ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜਲ ਸੈਨਾ ਦੇ ਕਮਾਂਡਰਾਂ ਨੂੰ ਪ੍ਰਮੁੱਖਤਾ ਵਾਲੇ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਕਿਹਾ;

ਰਾਸ਼ਟਰ ਦੇ ਸਮੁੰਦਰੀ ਹਿਤਾਂ ਦੀ ਰਾਖੀ ਵਿੱਚ ਜਲ ਸੈਨਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ;

ਰੱਖਿਆ ਮੰਤਰੀ ਨੇ ਨੇਵਲ ਕਮਾਂਡਰਸ ਕਾਨਫਰੰਸ 2020 ਨੂੰ ਸੰਬੋਧਨ ਕੀਤਾ

Posted On: 19 AUG 2020 5:35PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 19 ਅਗਸਤ 2020 ਨੂੰ ਨੇਵਲ ਕਮਾਂਡਰਾਂ ਦੀ ਕਾਨਫਰੰਸ ਦੇ ਉਦਘਾਟਨ ਵਾਲੇ ਦਿਨ ਜਲ ਸੈਨਾ ਦੇ ਕਮਾਂਡਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਰਾਸ਼ਟਰ ਦੇ ਸਮੁੰਦਰੀ ਹਿਤਾਂ ਦੀ ਰਾਖੀ ਲਈ ਆਪਣੀ ਭੂਮਿਕਾ ਲਈ ਭਾਰਤੀ ਜਲ ਸੈਨਾ ਦੇ ਪੁਰਸ਼ਾਂ ਅਤੇ ਮਹਿਲਾਵਾਂ ਦੀ ਸ਼ਲਾਘਾ ਕੀਤੀ ਅਤੇ ਆਪਣੇ ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਤੈਨਾਤੀ ਵਿੱਚ ਸਰਗਰਮੀ ਨਾਲ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਦੀ ਭਾਰਤੀ ਜਲ ਸੈਨਾ ਦੀ ਤਿਆਰੀ 'ਤੇ ਭਰੋਸਾ ਜਤਾਇਆ।

 

ਕੋਵਿਡ-19 ਮਹਾਮਾਰੀ ਦੀ ਵਿਲੱਖਣ ਚੁਣੌਤੀ 'ਤੇ ਬੋਲਦਿਆਂ ਉਨ੍ਹਾਂ ਨੇ ਭਾਰਤੀ ਜਲ ਸੈਨਾ ਨੂੰ ਹੁਣ ਤੱਕ ਦੇ ਸਭ ਤੋਂ ਵੱਡੇ ਵਤਨ ਵਾਪਸੀ ਅਭਿਆਨ "ਅਪ੍ਰੇਸ਼ਨ ਸਮੁੰਦਰ ਸੇਤੂ", ਜਿਸ ਨੇ ਰਾਸ਼ਟਰੀ ਹਿਤ ਲਈ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਹੈ, ਲਈ ਮੁਬਾਰਕਬਾਦ ਦਿੱਤੀ। ਕੋਰੋਨਾ ਵਿਸ਼ਾਣੂ ਦੇ ਰੂਪ ਵਿੱਚ ਮੁਸ਼ਕਿਲ ਸਮੁੰਦਰੀ ਹਾਲਾਤ ਅਤੇ ਅਣਦੇਖੇ ਦੁਸ਼ਮਣ ਨਾਲ ਨਜਿੱਠਣ ਦੀਆਂ ਚੁਣੌਤੀਆਂ ਦੇ ਬਾਵਜੂਦ, ਜਲ ਸੈਨਾ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਗੁਆਂਢੀ ਦੇਸ਼ਾਂ ਤੋਂ ਤਕਰੀਬਨ 4000 ਲੋਕਾਂ ਨੂੰ ਘਰ ਲਿਆਉਣ ਵਿੱਚ ਮਦਦਗਾਰ ਰਹੀ। ਇਸ ਤੋਂ ਇਲਾਵਾ, 'ਮਿਸ਼ਨ ਸਾਗਰ' ਦੇ ਤਹਿਤ, ਦੱਖਣ ਪੱਛਮੀ ਹਿੰਦ ਮਹਾਸਾਗਰ ਖੇਤਰ (ਮਾਲਦੀਵਜ਼, ਮਾਰੀਸ਼ਸ, ਕੋਮੋਰੋਜ਼, ਸੇਚੇਲਜ਼ ਅਤੇ ਮੈਡਗਾਸਕਰ) ਦੇ ਦੇਸ਼ਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ।  ਉਨ੍ਹਾਂ  ਕੋਵਿਡ-19 ਦੇ ਪ੍ਰਬੰਧਨ ਵਿੱਚ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਅਲੱਗ-ਅਲੱਗ ਸੁਵਿਧਾਵਾਂ ਸਥਾਪਿਤ ਕਰਨ ਵਿੱਚ ਸਾਰੀਆਂ  ਨੇਵਲ ਕਮਾਂਨਾਂ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।

