ਨੀਤੀ ਆਯੋਗ
ਸਟਾਰਟ-ਅੱਪ ਲਈ ਵਧੀਆ ਮਾਹੌਲ ਦਾ ਪਸਾਰ ਕਰਨ ਲਈ ‘ਅਟਲ ਇਨੋਵੇਸ਼ਨ ਮਿਸ਼ਨ’ਨੇ ‘ਇੰਡੀਆ–ਸਵੀਡਨ ਹੈਲਥਕੇਅਰ ਇਨੋਵੇਸ਼ਨ ਸੈਂਟਰ’ ਨਾਲ ਭਾਈਵਾਲੀ ਕੀਤੀ
Posted On:
20 AUG 2020 7:07PM by PIB Chandigarh
ਦੇਸ਼ ਵਿੱਚ ਨਵੀਨਤਾ ਦੇ ਸੱਭਿਆਚਾਰ ਦਾ ਪਸਾਰ ਕਰਨ ਦੀ ਇੱਕ ਸਾਂਝੀ ਦੂਰ–ਦ੍ਰਿਸ਼ਟੀ ਨਾਲ ‘ਅਟਲ ਇਨੋਵੇਸ਼ਨ ਮਿਸ਼ਨ’ (AIM), ਨੀਤੀ ਆਯੋਗ ਅਤੇ ‘ਇਡੀਆ–ਸਵੀਡਨ ਹੈਲਥਕੇਅਰ ਇਨੋਵੇਸ਼ਨ ਸੈਂਟਰ’ ਦੀ ਤਰਫ਼ੋਂ ‘ਬਿਜ਼ਨਸ ਸਵੀਡਨ’ ਦੁਆਰਾ ਭਾਰਤੀ ਉੱਦਮੀਆਂ ਨਵੀਨ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਵਿੱਚ ਸਟਾਰਟ-ਅੱਪ ਲਈ ਸੁਖਾਵੇਂ ਗੁੰਜਾਇਮਾਨ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਭਾਈਵਾਲੀ ਕੀਤੀ ਜਾ ਰਹੀ ਹੈ।
‘ਅਟਲ ਇਨੋਵੇਸ਼ਨ ਮਿਸ਼ਨ’ (AIM) ਅਤੇ ‘ਇੰਡੀਆ–ਸਵੀਡਨ ਹੈਲਥਕੇਅਰ ਇਨੋਵੇਸ਼ਨ ਸੈਂਟਰ’ ਵਿਚਾਲੇ ਇੱਥੇ ਵੀਰਵਾਰ, 20 ਅਗਸਤ, 2020 ਨੂੰ ‘ਇੱਛਾ ਦੇ ਕਥਨ’ (ਸਟੇਟਮੈਂਟ ਆਵ੍ ਇੰਟੈਂਟ – SoI) ਉੱਤੇ ਵਰਚੁਅਲ ਤਰੀਕੇ ਹਸਤਾਖਰ ਕੀਤੇ ਗਏ।
‘ਅਟਲ ਇਨੋਵੇਸ਼ਨ ਮਿਸ਼ਨ’ (AIM) ਅਧੀਨ, ਵਿਭਿੰਨ ਪ੍ਰੋਗਰਾਮ ਜਾਂ ਪਹਿਲਾਂ ਚਲਾਈਆਂ ਜਾ ਰਹੀਆਂ ਹਨ, ਜਿਵੇਂ ‘ਅਟਲ ਨਿਊ ਇੰਡੀਆ ਚੈਲੰਜ’ (ANIC), ‘ਅਟਲ ਇਨਕਿਊਬੇਸ਼ਨ ਸੈਂਟਰ’ (AIC), ‘ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰਜ਼’ (ACIC), ਅਟਲ ਟਿੰਕਰਿੰਗ ਲੈਬ (ATL) ਅਤੇ ‘ਅਟਲ ਰਿਸਰਚ ਐਂਡ ਇਨੋਵੇਸ਼ਨ ਫ਼ਾਰ ਸਮਾਲ ਇੰਟਰਪ੍ਰਾਈਜ਼ਸ’ (ARISE)। ਇਸ ਭਾਈਵਾਲੀ/ਤਾਲਮੇਲ ਜ਼ਰੀਏ ਪ੍ਰੋਗਰਾਮ, ਜਾਗਰੂਕਤਾ ਮੁਹਿੰਮਾਂ, ਵਿਭਿੰਨ ਗਤੀਵਿਧੀਆਂ ਤੇ ਸਮਾਰੋਹਾਂ ਕਰਵਾਉਣ ਜਿਹੇ ਸਾਧਨਾਂ ਦੁਆਰਾ ਮਦਦ ਮਿਲਣ ਲੱਗ ਪਵੇਗੀ, ਅਤੇ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਦੋਵੇਂ ਦੇਸ਼ਾਂ ਦੇ ਸਮੁੱਚਾ ਇਨੋਵੇਸ਼ਨ ਗ੍ਰਿੱਡ ਉਤਸ਼ਾਹਿਤ ਹੋਵੇਗਾ।
‘ਇੰਡੀਆ–ਸਵੀਡਨ ਹੈਲਥਕੇਅਰ ਇਨੋਵੇਸ਼ਨ ਸੈਂਟਰ’; ਏਮਸ ਦਿੱਲੀ, ਏਮਸ ਜੋਧਪੁਰ ਅਤੇ ਬਿਜ਼ਨਸ ਸਵੀਡਨ ਦੇ ਆਪਸੀ ਤਾਲਮੇਲ ਨਾਲ ਚੱਲ ਰਿਹਾ ਹੈ। ਇਸ ਇਨੋਵੇਸ਼ਨ ਸੈਂਟਰ ਦਾ ਉਦੇਸ਼ ਖੁੱਲ੍ਹੀ ਇਨੋਵੇਸ਼ਨ ਦੇ ਸੁਖਾਵਾਂ ਮਾਹੌਲ ਸਿਰਜਣਾ ਹੈ ਅਤੇ ਇਸ ਦਾ ਨਿਰਮਾਣ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ICMR), ਸਵੀਡਨ ਸਰਕਾਰ ਦੇ ਸਿਹਤ ਤੇ ਸਮਾਜਿਕ ਮਾਮਲਿਆਂ ਦੇ ਮੰਤਰਾਲੇ ਅਤੇ ਭਾਰਤ ਵਿੱਚ ਸਵੀਡਨ ਦੇ ਦੂਤਾਵਾਸ ਦੇ ਰਣਨੀਤਕ ਮਾਰਗ–ਦਰਸ਼ਨ ਅਧੀਨ ਕੀਤਾ ਗਿਆ ਹੈ। ਇਸ ਦਾ ਆਪਣਾ ਈਕੋਸਿਸਟਮ ਭਾਈਵਾਲਾਂ – ਐਸਟ੍ਰਾ–ਜ਼ੈਨੇਕਾ, NASSCOM ਅਤੇ VINNOVA ਦਾ ਇੱਕ ਮਜ਼ਬੂਤ ਨੈੱਟਵਰਕ ਹੈ। ਇਨੋਵੇਸ਼ਨ ਸੈਂਟਰ ਨੇ ਹਾਲੇ ਪਿੱਛੇ ਜਿਹੇ ਭਾਰਤ ਦੇ ਹੈਲਥਕੇਅਰ ਡਿਲਿਵਰੀ ਭੂ–ਦ੍ਰਿਸ਼ ਵਿੱਚ ਕੁਝ ਸਮੱਸਿਆਵਾਂ ਹੱਲ ਕਰਨ ਵਿੱਚ ਮਦਦ ਲਈ ਇਨੋਵੇਸ਼ਨ ਸੈਂਟਰ ਮੰਚ ਉੱਤੇ ਭਾਈਵਾਲਾਂ ਦੇ ਤਾਲਮੇਲ ਨਾਲ ਆਪਣੀ ਪਹਿਲੀ ਹੈਲਥਕੇਅਰ ਇਨੋਵੇਸ਼ਨ ਚੁਣੌਤੀ ਲਾਂਚ ਕੀਤੀ ਹੈ। ਇਸ ਤਾਲਮੇਲ ਜ਼ਰੀਏ ਅਟਲ ਇਨੋਵੇਸ਼ਨ ਮਿਸ਼ਨ, ਇੰਡੀਆ–ਸਵੀਡਨ ਹੈਲਥਕੇਅਰ ਇਨੋਵੇਸ਼ਨ ਸੈਂਟਰ ਦਾ ਸੁਖਾਵਾਂ ਮਾਹੌਲ ਹੋਰ ਵੀ ਮਜ਼ਬੂਤ ਹੋਵੇਗਾ ਅਤੇ ਨਵੇਂ ਖੋਜਕਾਰਾਂ ਨੂੰ ਤੇਜ਼ੀ ਨਾਲ ਸਮਾਧਾਨ ਹਾਸਲ ਕਰਨ ਲਈ ਲੋੜੀਂਦੀ ਮਦਦ ਮਿਲ ਸਕੇਗੀ।
