ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਨੇ ਦੇਸ਼ ਭਰ ਦੇ 31 ਸ਼ਹਿਰਾਂ ਵਿੱਚ ਵੀਡੀਓ ਕਾਨਫਰੰਸ ਜ਼ਰੀਏ‘ਟ੍ਰਾਈਬਸ ਇੰਡੀਆ ਔਨ ਵ੍ਹੀਲਸ’ ਮੋਬਾਈਲ ਵੈਨਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

Posted On: 19 AUG 2020 2:21PM by PIB Chandigarh

ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਦੇਸ਼ ਭਰ ਦੇ 31 ਸ਼ਹਿਰਾਂ ਵਿੱਚ ਵੀਡੀਓ ਕਾਨਫਰੰਸ ਰਾਹੀਂ ਟ੍ਰਾਈਬਸ ਇੰਡੀਆ ਔਨ ਵ੍ਹੀਲਸਮੋਬਾਈਲ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀ ਰਮੇਸ਼ ਚੰਦ ਮੀਣਾ, ਚੇਅਰਮੈਨ, ਟ੍ਰਾਈਫੈੱਡ, ਸ਼੍ਰੀ ਦੀਪਕ ਖਾਂਡੇਕਰ, ਸਕੱਤਰ, ਕਬਾਇਲੀ ਮਾਮਲੇ ਮੰਤਰਾਲਾ, ਅਤੇ ਸ਼੍ਰੀ ਪ੍ਰਵੀਰ ਕ੍ਰਿਸ਼ਨ, ਮੈਨੇਜਿੰਗ ਡਾਇਰੈਕਟਰ, ਟ੍ਰਾਈਫੈੱਡ ਵੀ ਮੌਜੂਦ ਸਨ। ਸ਼ੁਰੂਆਤ ਕਰਨ ਲਈ ਅਹਿਮਦਾਬਾਦ, ਇਲਾਹਾਬਾਦ, ਬੰਗਲੌਰ, ਭੋਪਾਲ, ਚੇਨਈ, ਕੋਇੰਬਟੂਰ, ਦਿੱਲੀ, ਗੁਵਾਹਾਟੀ, ਹੈਦਰਾਬਾਦ, ਜਗਦਲਪੁਰ, ਖੁੰਟੀ, ਮੁੰਬਈ ਅਤੇ ਰਾਂਚੀ ਵਰਗੇ ਸ਼ਹਿਰਾਂ ਵਿੱਚ 57 ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

 

