ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਿਜੀਟਲ ਇੰਡੀਆ ਦੀ ਵੱਡੀ ਜਿੱਤ: ਸਿਹਤ ਮੰਤਰਾਲੇ ਦੀ ‘ਈ-ਸੰਜੀਵਨੀ’ ਟੈਲੀ ਮੈਡੀਸਿਨ ਸੇਵਾ ਨੇ 2 ਲੱਖ ਟੈਲੀ ਸਲਾਹ-ਮਸ਼ਵਰੇ ਪੂਰੇ ਕੀਤੇ
Posted On:
19 AUG 2020 1:54PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ‘ਈ ਸੰਜੀਵਨੀ’ ਡਿਜੀਟਲਪਲੈਟਫਾਰਮ ਨੇ 2 ਲੱਖ ਟੈਲੀ-ਸਲਾਹ-ਮਸ਼ਵਰੇ ਪੂਰੇ ਕਰ ਲਏ ਹਨ।
ਇਹ ਮੀਲ ਪੱਥਰ ਸਿਰਫ 9 ਅਗਸਤ ਤੋਂ ਬਾਅਦ ਸਿਰਫ਼ ਦਸ ਦਿਨਾਂ ਦੀ ਛੋਟੀ ਮਿਆਦ ਵਿੱਚ ਹੀ ਹਾਸਲ ਕਰ ਲਿਆ ਗਿਆ ਹੈ। 9 ਅਗਸਤ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ 1.5 ਲੱਖ ਟੈਲੀ ਸਲਾਹ-ਮਸ਼ਵਰੇ ਪੂਰੇ ਹੋਣ ਦੇ ਟੀਚੇ ਵਿੱਚ ਆਯੋਜਿਤ ਬੈਠਕ ਦੀ ਪ੍ਰਧਾਨਗੀ ਕੀਤੀ ਸੀ। ਇਸ ਨੂੰ ਪ੍ਰਧਾਨ ਮੰਤਰੀ ਦੀ ‘ਡਿਜੀਟਲ ਇੰਡੀਆ’ ਪਹਿਲਕਦਮੀ ਦੀ ਇੱਕ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਸਕਦਾ ਹੈ। ‘ਈ-ਸੰਜੀਵਨੀ’ ਪਲੈਟਫਾਰਮ ਨੇ ਕੋਵਿਡ ਮਹਾਮਾਰੀ ਦੇ ਸਮੇਂ ਆਪਣੀ ਉਪਯੋਗਤਾ, ਸਿਹਤਕਰਮੀਆਂ, ਮੈਡੀਕਲ ਸਮੁਦਾਇ ਅਤੇ ਮੈਡੀਕਲ ਸੇਵਾਵਾਂ ਚਾਹੁਣ ਵਾਲਿਆਂ ਦੇ ਲਈ ਅਸਾਨ ਪਹੁੰਚ ਸਾਬਤ ਕਰ ਦਿੱਤੀ ਹੈ।
‘ਈ-ਸੰਜੀਵਨੀ’ ਪਲੈਟਫਾਰਮ ਨੇ ਦੋ ਕਿਸਮਾਂ ਦੀਆਂ ਟੈਲੀਮੈਡੀਸਿਨ ਸੇਵਾਵਾਂ ਮਤਲਬ ਡਾਕਟਰ-ਤੋਂ-ਡਾਕਟਰ (ਈ-ਸੰਜੀਵਨੀ) ਅਤੇ ਮਰੀਜ਼-ਤੋਂ-ਡਾਕਟਰ (ਈ-ਸੰਜੀਵਨੀ ਓਪੀਡੀ) ਟੈਲੀ-ਸਲਾਹ-ਮਸ਼ਵਰੇ ਨੂੰ ਸਮਰਰੱਥ ਬਣਾਇਆ ਹੈ। ‘ਈ-ਸੰਜੀਵਨੀ’ ਨੂੰ ਆਯੂਸ਼ਮਾਨ ਭਾਰਤ ਸਿਹਤ ਅਤੇ ਕਲਿਆਣ ਕੇਂਦਰ (ਏਬੀ-ਐੱਚਡਬਲਿਊਸੀ) ਦੇ ਤਹਿਤ ਲਾਗੂ ਕੀਤਾ ਜਾ ਰਿਹਾ ਹੈ।ਇਸ ਦਾ ਉਦੇਸ਼ ‘ਹੱਬ ਐਂਡ ਸਪੋਕ’ ਮਾਡਲ ਵਿੱਚ ਪਹਿਚਾਣ ਕੀਤੇ ਗਏ ਮੈਡੀਕਲ ਕਾਲਜ ਹਸਪਤਾਲਾਂ ਦੇ ਨਾਲ ਮਿਲ ਕੇ ਸਾਰੇ 1.5 ਲੱਖ ਸਿਹਤ ਅਤੇ ਕਲਿਆਣ ਕੇਂਦਰਾਂ ਵਿੱਚ ਟੈਲੀ-ਸਲਾਹ-ਮਸ਼ਵਰੇ ਲਾਗੂ ਕਰਨਾ ਹੈ।