ਮਿਸ਼ਨ ਡਾਇਰੈਕਟਰ ‘ਅਟਲ ਇਨੋਵੇਸ਼ਨ ਮਿਸ਼ਨ’ (AIM), ਨੀਤੀ ਆਯੋਗ ਆਰ. ਰਮੰਨਨ ਨੇ ਕਿਹਾ,‘ਸਾਨੂੰ ਬਹੁਤ ਮਾਣ ਹੈ ਕਿ ‘ਇੰਡੀਆ–ਸਵੀਡਨ ਹੈਲਥਕੇਅਰ ਇਨੋਵੇਸ਼ਨ ਸੈਂਟਰ’ ਭਾਰਤ ਵਿੱਚ ਮੌਜੂਦਾ ਨਵੀਂਆਂ ਖੋਜਾਂ ਤੇ ਉੱਦਮਤਾ ਦੇ ਸੁਖਾਵੇਂ ਮਾਹੌਲ ਨੂੰ ਹੋਰ ਮਜ਼ਬੂਤ ਕਰਨ ਦੇ ਸਾਡੇ ਜਤਨਾਂ ਵਿੱਚ ਸਾਡੇ ਨਾਲ ਭਾਈਵਾਲ ਹੈ ਅਤੇ ਇੰਝ ਸਵੀਡਨ ਵਿੱਚ ਬਰਾਬਰ ਦੇ ਸੰਗਠਨਾਂ ਨਾਲ ਇਨੋਵੇਸ਼ਨ ਤਾਲਮੇਲ ਵੀ ਯੋਗ ਹੋ ਰਹੇ ਹਨ। ਅਜਿਹੀਆਂ ਸਹਿ–ਕਿਰਿਆਵਾਂ ਨਾਲ ਵਿਸ਼ਵ–ਪੱਧਰ ਦੇ ਭਾਰਤੀ ਸਟਾਰਟ–ਅੱਪਸ ਦਾ ਗੁੰਜਾਇਮਾਨ ਵਾਧਾ ਯੋਗ ਹੋਵੇਗਾ ਅਤੇ ਵਿਸ਼ਵ–ਪੱਧਰੀ ਭਾਈਵਾਲੀਆਂ ਸਵੀਡਨ ਦੀਆਂ ਕੰਪਨੀਆਂ ਦੇ ਨੈੱਟਵਰਕਸ ਵਧਾਉਣ ਦੇ ਮੌਕੇ ਭਾਰਤ ਤੇ ਦੁਨੀਆ ਦੇ ਹੋਰਨਾ ਹਿੱਸਿਆਂ ਤੋਂ ਮਿਲਣਗੇ।’
ਉਨ੍ਹਾਂ ਇਹ ਵੀ ਕਿਹਾ ਕਿ ‘ਇੰਡੀਆ ਸਵੀਡਨ ਹੈਲਥਕੇਅਰ ਇਨੋਵੇਸ਼ਨ ਸੈਂਟਰ’ ਨਾਲ ਕੀਤੇ ਗਏ ਤਾਲਮੇਲ, ‘ਅਟਲ ਇਨੋਵੇਸ਼ਨ ਮਿਸ਼ਨ’ (AIM) ਦੀਆਂ ਪਹਿਲਾਂ ਦੇ ਅਨੁਕੂਲ ਹਨ, ਜੋ ਕਈ ਕੌਮਾਂਤਰੀ ਭਾਈਵਾਲੀਆਂ ਜ਼ਰੀਏ ਦੇਸ਼ ਦੇ ਉੱਦਮਤਾ ਅਤੇ ਇਨੋਵੇਸ਼ਨ ਨੈੱਟਵਰਕ ਵਿੱਚ ਵਾਧਾ ਕਰਨ ਲਈ ਪਿਛਲੇ ਕੁਝ ਸਮੇਂ ਦੌਰਾਨ ਕੀਤੇ ਗਏ ਹਨ।
ਸਟੇਟਮੈਂਟ ਆਵ੍ ਇੰਟੈਂਟ (SoI) ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ‘ਅਟਲ ਇਨੋਵੇਸ਼ਨ ਮਿਸ਼ਨ’ (AIM) – ਨਵੀਂ ਖੋਜ ਦੇ ਰਾਹ ਵਿਚਲੀਆਂ ਚੁਣੌਤੀਆਂ, ਇਨਕਿਊਬੇਸ਼ਨ, ਮਾਰਗ–ਦਰਸ਼ਨ, ਨੈੱਟਵਰਕਸ ਨੂੰ ਵਿੱਤੀ ਸਹਾਇਤਾ ਲਈ ਪਹੁੰਚ, ਇਨੋਵੇਸ਼ਨ ਸ਼ੋਅਕੇਸ ਅਤੇ ਕਾਨਫ਼ਰੰਸ ਈਵੈਂਟਸ – ਜਿਹੀਆਂ ਕੁਝ ਪਹਿਲਾਂ ਨੂੰ ਸਮਰਥਨ ਦੇਵੇਗਾ।
