ਰੱਖਿਆ ਮੰਤਰਾਲਾ

ਗੋਆ ਦੇ ਨੇਵਲ ਵਾਰ ਕਾਲਜ ਵਿੱਚ 33ਵਾਂ ਨੇਵਲ ਹਾਇਰ ਕਮਾਂਡ ਕੋਰਸ ਸ਼ੁਰੂ

Posted On: 18 AUG 2020 6:24PM by PIB Chandigarh

ਨੇਵਲ ਹਾਇਰ ਕਮਾਂਡ ਕੋਰਸ-33 ਦਾ ਉਦਘਾਟਨ ਸ਼੍ਰੀ ਸੁਹਾਸ ਪੇਡਨੇਕਰ, ਮਾਣਯੋਗ ਵਾਈਸ ਚਾਂਸਲਰ, ਮੁੰਬਈ ਯੂਨੀਵਰਸਿਟੀ ਨੇ 17 ਅਗਸਤ 20 ਨੂੰ ਕੀਤਾ। ਉਨ੍ਹਾਂ ਨੇਵਲ ਵਾਰ ਕਾਲਜ (ਐੱਨਡਬਲਿਊਸੀ), ਗੋਆ ਦੁਆਰਾ ਔਨਲਾਈਨ ਫਾਰਮੈਟ ਨੂੰ ਅਪਣਾਉਣ ਅਤੇ ਅਕਾਦਮਿਕ ਤੇ ਸੈਨਿਕ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇੰਡੀਅਨ ਨੇਵੀ ਦਾ 37 ਹਫਤਿਆਂ ਦਾ ਪ੍ਰਮੁੱਖ ਕਿੱਤਾਮੁਖੀ ਸੈਨਿਕ ਸਿੱਖਿਆ ਪ੍ਰੋਗਰਾਮ, ਜੋ ਹਰ ਸਾਲ ਨੇਵਲ ਵਾਰ ਕਾਲਜ (ਐੱਨਡਬਲਿਊਸੀ) ਵਿਖੇ ਕਰਵਾਇਆ ਜਾਂਦਾ ਹੈ, ਵਿੱਚ ਸਮੁੰਦਰੀ ਰਣਨੀਤੀ, ਜਲ ਸੈਨਾ ਅਤੇ ਸਾਂਝੇ ਅਪ੍ਰੇਸ਼ਨਾਂ ਅਤੇ ਪਰਿਵਰਤਨ ਦੇ ਮੁੱਦਿਆਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ। ਵਾਈਸ ਐਡਮਿਰਲ ਏਕੇ ਚਾਵਲਾ, ਪੀਵੀਐੱਸਐੱਮ, ਏਵੀਐੱਸਐੱਮ, ਐੱਨਐੱਮ, ਵੀਐੱਸਐੱਮ, ਏਡੀਸੀ, ਫਲੈਗ ਆਫ਼ਿਸਰ ਕਮਾਂਡਿੰਗ-ਇਨ-ਚੀਫ਼, ਦੱਖਣੀ ਨੇਵਲ ਕਮਾਂਡ, ਨੇ ਆਪਣੇ ਵੀਡੀਓ ਲਿੰਕ ਤੇ ਕੋਰਸ ਦੇ ਭਾਗੀਦਾਰਾਂ ਨੂੰ ਦਿੱਤੇ ਕੁੰਜੀਵਤ ਭਾਸ਼ਣ ਵਿੱਚ ਸਿਰਜਣਾਤਮਕ ਸਿਖਲਾਈ ਰਾਹੀਂ ਕਿੱਤਾਮੁਖੀ ਉਤਕ੍ਰਿਸ਼ਟਤਾ ਪ੍ਰਾਪਤ ਕਰਨ 'ਤੇ ਜ਼ੋਰ ਦਿੱਤਾ। ਰੀਅਰ ਐਡਮਿਰਲ ਸੰਜੈ ਜੇ ਸਿੰਘ, ਏਵੀਐੱਸਐੱਮ, ਵੀਐੱਸਐੱਮ, ਕਮਾਂਡੈਂਟ, ਨੇਵਲ ਵਾਰ ਕਾਲਜ, ਨੇ ਕੋਰਸ ਦੇ ਭਾਗੀਦਾਰਾਂ ਦਾ ਸੁਆਗਤ ਕੀਤਾ ਅਤੇ ਐੱਨਡਬਲਿਊਸੀ ਵਿਖੇ ਅਕਾਦਮਿਕ ਕਠੋਰਤਾ ਅਤੇ ਬੋਧਿਕ ਪੂੰਜੀ ਦੇ ਉਤਪਾਦਨ ਦੇ ਉੱਚੇ ਮਿਆਰਾਂ ਬਾਰੇ ਦੱਸਿਆ। 

