ਗ੍ਰਹਿ ਮੰਤਰਾਲਾ

ਬ੍ਰਿਕਸ ਐਂਟੀ-ਡਰੱਗ ਵਰਕਿੰਗ ਗਰੁੱਪ ਦੀ ਚੌਥੀ ਮੀਟਿੰਗ ਹੋਈ

ਪੰਜ ਮੈਂਬਰ ਰਾਸ਼ਟਰਾਂ ਨੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਸੰਮੇਲਨਾਂ ਪ੍ਰਤੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ

ਭਾਰਤ ਨੇ ਬ੍ਰਿਕਸ ਰਾਸ਼ਟਰਾਂ ਦਰਮਿਆਨ ਰੀਅਲ ਟਾਈਮ ਸੂਚਨਾ ਸਾਂਝੀ ਕਰਨ ਵਿੱਚ ਸਮਰੱਥ ਕਰਨ ਲਈ ਨੋਡਲ ਨੁਕਤਿਆਂ ਦਾ ਸੱਦਾ ਦਿੱਤਾ

ਮੀਟਿੰਗ ਨਸ਼ਿਆਂ ਦੀ ਤਸਕਰੀ ਲਈ ਡਾਰਕਨੈੱਟ ਅਤੇ ਹੋਰ ਅਤਿ ਆਧੁਨਿਕ ਟੈਕਨੋਲੋਜੀਆਂ ਦੀ ਦਰਵਰਤੋਂ ’ਤੇ ਕੇਂਦ੍ਰਿਤ

Posted On: 16 AUG 2020 11:06AM by PIB Chandigarh

ਇਸ ਹਫ਼ਤੇ ਬ੍ਰਿਕਸ ਐਂਟੀ ਡਰੱਗ ਵਰਕਿੰਗ ਗਰੁੱਪ ਦਾ ਚੌਥਾ ਸੈਸ਼ਨ ਹੋਇਆ ਜਿਸ ਵਿੱਚ ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫ਼ਰੀਕਾ ਅਤੇ ਭਾਰਤ ਸ਼ਾਮਲ ਹਨ। ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਨਾਰਕੌਟਿਕਸ ਕੰਟਰੋਲ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਰਾਕੇਸ਼ ਅਸਥਾਨਾ ਨੇ ਕੀਤੀ, ਉਨ੍ਹਾਂ ਨਾਲ ਡਿਪਟੀ ਡਾਇਰੈਕਟਰ ਜਨਰਲ (ਓਪੀਐੱਸ), ਐੱਨਸੀਬੀ, ਸ਼੍ਰੀਮਤੀ ਬੀ. ਰਾਧਿਕਾ, ਮਾਸਕੋ ਵਿੱਚ ਭਾਰਤ ਦੇ ਦੂਤਾਵਾਸ ਦੀ ਪ੍ਰਥਮ ਸਕੱਤਰ (ਵਪਾਰ) ਸ਼੍ਰੀਮਤੀ ਵਰਿੰਦਾਬਾ ਗੋਹਿਲ, ਐੱਮਈਏ ਵਿੱਚ ਅਧੀਨ ਸਕੱਤਰ (ਬਹੁਪੱਖੀ ਆਰਥਿਕ ਸਬੰਧ) ਡਾ. ਵੈਭਵ ਟੰਡਲੇ (Dr. Vaibhav Tandale) ਅਤੇ ਐੱਨਸੀਬੀ ਡਿਪਟੀ ਡਾਇਰੈਕਟਰ (ਓਪੀਐੱਸ) ਸ਼੍ਰੀ ਕੇ.ਪੀ.ਐੱਸ. ਮਲਹੋਤਰਾ ਮੌਜੂਦ ਸਨ। ਇਸ ਸਾਲ ਦਾ ਸੈਸ਼ਨ 12 ਅਗਸਤ, 2020 ਨੂੰ ਵੀਡਿਓ ਕਾਨਫਰੰਸ ਜ਼ਰੀਏ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਰੂਸ ਨੇ ਕੀਤੀ।

 

 

ਬ੍ਰਿਕਸ ਦੇਸ਼ਾਂ ਵਿੱਚ ਨਸ਼ਿਆਂ ਦੀ ਸਥਿਤੀ, ਨਾਰਕੌਟਿਕ ਡ੍ਰੱਗਸ, ਮਾਦਕ ਪਦਾਰਥਾਂ ਦੀ ਗ਼ੈਰ-ਕਾਨੂੰਨੀ ਤਸਕਰੀ ਦੇ ਅੰਤਰਰਾਸ਼ਟਰੀ ਅਤੇ ਖੇਤਰੀ ਰੁਝਾਨਾਂ ਦੇ ਨਾਲ ਪੈਦਾ ਹੋਈ ਸਥਿਤੀ ਬਾਰੇ ਵਿਭਿੰਨ ਅੰਤਰਰਾਸ਼ਟਰੀ ਅੰਦਰੂਨੀ ਅਤੇ ਬਾਹਰੀ ਕਾਰਕਾਂ ਦੇ ਪ੍ਰਭਾਵ ਬਾਰੇ ਸਿਖਰ ਸੰਮੇਲਨ ਦੌਰਾਨ ਨਾਲ ਉਪਯੋਗੀ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਇਆ। 