ਇਸ ਮੌਕੇ ʼਤੇ ਸੰਬੋਧਨ ਕਰਦਿਆਂ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਇਸ ਅਜਮਾਇਸ਼ ਦੀ ਘੜੀ ਵਿੱਚ ਜਦੋਂ  ਕਿ ਕੋਵਿਡ -19 ਦੀ ਮਹਾਮਾਰੀ ਨੇ ਜੀਵਨ ਨੂੰ ਕਈ ਤਰ੍ਹਾਂ ਨਾਲ ਉਲਟ ਪੁਲਟ ਕੇ ਰੱਖ ਦਿੱਤਾ  ਹੈ, ਲੋਕ ਜੀਵਿਤ ਰਹਿਣ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ ਸੁਰੱਖਿਅਤ ਰਹਿਣ ਲਈ ਸਿਹਤਮੰਦ ਤਰੀਕਿਆਂ ʼਤੇ ਫੋਕਸ ਕਰ ਰਹੇ ਹਨ। ਟ੍ਰਾਈਫੈੱਡ ਦੀ ਇਹ ਨਵੀਂ ਪਹਿਲ, ਸੁਨਿਸ਼ਚਿਤ ਕਰਦੀ ਹੈ ਕਿ ਕਿਸੇ ਨੂੰ ਜੈਵਿਕ, ਲਾਜ਼ਮੀ, ਕੁਦਰਤੀ ਪ੍ਰਤੀਰੋਧਤਾ ਵਧਾਉਣ ਵਾਲੇ ਉਤਪਾਦਾਂ ਦੀ ਖਰੀਦਾਰੀ ਕਰਨ  ਲਈ ਬਾਹਰ ਨਾ ਜਾਣਾ ਪਵੇ ਅਤੇ ਲੋਕ ਜੀਵਨ ਜੀਣ ਦਾ ਇੱਕ ਟਿਕਾਊ ਅਤੇ ਤੰਦਰੁਸਤ ਤਰੀਕਾ ਅਪਣਾਉਣ। ਆਪਣੇ ਮੌਜੂਦਾ ਫਲੈਗਸ਼ਿਪ ਪ੍ਰੋਗਰਾਮਾਂ ਅਤੇ ਲਾਗੂਕਰਣਾਂ, ਜੋ ਕਿ ਇੱਕ ਰਾਮਬਾਣ ਅਤੇ ਰਾਹਤ ਵਜੋਂ ਉੱਭਰੇ ਹਨ ਤੋਂ ਇਲਾਵਾ, ਇਸ ਮੁਸ਼ਕਿਲ ਘੜੀ ਵਿੱਚ 'ਗੋ ਵੋਕਲ ਫਾਰ ਲੋਕਲ' ਮੰਤਰ ਨੂੰ 'ਗੋ ਵੋਕਲ ਫਾਰ ਲੋਕਲ ਗੋ ਟ੍ਰਾਈਬਲ' ਦੇ ਮੰਤਰ ਵਜੋਂ ਅਪਣਾਉਂਦੇ ਹੋਏ ਕਈ ਮਹੱਤਵਪੂਰਨ ਉਪਰਾਲਿਆਂ ਦੇ ਨਾਲ ਟ੍ਰਾਈਫੈੱਡ  ਦੁਖੀ ਅਤੇ ਪ੍ਰਭਾਵਿਤ ਕਬਾਇਲੀ ਲੋਕਾਂ ਦੀ ਸਥਿਤੀ ਨੂੰ ਸੁਧਾਰਨ ਲਈ ਪ੍ਰਯਤਨਸ਼ੀਲ ਹੈ। ਮੋਬਾਈਲ ਵੈਨਾਂ ਦੀ ਇਸ ਨਵੀਂ ਪਹਿਲ ਦੇ ਨਾਲ, ਟ੍ਰਾਈਫੈੱਡ ਹੁਣ ਇਨ੍ਹਾਂ ਵਸਤਾਂ ਨੂੰ ਸਿੱਧੇ ਤੌਰ 'ਤੇ ਵੱਖ-ਵੱਖ ਇਲਾਕਿਆਂ ਵਿੱਚ ਗਾਹਕਾਂ ਦੇ ਕੋਲ ਲਿਜਾ ਰਿਹਾ ਹੈ ਅਤੇ ਸਮਾਨ ਛੂਟ ਦੀ ਪੇਸ਼ਕਸ਼ ਕਰ ਰਿਹਾ ਹੈਵਿੱਕਰੀ ਤੋਂ ਹੋਈ ਆਮਦਨੀ ਸਿੱਧੇ ਤੌਰ 'ਤੇ ਆਦਿਵਾਸੀਆਂ ਕੋਲ ਜਾਵੇਗੀ ਅਤੇ ਉਨ੍ਹਾਂ ਦੀ ਆਮਦਨੀ ਅਤੇ ਰੋਜ਼ਗਾਰ  ਨੂੰ ਬਰਕਰਾਰ ਰੱਖਣ ਵਿੱਚ ਸਹਾਇਤਾ ਕਰੇਗੀ।

 

 