 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਾਗਰ (ਖੇਤਰ ਵਿੱਚ ਸਭ ਲਈ ਸੁਰੱਖਿਆ ਅਤੇ ਵਿਕਾਸ ) ਦੇ ਵਿਜ਼ਨ ਤੋਂ ਪ੍ਰੇਰਿਤ ਹੋ ਕੇ, ਭਾਰਤੀ ਜਲ ਸੈਨਾ ਨੇ ਪ੍ਰਮੁੱਖ ਅਤੇ ਸੰਵੇਦਨਸ਼ੀਲ ਸਥਾਨਾਂ 'ਤੇ ਜਲ ਸੈਨਾ ਦੇ ਜਹਾਜ਼ਾਂ ਅਤੇ ਜਹਾਜ਼ਾਂ ਦੀ ਤੈਨਾਤੀ ਕਰਕੇ ਸਮੁੰਦਰੀ ਹਿਤਾਂ ਦੀ ਰਾਖੀ ਲਈ ਮਿਸ਼ਨ ਅਧਾਰਤ ਤੈਨਾਤੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਹੈ। ਜੂਨ 2017 ਵਿੱਚ ਮਿਸ਼ਨ ਦੀ ਸ਼ੁਰੂਆਤ ਤੋਂ ਬਾਅਦ, ਇਹਨਾਂ ਤੈਨਾਤੀਆਂ ਨੇ ਸਮੁੰਦਰੀ ਡੋਮੇਨ ਬਾਰੇ  ਜਾਗਰੂਕਤਾ (ਐੱਮਡੀਏ) ਵਿੱਚ ਸੁਧਾਰ ਕੀਤਾ ਹੈ, ਹਿੰਦ ਮਹਾਸਾਗਰ ਦੇ ਖੇਤਰ ਨੂੰ ਤੁਰੰਤ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (ਐਚਡੀਆਰ) ਪ੍ਰਦਾਨ ਕੀਤੀ ਹੈ ਅਤੇ ਅੰਤਰਰਾਸ਼ਟਰੀ ਸਮੁੰਦਰੀ ਭਾਈਚਾਰੇ ਨੂੰ ਸੁਰੱਖਿਆ ਦਿੱਤੀ ਹੈ।

 

ਹਥਿਆਰਬੰਦ ਬਲਾਂ ਵਿੱਚ ਹੋ ਰਹੀਆਂ ਗਤੀਸ਼ੀਲ ਤਬਦੀਲੀਆਂ 'ਤੇ ਬੋਲਦਿਆਂ ਰੱਖਿਆ ਮੰਤਰੀ ਨੇ ਮੁੱਖ ਤੌਰ 'ਤੇ ਤਿੰਨਾਂ ਸੇਵਾਵਾਂ ਵਿੱਚ ਵਧੇਰੇ ਤਾਲਮੇਲ ਲਿਆਉਣ, ਖਾਸ ਕਰਕੇ ਸਿਖਲਾਈ, ਖਰੀਦ ਅਤੇ ਅਮਲੇ ਅਤੇ ਅਪ੍ਰੇਸ਼ਨਾਂ ਵਿੱਚ ਸਾਂਝ ਪਾਉਣ ਲਈ ਸੀਡੀਐਸ ਅਤੇ ਮਿਲਟਰੀ ਮਾਮਲਿਆਂ ਬਾਰੇ ਵਿਭਾਗ / ਐੱਮਓਡੀ (ਡੀਐਮਏ) ਦੇ ਅਹੁਦੇ ਦੀ ਸਿਰਜਣਾ 'ਤੇ ਚਾਨਣਾ ਪਾਇਆ।

 

