ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਨਿਰਮਾਣ ਉਪਕਰਣ ਵਾਹਨ(ਸੀਈਵੀ)ਰੋਡਮੈਪ ਨੋਟੀਫਿਕੇਸ਼ਨ ਬਾਰੇ ਸੁਝਾਅ ਮੰਗੇ

Posted On: 16 AUG 2020 12:08PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਜੀਐੱਸਆਰ 502 (ਈ) ਮਿਤੀ 13 ਅਗਸਤ 2020 ਨੂੰ ਸੁਰੱਖਿਆ ਲੋੜਾਂ, ਚਾਲਕ ਦੀ ਸੁਰੱਖਿਆ ਅਤੇ ਸਮੁੱਚੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਨਤਕ ਸੜਕਾਂ ਤੇ ਚਲ ਰਹੇ ਆਮ ਵਾਹਨਾਂ ਦੇ ਨਾਲ ਚਲਣ ਵਾਲੇ ਨਿਰਮਾਣ ਉਪਕਰਣ ਵਾਹਨਾਂ ਲਈ ਪੜਾਅਵਾਰ ਢੰਗ ਨਾਲ (ਪੜਾਅ - I: 21 ਅਪ੍ਰੈਲ; ਪੜਾਅ - II: 24 ਅਪ੍ਰੈਲ) ਇੱਕ ਰੋਡਮੈਪ ਨੋਟੀਫਿਕੇਸ਼ਨ ਜਾਰੀ ਕੀਤੀ ਹੈ

 

 

ਫਿਲਹਾਲ, ਸੀਐੱਮਵੀਆਰ, 1989 ਵਿੱਚ ਨਿਰਮਾਣ ਉਪਕਰਣ ਵਾਹਨਾਂ ਲਈ ਕੁਝ ਸੁਰੱਖਿਆ ਜ਼ਰੂਰਤਾਂ ਪਹਿਲਾਂ ਹੀ ਨਿਰਧਾਰਿਤ ਕੀਤੀਆਂ ਗਈਆਂ ਹਨਇਸ ਮਿਆਰ ਦਾ ਉਦੇਸ਼ ਏਆਈਐੱਸ (ਆਟੋਮੋਟਿਵ ਇੰਡਸਟ੍ਰੀ ਸਟੈਂਡਰਡ) 160, ਕਈ ਸੁਰੱਖਿਆ ਜ਼ਰੂਰਤਾਂ ਜਿਵੇਂ ਕਿ ਵਿਜ਼ੂਅਲ ਡਿਸਪਲੇਅ ਰਿਕੂਆਇਰਮੈਂਟਸ, ਚਾਲਕ ਸਟੇਸ਼ਨ ਅਤੇ ਰੱਖ-ਰਖਾਅ ਖੇਤਰਾਂ ਦੀਆਂ ਜ਼ਰੂਰਤਾਂ, ਗੈਰ-ਧਾਤੂ ਬਾਲਣ ਟੈਂਕਾਂ, ਮਿਨੀਮਮ ਅਕਸੈੱਸ ਡਿਮੇਨਸ਼ਨਸ, ਅਕਸੈੱਸ ਸਿਸਟਮਸ ਫ਼ਾਰ ਸਟੈਪਸ, ਪ੍ਰਾਇਮਰੀ ਅਕਸੈੱਸ, ਬਦਲਵਾਂ ਬਾਹਰ ਨਿਕਲਣ ਦਾ ਰਸਤਾ ਅਤੇ ਓਪਨਿੰਗ, ਓਪਨਿੰਗ ਦਾ ਰੱਖ-ਰਖਾਵ, ਹੈਂਡਰੇਲ ਐਂਡ ਹੈਂਡਹੋਲਡਸ, ਗਾਰਡਸ, ਵਿਜ਼ੂਅਲ ਡਿਸਪਲੇਅ ਰਿਕੂਆਇਰਮੈਂਟਸ, ਮਸ਼ੀਨ ਦੁਆਰਾ ਸੁਣਨਯੋਗ ਅਲਾਰਮ, ਆਰਟੀਕੁਲੇਟਡ ਫ੍ਰੇਮ ਲੌਕ, ਲਿਫਟ ਆਰਮ ਸੁਪੋਰਟ ਡਿਵਾਇਸ, ਅਪਰੇਟਰ ਦੀ ਸੀਟ ਦੀਆਂ ਡਾਈਮੈਨਸ਼ਨਸ ਐਂਡ ਰਿਕੂਆਇਰਮੈਂਟਸ, ਇਲੈਕਟ੍ਰੋ ਮੈਗਨੈਟਿਕ ਕੰਪੈਟੇਬਿਲਟੀ (ਈਐੱਮਸੀ), ਸੀਟ ਬੈਲਟ ਅਤੇ ਸੀਟ ਬੈਲਟ ਐਂਕਰੇਜਿਜ਼, ਰੋਲ ਓਵਰ ਪ੍ਰੋਟੈਕਟਿਵ ਸਟ੍ਰਕਚਰ (ਆਰਓਪੀਐੱਸ), ਟਿਪ ਓਵਰ ਪ੍ਰੋਟੈਕਸ਼ਨ ਸਟ੍ਰਕਚਰ (ਟੀਓਪੀਐੱਸ), ਫਾਲਿੰਗ ਔਬਜੈਕਟ ਪ੍ਰੋਟੈਕਟਿਵ ਸਟ੍ਰਕਚਰ (ਐੱਫ਼ਓਪੀਐੱਸ), ਓਪਰੇਟਰ ਫੀਲਡ ਔਨ ਵਿਊ, ਸਸਪੈਂਡਡ ਸੀਟਾਂ ਲਈ ਅਪਰੇਟਰ ਸੀਟ ਵਾਈਬ੍ਰੇਸ਼ਨ, ਆਦਿ - ਦੀ ਪਹਿਚਾਣ ਕਰਨਾ ਹੈ

