ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਇੰਦੌਰ ਨੇ ਸਭ ਤੋਂ ਸਵੱਛ ਸ਼ਹਿਰ ਦਾ ਲਗਾਤਾਰ ਚੌਥੀ ਵਾਰ ਖਿਤਾਬ ਜਿੱਤ ਕੇ ਕੀਰਤੀਮਾਨ ਬਣਾਇਆ ।

ਸੂਰਤ ਅਤੇ ਨਵੀ ਮੁੰਬਈ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ।
ਛੱਤੀਸਗੜ੍ਹ ਨੂੰ 100 ਯੂਐਲਬੀ ਸ਼੍ਰੇਣੀ ਵਿੱਚ ਸਵੱਛ ਰਾਜ ਐਲਾਨਿਆ ਗਿਆ ।
ਝਾਰਖੰਡ ਨੂੰ 100 ਯੂਐਲਬੀ ਸ਼੍ਰੇਣੀ ਵਿੱਚ ਸਵੱਛ ਰਾਜ ਐਲਾਨੀਆ ਗਿਆ ।
ਕੁੱਲ 129 ਪੁਰਸਕਾਰ ਦਿੱਤੇ ਗਏ ।
ਐਸਐਸ 2020 ਦੀ ਸਰਵੇਖਣ ਰਿਪੋਰਟ ਦੇ ਨਾਲ ਨਵੀਨਤਾਵਾਂ ਅਤੇ ਵਧੀਆ ਅਭਿਆਸਾਂ ਅਤੇ ਗੰਗਾ ਨਾਲ ਲਗਦੇ ਕਸਬਿਆਂ ਦੇ ਮੁਲਾਂਕਣ ਬਾਰੇ ਰਿਪੋਰਟ ਜਾਰੀ ਕੀਤੀ ਗਈ ।
ਹੁਣ ਤੱਕ 4,324 ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਐਲਾਨਿਆ ਗਿਆ ।
1,319 ਸ਼ਹਿਰ (ਖੁੱਲੇ ਵਿੱਚ ਸ਼ੌਚ ਤੋਂ ਮੁਕਤ) ਓਡੀਐੱਫ+ ਅਤੇ 489 ਸ਼ਹਿਰ ਓਡੀਐੱਫ ++ ਪ੍ਰਮਾਣਿਤ ਕੀਤੇ ਗਏ ।
66 ਲੱਖ ਤੋਂ ਵੱਧ ਵਿਅਕਤੀਗਤ ਘਰੇਲੂ ਪਖਾਨੇ ਅਤੇ 6 ਲੱਖ ਤੋਂ ਵੱਧ ਕਮਿਊਨਿਟੀ/ਜਨਤਕ ਪਖਾਨੇ ਬਣਾਏ ਗਏ ।
2900 ਤੋਂ ਵੱਧ ਸ਼ਹਿਰਾਂ ਵਿੱਚ 59,900 ਤੋਂ ਵੱਧ ਪਖਾਨਿਆਂ ਨੂੰ ਗੂਗਲ ਮੈਪਸ 'ਤੇ ਲਾਈਵ ਕੀਤਾ ਗਿਆ ।
ਇੰਦੌਰ, ਅੰਬਿਕਾਪੁਰ, ਨਵੀ ਮੁੰਬਈ, ਸੂਰਤ, ਰਾਜਕੋਟ ਅਤੇ ਮੈਸੂਰੂ ਨੂੰ ਪੰਜ ਸਿਤਾਰਾ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ, 86 ਸ਼ਹਿਰਾਂ ਨੂੰ ਤਿੰਨ ਸਿਤਾਰਾ ਅਤੇ 64 ਸ਼ਹਿਰਾਂ ਨੂੰ ਇੱਕ ਸਿਤਾਰਾ ਦਰਜਾ ਦਿੱਤਾ ਗਿਆ ।
ਐਸਐਸ 2021 ਨੂੰ ਗੰਦੇ ਪਾਣੀ ਦੇ ਉਪਚਾਰ ਅਤੇ ਮੁੜ ਵਰਤੋਂ ਫੋਕਲ ਸਲੈਜ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਕੂੜੇ ਕਰਕਟ ਵਾਲੇ ਖੱਡਿਆਂ ਦਾ ਉਪਚਾਰ 'ਤੇ ਕੇਂਦਰਿਤ ਕੀਤਾ ਗਿਆ ਹੈ ।
ਨਵੀਂ ਕਾਰ