 

 

35 ਭਾਗੀਦਾਰਾਂ ਦੀ ਸੰਖਿਆ ਵਾਲੇ ਕੋਰਸ ਵਿੱਚ ਭਾਰਤੀ ਜਲ ਸੈਨਾ ਦੇ 21 ਕੈਪਟਨ, ਭਾਰਤੀ ਥਲ ਸੈਨਾ ਦੇ ਸੱਤ ਕਰਨਲ, ਭਾਰਤੀ ਹਵਾਈ ਸੈਨਾ ਦੇ ਪੰਜ ਗਰੁੱਪ ਕੈਪਟਨ ਅਤੇ ਕੋਸਟ ਗਾਰਡ ਦੇ ਦੋ ਕਮਾਂਡੈਂਟ ਸ਼ਾਮਲ ਹਨ। ਕੋਰਸ ਦੇ ਪਾਠਕ੍ਰਮ ਦਾ ਉਦੇਸ਼ ਸਮੁਦਰੀ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਹੁਨਰ ਨੂੰ ਖੋਜ ਕਾਰਜ ਅਤੇ ਆਲੋਚਨਾਤਮਕ ਸੋਚ ਦੀ ਸਖਤ ਸ਼ਾਸਨ ਪ੍ਰਣਾਲੀ ਰਾਹੀਂ ਬੌਧਿਕ ਖੋਜ ਨੂੰ ਉਤਸ਼ਾਹਿਤ ਕਰਨਾ ਹੈ। ਜੁਆਇੰਟਸ਼ਿਪ ਨੂੰ ਉਤਸ਼ਾਹਿਤ ਕਰਨ ਲਈ, ਅਧਿਕਾਰੀ ਮਾਹੂ ਦੇ ਆਰਮੀ ਵਾਰ ਕਾਲਜ ਵਿਖੇ ਪੰਜ ਹਫ਼ਤਿਆਂ ਦੇ ਜੁਆਇੰਟ ਅਪ੍ਰੇਸ਼ਨਸ   ਕੈਪਸੂਲ ਵਿੱਚ ਵੀ ਹਿੱਸਾ ਲੈਂਦੇ ਹਨ।  ਯੋਗ ਕੋਰਸ ਭਾਗੀਦਾਰਾਂ ਨੂੰ ਕੋਰਸ ਪੂਰਾ ਹੋਣ 'ਤੇ ਮੁੰਬਈ ਯੂਨੀਵਰਸਿਟੀ ਤੋਂ 'ਡਿਫੈਂਸ ਐਂਡ ਸਟ੍ਰੈਟੇਜਿਕ ਸਟਡੀਜ਼' ਵਿੱਚ ਐੱਮ ਫਿਲ ਦੀ ਡਿਗਰੀ ਪ੍ਰਦਾਨ ਕੀਤੀ ਜਾਂਦੀ ਹੈ।

 

*****

 

 

ਐੱਸਡਬਲਿਊ/ਐੱਮਕੇ/ਵੀਐੱਮ/ਐੱਮਐੱਸ


(Release ID: 1646868) Visitor Counter : 154