 

ਇਸ ਤੋਂ ਇਲਾਵਾ, ਚਾਲਕ ਦੇ ਕੰਨ ਪੱਧਰ ਤੇ ਮਾਪੇ ਗਏ ਸ਼ੋਰ ਅਤੇ ਸ਼ੋਰ ਦੁਆਰਾ ਪਾਸ ਕਰਨ ਦੀਆਂ ਸ਼ਰਤਾਂ ਪ੍ਰਸਤਾਵਿਤ ਕੀਤੀਆਂ ਜਾਂਦੀਆਂ ਹਨ, ਬ੍ਰੇਕਾਂ ਅਤੇ ਸਟੀਰਿੰਗ ਕੋਸ਼ਿਸ਼ ਅਤੇ ਕ੍ਰਮ ਚੱਕਰ ਵਿਆਸ ਲਈ ਕ੍ਰਮਵਾਰ ਸੀਐੱਮਵੀਆਰ 96 - ਏ ਅਤੇ 98 - ਏ ਵਿੱਚ ਸੋਧ ਕਰੋ, ਜਿਨ੍ਹਾਂ ਨੂੰ ਪਹਿਲਾਂ ਜੀਐੱਸਆਰ 642 (ਈ) ਦੁਆਰਾ 28 ਜੁਲਾਈ 2000 ਨੂੰ ਨੋਟੀਫਾਈ ਕੀਤਾ ਗਿਆ ਸੀ

 

 

ਨਿਰਮਾਣ ਉਪਕਰਣ ਵਾਹਨ ਵੱਖ-ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਵੱਡੇ ਤੌਰ ਤੇ ਵਰਤੇ ਜਾਂਦੇ ਹਨਜਦੋਂ ਅਜਿਹੀਆਂ ਮਸ਼ੀਨਾਂ ਹੋਰ ਵਾਹਨਾਂ ਦੇ ਨਾਲ ਜਨਤਕ ਸੜਕਾਂ ਤੇ ਚਲ ਰਹੀਆਂ ਹੁੰਦੀਆਂ ਹਨ ਤਾਂ ਚਾਲਕਾਂ ਦੀ ਸੁਰੱਖਿਆ ਅਤੇ ਸਮੁੱਚੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ, ਅਜਿਹੇ ਵਾਹਨਾਂ ਦੀਆਂ ਵੱਖ-ਵੱਖ ਸੁਰੱਖਿਆ ਜ਼ਰੂਰਤਾਂ ਨੂੰ ਨੋਟੀਫਾਈ ਕਰਨ ਦਾ ਪ੍ਰਸਤਾਵ ਹੈ

 

 

ਇਸ ਸਬੰਧ ਵਿੱਚ ਸੁਝਾਅ ਜਾਂ ਟਿਪਣੀਆਂ ਸੰਯੁਕਤ ਸੱਕਤਰ (ਐੱਮਵੀਐੱਲ), ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਟਰਾਂਸਪੋਰਟ ਭਵਨ, ਪਾਰਲੀਮੈਂਟ ਸਟ੍ਰੀਟ, ਨਵੀਂ ਦਿੱਲੀ - 110001 (ਈਮੇਲ: jspb-morth[at]gov[dot]in) ਨੂੰ ਨੋਟੀਫਿਕੇਸ਼ਨ ਦੀ ਮਿਤੀ ਤੋਂ ਤੀਹ ਦਿਨਾਂ ਦੇ ਅੰਦਰ-ਅੰਦਰ ਭੇਜੇ ਜਾ ਸਕਦੇ ਹਨ

 

 

***

 

ਆਰਸੀਜੇ / ਐੱਮਐੱਸ



(Release ID: 1646304) Visitor Counter : 145