Posted On: 20 AUG 2020 1:25PM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਵੱਛ ਸਰਵੇਖਣ ਸਵੱਛ ਭਾਰਤ ਮਿਸ਼ਨ-ਅਰਬਨ (ਐਸਬੀਐਮ-ਯੂ) ਦੇ ਤਹਿਤ ਪ੍ਰਾਪਤ ਲਾਭਾਂ ਨੂੰ ਇੱਕ ਵਿਆਪਕ ਰੋਡਮੈਪ ਪ੍ਰਦਾਨ ਕਰਦੇ ਹੋਏ ਸਾਡੇ ਸਾਰੇ ਸ਼ਹਿਰਾਂ ਵਿਚ ਕੁੱਲ ਸਵੱਛਤਾ ਦੀ ਧਾਰਣਾ ਨੂੰ ਸੰਸਥਾਗਤ ਬਣਾਉਣ ਲਈ ਬਰਕਰਾਰ ਰੱਖਣ ਵਿੱਚ ਸਾਡੀ ਸਹਾਇਤਾ ਜਾਰੀ ਰੱਖੇਗਾ। ਸ਼ਹਿਰਾਂ ਦੀ ਕਾਰਗੁਜ਼ਾਰੀ ਸਹੀ ਢੰਗ ਨਾਲ ਦਰਸਾਉਂਦੀ ਹੈ ਕਿ ਅਸੀਂ ਸਿਰਫ 'ਸਵੱਛ' ਨਹੀਂ ਬਲਕਿ 'ਸਵੱਸਥ', 'ਸਸ਼ਕਤ', 'ਸੰਪਨ' (ਖੁਸ਼ਹਾਲ) ਅਤੇ ਆਤਮਨਿਰਭਰ ਨਵਾਂ ਭਾਰਤ ਬਣਾਉਣ ਦੇ ਮਾਰਗ 'ਤੇ ਹਾਂ।  ਉਨ੍ਹਾਂ ਨੇ ਸਵੱਛਤਾ ਸਰਵੇਖਣ 2020 ਦੇ ਪੁਰਸਕਾਰ ਪ੍ਰਦਾਨ ਕੀਤੇ, ਜੋ ਕਿ ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ (ਐਮਐਚਓਯੂਏ) ਵਲੋਂ ਸਾਲਾਨਾ ਸਵੱਛਤਾ ਸ਼ਹਿਰੀ ਸਰਵੇਖਣ ਦੇ ਪੰਜਵੇਂ ਸੰਸਕਰਣ ਐਮਓਐਚਯੂਏ ਵਲੋਂ ਆਯੋਜਿਤ ਸਵੱਛ ਮਹਾਂਉਤਸਵ ਦਾ ਸਿਰਲੇਖ ਦਿੱਤਾ ਗਿਆ ਇੰਦੌਰ ਨੇ ਭਾਰਤ ਦੇ ਸਵੱਛ ਸ਼ਹਿਰ ਦਾ ਖਿਤਾਬ ਜਿੱਤਿਆ, ਸੂਰਤ ਅਤੇ ਨਵੀਂ ਮੁੰਬਈ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ (1 ਲੱਖ ਤੋਂ ਵੱਧ ਆਬਾਦੀ ਦੀ ਸ਼੍ਰੇਣੀ ਵਿੱਚ)। ਛੱਤੀਸਗੜ੍ਹ ਨੇ 100 ਯੂਐਲਬੀ ਸ਼੍ਰੇਣੀ ਵਿੱਚ ਭਾਰਤ ਦੇ ਸਵੱਛ ਸੂਬੇ ਦਾ ਵੱਕਾਰੀ ਖ਼ਿਤਾਬ ਜਿੱਤਿਆ ਜਦਕਿ ਝਾਰਖੰਡ ਨੂੰ  100 ਯੂਐਲਬੀ ਸ਼੍ਰੇਣੀ ਵਿੱਚ ਭਾਰਤ ਦਾ ਸਭ ਤੋਂ ਸਵੱਛ ਰਾਜ ਚੁਣਿਆ ਗਿਆ। ਮੰਤਰੀ ਵਲੋਂ ਹੋਰ 117 ਪੁਰਸਕਾਰ ਵੀ ਤਕਸੀਮ ਕੀਤੇ ਗਏ। (ਵਿਸਥਾਰਤ ਨਤੀਜੇ www.swachhsurvekshan2020.org 'ਤੇ ਉਪਲਬਧ ਹਨ)  ਐਮਓਐਚਯੂਏ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਮੁੱਖ ਸਕੱਤਰ, ਪ੍ਰਮੁੱਖ ਸਕੱਤਰ, ਮਿਉਂਸਪਲ ਕਮਿਸ਼ਨਰ ਅਤੇ ਸਵੱਛਤਾ ਯੋਧਿਆਂ ਨੇ ਔਨਲਾਈਨ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

ਮੰਤਰੀ ਨੇ ਦੇਸ਼ ਭਰ ਦੇ ਸਵੱਛ ਭਾਰਤ ਮਿਸ਼ਨ-ਸ਼ਹਿਰੀ (ਐਸਬੀਐਮ-ਯੂ) ਨਾਲ ਜੁੜੇ ਘਰੇਲੂ ਪਖਾਨਿਆਂ ਦੇ ਲਾਭਪਾਤਰੀਆਂ , ਸਫਾਈ ਜਾਂ ਸੈਨੀਟੇਸ਼ਨ ਕਰਮਚਾਰੀਆਂ, ਗੈਰ ਰਸਮੀ ਕੂੜਾ-ਕਰਕਟ ਚੁੱਕਣ ਵਾਲੇ ਅਤੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਇਹ ਪ੍ਰੋਗਰਾਮ https://webcast.gov.in/mohua ਅਤੇ SBM-U ਦੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਲਾਈਵ ਕਾਸਟ ਕੀਤਾ ਗਿਆ ਸੀ।