ਇਸ ਦੌਰਾਨ, ‘ਇੰਡੀਆ–ਸਵੀਡਨ ਹੈਲਥਕੇਅਰ ਇਨੋਵੇਸ਼ਨ ਸੈਂਟਰ’ ਦੋਵੇਂ ਦੇਸ਼ਾਂ ਵਿਚਾਲੇ ਇਨੋਵੇਸ਼ਨ ਤੇ ਉੱਦਮਤਾ ਦਾ ਇੱਕ ਟਿਕਾਊ ਸੁਖਾਵਾਂ ਮਾਹੌਲ ਸਿਰਜਣ ਲਈ ਸਹਿ–ਕਿਰਿਆਵਾਂ ਨੂੰ ਯੋਗ ਬਣਾ ਕੇ ‘ਅਟਲ ਇਨੋਵੇਸ਼ਨ ਮਿਸ਼ਨ’ (AIM) ਦੇ ਟੀਚਿਆਂ ਵਿੱਚ ਮਦਦ ਕਰਨ ਲਈ ਸਹਿਮਤ ਹੋ ਗਿਆ ਹੈ। ਇਸ ਵਿੱਚ ਇੰਡੀਆ–ਸਵੀਡਨ ਇਨੋਵੇਸ਼ਨ ਸੈਂਟਰ ਦੇ ਆਪਣੇ ਸਟਾਰਟ–ਅੱਪਸ ਲਈ ਬੇਰੋਕ ਅਨੁਭਵ ਦੀ ਉਸਾਰੀ ਵੀ ਸ਼ਾਮਲ ਹੋਵੇਗੀ।
ਵਰਚੁਅਲ ਸਟੇਟਮੈਂਟ ਆਵ੍ ਇੰਟੈਂਟ (SoI) ਉੱਤੇ ਮਿਸ਼ਨ ਡਾਇਰੈਕਟਰ ‘ਅਟਲ ਇਨੋਵੇਸ਼ਨ ਮਿਸ਼ਨ’ (AIM), ਨੀਤੀ ਆਯੋਗ ਆਰ ਰੰਮਨਨ ਅਤੇ ਭਾਰਤ ਵਿੱਚ ਸਵੀਡਨ ਦੇ ਵਪਾਰ ਕਮਿਸ਼ਨਰ, ਸ਼੍ਰੀ ਐਂਡਰਸ ਵਿਕਬਰਗ ਨੇ ‘ਇੰਡੀਆ–ਸਵੀਡਨ ਇਨੋਵੇਸ਼ਨ ਸੈਂਟਰ’ ਦੀ ਤਰਫ਼ੋਂ ਹਸਤਾਖਰ ਕੀਤੇ।
ਹਸਤਾਖਰ ਕਰਨ ਦੇ ਇਸ ਸਮਾਰੋਹ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਵਿਕਬਰਗ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ‘ਅਟਲ ਇਨੋਵੇਸ਼ਨ ਮਿਸ਼ਨ ਨਾਲ ਭਾਈਵਾਲੀ ਪਾ ਕੇ ਅਸੀਂ ਡਾਢੇ ਖ਼ੁਸ਼ ਹਾਂ, ਜੋ ਭਾਰਤੀ ਸਟਾਰਟ–ਅੱਪਸ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੀ ਹੈ। ‘ਅਟਲ ਇਨੋਵੇਸ਼ਨ ਮਿਸ਼ਨ’ (AIM) ਨਾਲ ਇਹ ਭਾਈਵਾਲੀ ‘ਇੰਡੀਆ–ਸਵੀਡਨ ਹੈਲਥਕੇਅਰ ਇਨੋਵੇਸ਼ਨ ਸੈਂਟਰ’ ਦੇ ਆਪਣੇ ਸਟਾਰਟ–ਅੱਪਸ ਵਿੱਚ ਤੇਜ਼ੀ ਨਾਲ ਵਾਧਾ ਕਰਨ ਅਤੇ ਬੇਰੋਕ ਅਨੁਭਵ ਨੂੰ ਯੋਗ ਬਣਾਏਗੀ।’
‘ਅਟਲ ਇਨੋਵੇਸ਼ਨ ਮਿਸ਼ਨ’ (AIM), ਨੀਤੀ ਆਯੋਗ ਦੁਆਰਾ ਚੁੱਕੇ ਗਏ ਅਜਿਹੇ ਸਾਰੇ ਕਦਮਾਂ ਜ਼ਰੀਏ ਸਮੁੱਚੇ ਦੇਸ਼ ਵਿੱਚ ਨਵੀਂਆਂ ਖੋਜਾਂ ਤੇ ਸਟਾਰਟ–ਅੱਪ ਅਰਥਵਿਵਸਥਾ ਨੂੰ ਭਵਿੱਖ ’ਚ ਇੱਕ ਨਵਾਂ ਆਕਾਰ ਮਿਲਣ ਦੀ ਸੰਭਾਵਨਾ ਹੈ।
****
ਵੀਆਰਆਰਕੇ/ਕੇਪੀ
(Release ID: 1647456)
Visitor Counter : 232