ਇਸ ਮੌਕੇ ʼਤੇ ਸੰਬੋਧਨ ਕਰਦਿਆਂ, ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ ਨੇ ਕਿਹਾ ਕਿ ਇਸ ਮੁਸੀਬਤ ਭਰੇ ਸਮੇਂ ਵਿੱਚ ਜਦੋਂ ਕਿ ਕੋਵਿਡ -19 ਦੀ ਮਹਾਮਾਰੀ ਨੇ ਜੀਵਨ ਨੂੰ ਕਈ ਤਰ੍ਹਾਂ ਨਾਲ ਉਲਟ ਪੁਲਟ ਕੇ ਰੱਖ ਦਿੱਤਾ  ਹੈ, ਲੋਕ ਜੀਵਿਤ ਰਹਿਣ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ ਸੁਰੱਖਿਅਤ ਰਹਿਣ ਲਈ ਸਿਹਤਮੰਦ ਤਰੀਕਿਆਂ ʼਤੇ ਫੋਕਸ ਕਰ ਰਹੇ ਹਨ। ਟ੍ਰਾਈਫੈੱਡ ਦੀ ਇਹ ਨਵੀਂ ਪਹਿਲ, ਸੁਨਿਸ਼ਚਿਤ ਕਰਦੀ ਹੈ ਕਿ ਕਿਸੇ ਨੂੰ ਜੈਵਿਕ, ਲਾਜ਼ਮੀ, ਕੁਦਰਤੀ ਪ੍ਰਤੀਰੋਧਤਾ ਵਧਾਉਣ ਵਾਲੇ ਉਤਪਾਦਾਂ ਦੀ ਖਰੀਦਾਰੀ ਕਰਨ  ਲਈ ਬਾਹਰ ਨਾ ਜਾਣਾ ਪਵੇ ਅਤੇ ਲੋਕ ਜੀਵਨ ਜੀਣ ਦਾ ਇੱਕ ਟਿਕਾਊ ਅਤੇ ਤੰਦਰੁਸਤ ਤਰੀਕਾ ਅਪਣਾਉਣ। ਇਸ ਪਹਿਲ ਨਾਲ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੇ ਕਬਾਇਲੀ ਲੋਕਾਂ ਨੂੰ ਮਦਦ ਮਿਲੇਗੀ।

 

ਸ਼੍ਰੀ ਆਰ ਸੀ ਮੀਣਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਭਾਵਿਤ ਕਬਾਇਲੀ ਲੋਕਾਂ (ਕਾਰੀਗਰਾਂ ਅਤੇ ਜੰਗਲ ਨਿਵਾਸੀਆਂ) ਦੇ ਮੁੜ ਵਸੇਬੇ ਲਈ ਆਪਣੀ ਤਾਜ਼ਾ ਪਹਿਲ ਦੇ ਤੌਰ ʼਤੇ, ਟ੍ਰਾਈਫੈੱਡ, ਕਬਾਇਲੀ ਮਾਮਲੇ ਮੰਤਰਾਲੇ  ਨੇ ਟ੍ਰਾਈਬਸ ਇੰਡੀਆ ਔਨ ਵ੍ਹੀਲਸ ਨੂੰ ਲਾਂਚ ਕੀਤਾ ਹੈ ਜੋ ਟ੍ਰਾਈਫੈੱਡ ਯੋਧਿਆਂ ਦੀ ਟੀਮ ਦੁਆਰਾ ਕੀਤਾ ਗਿਆ  ਇੱਕ ਹੋਰ ਸਿਰਜਣਾਤਮਕ ਪ੍ਰਯਤਨ ਹੈ। ਉਹ ਕਬਾਇਲੀ ਉੱਥਾਨ ਦੀ ਦਿਸ਼ਾ ਵੱਲ ਪ੍ਰਯਤਨਸ਼ੀਲ ਰਹਿੰਦੇ ਹਨ।

 