ਵੱਡੇ ਪੱਧਰ 'ਤੇ ਜੇਤੂਆਂ ਅਤੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ,' 'ਪੰਜ ਸਾਲ ਪਹਿਲਾਂ ਮਾਨਯੋਗ ਪ੍ਰਧਾਨ ਮੰਤਰੀ ਨੇ ਇਕ ਸਵੱਛ ਭਾਰਤ ਦਾ ਸੁਪਨਾ ਵੇਖਿਆ ਸੀ। ਅੱਜ, ਅਸੀਂ ਇਹ ਵੇਖਣ ਲਈ ਅਤਿਅੰਤ ਮਾਣ ਮਹਿਸੂਸ ਕਰਦੇ ਹਾਂ ਅਤੇ ਨਿਮਰ ਵੀ ਹਾਂ, ਇਹ ਵੇਖਣ ਲਈ ਕਿ ਕਿਵੇਂ ਸ਼ਹਿਰੀ ਭਾਰਤ ਦਾ ਹਰ ਨਾਗਰਿਕ ਇਕੱਠੇ ਹੋ ਕੇ ਉਸ ਸੁਪਨੇ ਨੂੰ ਠੋਸ ਸੱਚਾਈ ਬਣਾਉਣ ਲਈ ਅੱਗੇ ਆਇਆ ਹੈ।  ਪਿਛਲੇ ਪੰਜ ਸਾਲਾਂ ਵਿੱਚ ਅਸੀਂ ਵੇਖਿਆ ਹੈ ਕਿ ਕਿਵੇਂ ਇਸ ਮਿਸ਼ਨ ਨੇ ਲੋਕਾਂ ਦੀ ਸਿਹਤ, ਰੋਜ਼ੀ-ਰੋਟੀ, ਜੀਵਨ ਦੀ ਗੁਣਵੱਤਾ ਅਤੇ ਸਭ ਤੋਂ ਮਹੱਤਵਪੂਰਨ, ਉਨ੍ਹਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਵਿਵਹਾਰ ਉੱਤੇ ਡੂੰਘਾ ਪ੍ਰਭਾਵ ਪਾਇਆ ਹੈ। ਮੰਤਰੀ ਨੇ ਸਾਰਿਆਂ ਨੂੰ ਆਪੋ ਆਪਣੀ ਜਿੰਮੇਵਾਰੀ ਨਿਭਾਉਣ 'ਤੇ ਜ਼ੋਰ ਦਿੱਤਾ ਅਤੇ ਸਰੋਤ 'ਤੇ ਕੂੜੇ ਦਾ ਨਿਪਟਾਰਾ ,ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਨਾ ਕਰਕੇ ਅਤੇ ਸੈਨੀਟੇਸ਼ਨ ਕਰਮਚਾਰੀਆਂ ਦਾ ਆਦਰ ਅਤੇ ਸਤਿਕਾਰ ਨਾਲ ਪੇਸ਼ ਆਉਣਾ ਸ਼ਾਮਲ ਕਰਦਿਆਂ ਸੱਚੇ ਸਵੱਛਤਾ ਯੋਧੇ ਬਣਨ ਦੀ ਅਪੀਲ ਕੀਤੀ।

ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰੀ ਸੈਨੀਟੇਸ਼ਨ ਸਰਵੇਖਣ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਪੁਰੀ ਨੇ ਦੱਸਿਆ, “ਜਦੋਂ ਸਵੱਛ ਭਾਰਤ ਮਿਸ਼ਨ-ਅਰਬਨ (ਐਸਬੀਐਮ-ਯੂ) ਦੀ ਸ਼ੁਰੂਆਤ ਸਾਲ 2014 ਵਿੱਚ ਕੀਤੀ ਗਈ ਸੀ, ਤਾਂ ਇਹ 100% ਵਿਗਿਆਨਕ ਠੋਸ ਕੂੜੇ ਦੇ ਪ੍ਰਬੰਧਨ ਨਾਲ ਸ਼ਹਿਰੀ ਭਾਰਤ ਨੂੰ 100 ਫ਼ੀਸਦ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਸੀ। ਸ਼ਹਿਰੀ ਖੇਤਰਾਂ ਵਿੱਚ ਖੁੱਲ੍ਹੇ ਵਿੱਚ ਸ਼ੌਚ ਦੀ ਕੋਈ ਧਾਰਨਾ ਨਹੀਂ ਸੀ ਅਤੇ ਠੋਸ ਰਹਿੰਦ-ਖੂੰਹਦ ਦੀ ਪ੍ਰਕਿਰਿਆ ਸਿਰਫ 18 ਫ਼ੀਸਦ ਸੀ ਜਿਸ ਤੋਂ ਇਹ ਸਪੱਸ਼ਟ ਸੀ ਕਿ ਜੇਕਰ ਮਾਨਯੋਗ ਪ੍ਰਧਾਨ ਮੰਤਰੀ ਦਾ ਸਵੱਛ ਭਾਰਤ ਦਾ ਸੁਪਨਾ ਪੰਜ ਸਾਲਾਂ ਦੇ ਅੰਦਰ ਪੂਰਾ ਕਰਨਾ ਹੈ ਤਾਂ ਇੱਕ ਤੇਜ਼ ਪਹੁੰਚ ਜ਼ਰੂਰੀ ਸੀ। ਇਸ ਲਈ ਰਾਜਾਂ ਅਤੇ ਸ਼ਹਿਰਾਂ ਦਰਮਿਆਨ ਨਿਗਰਾਨੀ ਦੀ ਪ੍ਰਗਤੀ ਵਿਚ ਸਖਤ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਲਿਆਉਣ ਲਈ ਇਕ ਢਾਂਚੇ ਦੀ ਲੋੜ ਸੀ ਤਾਂ ਜੋ ਮੁੱਖ ਸਫਾਈ ਦੇ ਮਾਪਦੰਡਾਂ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਕੀਤਾ ਜਾ ਸਕੇ।  ਇਹ ਕੇਂਦਰਿਤ ਸੋਚ ਹੀ ਸੀ ਜਿਸ ਨਾਲ ਸਵੱਛ ਸਰਵੇਖਣ (ਐੱਸਐੱਸ) ਦੀ ਧਾਰਣਾ ਇਸ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ,  ਜਿਸ ਨਾਲ ਸ਼ਹਿਰਾਂ ਨੂੰ ਸ਼ਹਿਰੀ ਸਵੱਛਤਾ ਦੀ ਸਥਿਤੀ ਵਿਚ ਸੁਧਾਰ ਲਿਆਉਣ ਲਈ ਉਤਸ਼ਾਹਤ ਕਰਨ ਲਈ ਇਕ ਮੁਕਾਬਲਾਤਮਕ ਢਾਂਚਾ ਅਤੇ ਵੱਡੇ ਪੱਧਰ 'ਤੇ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕੀਤਾ ਗਿਆ।

ਐਸਬੀਐਮ-ਯੂ ਅਧੀਨ ਪਿਛਲੇ ਛੇ ਸਾਲਾਂ ਦੌਰਾਨ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਦੇ ਨਾਲ, ਮੰਤਰੀ ਨੇ ਮਿਸ਼ਨ ਦੇ ਅਗਲੇ ਪੜਾਅ ਲਈ ਦ੍ਰਿਸ਼ਟੀਕੋਣ ਦੀ ਰੂਪ ਰੇਖਾ ਦਿੱਤੀ, “ਅੱਗੇ ਵਧਣ ਲਈ ਸਾਡੀਆਂ ਕੋਸ਼ਿਸ਼ਾਂ ਸੁਰੱਖਿਅਤ ਕੰਟੇਨਮੈਂਟ , ਆਵਾਜਾਈ ਅਤੇ ਪਖਾਨਿਆਂ ਤੋਂ ਮਲ ਦੀ ਨਿਕਾਸੀ ਅਤੇ ਸੀਵਰੇਜ ਦੇ ਨਿਕਾਸ ਅਤੇ ਘਰਾਂ ਅਤੇ ਸੰਸਥਾਵਾਂ ਤੋਂ ਸਲੇਟੀ ਅਤੇ ਕਾਲੇ ਪਾਣੀ 'ਤੇ ਵੀ ਹੋਣਗੀਆਂ । ਇਸ ਦੇ ਨਾਲ, ਜਲਘਰਾਂ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਗੰਦੇ ਪਾਣੀ ਦਾ ਉਪਚਾਰ ਕਰਨਾ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਸੰਭਾਵਤ ਦੁਬਾਰਾ ਵਰਤੋਂ ਸਾਡੀ ਪ੍ਰਾਥਮਿਕਤਾ ਵੀ ਹੋਵੇਗੀ। ਇਸਦੇ ਨਾਲ ਹੀ ਮੈਂ ਇਸ 'ਕ੍ਰਾਂਤੀ' ਵਿਚਲੇ ਸਾਡੇ ਸਫਾਈ ਸੇਵਕਾਂ, ਸਾਡੇ ਫਰੰਟਲਾਈਨ ਯੋਧਿਆਂ ਦੀ ਸੁਰੱਖਿਆ ਬਾਰੇ ਵੀ ਚਿੰਤਤ ਹਾਂ।  ਇਸ ਲਈ ਮਿਸ਼ਨ ਦੇ ਅਗਲੇ ਪੜਾਅ ਵਿਚ ਸਾਰੇ ਸਵੱਛਤਾ ਕਰਮਚਾਰੀਆਂ ਨੂੰ ਲੋੜੀਂਦੇ ਸੁਰੱਖਿਆ ਉਪਕਰਨ ਅਤੇ ਮਸ਼ੀਨੀਕਰਨ ਉਪਕਰਣਾਂ ਦੀ ਵਿਵਸਥਾ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇਗਾ।

