ਰੱਖਿਆ ਮੰਤਰਾਲਾ

ਕਰਟਨ ਰੇਜ਼ਰ : ਨੇਵਲ ਕਮਾਂਡਰਾਂ ਦੀ ਕਾਨਫਰੰਸ 2020

Posted On: 18 AUG 2020 6:21PM by PIB Chandigarh

ਜਲ ਸੈਨਾ ਦੇ ਕਮਾਂਡਰਾਂ ਦੀ ਸਾਲ 2020 ਦੀ ਕਾਨਫਰੰਸ ਨਵੀਂ ਦਿੱਲੀ ਵਿਖੇ 19 ਤੋਂ 21 ਅਗਸਤ 2020 ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਕਾਨਫਰੰਸ, ਜਲ ਸੈਨਾ ਕਮਾਂਡਰਾਂ ਦਰਮਿਆਨ ਗੱਲਬਾਤ ਲਈ ਸਿਖਰਲੇ ਪੱਧਰ ਦਾ ਸਮਾਗਮ ਹੈ। ਕਮਾਂਡਰ-ਇਨ-ਚੀਫ ਦੇ ਨਾਲ ਨੇਵਲ ਸਟਾਫ ਚੀਫ, ਸਾਲ ਦੇ ਦੌਰਾਨ ਕੀਤੇ ਗਏ ਮੁੱਖ ਅਪ੍ਰੇਸ਼ਨਲ, ਮਟੀਰੀਅਲ, ਲੌਜਿਸਟਿਕਸ, ਮਾਨਵ ਸੰਸਾਧਨ, ਟ੍ਰੇਨਿੰਗ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਦੀ ਸਮੀਖਿਆ ਕਰਨਗੇ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਤੇ ਚਰਚਾ ਕਰਨਗੇ।

ਕਾਨਫ਼ਰੰਸ, ਸਾਡੀਆਂ ਉੱਤਰੀ ਸਰਹੱਦਾਂ 'ਤੇ ਵਾਪਰੀਆਂ ਹਾਲ ਦੀਆਂ ਘਟਨਾਵਾਂ ਦੇ ਪਿਛੋਕੜ ਅਤੇ ਇਸ ਦੇ ਨਾਲ ਹੀ ਕੋਵਿਡ-19 ਕਾਰਨ ਪੈਦਾ ਹੋਈਆਂ ਬੇਮਿਸਾਲ ਚੁਣੌਤੀਆਂ ਕਾਰਨ ਵਧੇਰੇ ਮੱਹਤਵਪੂਰਨ ਹੋ ਗਈ ਹੈ ਅਤੇ ਜਲ ਸੈਨਾ ਦੀ ਉਚੇਰੀ ਲੀਡਰਸ਼ਿਪ ਨੂੰ ਮਹਾਮਾਰੀ ਕਾਰਨ ਸਥਾਪਿਤ ਨਿਊ ਨਾਰਮਲ ਦੇ ਦਾਇਰੇ ਅੰਦਰ ਰਹਿੰਦਿਆਂ, ਅਪ੍ਰੇਸ਼ਨਾਂ, ਅਸਾਸਿਆਂ ਦੀ ਸਾਂਭ-ਸੰਭਾਲ਼, ਖਰੀਦ ਦੇ ਮੁੱਦਿਆਂ, ਬੁਨਿਆਦੀ ਢਾਂਚਾ ਵਿਕਾਸ, ਮਾਨਵ ਸੰਸਾਧਨ ਪ੍ਰਬੰਧਨ ਆਦਿ 'ਤੇ ਚਰਚਾ ਲਈ ਮੰਚ ਉਪਲਬਧ ਕਰਾਵੇਗੀ।   

ਮਾਣਯੋਗ ਰੱਖਿਆ ਮੰਤਰੀ, ਉਦਘਾਟਨ ਵਾਲੇ ਦਿਨ ਜਲ ਸੈਨਾ ਦੇ ਕਮਾਂਡਰਾਂ ਨੂੰ ਸੰਬੋਧਨ ਕਰਨਗੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। ਕਾਨਫਰੰਸ ਜਲ ਸੈਨਾ ਕਮਾਂਡਰਾਂ ਦੀ ਦੂਜੇ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਮੰਚ ਵੀ ਹੈ।

ਸੈਨਿਕ ਮਾਮਲੇ ਵਿਭਾਗ (ਡੀਐੱਮਏ) ਅਤੇ ਚੀਫ ਆਵ੍ ਡਿਫੈਂਸ ਸਟਾਫ (ਸੀਡੀਐੱਸ) ਦੇ ਗਠਨ ਤੋਂ ਬਾਅਦ ਜਲ ਸੈਨਾ ਕਮਾਂਡਰਾਂ ਦੀ ਇਹ ਪਹਿਲੀ ਕਾਨਫਰੰਸ ਹੈ। ਕਾਨਫਰੰਸ ਵਿੱਚ ਸਾਂਝੇ ਯੋਜਨਾਬੰਦੀ ਢਾਂਚੇ, ਤਿੰਨੇ ਸੇਵਾਵਾਂ ਦਾ ਸਹਿਯੋਗ ਅਤੇ ਅਪਰੇਸ਼ਨਲ ਤਿਆਰੀ, ਕਾਰਜਕੁਸ਼ਲਤਾ ਵਿੱਚ ਸੁਧਾਰ ਲਈ ਭਾਰਤੀ ਜਲ ਸੈਨਾ ਵਿੱਚ ਹੀ ਫੰਕਸ਼ਨਲ ਪੁਨਰਗਠਨ ਦੇ ਢੰਗ ਤਰੀਕਿਆਂ ਤੇ ਵੀ ਚਰਚਾ ਕੀਤੀ ਜਾਵੇਗੀ

ਪ੍ਰਧਾਨ ਮੰਤਰੀ ਦੇ ਸਾਗਰ (ਖੇਤਰ ਵਿੱਚ ਸਾਰਿਆਂ ਦੀ ਸੁੱਰਖਿਆ ਤੇ ਵਿਕਾਸ) (SAGAR -Security and Growth for All in the Region) ਦੇ ਵਿਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ, ਕਮਾਂਡਰ ਇੰਡੋ-ਪੈਸੀਫਿਕ ਵਿੱਚ ਸੁਰੱਖਿਆ ਦੀਆਂ ਹੋਰ ਵੱਡੀਆਂ ਜਰੂਰਤਾਂ ਉੱਤੇ ਵੀ ਚਰਚਾ ਕਰਨਗੇ।

 

****

 

ਵੀਐੱਮ/ਐੱਮਐੱਸ                                               



(Release ID: 1646866) Visitor Counter : 184