ਰਾਜਾਂ ਨੇ ਸਪੋਕਸ ਭਾਵ ਐੱਸਐੱਚਸੀ, ਪੀਐੱਚਸੀ ਅਤੇ ਐੱਚਡਬਲਿਊਸੀ ਨੂੰ ਟੈਲੀ-ਸਲਾਹ-ਮਸ਼ਵਰਾ ਸੇਵਾਵਾਂ ਉਪਲਬਧ ਕਰਵਾਉਣ ਦੇ ਲਈ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਮਰਪਿਤ ਕੇਂਦਰਾਂ ਦੀ ਪਹਿਚਾਣ ਅਤੇ ਸਥਾਪਨਾ ਦੀ ਹੈ। ਸਿਹਤ ਮੰਤਰਾਲੇ ਨੇ ਅਪ੍ਰੈਲ, 2020 ਵਿੱਚ ਕੋਵਿਡ ਮਹਾਮਾਰੀ ਨੂੰ ਦੇਖਦੇ ਹੋਏ ਰੋਗੀ ਤੋਂ ਡਾਕਟਰ ਟੈਲੀ-ਮੈਡੀਸਿਨ ਨੂੰ ਸਮਰੱਥ ਬਣਾਉਣ ਵਾਲੀ ਦੂਜੀ ਟੈਲੀ ਸਲਾਹ-ਮਸ਼ਵਰਾ ਸੇਵਾ ‘ਈ ਸੰਜੀਵਨੀ ਓਪੀਡੀ’ ਸ਼ੁਰੂ ਕੀਤੀ।ਇਹ ਸੇਵਾ ਗ਼ੈਰ-ਕੋਵਿਡ ਲੋੜੀਂਦੀ ਸਿਹਤ ਦੇਖਭਾਲ ਦੇ ਲਈ ਵੀ ਲਗਾਤਾਰ ਸਹੂਲਤ ਦਿੰਦੇ ਹੋਏ ਕੋਵਿਡ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਵਿੱਚ ਵਰਦਾਨ ਸਾਬਤ ਹੋਈ। ‘ਈ-ਸੰਜੀਵਨੀ’ ਨੂੰ ਹੁਣ ਤੱਕ 23 ਰਾਜਾਂ ਦੁਆਰਾ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਹੋਰ ਰਾਜ ਇਸ ਨੂੰ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹਨ।
ਇਸ ਪਲੈਟਫਾਰਮ ਰਾਹੀਂ ਦਿੱਤੀਆਂ ਜਾ ਰਹੀਆਂ ਈ-ਸਿਹਤ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਚੋਟੀ ਦੇ ਪੰਜ ਰਾਜ ਤਮਿਲ ਨਾਡੂ (56346), ਉੱਤਰ ਪ੍ਰਦੇਸ਼ (33325), ਆਂਧਰ ਪ੍ਰਦੇਸ਼ (29400), ਹਿਮਾਚਲ ਪ੍ਰਦੇਸ਼ (26535) ਅਤੇ ਕੇਰਲ (21433) ਸ਼ਾਮਲ ਹਨ। ਆਂਧਰ ਪ੍ਰਦੇਸ਼ ਨੇ 25,478 ਟੈਲੀ ਸਲਾਹ-ਮਸ਼ਵਰਿਆਂ ਦੇ ਨਾਲ ਸਭ ਤੋਂ ਵੱਧ ਐੱਚਡਬਲਿਊਸੀ ਮੈਡੀਕਲ ਕਾਲਜ ਇੰਟਰੈਕਸ਼ਨਾਂ ਕੀਤੀਆਂ ਹਨ ਜਦੋਂ ਕਿ ਤਮਿਲ ਨਾਡੂ ਨੇ 56,346 ਸਲਾਹ-ਮਸ਼ਵਰਿਆਂ ਦੇ ਨਾਲ ਓਪੀਡੀ ਸੇਵਾਵਾਂ ਵਿੱਚ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ।
****
ਐੱਮਵੀ
(Release ID: 1646994)
Visitor Counter : 239
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu