ਘੱਟ ਗਿਣਤੀ ਮਾਮਲੇ ਮੰਤਰਾਲਾ
ਮੁਖਤਾਰ ਅੱਬਾਸ ਨਕਵੀ : “ਭਾਰਤ ਲਈ ਕੋਰੋਨਾ ਕਾਲ, “ਸੇਵਾ, ਸੰਯਮ ਅਤੇ ਸੰਕਲਪ” ਦਾ ਸਕਾਰਾਤਮਕ ਸਮਾਂ ਸਾਬਤ ਹੋਇਆ ਹੈ ਜੋ ਕਿ ਪੂਰੇ ਵਿਸ਼ਵ ਦੀ ਮਾਨਵਤਾ ਲਈ ਇੱਕ ਉਦਾਹਰਣ ਬਣਿਆ ਹੈ”
ਮੰਤਰਾਲੇ ਤਹਿਤ ਐੱਨਐੱਮਡੀਐੱਫਸੀ ਦੁਆਰਾ ਸੀਐੱਸਆਰ ਤਹਿਤ ਹੋਲੀ ਫੈਮਿਲੀ ਹਸਪਤਾਲ, ਨਵੀਂ ਦਿੱਲੀ ਨੂੰ ਦਿੱਤੀ ਮੋਬਾਈਲ ਕਲੀਨਿਕ ਰਵਾਨਾ ਕੀਤੀ
ਇਹ ਐਮਰਜੈਂਸੀ ਮਲਟੀ ਪੈਰਾ ਮੌਨੀਟਰ, ਆਕਸੀਜਨ ਸੁਵਿਧਾ ਅਤੇ ਆਟੋ ਲੋਡਿੰਗ ਸਟ੍ਰੈਚਰ ਨਾਲ ਲੈਸ ਹੈ ਜੋ ਕਿਸੇ ਵੀ ਐਮਰਜੈਂਸੀ ਰੋਗੀ ਲਈ ਅਤਿ ਜ਼ਰੂਰੀ ਜੀਵਨ ਰੱਖਿਆ ਸੁਵਿਧਾ ਮੰਨੀ ਜਾਂਦੀ ਹੈ
ਮੁਖਤਾਰ ਅੱਬਾਸ ਨਕਵੀ : “ਘੱਟਗਿਣਤੀ ਮਾਮਲੇ ਮੰਤਰਾਲੇ ਦੇ ਕੌਸ਼ਲ ਵਿਕਾਸ ਪ੍ਰੋਗਰਾਮ ਤਹਿਤ ਟ੍ਰੇਨਿੰਗ ਪ੍ਰਾਪਤ 1500 ਤੋਂ ਜ਼ਿਆਦਾ ਹੈਲਥ ਕੇਅਰ ਸਹਾਇਕ, ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਲਗੇ ਹੋਏ ਹਨ”
ਸ਼੍ਰੀ ਨਕਵੀ : “ਦੇਸ਼ ਭਰ ਵਿੱਚ 16 ਹੱਜ ਹਾਊਸ ਕੁਆਰੰਟੀਨ ਅਤੇ ਆਈਸੋਲੇਸ਼ਨ ਸੁਵਿਧਾ ਲਈ ਵੱਖ-ਵੱਖ ਰਾਜ ਸਰਕਾਰਾਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਦਾ ਰਾਜ ਸਰਕਾਰਾਂ ਜ਼ਰੂਰਤ ਅਨੁਸਾਰ ਇਸਤੇਮਾਲ ਕਰ ਰਹੀਆਂ ਹਨ”
Posted On:
17 AUG 2020 11:47AM by PIB Chandigarh
ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਕਿਹਾ ਕਿ ਭਾਰਤ ਲਈ ਕੋਰੋਨਾ ਕਾਲ, “ਸੇਵਾ, ਸੰਜਮ ਅਤੇ ਸੰਕਲਪ” ਦਾ ਸਕਾਰਾਤਮਕ ਸਮਾਂ ਸਾਬਤ ਹੋਇਆ ਹੈ ਜੋ ਕਿ ਪੂਰੇ ਵਿਸ਼ਵ ਦੀ ਮਾਨਵਤਾ ਲਈ ਇੱਕ ਉਦਾਹਰਣ ਬਣਿਆ ਹੈ।