ਰੱਖਿਆ ਮੰਤਰੀ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਵਿੱਚ ਕੋਵਿਡ-19 ਸਥਿਤੀ ਵਿੱਚ ਪੈਦਾ ਹੋਈਆਂ ਚੁਣੌਤੀਆਂ ਨੂੰ ਸਵੀਕਾਰਦਿਆਂ ਭਾਰਤੀ ਨੌ  ਸੈਨਾ ਨੇ ਕਾਰਜਸ਼ੀਲ, ਪ੍ਰਬੰਧਕੀ ਅਤੇ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਿਆ ਹੈ। ਇਹਨਾਂ ਵਿੱਤੀ ਚੁਣੌਤੀਆਂ ਦੇ ਬਾਵਜੂਦ, ਸਰਕਾਰ ਨੇ ਐਮਰਜੈਂਸੀ ਸ਼ਕਤੀਆਂ ਨੂੰ ਸੇਵਾਵਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਕਿਹਾ ਹੈ।

 

ਸਰਕਾਰ ਦੀ ਮੇਕ ਇਨ ਇੰਡੀਆਪਹਿਲ ਨਾਲ ਮੇਲ ਖਾਂਦਿਆਂ ਆਤਮਨਿਰਭਰ ਭਾਰਤਪ੍ਰਤੀ ਭਾਰਤੀ ਜਲ ਸੈਨਾ ਦੀ ਪ੍ਰਤੀਬੱਧਤਾ ਤੇ ਬੋਲਦਿਆਂ ਰੱਖਿਆ ਮੰਤਰੀ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਜਲ ਸੈਨਾ ਸਵਦੇਸੀਕਰਨ ਪ੍ਰਕਿਰਿਆ ਵਿੱਚ ਸਭ ਤੋਂ ਅੱਗੇ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਹੁਣ ਤੱਕ ਪ੍ਰਾਪਤ ਹੋਈਆਂ ਸਫਲਤਾਵਾਂ ਨੂੰ ਅੱਗੇ ਵੀ ਜਾਰੀ ਰੱਖੀਏ। ਹਾਲ ਹੀ ਵਿੱਚ ਉਦਘਾਟਨ ਕੀਤਾ ਗਿਆ ਐੱਨਆਈਆਈਓ (ਨੇਵਲ ਇਨੋਵੇਸ਼ਨ ਐਂਡ ਇੰਡੀਜਾਈਜ਼ੇਸ਼ਨ ਆਰਗੇਨਾਈਜ਼ੇਸ਼ਨ) ਅਜਿਹਾ ਹੀ ਇੱਕ ਕਦਮ ਹੈ। ਕਾਨਫਰੰਸ ਦੀ ਸਫਲਤਾ ਦੀ ਇੱਛਾ ਜਤਾਉਂਦਿਆਂ, ਰੱਖਿਆ ਮੰਤਰੀ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਮੁੱਖ ਧਿਆਨ ਵਾਲੇ ਖੇਤਰਾਂ ਅਤੇ ਰਣਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

 

ਕਾਨਫਰੰਸ ਵਿੱਚ ਪਹੁੰਚਣ 'ਤੇ ਰੱਖਿਆ ਮੰਤਰੀ ਦਾ ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਦੁਆਰਾ ਸੁਆਗਤ ਕੀਤਾ ਗਿਆ ਅਤੇ ਕੋਵਿਡ-19 ਮਹਾਮਾਰੀ ਨਾਲ ਲੜਨ ਵਿੱਚ ਭਾਰਤੀ ਜਲ ਸੈਨਾ ਦੁਆਰਾ ਕੀਤੀਆਂ ਗਈਆਂ ਨਵੀਨਤਾਵਾਂ ਬਾਰੇ ਦੱਸਿਆ। ਇਨ੍ਹਾਂ ਵਿੱਚ ਜਲ ਸੈਨਾ ਦੁਆਰਾ ਵਿਕਸਿਤ / ਡਿਜ਼ਾਈਨ ਕੀਤੇ ਕਈ ਉਪਕਰਣ ਸ਼ਾਮਲ ਸਨ, ਜਿਹੜੇ ਵੱਖ-ਵੱਖ ਏਜੰਸੀਆਂ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕੀਤੇ ਜਾ ਰਹੇ ਹਨ।

 

*****

 

ਏਬੀਬੀ/ਵੀਐੱਮ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ/ਐੱਮਐੱਸ


(Release ID: 1647208) Visitor Counter : 248