ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇੱਕ ਦਿਨ ’ਚ ਲਗਭਗ 9 ਲੱਖ ਟੈਸਟ ਕਰਕੇ ਨਵਾਂ ਰਿਕਾਰਡ ਬਣਾਇਆ

ਇੱਕ ਦਿਨ ’ਚ ਉੱਚਤਮ ਰਿਕਾਰਡ ਸੰਖਿਆ ਵਿੱਚ 57,584 ਲੋਕ ਠੀਕ ਹੋਏ

ਐਕਟਿਵ ਕੇਸਾਂ ਦੇ ਮੁਕਾਬਲੇ ਕੁੱਲ ਠੀਕ ਹੋਣ ਵਾਲਿਆਂ ਦੀ ਸੰਖਿਆ 13 ਲੱਖ ਤੋਂ ਵੀ ਟੱਪੀ

Posted On: 18 AUG 2020 1:21PM by PIB Chandigarh

ਭਾਰਤ ਨੇ ਇੱਕ ਦਿਨ ਵਿੱਚ ਕੀਤੇ ਜਾਣ ਵਾਲੇ ਕੋਵਿਡ–19 ਟੈਸਟਾਂ ਦਾ ਇੱਕ ਹੋਰ ਰਿਕਾਰਡ ਕਾਇਮ ਕੀਤਾ ਹੈ। ਇੱਕੋ ਦਿਨ ਵਿੱਚ ਲਗਭਗ 9 ਲੱਖ (8,99,864) ਟੈਸਟ ਕੀਤੇ ਗਏ ਹਨ, ਜੋ ਹੁਣ ਤੱਕ ਇੱਕੋ ਦਿਨ ਵਿੱਚ ਕੀਤੇ ਟੈਸਟਾਂ ਦਾ ਸਭ ਤੋਂ ਉਚੇਰਾ ਅੰਕੜਾ ਹੈ। ਇਸ ਨਾਲ ਕੁੱਲ ਟੈਸਟਾਂ ਦੀ ਸੰਖਿਆ ਹੁਣ ਵਧ ਕੇ 3,09,41,264 ਹੋ ਗਈ ਹੈ।

 

ਇੰਨੇ ਵੱਡੇ ਪੱਧਰ ਉੱਤੇ ਟੈਸਟਿੰਗ ਦੇ ਬਾਵਜੂਦ ਪਾਜ਼ਿਟਿਵਿਟੀ ਦਰ ਘੱਟ ਰਹੀ ਹੈ ਜੋ ਕਿ 8.81% ਹੈ, ਜਦ ਕਿ ਇਸ ਦੇ ਮੁਕਾਬਲੇ ਪਿਛਲੇ ਹਫ਼ਤੇ ਰਾਸ਼ਟਰੀ ਔਸਤ 8.84% ਸੀ।

 

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 57,584 ਵਿਅਕਤੀ ਠੀਕ ਹੋਏ ਹਨ ਜੋ ਕਿ ਇੱਕੋ ਦਿਨ ਚ ਸਭ ਤੋਂ ਵੱਧ ਸਿਹਤਯਾਬੀਆਂ ਦਾ ਰਿਕਾਰਡ ਵੀ ਹੈ। ਇਹ ਸੰਖਿਆ ਇਸੇ ਸਮੇਂ ਦੌਰਾਨ ਪੁਸ਼ਟੀ ਹੋਏ ਮਾਮਲਿਆਂ (55,079) ਤੋਂ ਵੱਧ ਹੈ। ਹੁਣ ਵਧੇਰੇ ਮਰੀਜ਼ ਠੀਕ ਹੋ ਰਹੇ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੇ ਘਰਾਂ ਵਿੱਚ ਏਕਾਂਤਵਾਸ (ਮਾਮੂਲੀ ਤੇ ਦਰਮਿਆਨੇ ਲੱਛਣਾਂ ਵਾਲੇ ਮਾਮਲਿਆਂ ਚ) ਤੋਂ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਹੁਣ ਤੱਕ ਠੀਕ ਹੋਏ ਕੁੱਲ ਵਿਅਕਤੀਆਂ ਦੀ ਸੰਖਿਆ 19 ਲੱਖ ਤੋਂ ਵੀ ਵਧ ਗਈ ਹੈ (19,77,779)। ਠੀਕ ਹੋਏ ਮਰੀਜ਼ਾਂ ਤੇ ਐਕਟਿਵ ਕੇਸਾਂ ਵਿਚਲਾ ਇਹ ਵਰਕ ਅੱਜ 13 ਲੱਖ ਤੋਂ ਵੀ ਅਗਾਂਹ (13,04,613) ਚਲਾ ਗਿਆ ਹੈ।

 