ਘੱਟਗਿਣਤੀ ਮਾਮਲੇ ਮੰਤਰਾਲੇ ਦੇ ਰਾਸ਼ਟਰੀ ਘੱਟਗਿਣਤੀ ਵਿਕਾਸ ਤੇ ਵਿੱਤ ਨਿਗਮ (ਐੱਨਐੱਮਡੀਐੱਫਸੀ) ਦੁਆਰਾ ਨਵੀਂ ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਨੂੰ ਦਿੱਤੀਆਂ ਗਈਆਂ ਸਾਰੀਆਂ ਸਿਹਤ ਸੁਵਿਧਾਵਾਂ ਨਾਲ ਲੈਸ, ਅਤਿਆਧੁਨਿਕ ਮੋਬਾਈਲ ਕਲੀਨਿਕ ਨੂੰ ਹਰੀ ਝੰਡੀ ਦਿਖਾਉਣ ਦੇ ਅਵਸਰ ’ਤੇ ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਲੋਕਾਂ ਦੀ ਜ਼ਿੰਦਗੀ ਵਿੱਚ ਪਰਿਵਰਤਨ, ਕਾਰਜ ਸੱਭਿਆਚਾਰ ਵਿੱਚ ਬਦਲਾਅ ਅਤੇ ਦੇਸ਼ ਤੇ ਸਮਾਜ ਵੱਲ ਜ਼ਿੰਮੇਦਾਰੀ ਪ੍ਰਤੀ ਨਵੀਂ ਊਰਜਾ ਪੈਦਾ ਹੋਈ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਲੋਕਾਂ ਦੇ ਸਕਾਰਾਤਮਕ ਸੰਕਲਪ ਅਤੇ ਸਰਕਾਰ ਦੀ ਮਜ਼ਬੂਤ ਇੱਛਾ ਸ਼ਕਤੀ ਦਾ ਨਤੀਜਾ ਰਿਹਾ ਕਿ ਭਾਰਤ, ਸਿਹਤ ਦੇ ਖੇਤਰ ਵਿੱਚ ਆਤਮਨਿਰਭਰਤਾ ਦੇ ਪਾਏਦਾਨ ’ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਐੱਨ-95 ਮਾਸਕ, ਪੀਪੀਈ, ਵੈਂਟੀਲੇਟਰ ਅਤੇ ਹੋਰ ਸਿਹਤ ਸਬੰਧੀ ਚੀਜ਼ਾਂ ਦੇ ਉਤਪਾਦਨ ਵਿੱਚ ਭਾਰਤ ਆਤਮਨਿਰਭਰ ਵੀ ਬਣਿਆ ਅਤੇ ਦੂਜੇ ਦੇਸ਼ਾਂ ਦੀ ਵੀ ਮਦਦ ਕੀਤੀ। ਅੱਜ ਸਮਰਪਿਤ ਕੋਰੋਨਾ ਹਸਪਤਾਲਾਂ ਦੀ ਸੰਖਿਆ 1054 ਹੋ ਗਈ ਹੈ।
ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਦੇ ਸਮੇਂ ਸਾਡੇ ਦੇਸ਼ ਵਿੱਚ ਸਿਰਫ਼ ਇੱਕ ਟੈਸਟਿੰਗ ਲੈਬ ਸੀ, ਅੱਜ 1400 ਲੈਬਾਂ ਦਾ ਨੈੱਟਵਰਕ ਹੈ। ਜਦੋਂ ਕੋਰੋਨਾ ਦਾ ਸੰਕਟ ਆਇਆ ਤਾਂ ਇੱਕ ਦਿਨ ਵਿੱਚ ਸਿਰਫ਼ 300 ਟੈਸਟ ਹੁੰਦੇ ਸਨ, ਅੱਜ ਹਰ ਦਿਨ 7 ਲੱਖ ਤੋਂ ਜ਼ਿਆਦਾ ਟੈਸਟ ਹੋ ਰਹੇ ਹਨ। ਹਰੇਕ ਭਾਰਤੀ ਨੂੰ ਹੈਲਥ ਆਈਡੀ ਦੇਣ ਲਈ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਕੇਅਰ ਵਿਵਸਥਾ ਹੈ। ਸਿਹਤ ਦੇ ਖੇਤਰ ਵਿੱਚ ਇਹ ਇੱਕ ਕ੍ਰਾਂਤੀਕਾਰੀ ਕਦਮ ਹੈ। ਲੋਕਾਂ ਦੇ ਹਰ ਟੈਸਟ, ਹਰ ਬਿਮਾਰੀ, ਕਿਹੜੇ ਡਾਕਟਰ ਨੇ ਕਿਹੜੀ ਦਵਾਈ ਦਿੱਤੀ, ਕਦੋਂ ਦਿੱਤੀ, ਰਿਪੋਰਟਾਂ ਕੀ ਸਨ, ਇਹ ਸਾਰੀ ਜਾਣਕਾਰੀ ਇਸੇ ਇੱਕ ਹੈਲਥ ਆਈਡੀ ਵਿੱਚ ਹੋਵੇਗੀ।
ਸ਼੍ਰੀ ਨਕਵੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਯੋਜਨਾ “ਮੋਦੀ ਕੇਅਰ” ਨੇ ਲੋਕਾਂ ਦੀ ਸਿਹਤ ਦੀ ਗਰੰਟੀ ਦਿੱਤੀ, ਹੈਲਥ ਕੇਅਰ ਖੇਤਰ ਵਿੱਚ ਪਿਛਲੇ 6 ਵਰ੍ਹਿਆਂ ਵਿੱਚ ਸਰਕਾਰ ਦੇ ਪ੍ਰਯਤਨਾਂ ਦਾ ਨਤੀਜਾ ਹੈ ਕਿ ਇੰਨ੍ਹੀ ਵੱਡੀ ਆਬਾਦੀ ਵਾਲੇ ਦੇਸ਼ ਵਿੱਚ ਕੋਰੋਨਾ ਸੰਕਟ ਦੇ ਵੱਡੇ ਪ੍ਰਭਾਵ ਨੂੰ ਰੋਕਿਆ ਜਾ ਸਕਿਆ। ਦੇਸ਼ ਵਿੱਚ 22 ਨਵੇਂ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨਾਂ (ਏਮਸ-AIIMS), 157 ਨਵੇਂ ਮੈਡੀਕਲ ਕਾਲਜਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਐੱਮਬੀਬੀਐੱਸ ਅਤੇ ਐੱਮਡੀ ਵਿੱਚ 45 ਹਜ਼ਾਰ ਤੋਂ ਜ਼ਿਆਦਾ ਸੀਟਾਂ ਦਾ ਵਾਧਾ ਕੀਤਾ ਗਿਆ ਹੈ। ਦੇਸ਼ ਭਰ ਦੇ ਪਿੰਡਾਂ ਵਿੱਚ ਡੇਢ ਲੱਖ ਤੋਂ ਜ਼ਿਆਦਾ “ਵੈੱਲਨੈੱਸ ਸੈਂਟਰ” ਸ਼ੁਰੂ ਕੀਤੇ ਗਏ ਹਨ। ਕੋਰੋਨਾ ਕਾਲ ਵਿੱਚ “ਵੈੱਲਨੈੱਸ ਸੈਂਟਰਾਂ” ਨੇ ਪਿੰਡਾਂ ਵਿੱਚ ਲੋਕਾਂ ਦੀ ਬਹੁਤ ਮਦਦ ਕੀਤੀ ਹੈ।
ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਦੀਆਂ ਚੁਣੌਤੀਆਂ ਦੇ ਦੌਰਾਨ ਲੋਕਾਂ ਦੀ ਸਿਹਤ, ਸਲਾਮਤੀ ਲਈ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮੁਫ਼ਤ ਰਾਸ਼ਨ ਉਪਲੱਬਧ ਕਰਵਾਇਆ ਗਿਆ, 90 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਸਿੱਧੇ ਜ਼ਰੂਰਤਮੰਦਾਂ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ। ਜਿਸ ਦਾ ਨਤੀਜਾ ਰਿਹਾ ਕਿ ਆਪਦਾ, ਆਫ਼ਤ ਬਣਨ ਤੋਂ ਬੱਚ ਗਈ।
ਸ਼੍ਰੀ ਨਕਵੀ ਨੇ ਦੱਸਿਆ ਕਿ ਘੱਟਗਿਣਤੀ ਮਾਮਲੇ ਮੰਤਰਾਲੇ ਦੇ ਕੌਸ਼ਲ ਵਿਕਾਸ ਪ੍ਰੋਗਰਾਮ ਦੇ ਤਹਿਤ ਟ੍ਰੇਨਿੰਗ ਪ੍ਰਾਪਤ 1500 ਤੋਂ ਜ਼ਿਆਦਾ ਹੈਲਥ ਕੇਅਰ ਸਹਾਇਕ, ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਲਗੇ ਹੋਏ ਹਨ। ਇਨ੍ਹਾਂ ਟ੍ਰੇਨਿੰਗ ਪ੍ਰਾਪਤ ਹੈਲਥ ਕੇਅਰ ਸਹਾਇਕਾਂ ਵਿੱਚ 50% ਲੜਕੀਆਂ ਹਨ ਜੋ ਕਿ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਮਦਦ ਕਰ ਰਹੀਆਂ ਹਨ। ਇਸ ਸਾਲ 2000 ਤੋਂ ਜ਼ਿਆਦਾ ਹੋਰ ਹੈਲਥ ਕੇਅਰ ਸਹਾਇਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਘੱਟਗਿਣਤੀ ਮਾਮਲੇ ਮੰਤਰਾਲਾ ਦੁਆਰਾ 1 ਸਾਲ ਦੀ ਮਿਆਦ ਦੀ ਇਹ ਟ੍ਰੇਨਿੰਗ ਵੱਖ-ਵੱਖ ਸਿਹਤ ਸੰਗਠਨਾਂ, ਸੰਸਥਾਨਾਂ, ਉੱਘੇ ਹਸਪਤਾਲਾਂ ਦੁਆਰਾ ਕਰਵਾਇਆ ਜਾ ਰਿਹਾ ਹੈ।
ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਭਰ ਵਿੱਚ 16 ਹੱਜ ਹਾਊਸ ਕੁਆਰੰਟੀਨ ਅਤੇ ਆਈਸੋਲੇਸ਼ਨ ਸੁਵਿਧਾ ਲਈ ਵੱਖ-ਵੱਖ ਰਾਜ ਸਰਕਾਰਾਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਦਾ ਰਾਜ ਸਰਕਾਰਾਂ ਜ਼ਰੂਰਤ ਅਨੁਸਾਰ ਇਸਤੇਮਾਲ ਕਰ ਰਹੀਆਂ ਹਨ।