ਐਮਐਚਯੂਏ ਦੇ ਸਕੱਤਰ ਸ੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ, “ਐਮਐਚਯੂਏ ਨੇ ਜਨਵਰੀ, 2016 ਵਿਚ 73 ਸ਼ਹਿਰਾਂ ਦੀ ਦਰਜਾਬੰਦੀ ਲਈ ਸਵੱਛ ਸਰਵੇਖਣ 2016 ਦਾ ਸਰਵੇ ਕੀਤਾ ਸੀ, ਉਸ ਤੋਂ ਬਾਅਦ ਸਵੱਛ ਸਰਵੇਖਣ ਜਨਵਰੀ-ਫਰਵਰੀ 2017 ਵਿਚ 434 ਸ਼ਹਿਰਾਂ ਦੀ ਰੈਂਕਿੰਗ ਕੀਤੀ ਗਈ ਸੀ। ਸਵੱਛ ਸਰਵੇਖਣ 2018, ਜੋ ਕਿ ਵਿਸ਼ਵ ਦਾ ਸਭ ਤੋਂ ਵੱਡਾ ਸਵੱਛਤਾ ਸਰਵੇਖਣ ਬਣ ਗਿਆ ਹੈ, ਨੇ 4203 ਸ਼ਹਿਰਾਂ ਦੀ ਦਰਜਾਬੰਦੀ ਕੀਤੀ ਜਿਸ ਤੋਂ ਬਾਅਦ ਐਸਐਸ 2019 ਕੀਤਾ ਗਿਆ ,ਜਿਸ ਨੇ ਨਾ ਸਿਰਫ 4237 ਸ਼ਹਿਰਾਂ ਨੂੰ ਕਵਰ ਕੀਤਾ ਬਲਕਿ ਇਹ ਇਸ ਤਰ੍ਹਾਂ ਦਾ ਪਹਿਲਾ ਰਿਕਾਰਡ ਸੀ ਜੋ 28 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਹੋਇਆ। ਸਵੱਛ ਸਰਵੇਖਣ 2020 ਨੇ ਇਸ ਰਫਤਾਰ ਨੂੰ ਜਾਰੀ ਰੱਖਿਆ ਅਤੇ ਕੁੱਲ 4242 ਸ਼ਹਿਰਾਂ, 62 ਛਾਉਣੀ ਬੋਰਡਾਂ ਅਤੇ 97 ਗੰਗਾ ਟਾਊਨਾਂ ਦਾ ਸਰਵੇਖਣ ਕੀਤਾ ਅਤੇ 1.87 ਕਰੋੜ ਨਾਗਰਿਕਾਂ ਦੀ ਬੇਮਿਸਾਲ ਭਾਗੀਦਾਰੀ ਹਾਸਲ ਕੀਤੀ । ਸ਼ਹਿਰਾਂ ਦੀ ਜ਼ਮੀਨੀ ਕਾਰਗੁਜ਼ਾਰੀ ਦੀ ਟਿਕਾਊ ਸਮਰੱਥਾ ਨੂੰ ਯਕੀਨੀ ਬਣਾਉਣ ਲਈ ਇਕ ਕਦਮ ਅੱਗੇ ਵਧਾਉਂਦਿਆਂ ਮੰਤਰਾਲੇ ਨੇ ਪਿਛਲੇ ਸਾਲ ਸਵੱਛ ਸਰਵੇਖਣ ਲੀਗ ਵੀ ਪੇਸ਼ ਕੀਤੀ ਸੀ, ਜੋ ਕਿ ਤਿੰਨ ਤਿਮਾਹੀਆਂ ਵਿਚ ਕੀਤੀ ਗਈ ਇਕ ਤਿਮਾਹੀ ਸਵੱਛਤਾ ਮੁਲਾਂਕਣ ਦੇ ਨਾਲ ਅੰਤਮ ਸਵੱਛ ਸਰਵੇਖਣ ਦੇ ਨਤੀਜਿਆਂ ਵਿਚ 25 ਫ਼ੀਸਦ ਹਿੱਸਾ ਰੱਖਦੀ ਹੈ।  ਇਸ ਤੋਂ ਇਲਾਵਾ, ਸਵੱਛ ਸਰਵੇਖਣ ਫਰੇਮਵਰਕ ਦਾ ਗਤੀਸ਼ੀਲ ਸੁਭਾਅ ਵੀ ਨਿਰੰਤਰ ਵਿਕਸਤ ਹੋਇਆ ਹੈ।  ਨਤੀਜਿਆਂ ਨੂੰ ਮਾਪਣ ਲਈ ਸਿਰਫ ਇਕ ਨਿਗਰਾਨੀ ਢਾਂਚਾ ਹੋਣ ਨਾਲ, ਸਵੱਛ ਸਰਵੇਖਣ ਐਸਬੀਐਮ-ਅਰਬਨ ਲਈ ਇਕ ਲਾਗੂ ਕਰਨ ਵਾਲਾ ਕਾਰਕ ਬਣ ਗਿਆ ਹੈ, ਜੋ ਸਵੱਛਤਾ ਨੂੰ ਸੰਸਥਾਗਤ ਕਰਕੇ ਨਤੀਜਿਆਂ ਦੀ ਸਥਿਰਤਾ ਨੂੰ ਸਮਰੱਥ ਬਣਾਉਦਾ ਹੈ।

