ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਮਨਸੁਖ ਮਾਂਡਵੀਯਾ ਨੇ ਪਾਣੀਪਤ ਵਿਖੇ ਐੱਨਐੱਫ਼ਐੱਲ ਇਕਾਈ ਦਾ ਦੌਰਾ ਕੀਤਾ

ਸ਼੍ਰੀ ਮਾਂਡਵੀਯਾ ਨੇ ਖਾਦਾਂ ਦੀ ਸੰਤੁਲਿਤ ਵਰਤੋਂ 'ਤੇ ਜ਼ੋਰ ਦਿੱਤਾ

Posted On: 16 AUG 2020 6:19PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਨੈਸ਼ਨਲ ਫ਼ਰਟਲਾਈਜ਼ਰਸ ਲਿਮਿਟਿਡ (ਐੱਨਐੱਫ਼ਐੱਲ) ਦੀ ਪਾਣੀਪਤ ਇਕਾਈ ਦਾ ਦੌਰਾ ਕੀਤਾ।

ਸ਼੍ਰੀ ਮਾਂਡਵੀਯਾ ਨੇ ਚਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਟੀਮ ਐੱਨਐੱਫ਼ਐੱਲ ਕਿਸਾਨ ਨੂੰ ਇਸ ਮਹਾਮਾਰੀ ਦੀ ਸਥਿਤੀ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਵਧਾਈ ਦਿੱਤੀ। ਕੋਵਿਡ-19 ਦੇ ਕਾਰਨ ਲੌਕਡਾਊਨ ਦੀਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਐੱਨਐੱਫ਼ਐੱਲ ਦੀ ਵਿਕਰੀ ਵਿੱਚ 71 ਫ਼ੀਸਦੀ ਦਾ ਵਾਧਾ ਹੋਇਆ ਹੈ

 

ਮੰਤਰੀ ਨੇ ਕਿਹਾ ਕਿ ਵੱਧ ਤੋਂ ਵੱਧ ਗੁਣਵਤਾ ਵਾਲੇ ਉਤਪਾਦਨ ਨੂੰ ਪ੍ਰਾਪਤ ਕਰਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਮਿੱਟੀ ਦੀ ਪਰਖ਼ ਬਹੁਤ ਜ਼ਰੂਰੀ ਹੈ ਉਨ੍ਹਾਂ ਨੇ ਮਿੱਟੀ ਜਾਂਚ ਦੀ ਮੋਬਾਈਲ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਯੂਰੀਆ ਖਾਦ ਦੀ ਸੰਤੁਲਿਤ ਵਰਤੋਂ ਤੇ ਖ਼ਾਸ ਧਿਆਨ ਦੇਣ ਲਈ ਕਿਹਾ। ਮੁਲਾਕਾਤ ਤੋਂ ਬਾਅਦ ਸ਼੍ਰੀ ਮਾਂਡਵੀਯਾ ਨੇ ਇੱਕ ਰੁੱਖ ਲਗਾਇਆ ਜੋ ਵਾਧੇ ਅਤੇ ਤਾਕਤ ਦਾ ਪ੍ਰਤੀਕ ਹੈ।

 

ਪਾਣੀਪਤ ਇਕਾਈ ਵਿੱਚ ਪਹੁੰਚਣ ਤੇ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵਿਰੇਂਦਰ ਨਾਥ ਦੱਤ ਅਤੇ ਡਾਇਰੈਕਟਰ (ਟੈਕਨੀਕਲ) ਸ਼੍ਰੀ ਨਿਰਲੇਪ ਸਿੰਘ ਰਾਏ ਨੇ ਮਾਂਡਵੀਯਾ ਜੀ ਦਾ ਸੁਆਗਤ ਕੀਤਾ। ਇਸ ਮੌਕੇ ਚੀਫ਼ ਜਨਰਲ ਮੈਨੇਜਰ (ਮਾਰਕਿਟਿੰਗ) ਸ਼੍ਰੀ ਅਨਿਲ ਮੋਤਸਰਾ ਅਤੇ ਪਾਣੀਪਤ ਯੂਨਿਟ ਦੇ ਜਨਰਲ ਮੈਨੇਜਰ (ਇੰਚਾਰਜ) ਸ਼੍ਰੀ ਰਤਨਾਕਰ ਮਿਸ਼ਰਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਪਾਣੀਪਤ ਪਲਾਂਟ ਬਾਰੇ ਪੇਸ਼ਕਾਰੀ ਰਾਹੀਂ ਮੰਤਰੀ ਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਪੇਸ਼ਕਾਰੀ ਦੌਰਾਨ ਮੰਤਰੀ ਨੇ ਖਾਦ ਖੇਤਰ ਨਾਲ ਜੁੜੇ ਕਾਰੋਬਾਰੀ ਪਹਿਲੂਆਂ ਬਾਰੇ ਵਿਚਾਰ-ਵਟਾਂਦਰੇ ਕੀਤੇ ਅਤੇ ਕੰਪਨੀ ਦਾ ਮਾਰਗ ਦਰਸ਼ਨ ਕੀਤਾ।

 

*****

 

ਆਰਸੀਜੇ/ਆਰਕੇਐੱਮ



(Release ID: 1646347) Visitor Counter : 114