ਮੰਤਰੀ ਮੰਡਲ

ਕੈਬਨਿਟ ਨੇ ਪਬਲਿਕ ਪ੍ਰਾਈਵੇਟ ਭਾਈਵਾਲੀ ਦੇ ਜ਼ਰੀਏ ਏਅਰਪੋਰਟ ਅਥਾਰਿਟੀ ਆਵ੍ ਇੰਡੀਆ ਦੇ ਤਿੰਨ ਹਵਾਈ ਅੱਡਿਆਂ ਜੈਪੁਰ, ਗੁਵਾਹਾਟੀ ਅਤੇ ਤਿਰੁਵਨੰਤਪੁਰਮ ਨੂੰ ਲੀਜ਼ ’ਤੇ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ

Posted On: 19 AUG 2020 4:31PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪਬਲਿਕ ਪ੍ਰਾਈਵੇਟ ਭਾਈਵਾਲੀ
(ਪੀਪੀਪੀ) ਰਾਹੀਂ ਏਅਰਪੋਰਟ ਅਥਾਰਿਟੀ ਆਵ੍ ਇੰਡੀਆ (ਏਏਆਈ) ਦੇ ਤਿੰਨ ਹਵਾਈ ਅੱਡਿਆਂ ਜੈਪੁਰ, ਗੁਵਾਹਾਟੀ
ਅਤੇ ਤਿਰੁਵਨੰਤਪੁਰਮ ਨੂੰ ਲੀਜ਼ ’ਤੇ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਕੇਂਦਰੀ ਮੰਤਰੀ ਮੰਡਲ ਨੇ ਏਅਰਪੋਰਟ ਅਥਾਰਿਟੀ ਦੁਆਰਾ ਕਰਵਾਏ ਗਲੋਬਲ ਮੁਕਾਬਲੇ ਵਾਲੀ ਬੋਲੀ ਵਿਚ ਸਫਲ
ਬੋਲੀਕਾਰ ਵਜੋਂ ਐਲਾਨੇ ਗਏ ਮੈਸਰਜ਼ ਅਡਾਨੀ ਐਂਟਰਪ੍ਰਾਈਜ਼ ਲਿਮਿਟਿਡ ਨੂੰ ਏਅਰਪੋਰਟ ਅਥਾਰਿਟੀ ਆਵ੍ ਇੰਡੀਆ
(ਏਏਆਈ) ਦੇ ਤਿੰਨ ਜੈਪੁਰ, ਗੁਵਾਹਾਟੀ ਅਤੇ ਤਿਰੁਵਨੰਤਪੁਰਮ ਹਵਾਈ ਅੰਡਿਆਂ ਦੇ ਸੰਚਾਲਨ, ਪ੍ਰਬੰਧਨ ਅਤੇ
ਵਿਕਾਸ ਲਈ ਪੰਜਾਹ ਸਾਲ ਦੀ ਮਿਆਦ ਲਈ ਲੀਜ਼ ’ਤੇ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਇਹ ਪ੍ਰੋਜੈਕਟ ਜਨਤਕ
ਖੇਤਰ ਵਿੱਚ ਲੋੜੀਂਦੇ ਨਿਵੇਸ਼ਾਂ ਨੂੰ ਵਰਤਣ ਤੋਂ ਇਲਾਵਾ ਸਰਵਿਸ ਡਿਲਿਵਰੀ, ਮਹਾਰਤ, ਉੱਦਮ ਅਤੇ ਪੇਸ਼ੇਵਰਤਾ ਵਿੱਚ
ਕੁਸ਼ਲਤਾ ਲਿਆਉਣਗੇ।