ਦੁਰਗਾ ਸ਼ੰਕਰ ਮਿਸ਼ਰਾ ਨੇ ਅੱਗੇ ਕਿਹਾ, “ਸਵੱਛ ਸਰਵੇਖਣ 2020 ਵਿਚ ਸਿਰਫ 28 ਦਿਨਾਂ ਵਿਚ 58,000 ਤੋਂ ਵੱਧ ਰਿਹਾਇਸ਼ੀ ਅਤੇ 20,000 ਤੋਂ ਵੱਧ ਵਪਾਰਕ ਖੇਤਰਾਂ ਦਾ ਦੌਰਾ ਕੀਤਾ ਗਿਆ।

ਸਵੱਛ ਸਰਵੇਖਣ 2020 ਦੀਆਂ ਕੁਝ ਖ਼ਾਸ ਗੱਲਾਂ ਇਸ ਪ੍ਰਕਾਰ ਹਨ:

  • 1.87 ਕਰੋੜ ਨਾਗਰਿਕਾਂ ਦਾ ਫੀਡਬੈਕ ਪ੍ਰਾਪਤ ਹੋਇਆ।
  • ਸਵੱਛਤਾ ਐਪ 'ਤੇ 1.7 ਕਰੋੜ ਨਾਗਰਿਕ ਰਜਿਸਟਰ ਹੋਏ।
  • ਸੋਸ਼ਲ ਮੀਡੀਆ 'ਤੇ 11 ਕਰੋੜ ਤੋਂ ਵੱਧ ਨੇ ਵਿਚਾਰ ਪ੍ਰਗਟਾਏ।
  • 5.5 ਲੱਖ ਤੋਂ ਵੱਧ ਸੈਨੇਟਰੀ ਕਰਮਚਾਰੀ ਸਮਾਜ ਭਲਾਈ ਸਕੀਮਾਂ ਨਾਲ ਜੁੜੇ ਹੋਏ ਹਨ ਅਤੇ 84,000 ਤੋਂ ਵੱਧ ਗੈਰ ਰਸਮੀ ਕੂੜਾ ਚੁੱਕਣ ਵਾਲਿਆਂ ਨੂੰ ਮੁੱਖ ਧਾਰਾ ਵਿਚ ਜੋੜਿਆ ਗਿਆ ਹੈ।
  • ਸ਼ਹਿਰੀ ਸਥਾਨਕ ਸੰਸਥਾਵਾਂ ਵਲੋਂ ਲਗਭਗ 4 ਲੱਖ ਤੋਂ ਵੱਧ ਠੇਕੇਦਾਰੀ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਗਿਆ।
  • 21,000 ਤੋਂ ਵੱਧ ਕੂੜੇ ਦੇ ਵਧੇਰੇ ਪ੍ਰਭਾਵਿਤ ਪੁਆਇੰਟਾਂ ਦੀ ਪਛਾਣ ਅਤੇ ਤਬਦੀਲੀ ਕੀਤੀ ਗਈ।

ਸਾਲ 2014 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ ਸਵੱਛ ਭਾਰਤ ਮਿਸ਼ਨ-ਅਰਬਨ (ਐਸਬੀਐਮ-ਯੂ) ਨੇ ਸਵੱਛਤਾ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੋਵਾਂ ਦੇ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਐਮਐਚਯੂਏ ਦੇ ਸੈਨੀਟੇਸ਼ਨ ਪ੍ਰੋਟੋਕੋਲ ਦੇ ਅਨੁਸਾਰ 4,324 ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ , 1,319 ਸ਼ਹਿਰਾਂ ਨੂੰ ਓਡੀਐੱਫ+ ਪ੍ਰਮਾਣਿਤ ਅਤੇ 489 ਸ਼ਹਿਰਾਂ ਨੂੰ ਓਡੀਐੱਫ++ ਪ੍ਰਮਾਣਿਤ ਐਲਾਨਿਆ ਗਿਆ ਹੈ। ਮਿਸ਼ਨ ਦੇ ਟੀਚਿਆਂ ਤੋਂ ਕਿਤੇ ਵੱਧ 66 ਲੱਖ ਤੋਂ ਵੱਧ ਵਿਅਕਤੀਗਤ ਘਰੇਲੂ ਪਖਾਨੇ ਅਤੇ 6 ਲੱਖ ਕਮਿਊਨਿਟੀ / ਜਨਤਕ ਪਖਾਨੇ ਬਣਾਉਣ ਦੁਆਰਾ ਇਹ ਸੰਭਵ ਹੋਇਆ ਹੈ। ਇਸ ਤੋਂ ਇਲਾਵਾ, ਗੂਗਲ ਨਕਸ਼ੇ ਉੱਤੇ 2900+ ਸ਼ਹਿਰਾਂ ਵਿਚਲੇ 59,900 ਤੋਂ ਵੱਧ ਪਖਾਨੇ ਲਾਈਵ ਕੀਤੇ ਗਏ ਹਨ। ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੇ ਖੇਤਰ ਵਿਚ, 96 ਫ਼ੀਸਦ ਵਾਰਡਾਂ ਵਿੱਚ ਘਰ-ਘਰ ਜਾ ਇਕੱਠਾ ਕਰਨ ਨੂੰ ਮੁਕੰਮਲ ਕੀਤਾ ਗਿਆ ਹੈ , ਜਦਕਿ ਕੁੱਲ ਕੂੜੇ ਦਾ 66 ਫ਼ੀਸਦ ਨਿਪਟਾਇਆ ਜਾ ਰਿਹਾ ਹੈ - 2014 ਦੇ 18% ਪ੍ਰੋਸੈਸਿੰਗ ਦੇ ਪੱਧਰ ਨਾਲੋਂ ਲਗਭਗ 4 ਗੁਣਾ ਵੱਧ ਦਾ ਉਛਾਲ ਆਇਆ ਹੈ।  ਐਮਐਚਯੂਏ ਦੀ ਸਟਾਰ ਰੇਟਿੰਗ ਪ੍ਰੋਟੋਕੋਲ ਦੇ ਅਨੁਸਾਰ ਕੂੜਾ ਕਰਕਟ ਮੁਕਤੀ ਦੇ ਮੁਤਾਬਕ ਕੁੱਲ 6 ਸ਼ਹਿਰਾਂ (ਇੰਦੌਰ, ਅੰਬਿਕਾਪੁਰ, ਨਵੀਂ ਮੁੰਬਈ, ਸੂਰਤ, ਰਾਜਕੋਟ ਅਤੇ ਮੈਸੂਰੂ) ਨੂੰ  5-ਸਿਤਾਰਾ, 86 ਸ਼ਹਿਰਾਂ ਨੂੰ 3-ਸਿਤਾਰਾ ਅਤੇ 64 ਸ਼ਹਿਰਾਂ ਨੂੰ 1-ਸਿਤਾਰਾ ਦਰਜਾ ਦਿੱਤਾ ਗਿਆ ਹੈ।

