ਰਸਾਇਣ ਤੇ ਖਾਦ ਮੰਤਰਾਲਾ

ਐੱਫ਼ਏਸੀਟੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਕਿਸ਼ੋਰ ਰੁੰਗਟਾ ਨੇਫ਼ਰਟੀਲਾਈਜ਼ਰਸ ਐਸੋਸੀਏਸ਼ਨ ਆਵ੍ ਇੰਡੀਆ, ਦੱਖਣੀ ਖੇਤਰ ਦੇ ਚੇਅਰਮੈਨ ਦੇ ਰੂਪ ਵਿੱਚ ਅਹੁਦਾ ਸੰਭਾਲਿਆ

Posted On: 19 AUG 2020 4:39PM by PIB Chandigarh

ਫ਼ਰਟੀਲਾਈਜ਼ਰਸ ਐਂਡ ਕੈਮੀਕਲਸ ਟਰੈਵਨਕੋਰ ਲਿਮਿਟਿਡ (ਐੱਫ਼ਏਸੀਟੀ) ਦੇ ਚੇਅਰਮੈਨਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਕਿਸ਼ੋਰ ਰੁੰਗਟਾ ਨੇ ਫ਼ਰਟੀਲਾਈਜ਼ਰਸ ਐਸੋਸੀਏਸ਼ਨ ਆਵ੍ ਇੰਡੀਆ, ਦੱਖਣੀ ਖੇਤਰ (ਐੱਫ਼ਏਆਈ ਐੱਸਆਰ) ਦੇ ਚੇਅਰਮੈਨ ਦੇ ਰੂਪ ਵਿੱਚ ਅਹੁਦਾ ਸੰਭਾਲਿਆ ਹੈ।

 

ਫ਼ਰਟੀਲਾਈਜ਼ਰ ਐਸੋਸੀਏਸ਼ਨ ਆਵ੍ ਇੰਡੀਆ (ਐੱਫ਼ਏਆਈ) ਇੱਕ ਕੁਲੀਨ ਸੰਗਠਨ ਹੈ ਜੋ ਖਾਦ ਨਿਰਮਾਤਾ, ਵਿਕਰੇਤਾ, ਆਯਾਤਕਾਰਾਂ, ਉਪਕਰਣ ਨਿਰਮਾਤਾ, ਖੋਜ ਸੰਸਥਾਨ ਅਤੇ ਇਨਪੁੱਟ ਦੇ ਸਪਲਾਇਰਾਂ ਦੀ ਪ੍ਰਤੀਨਿਧਤਾ ਕਰਦਾ ਹੈ

 

ਐੱਫ਼ਏਆਈ ਐੱਸਆਰਵਿੱਚ ਕੇਰਲ, ਤਮਿਲ ਨਾਡੂ, ਕਰਨਾਟਕ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਰਾਜਾਂ ਦੇ ਭਾਗੀਦਾਰ ਸ਼ਾਮਲ ਹਨ।

 

ਐੱਫ਼ਏਆਈ ਦਾ ਉਦੇਸ਼ ਖਾਦ ਦੀ ਪੈਦਾਵਾਰ, ਮਾਰਕਿਟਿੰਗ ਅਤੇ ਵਰਤੋਂ ਨਾਲ ਸਬੰਧਿਤ ਸਾਰੇ ਲੋਕਾਂ ਨੂੰ ਇਕੱਠਾ ਕਰਨਾ ਹੈ

 

ਖੇਤਰੀ ਦਫ਼ਤਰ ਮੁੱਖ ਤੌਰ ਤੇ ਖਿੱਤੇ ਵਿੱਚ ਕੰਮ ਕਰਦੇ ਖਾਦ ਨਿਰਮਾਤਾਵਾਂ, ਰਾਜ ਸਰਕਾਰਾਂ ਅਤੇ ਹੋਰ ਸਥਾਨਕ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਬਣਾ ਕੇ ਰੱਖਦਾ ਹੈਅਤੇ ਇਸ ਸਬੰਧੀ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕਰਦਾ ਹੈ

 

****

 

ਆਰਸੀਜੇ / ਆਰਕੇਐੱਮ



(Release ID: 1647096) Visitor Counter : 94