ਸ਼੍ਰੀ ਪ੍ਰਵੀਰ ਕ੍ਰਿਸ਼ਨ ਨੇ ਕਿਹਾ ਕਿ ਟ੍ਰਾਈਬਸ ਇੰਡੀਆ ਔਨ ਵ੍ਹੀਲਸ ਕੁਦਰਤ ਦੀ ਦਾਤ ਨੂੰ ਤੁਹਾਡੇ ਦਰਵਾਜ਼ੇ ʼਤੇ ਲਿਆਉਣ ਦਾ ਯਤਨ ਹੈ। ਇਹ ਮੋਬਾਈਲ ਵੈਨਾਂ ਕੁਦਰਤੀ ਅਤੇ ਇਮਿਊਨਿਟੀ ਵਧਾਉਣ ਵਾਲੇ ਕਬਾਇਲੀ ਉਤਪਾਦ, ਜਿਵੇਂ ਕਿ ਜੈਵਿਕ ਹਲਦੀ, ਸੁੱਕਾ ਆਂਵਲਾ, ਜੰਗਲੀ ਸ਼ਹਿਦ, ਕਾਲੀ ਮਿਰਚ, ਰਾਗੀ, ਤ੍ਰਿਫਲਾ, ਅਤੇ ਮਸੁਰ ਮਿਕਸ ਦਾਲ਼ਾਂ  ਜਿਵੇਂ  ਕਿ ਮੂੰਗੀ ਦੀ ਦਾਲ, ਮਾਂਹ ਦੀ ਦਾਲ ਅਤੇ ਚਿੱਟੀਆਂ ਫਲੀਆਂ ਨੂੰ ਸਿੱਧੇ ਗ੍ਰਾਹਕਾਂ ਦੇ ਦਰਵਾਜ਼ੇ 'ਤੇ ਲਿਆਉਣਗੀਆਂ। ਅਗਲੇ ਕੁਝ ਮਹੀਨਿਆਂ ਵਿੱਚ ਟ੍ਰਾਈਫੈੱਡ, ਉਤਪਾਦਾਂ ਦੀ ਵਿਕਰੀ ਨੂੰ ਤੇਜ਼ ਕਰਨ ਲਈ ਕਾਰੋਬਾਰੀ ਭਾਈਵਾਲਾਂ ਨਾਲ ਵੀ ਗਠਜੋੜ ਕਰ ਰਹੀ ਹੈ।

 

ਟ੍ਰਾਈਬਸ ਇੰਡੀਆ ਔਨ ਵ੍ਹੀਲਸ, ਟ੍ਰਾਈਫੈੱਡ ਯੋਧਿਆਂ ਦੀ ਟੀਮ ਦੁਆਰਾ ਕੀਤਾ ਗਿਆ  ਇੱਕ ਹੋਰ ਸਿਰਜਣਾਤਮਕ ਪ੍ਰਯਤਨ ਹੈ। ਉਹ ਕਬਾਇਲੀ ਉੱਥਾਨ ਦੀ ਦਿਸ਼ਾ ਵੱਲ ਪ੍ਰਯਤਨਸ਼ੀਲ ਰਹਿੰਦੇ ਹਨ।  ਇਸ ਮਹਾਮਾਰੀ ਨੂੰ ਦੇਸ਼ ਭਰ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਤਬਾਹੀ ਮਚਾਉਂਦਿਆਂ (ਅਤੇ ਇਹ ਅਜੇ ਵੀ ਜਾਰੀ  ਹੈ) ਚਾਰ ਮਹੀਨੇ ਹੋ ਚੁੱਕੇ ਹਨ। ਜਿਉਂ ਹੀ ਲੋਕਾਂ ਨੇ ਆਪਣੇ ਜੀਵਨ ਅਤੇ ਰੋਜ਼ਗਾਰ ਨੂੰ ਗਤੀ ਦੇਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ, ਟ੍ਰਾਈਫੈੱਡ ਯੋਧਿਆਂ ਦੀ ਟੀਮ ਕਬਾਇਲੀ ਆਮਦਨ ਅਤੇ ਰੋਜ਼ਗਾਰ ਨੂੰ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਨ ਲਈ ਯਤਨਸ਼ੀਲ ਹੈ।

 

A group of people standing around a tableDescription automatically generatedA group of people standing in front of a truckDescription automatically generated

 