ਔਸਤਨ ਰੋਜ਼ਾਨਾ ਸਿਹਤਯਾਬੀਆਂ ਵਿੱਚ ਨਿਰੰਤਰ ਵਾਧੇ ਕਾਰਣ ਭਾਰਤ ਦੀ ਸਿਹਤਯਾਬੀ ਦਰ 73.18% ਨੂੰ ਛੋਹ ਰਹੀ ਹੈ ਅਤੇ ਕੇਸ ਮੌਤ ਦਰ ਘੱਟ (1.92%) ਹੈ। ਕੇਂਦਰ ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਇਕਜੁੱਟ ਹੋ ਕੇ ਕੇਂਦ੍ਰਿਤ ਤਰੀਕੇ ਨਾਲ ਕੇਂਦਰ ਸਰਕਾਰ ਦੀ ਟੈਸਟ, ਟ੍ਰੈਕ, ਟ੍ਰੀਟ ਰਣਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੀਤੇ ਜਤਨਾਂ ਦੇ ਨਤੀਜੇ ਵਜੋਂ, 30 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰੀ ਔਸਤ ਨਾਲੋਂ ਘੱਟ ਕੇਸ ਮੌਤ ਦਰ ਰਿਪੋਰਟ ਕਰ ਰਹੇ ਹਨ। ਤੇਜ਼ਰਫ਼ਤਾਰ ਨਾਲ ਟੈਸਟਿੰਗ ਕਾਰਨ ਪਾਜ਼ਿਟਿਵ ਮਾਮਲਿਆਂ ਦੀ ਛੇਤੀ ਸ਼ਨਾਖ਼ਤ ਹੋ ਰਹੀ ਹੈ ਤੇ ਉਨ੍ਹਾਂ ਨੂੰ ਏਕਾਂਤਵਾਸ ਵਿੱਚ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਕਾਰਜਕੁਸ਼ਲ ਕਲੀਨਿਕਲ ਇਲਾਜ ਨੇ ਮੌਤ ਘੱਟ ਰੱਖਣਾ ਯਕੀਨੀ ਬਣਾਇਆ ਹੈ।

 

30 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕੇਸ ਮੌਤ ਦਰ ਰਾਸ਼ਟਰੀ ਔਸਤ ਤੋਂ ਘੱਟ ਹੈ

Image

 

ਦੇਸ਼ ਦਾ ਅਸਲ ਕੇਸ ਲੋਡ ਭਾਵ ਸਰਗਰਮ ਕੇਸ (6,73,166) ਹੈ, ਜੋ ਕੁੱਲ ਪਾਜ਼ਿਟਿਵ ਮਾਮਲਿਆਂ ਦਾ ਸਿਰਫ਼ 24.91% ਹੈ। ਇਹ ਅੰਕੜਾ ਸਥਿਰਤਾ ਨਾਲ ਘਟਦਾ ਜਾਂਦਾ ਵੀ ਵਿਖਾਈ ਦੇ ਰਿਹਾ ਹੈ।

 

ਡਾਇਓਗਨੌਸਟਿਕ ਲੈਬੋਰੇਟਰੀਆਂ ਦੇ ਵਧਦੇ ਜਾ ਰਹੇ ਰਾਸ਼ਟਰੀ ਨੈੱਟਵਰਕ ਕਾਰਣ ਹੀ ਦੇਸ਼ ਵਿੱਚ ਟੈਸਟਾਂ ਦੀ ਵੱਧ ਸੰਖਿਆ ਯਕੀਨੀ ਹੋਈ ਹੈ। ਅੱਜ ਦੀ ਤਰੀਕ ਵਿੱਚ 1,476 ਲੈਬੋਰੇਟਰੀਆਂ ਅਪਰੇਸ਼ਨਲ ਹਨ; ਜਿਨ੍ਹਾਂ ਵਿੱਚੋਂ 971 ਲੈਬੋਰੇਟਰੀਆਂ ਸਰਕਾਰੀ ਖੇਤਰ ਵਿੱਚ ਹਨ ਤੇ 505 ਪ੍ਰਾਈਵੇਟ ਲੈਬਸ ਹਨ। ਇਨ੍ਹਾਂ ਵਿੱਚ ਇਹ ਸ਼ਾਮਲ ਹਨ:

 

ਰੀਅਲਟਾਈਮ RT PCR ਅਧਾਰਿਤ ਟੈਸਟਿੰਗ ਲੈਬਸ: 755 (ਸਰਕਾਰੀ: 450 + ਨਿਜੀ 305)

ਟਰੂਨੈਟ ਅਧਾਰਿਤ ਟੈਸਟਿੰਗ ਲੈਬਸ: 604 (ਸਰਕਾਰੀ: 487 + ਨਿਜੀ: 117)

ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਲੈਬਸ: 117 (ਸਰਕਾਰੀ: 34 + ਨਿਜੀ: 83)

 

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

 

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

****

 

ਐੱਮਵੀ/ਐੱਸਜੇ(Release ID: 1646795) Visitor Counter : 185