ਇਸ ਸਮਾਗਮ ਵਿਚ ਸਵੱਛ ਸਰਵੇਖਣ 2020 ਸਰਵੇ ਰਿਪੋਰਟ ਜਾਰੀ ਕੀਤੀ ਗਈ ਅਤੇ ਇਸ ਵਿੱਚ ਸਵੱਛ ਸਰਵੇਖਣ ਇਨੋਵੇਸ਼ਨਾਂ ਅਤੇ ਸਰਬੋਤਮ ਅਭਿਆਸਾਂ ਬਾਰੇ ਰਿਪੋਰਟਾਂ, ਸਵੱਛ ਸਰਵੇਖਣ ਸੋਸ਼ਲ ਮੀਡੀਆ ਰਿਪੋਰਟ ਅਤੇ ਗੰਗਾ ਦੇ ਕਸਬਿਆਂ ਦੇ ਮੁਲਾਂਕਣ ਬਾਰੇ ਰਿਪੋਰਟ ਸ਼ਾਮਲ ਹੈ। ਸਵੱਛ ਸਰਵੇਖਣ ਨੇ ਮੰਤਰੀ ਨੂੰ ਭਾਈਵਾਲ ਸੰਗਠਨਾਂ ਜਿਵੇਂ ਸੰਯੁਕਤ ਰਾਸ਼ਟਰ ਦੀ ਅੰਤਰਰਾਸ਼ਟਰੀ ਵਿਕਾਸ ਲਈ ਏਜੇਂਸੀ(USAID/ India),ਬਿੱਲ ਅਤੇ ਮਲਿੰਦਾ ਗੇਟਸ ਫਾਊਂਡੇਸ਼ਨ,ਮਾਈਕਰੋਸੋਫਟ ਇੰਡੀਆ,ਗੂਗਲ,ਜਨਗ੍ਰਹਿ ਜਿਹੇ ਤੇ ਹੋਰਨਾਂ ਲੋਕਾਂ ਨੂੰ ਵੀ ਸਨਮਾਨਿਤ ਕੀਤਾ,ਜਿਨ੍ਹਾਂ ਨੇ ਇਸ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਪਿਛਲੇ ਮਹੀਨੇ, ਐਮਐਚਯੂਏ ਨੇ ਸਰਵੇਖਣ ਦੇ ਛੇਵੇਂ ਸੰਸਕਰਣ, ਸਵੱਛ ਸਰਵੇਖਣ 2021 ਦੀ ਸ਼ੁਰੂਆਤ ਕੀਤੀ।  ਸਵੱਛਤਾ ਵੈਲਿਊ ਚੇਨ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਮੰਤਰਾਲੇ ਦੇ ਯਤਨਾਂ ਨੂੰ ਧਿਆਨ ਵਿਚ ਰੱਖਦੇ ਹੋਏ, ਸਵੱਛ ਸਰਵੇਖਣ 2021 ਗੰਦੇ ਪਾਣੀ ਦੇ ਉਪਚਾਰ ਅਤੇ ਵਰਤੋਂ ਦੇ ਨਾਲ ਮਲ ਨਿਕਾਸ ਨਾਲ ਜੁੜੇ ਮਾਪਦੰਡਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ  ਇਸੇ ਤਰ੍ਹਾਂ, ਸਰਵੇਖਣ ਦੇ ਛੇਵੇਂ ਸੰਸਕਰਣ ਵਿੱਚ ਕੂੜੇ ਦੇ ਪ੍ਰਬੰਧਨ ਅਤੇ ਕੂੜੇ ਕਰਕਟ ਵਾਲੀਆਂ ਖੱਡਾਂ ਦੇ ਸੁਧਾਰ ਦੇ ਮਹੱਤਵਪੂਰਨ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਗਿਆ ਹੈ।