ਸ਼੍ਰੀ ਨਕਵੀ ਨੇ ਕਿਹਾ ਕਿ ਘੱਟਗਿਣਤੀ ਮਾਮਲੇ ਮੰਤਰਾਲੇ ਦੁਆਰਾ ਦਿੱਤੀ ਗਈ ਮੋਬਾਈਲ ਕਲੀਨਿਕ ਦਾ ਸੰਚਾਲਨ ਨਵੀਂ ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਦੁਆਰਾ ਗ਼ਰੀਬਾਂ, ਕਮਜ਼ੋਰ ਤਬਕਿਆਂ ਨੂੰ ਸਿਹਤ ਸੁਵਿਧਾ ਉਪਲੱਬਧ ਕਰਵਾਉਣ ਲਈ ਕੀਤਾ ਜਾਵੇਗਾ। ਇਹ ਐਂਬੂਲੈਂਸ ਘੱਟਗਿਣਤੀ ਮਾਮਲੇ ਮੰਤਰਾਲੇ ਦੇ ਰਾਸ਼ਟਰੀ ਘੱਟਗਿਣਤੀ ਵਿਕਾਸ ਤੇ ਵਿੱਤ ਨਿਗਮ (ਐੱਨਐੱਮਡੀਐੱਫਸੀ) ਦੇ ਸੀਐੱਸਆਰ ਪ੍ਰੋਗਰਾਮ ਤਹਿਤ ਪ੍ਰਦਾਨ ਕੀਤੀ ਗਈ ਹੈ। ਇਹ ਐਂਬੂਲੈਂਸ ਐਮਰਜੈਂਸੀ ਮਲਟੀ ਪੈਰਾ ਮੌਨੀਟਰ, ਆਕਸੀਜਨ ਸੁਵਿਧਾ ਅਤੇ ਆਟੋ ਲੋਡਿੰਗ ਸਟ੍ਰੈਚਰ ਨਾਲ ਲੈਸ ਹੈ ਜੋ ਕਿਸੇ ਵੀ ਐਮਰਜੈਂਸੀ ਰੋਗੀ ਲਈ ਅਤਿਜ਼ਰੂਰੀ ਜੀਵਨ ਰੱਖਿਆ ਸੁਵਿਧਾ ਮੰਨੀ ਜਾਂਦੀ ਹੈ।

ਸ਼੍ਰੀ ਨਕਵੀ ਨੇ ਦੱਸਿਆ ਕਿ ਐੱਨਐੱਮਡੀਐੱਫਸੀ ਨੇ ਯੁੱਧ ਵਿੱਚ ਵਿਕਲਾਂਗਤਾ ਤੋਂ ਪੀੜਤ ਸੈਨਿਕਾਂ ਦੇ ਇਲਾਜ ਲਈ ਮੋਹਾਲੀ ਵਿੱਚ ਰੱਖਿਆ ਮੰਤਰਾਲਾ ਦੇ ਪੈਰਾਪਲੈਜਿਕ ਰੀਹੈਬਿਲੀਟੇਸ਼ਨ ਸੈਂਟਰ ਵਿੱਚ ਮੌਡੀਫਾਇਡ ਸਕੂਟਰ, ਫਿਜ਼ੀਓਥੈਰੇਪੀ ਉਪਕਰਣ ਅਤੇ ਹੋਰ ਜ਼ਰੂਰੀ ਉਪਕਰਣ ਪ੍ਰਦਾਨ ਕੀਤੇ ਹਨ। ਇਨ੍ਹਾਂ ਉਪਕਰਣਾਂ ਨਾਲ ਦਿੱਵਿਯਾਂਗ ਸੈਨਿਕਾਂ ਨੂੰ ਆਪਣਾ ਆਮ ਜੀਵਨ ਜੀਣ ਵਿੱਚ ਕਾਫ਼ੀ ਮਦਦ ਮਿਲ ਰਹੀ ਹੈ।
ਇਸ ਅਵਸਰ ’ਤੇ ਆਰਕਬਿਸ਼ਪ, ਦਿੱਲੀ, ਅਨਿਲ ਕੂਟੋ; ਘੱਟਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਪੀ. ਕੇ. ਦਾਸ; ਹੋਲੀ ਫੈਮਿਲੀ ਹਸਪਤਾਲ ਦੇ ਡਾਇਰੈਕਟਰ ਫਾਦਰ ਜਾਰਜ, ਐੱਨਐੱਮਡੀਐੱਫਸੀ ਦੇ ਸੀਐੱਮਡੀ ਸ਼੍ਰੀ ਸ਼ਾਹਬਾਜ਼ ਅਲੀ ਅਤੇ ਹੋਰ ਪਤਵੰਤੇ ਮੌਜੂਦ ਸਨ।
*****
ਐੱਨਬੀ/ਕੇਜੀਐੱਸ
(Release ID: 1646560)
Visitor Counter : 177