ਪਿਛੋਕੜ :
ਸਰਕਾਰ ਨੇ ਤਕਰੀਬਨ ਇੱਕ ਦਹਾਕਾ ਪਹਿਲਾਂ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਲਈ ਪਬਲਿਕ ਪ੍ਰਾਈਵੇਟ
ਭਾਈਵਾਲੀ ਲਈ ਦਿੱਲੀ ਅਤੇ ਮੁੰਬਈ ਵਿਖੇ ਏਅਰਪੋਰਟ ਅਥਾਰਿਟੀ ਆਵ੍ ਇੰਡੀਆ ਦੇ ਹਵਾਈ ਅੱਡਿਆਂ ਨੂੰ ਲੀਜ਼
’ਤੇ ਦਿੱਤਾ ਸੀ।

ਜਿੱਥੇ ਪੀਪੀਪੀ ਦੇ ਇਨ੍ਹਾਂ ਪ੍ਰਯੋਗਾਂ ਨੇ ਵਿਸ਼ਵ ਪੱਧਰੀ ਹਵਾਈ ਅੱਡੇ ਬਣਾਉਣ ਵਿਚ ਸਹਾਇਤਾ ਕੀਤੀ ਹੈ ਅਤੇ ਹਵਾਈ
ਅੱਡੇ ਦੇ ਯਾਤਰੀਆਂ ਨੂੰ ਕੁਸ਼ਲ ਅਤੇ ਕੁਆਲਿਟੀ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਹੈ, ਉੱਥੇ ਇਸ

ਨੇ ਏਆਈਏ ਨੂੰ ਆਪਣਾ ਮਾਲੀਆ ਵਧਾਉਣ ਵਿੱਚ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਹਵਾਈ ਅੱਡਿਆਂ ਅਤੇ
ਹਵਾਈ ਨੈਵੀਗੇਸ਼ਨ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕੀਤੀ ਹੈ। ਏਆਈਏ ਨੂੰ ਪੀਪੀਪੀ ਦੇ
ਭਾਈਵਾਲਾਂ ਦੁਆਰਾ ਪ੍ਰਾਪਤ ਹੋਏ ਮਾਲੀਏ ਨੇ ਏਏਆਈ ਨੂੰ ਟੀਅਰ -2 ਅਤੇ ਟੀਅਰ -3 ਸ਼ਹਿਰਾਂ ਵਿਚ ਬੁਨਿਆਦੀ
ਢਾਂਚੇ ਦੀਆਂ ਸੁਵਿਧਾਵਾਂ ਬਣਾਉਣ ਅਤੇ ਆਪਣੇ ਹਵਾਈ ਅੱਡਿਆਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਵਿੱਚ ਅੱਪਗ੍ਰੇਡ
ਕਰਨ ਦੇ ਯੋਗ ਬਣਾਇਆ ਹੈ। ਏਅਰਪੋਰਟ ਸਰਵਿਸ ਕੁਆਲਿਟੀ (ਏਐੱਸਕਯੂ) ਦੇ ਸੰਦਰਭ ਵਿੱਚ ਭਾਰਤ ਵਿੱਚ
ਪੀਪੀਈ ਹਵਾਈ ਅੱਡਿਆਂ ਨੂੰ ਉਨ੍ਹਾਂ ਦੀਆਂ ਸਬੰਧਿਤ ਸ਼੍ਰੇਣੀਆਂ ਵਿੱਚ ਏਅਰਪੋਰਟ ਕੌਂਸਲ ਇੰਟਰਨੈਸ਼ਨਲ (ਏਸੀਆਈ)
ਦੁਆਰਾ ਲਗਾਤਾਰ ਮੋਹਰੀ 5 ਸਥਾਨ ਦਿੱਤਾ ਗਿਆ ਹੈ।

ਇਸ ਲਈ ਸਰਕਾਰ ਨੇ ਪਬਲਿਕ ਪ੍ਰਾਈਵੇਟ ਭਾਈਵਾਲੀ ਭਾਗੀਦਾਰੀ ਮੁੱਲਾਂਕਣ ਕਮੇਟੀ (ਪੀਪੀਪੀਏਸੀ) ਰਾਹੀਂ
ਪੀਪੀਪੀ ਦੇ ਅਧੀਨ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਲਈ ਏਏਆਈ ਦੇ ਹੋਰ ਹਵਾਈ ਅੱਡਿਆਂ ਨੂੰ ਲੀਜ਼ ’ਤੇ ਦੇਣ
ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਪੀਪੀਸੀਏਸੀ ਦੇ ਦਾਇਰੇ ਤੋਂ ਬਾਹਰ ਪੈਣ ਵਾਲੇ ਕਿਸੇ ਵੀ ਮਸਲੇ ਬਾਰੇ ਫੈਸਲਾ ਲੈਣ
ਲਈ ਸਕੱਤਰਾਂ ਦੇ ਉੱਚ ਅਧਿਕਾਰ ਪ੍ਰਾਪਤ ਸਮੂਹ (ਈਜੀਓਐੱਸ) ਦਾ ਗਠਨ ਵੀ ਕੀਤਾ।

ਪੀਪੀਪੀਏਸੀ ਨੇ ਲੈਣਦੇਣ ਦੇ ਦਸਤਾਵੇਜ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬੋਲੀ ਲਾਉਣ ਦੀ ਸਾਰੀ ਪ੍ਰਕਿਰਿਆ
ਈਜੀਓਐੱਸ ਦੀ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ ਸੀ ਜਿਸ ਵਿੱਚ ਨੀਤੀ ਆਯੋਗ, ਖਰਚਾ
ਵਿਭਾਗਾਂ ਅਤੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ (ਡੀਈਏ) ਦੇ ਨੁਮਾਇੰਦੇ ਸ਼ਾਮਲ ਸਨ।

ਏਅਰਪੋਰਟ ਅਥਾਰਿਟੀ ਆਵ੍ ਇੰਡੀਆ ਨੇ 14.12.2018 ਨੂੰ ਗਲੋਬਲ ਪ੍ਰਤੀਯੋਗੀ ਬੋਲੀ ਰਾਹੀਂ ਪ੍ਰਸਤਾਵ ਲਈ
ਬੇਨਤੀ ਜਾਰੀ ਕੀਤੀ ਜਿਸ ਵਿੱਚ ਪ੍ਰਤੀ ਯਾਤਰੀ ਫੀਸ ਬੋਲੀ ਲਗਾਉਣ ਵਾਲਾ ਪੈਰਾਮੀਟਰ ਹੈ। ਤਕਨੀਕੀ ਬੋਲੀ
16.02.2019 ਨੂੰ ਖੋਲ੍ਹ ਦਿੱਤੀ ਗਈ ਸੀ ਅਤੇ ਯੋਗ ਬੋਲੀਕਾਰਾਂ ਦੀ ਵਿੱਤੀ ਬੋਲੀ 25.02.2019 /
26.02.2019 ਨੂੰ ਖੋਲ੍ਹ ਦਿੱਤੀ ਗਈ ਸੀ। ਮੈਸਰਜ਼ ਅਡਾਨੀ ਐਂਟਰਪ੍ਰਾਈਜਜ਼ ਲਿਮਿਟਿਡ ਨੇ ਤਿੰਨੋਂ ਹਵਾਈ ਅੱਡਿਆਂ
ਜੈਪੁਰ, ਗੁਵਾਹਾਟੀ ਅਤੇ ਤਿਰੁਵਨੰਤਪੁਰਮ ਲਈ ਸਭ ਤੋਂ ਵੱਧ ਪ੍ਰਤੀ ਯਾਤਰੀ ਫੀਸ ਦਾ ਹਵਾਲਾ ਦੇ ਕੇ ਸਾਰੀਆਂ
ਬੋਲੀਆਂ ਜਿੱਤੀਆਂ ਹਨ।

*****

ਵੀਆਰਆਰਕੇ/ਏਕੇਪੀ



(Release ID: 1647053) Visitor Counter : 175