ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਉੱਘੇ ਕਲਾਸੀਕਲ ਗਾਇਕ ਪੰਡਿਤ ਜਸਰਾਜ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ

"ਸੰਗੀਤ ਮਾਰਤੰਡ ਪੰਡਿਤ ਜਸਰਾਜ ਜੀ ਇੱਕ ਸ਼ਾਨਦਾਰ ਕਲਾਕਾਰ ਸਨ ਜਿਨ੍ਹਾਂ ਨੇ ਆਪਣੀ ਜਾਦੂਈ ਆਵਾਜ਼ ਨਾਲ ਭਾਰਤੀ ਕਲਾਸੀਕਲ ਸੰਗੀਤ ਨੂੰ ਸਮ੍ਰਿੱਧ ਕੀਤਾ"

"ਪੰਡਿਤ ਜਸਰਾਜ ਜੀ ਦਾ ਅਕਾਲ ਚਲਾਣਾ ਵਿਅਕਤੀਗਤ ਹਾਨੀ ਦੇ ਸਮਾਨ ਹੈ"


"ਪੰਡਿਤ ਜਸਰਾਜ ਜੀ ਆਪਣੀਆਂ ਅਦੁੱਤੀ ਰਚਨਾਵਾਂ ਜ਼ਰੀਏ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ"

Posted On: 17 AUG 2020 8:32PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਉੱਘੇ ਕਲਾਸੀਕਲ ਗਾਇਕ ਪੰਡਿਤ ਜਸਰਾਜ ਦੇ ਅਕਾਲ ਚਲਾਣੇ ਤੇ ਗਹਿਰਾ ਦੁਖ ਪ੍ਰਗਟਾਇਆ ਹੈ। ਇੱਕ ਟਵੀਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਗੀਤ ਮਾਰਤੰਡ ਪੰਡਿਤ ਜਸਰਾਜ ਜੀ ਇੱਕ ਸ਼ਾਨਦਾਰ ਕਲਾਕਾਰ ਸਨ ਜਿਨ੍ਹਾਂ ਨੇ ਆਪਣੀ ਜਾਦੂਈ ਆਵਾਜ਼ ਨਾਲ ਭਾਰਤੀ ਸ਼ਾਸਤਰੀ ਸੰਗੀਤ ਨੂੰ ਸਮ੍ਰਿੱਧ ਕੀਤਾ। ਉਨ੍ਹਾਂ ਦਾ ਅਕਾਲ ਚਲਾਣਾ ਵਿਅਕਤੀਗਤ ਹਾਨੀ ਦੇ ਸਮਾਨ ਹੈ। ਉਹ ਆਪਣੀਆਂ ਅਦੁੱਤੀ ਰਚਨਾਵਾਂ ਰਾਹੀਂ ਸਾਡੇ ਦਿਲਾਂ ਵਿੱਚ ਰਹਿਣਗੇ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸ਼ੋਕ ਸੰਵੇਦਨਾ। ਓਮ ਸ਼ਾਂਤੀ"। 

 

 

ਪੰਡਿਤ ਜਸਰਾਜ ਭਾਰਤੀ ਸ਼ਾਸਤਰੀ ਸੰਗੀਤ ਦੇ ਸੱਭ ਤੋਂ ਪ੍ਰਮੁੱਖ ਗਾਇਕਾਂ ਵਿੱਚੋਂ ਇੱਕ ਸੀ। ਸਾਲ 2000 ਵਿੱਚ ਪੰਡਿਤ ਜਸਰਾਜ ਨੂੰ ਭਾਰਤ ਦੇ ਦੂਜੇ ਸੱਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

 

https://twitter.com/AmitShah/status/1295355497558679552

 

*****

 

ਐੱਨਡਬਲਿਊ/ਆਰਕੇ/ਪੀਕੇ/ਐੱਸਐੱਸ/ਡੀਡੀਡੀ



(Release ID: 1646575) Visitor Counter : 106