ਮਹਾਮਾਰੀ ਦੇ ਅਚਾਨਕ ਸਾਡੀ ਜ਼ਿੰਦਗੀ ਨੂੰ ਪਛਾੜਣ ਅਤੇ ਤੁਰੰਤ ਲੌਕਡਾਊਨ ਹੋਣ ਕਾਰਨ ਆਦਿਵਾਸੀ ਕਾਰੀਗਰਾਂ ਦਾ ਕਰੋੜਾਂ ਰੁਪਏ ਦਾ ਸਟਾਕ ਵੇਚਣ ਵਾਲਾ ਪਿਆ ਸੀ। ਇਹ ਸੁਨਿਸ਼ਚਿਤ ਕਰਨ ਲਈ ਕਿ ਇਹ ਸਟਾਕ ਵਿਕ ਜਾਵੇ ਅਤੇ ਸਾਰੀ ਵਿੱਕਰੀ ਦੀ ਕਮਾਈ ਪ੍ਰਭਾਵਿਤ ਕਬਾਇਲੀ ਪਰਿਵਾਰਾਂ ਨੂੰ ਜਾਵੇ, ਟ੍ਰਾਈਫੈੱਡ ਨੇ ਆਪਣੀ ਟ੍ਰਾਈਬਸ ਇੰਡੀਆ ਵੈੱਬਸਾਈਟ ਅਤੇ ਐਮਾਜ਼ੋਨ, ਫਲਿੱਪਕਾਰਟ ਅਤੇ ਜੀਈਐੱਮ ਵਰਗੇ ਹੋਰ ਪ੍ਰਚੂਨ ਪਲੈਟਫਾਰਮਾਂ ਰਾਹੀਂ ਇਨ੍ਹਾਂ ਅਣਵੇਚੀਆਂ ਚੀਜ਼ਾਂ ਨੂੰ ਔਨਲਾਈਨ (ਕਾਫ਼ੀ ਛੂਟ ਦੀ ਪੇਸ਼ਕਸ਼ ਕਰਦਿਆਂ) ਵੇਚਣ ਲਈ ਅਕ੍ਰਮਿਕ ਯੋਜਨਾ ਸ਼ੁਰੂ ਕੀਤੀ ਹੈ।

 

ਆਤਮਨਿਰਭਾਰ ਅਭਿਯਾਨ ਦੇ ਸਪਸ਼ਟ ਸੱਦੇ ਦੇ ਅਨੁਸਾਰ ਚਲਦੇ ਹੋਏ ਟ੍ਰਾਈਫੈੱਡ ਜਲਦੀ ਹੀ ਐੱਮਐੱਫਪੀਜ਼, ਦਸਤਕਾਰੀਆਂ ਅਤੇ ਹੈਂਡਲੂਮਸ ਦੀ ਖਰੀਦ ਦੀ ਸਹੂਲਤ ਲਈ ਆਦਿਵਾਸੀ ਉਤਪਾਦਕਾਂ - ਜੰਗਲ ਨਿਵਾਸੀਆਂ ਅਤੇ ਕਾਰੀਗਰਾਂ ਲਈ ਇੱਕ ਵਿਸ਼ੇਸ਼ ਈ-ਮਾਰਕੀਟ ਪਲੇਸ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਟ੍ਰਾਈਬਸ ਇੰਡੀਆ ਈ-ਮਾਰਟ ਪਲੈਟਫਾਰਮ, ਕਬਾਇਲੀਆਂ ਲਈ ਆਪਣੇ ਸਮਾਨ ਨੂੰ ਆਪਣੀ ਈ-ਦੁਕਾਨ ਦੇ ਜ਼ਰੀਏ ਇੱਕ ਈ-ਮਾਰਕਿਟ ਪਲੇਸ ਵਿੱਚ ਇੱਕ ਵਿਸ਼ਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗਾਹਕ ਸਮੂਹ ਨੂੰ ਵੇਚ ਸਕਣ ਵਾਸਤੇ ਇੱਕ ਓਮਨੀ ਚੈਨਲ ਸੁਵਿਧਾ ਹੋਵੇਗੀ। ਟ੍ਰਾਈਫੈੱਡ ਦੇਸ਼ ਭਰ ਵਿੱਚ ਲਗਭਗ 5 ਲੱਖ ਕਬਾਇਲੀ ਉਤਪਾਦਕਾਂ ਦਾ ਕਾਰੋਬਾਰ ਸ਼ੁਰੂ ਕਰਾਉਣ ਅਤੇ ਉਨ੍ਹਾਂ ਦੇ ਕੁਦਰਤੀ ਉਤਪਾਦਾਂ ਅਤੇ ਦਸਤਕਾਰੀ ਦੇ ਸਮਾਨ ਦੀ ਖਰੀਦ ਦੀ ਪ੍ਰਕਿਰਿਆ ਵਿੱਚ ਹੈ।

 

*****

 

ਐੱਨਬੀ / ਐੱਸਕੇ / ਕਬਾਇਲੀ ਮਾਮਲੇ ਮੰਤਰਾਲਾ / 19.08.2020



(Release ID: 1647093) Visitor Counter : 179