਾਬਲਾ 14 ਜੁਲਾਈ, 2020 ਨੂੰ ਮਾਈਗੋਵ ਪੋਰਟਲ 'ਤੇ ਲਾਈਵ ਹੋਇਆ ਸੀ ਅਤੇ 7 ਅਗਸਤ 2020 ਨੂੰ ਸਮਾਪਤ ਹੋਇਆ ਸੀ। ਐਂਟਰੀਆਂ ਪ੍ਰਾਪਤ ਕਰਨ ਲਈ ਮੁਕਾਬਲਾ www.MyGov.in ਵੈਬਸਾਈਟ 'ਤੇ ਹੋਸਟ ਕੀਤਾ ਗਿਆ ਸੀ

ਐਂਟਰੀਆਂ ਦਾ ਵਿਸ਼ਾ ਦੇਸ਼ ਭਗਤੀ ਦੀ ਭਾਵਨਾ ਦੇ ਆਲੇ-ਦੁਆਲੇ ਘੁੰਮਿਆ, ਜਿਸ ਵਿੱਚ ਆਤਮ ਨਿਰਭਰਤਾ (ਸਵੈ-ਨਿਰਭਰਤਾ) ਨੂੰ ਰਾਸ਼ਟਰ ਦੀ ਤਰੱਕੀ ਦੇ ਨਵੇਂ ਮੰਤਰ ਵਜੋਂ ਦਰਸਾਇਆ ਗਿਆ। ਮੰਤਰਾਲੇ ਨੇ ਅੱਜ ਇਸ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਇੱਕ ਟਵੀਟ ਵਿੱਚ ਮੁਕਾਬਲੇ ਦੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਮੂਹ ਭਾਗੀਦਾਰਾਂ ਦਾ ਉਨ੍ਹਾਂ ਦੇ ਯੋਗਦਾਨ ਅਤੇ ਲਘੂ ਫਿਲਮਾਂ ਦੇ ਮੁਕਾਬਲੇ ਨੂੰ ਇੱਕ ਰੋਮਾਂਚਕ ਸਫਲਤਾ ਦੇਣ ਲਈ ਧੰਨਵਾਦ ਕੀਤਾ।

ImageImage

 

 

 

 

 

ਮੁਕਾਬਲੇ ਦੇ ਜੇਤੂਆਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ :

ਲੜੀ ਨੰ.

 ਨਾਮ

 ਲਘੂ ਫਿਲਮ ਦਾ ਸਿਰਲੇਖ

ਪੁਰਸਕਾਰ

1

ਅਭਿਜੀਤ ਪਾਲ

ਐਮ ਆਈ ?

ਪਹਿਲਾ ਇਨਾਮ

2

ਦੇਬੋਜੋ ਸੰਜੀਵ

ਅਬ ਇੰਡੀਆ ਬਨੇਗਾ ਭਾਰਤ

 ਦੂਜਾ ਪੁਰਸਕਾਰ

3

ਯੁਵਰਾਜ ਗੋਕੁਲ

10 ਰੁਪਏ

ਤੀਸਰਾ ਇਨਾਮ

4

ਸ਼ਿਵਾ ਸੀ ਬੀਰਾਦਰ

ਰਿਸਪੈਕਟ (ਸਨਮਾਨ)

ਵਿਸ਼ੇਸ਼ ਜ਼ਿਕਰ

5

ਸਮੀਰਾ ਪ੍ਰਭੂ

ਬੀਜ ਆਤਮ ਨਿਰਭਰਤੇਚੇ (ਆਤਮ-ਨਿਰਭਰਤਾ ਦਾ ਬੀਜ)

ਵਿਸ਼ੇਸ਼ ਜ਼ਿਕਰ

6

ਪੁਰੂ ਪ੍ਰਿਯਮ

ਮੇਡ ਇਨ ਇੰਡੀਆ

ਵਿਸ਼ੇਸ਼ ਜ਼ਿਕਰ

7

ਸਿਵਰਾਜ

ਮਾਈਂਡ (ਵਾਈ) ਅਵਰ ਬਿਜ਼ਨਸ 

ਵਿਸ਼ੇਸ਼ ਜ਼ਿਕਰ

8

ਮੱਧ ਪ੍ਰਦੇਸ਼ ਮੱਧਯਾਮ

ਹਮ ਕਰ ਸਕਤੇ ਹੈਂ

ਵਿਸ਼ੇਸ਼ ਜ਼ਿਕਰ

9

ਪ੍ਰਮੋਦ ਆਰ

ਕੰਨੜ ਕੈਗਲੁ 

ਵਿਸ਼ੇਸ਼ ਜ਼ਿਕਰ

10

ਰਾਮ ਕਿਸ਼ੋਰ

ਸੋਲਜ਼ਰ

ਵਿਸ਼ੇਸ਼ ਜ਼ਿਕਰ

11

ਰਾਜੇਸ਼ਾ ਬੀ

ਆਤਮਾ ਵੰਦਨ ਫ਼ਾਰ ਨੇਸ਼ਨ

ਵਿਸ਼ੇਸ਼ ਜ਼ਿਕਰ

 

PHOTO-2020-08-21-10-29-39.jpg

                                                                                         ****

 

ਸੌਰਭ ਸਿੰਘ
 



(Release ID: 1647555) Visitor Counter : 178