 

ਚਰਚਾ ਦੌਰਾਨ ਉੱਭਰੇ ਆਮ ਨੁਕਤਿਆਂ ਵਿੱਚ ਮੈਂਬਰ ਰਾਸ਼ਟਰਾਂ ਵਿਚਕਾਰ ਰੀਅਲ ਟਾਈਮ ਦੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਅਤੇ ਸਮੁੰਦਰੀ ਮਾਰਗਾਂ ਰਾਹੀਂ ਵਧ ਰਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਰੋਕ ਲਗਾਉਣ ਦੀ ਲੋੜ ਵੀ ਸ਼ਾਮਲ ਹੈ। ਨਸ਼ਿਆਂ ਦੀ ਤਸਕਰੀ ਲਈ ਡਾਰਕਨੈੱਟ ਅਤੇ ਹੋਰ ਅਤਿ ਆਧੁਨਿਕ ਟੈਕਨੋਲੋਜੀਆਂ ਦਾ ਦੁਰਪ੍ਰਯੋਗ ਮੀਟਿੰਗ ਦੇ ਮੁੱਖ ਕੇਂਦ੍ਰਿਤ ਖੇਤਰਾਂ ਵਿੱਚੋਂ ਇੱਕ ਸੀ। ਮੈਂਬਰ ਰਾਸ਼ਟਰਾਂ ਨੇ ਮੀਟਿੰਗ ਵਿੱਚ ਚਰਚਾ ਕੀਤੇ ਗਏ ਸਾਰੇ ਬਿੰਦੂਆਂ ਨੂੰ ਸ਼ਾਮਲ ਕਰਨ ਲਈ ਇੱਕ ਬਿਆਨ ਨੂੰ ਅਪਣਾਇਆ।

 

ਬ੍ਰਿਕਸ ਦੇਸ਼ਾਂ ਦਾ ਇੱਕ ਗ਼ੈਰ-ਰਸਮੀ ਸਮੂਹ ਹੈ ਜਿਸ ਵਿੱਚ ਫੈਡਰੇਟਿਵ ਗਣਰਾਜ ਬ੍ਰਾਜ਼ੀਲ, ਰਸ਼ੀਅਨ ਫੈਡਰੇਸ਼ਨ, ਭਾਰਤੀ ਗਣਰਾਜ, ਪੀਪਲਜ਼ ਰੀਪਬਲਿਕ ਆਵ੍ ਚਾਈਨਾ ਅਤੇ ਦੱਖਣੀ ਅਫ਼ਰੀਕਾ ਗਣਰਾਜ ਸ਼ਾਮਲ ਹਨ। ਬ੍ਰਿਕਸ ਦੇਸ਼ਾਂ ਦੀ ਵਧ ਰਹੀ ਆਰਥਿਕ ਸ਼ਕਤੀ, ਆਲਮੀ ਆਰਥਿਕ ਵਿਕਾਸ ਦੀ ਇੱਕ ਮੁੱਖ ਚਾਲਕ ਸ਼ਕਤੀ ਦੇ ਰੂਪ ਵਿੱਚ ਉਨ੍ਹਾਂ ਦਾ ਮਹੱਤਵ, ਉਨ੍ਹਾਂ ਦੀ ਢੁਕਵੀਂ ਅਬਾਦੀ ਅਤੇ ਉਚਿੱਤ ਮਾਤਰਾ ਵਿੱਚ ਕੁਦਰਤੀ ਸਰੋਤ ਅੰਤਰਰਾਸ਼ਟਰੀ ਦ੍ਰਿਸ਼ ਤੇ ਉਨ੍ਹਾਂ ਦੇ ਪ੍ਰਭਾਵ ਦੀ ਬੁਨਿਆਦ ਬਣਾਉਂਦੇ ਹਨ ਅਤੇ ਇਹ ਸਮੂਹ ਦੇ ਪਿੱਛੇ ਦੀ ਇੱਕ ਚਾਲਕ ਸ਼ਕਤੀ ਹੈ। ਸਹਿਯੋਗ ਦੇ ਹੋਰ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਿਤ ਮਾਮਲੇ ਬ੍ਰਿਕਸ ਮੈਂਬਰ ਰਾਸ਼ਟਰਾਂ ਵਿਚਕਾਰ ਸਹਿਯੋਗ ਦਾ ਇੱਕ ਮਹੱਤਵਪੂਰਨ ਖੇਤਰ ਹਨ।

 

*****

 

ਐੱਨਡਬਲਿਊ/ਆਰਕੇ/ਪੀਕੇ/ਏਡੀ/ਐੱਸਐੱਸ/ਡੀਡੀਡੀ



(Release ID: 1646309) Visitor Counter : 141