ਇਸਦੇ ਨਾਲ , ਸਵੱਛ ਸਰਵੇਖਣ 2021 ਨੇ ਇੱਕ ਨਵਾਂ ਪ੍ਰਦਰਸ਼ਨ ਸ਼੍ਰੇਣੀ, ਪ੍ਰੀਰਾਕ ਡਾਉਰ ਸਨਮਾਨ  ਦੀ ਸ਼ੁਰੂਆਤ ਕੀਤੀ ਜਿਸ ਵਿੱਚ ਕੁੱਲ ਪੰਜ ਵਾਧੂ ਉਪ-ਸ਼੍ਰੇਣੀਆਂ ਹਨ- ਦਿਵਿਆ (ਪਲੈਟੀਨਮ), ਅਨੁਪਮ (ਸੋਨਾ), ਉੱਜਵਲ (ਸਿਲਵਰ), ਉਦਿਤ (ਕਾਂਸੀ), ਅਰੋਹੀ (ਚਾਹਵਾਨ)।  ਆਬਾਦੀ ਸ਼੍ਰੇਣੀ’ ’ਤੇ ਸ਼ਹਿਰਾਂ ਦਾ ਮੁਲਾਂਕਣ ਕਰਨ ਦੇ ਮੌਜੂਦਾ ਮਾਪਦੰਡਾਂ ਤੋਂ ਇਲਾਵਾ, ਇਹ ਨਵੀਂ ਸ਼੍ਰੇਣੀ ਸ਼ਹਿਰਾਂ ਨੂੰ ਛੇ ਚੋਣਵੇਂ ਸੂਚਕਾਂ ਅਨੁਸਾਰ ਕਾਰਗੁਜ਼ਾਰੀ ਦੇ ਮਾਪਦੰਡਾਂ ਦੇ ਅਧਾਰ ਤੇ ਸ਼੍ਰੇਣੀਬੱਧ ਕਰੇਗੀ।

ਮਿਸ਼ਨ ਨੂੰ ਅੱਗੇ ਵਧਾਉਣ ਵਿਚ ਡਿਜੀਟਲ ਨਵੀਨਤਾ ਹਮੇਸ਼ਾਂ ਹੀ ਮੋਹਰੀ ਰਹੀ ਹੈ ਅਤੇ ਨਾਗਰਿਕਾਂ ਦੇ ਦਖਲ ਨਾਲ ਨਤੀਜਿਆਂ ਦੀ ਬਿਹਤਰ ਨਿਗਰਾਨੀ ਹੋਈ ਹੈ। ਇਸ ਨੂੰ ਹਾਲ ਹੀ ਵਿੱਚ ਮੰਤਰਾਲੇ ਦੁਆਰਾ ਏਕੀਕ੍ਰਿਤ ਐਮਆਈਐਸ ਪੋਰਟਲ ਦੇ ਉਦਘਾਟਨ ਨਾਲ ਹੋਰ ਮਜ਼ਬੂਤੀ ਦਿੱਤੀ ਗਈ ਹੈ ਜੋ ਕਿ ਇਕੋ ਪਲੇਟਫਾਰਮ 'ਤੇ ਕਈ ਡਿਜੀਟਲ ਪਹਿਲਕਦਮੀਆਂ ਪੇਸ਼ ਕਰਦਾ ਹੈ ਜਿਸ ਨਾਲ ਰਾਜਾਂ ਅਤੇ ਸ਼ਹਿਰਾਂ ਲਈ ਇਕਜੁੱਟ ਅਤੇ ਮੁਸ਼ਕਲ ਰਹਿਤ ਤਜਰਬੇ ਯਕੀਨੀ ਬਣੇ ਹਨ ਅਤੇ ਨਾ ਸਿਰਫ ਸਵੱਛ ਭਾਰਤ ਦੀ ਸਿਰਜਣਾ ਵੱਲ ਬਲਕਿ ਸੱਚਮੁੱਚ ਡਿਜੀਟਲ ਭਾਰਤ  ਵੱਲ ਅੱਗੇ ਵਧੇ ਹਨ।

ਦਰਜਾਬੰਦੀ ਦੀ ਪੂਰੀ ਸੂਚੀ ਨੂੰ ਵੇਖਣ ਲਈ ਲਿੰਕ ਹੈ https://swachhsurvekshan2020.org/Rankings

                                                                        ******

ਆਰ ਜੇ /ਐਨਜੀ/ ਆਰਪੀ
 



(Release ID: 1647364) Visitor Counter : 228