ਰਸਾਇਣ ਤੇ ਖਾਦ ਮੰਤਰਾਲਾ
ਵੰਚਿਤ ਮਹਿਲਾਵਾਂ ਨੂੰ ਜਨ–ਔਸ਼ਧੀ ਕੇਂਦਰਾਂ ਰਾਹੀਂ ਘੱਟੋ–ਘੱਟ 1 ਰੁਪਏ ਹਰੇਕ ਦੀ ਕੀਮਤ ਉੱਤੇ 5 ਕਰੋੜ ਸੈਨਿਟਰੀ ਨੈਪਕਿਨ ਵੰਡੇ: ਪ੍ਰਧਾਨ ਮੰਤਰੀ
Posted On:
15 AUG 2020 6:43PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੀਆਂ ਮਹਿਲਾਵਾਂ, ਖ਼ਾਸ ਤੌਰ ’ਤੇ ਵੰਚਿਤ ਰਹੀਆਂ ਮਹਿਲਾਵਾਂ ਦੀ ਸਿਹਤ ਤੇ ਸਵੱਛਤਾ ਨੂੰ ਲੈ ਕੇ ਬਹੁਤ ਫ਼ਿਕਰਮੰਦ ਹੈ।
74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗ਼ਰੀਬ ਧੀਆਂ ਤੇ ਭੈਣਾਂ ਦੀ ਸਿਹਤ ਤੇ ਸਵੱਛਤਾ ਦਾ ਖ਼ਿਆਲ ਰੱਖ ਰਹੀ ਹੈ ਤੇ ਉਨ੍ਹਾਂ ਨੂੰ ਸਸਤੀ ਕੀਮਤ ਉੱਤੇ ਸਿਹਤ ਨਾਲ ਸਬੰਧਿਤ ਉਤਪਾਦ ਉਪਲਬਧ ਕਰਵਾਏ ਹਨ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਕਰਦਿਆਂ ਵੰਚਿਤ ਰਹੀਆਂ ਮਹਿਲਾਵਾਂ ਨੂੰ 600 ਜਨ–ਔਸ਼ਧੀ ਕੇਂਦਰਾਂ ਤੋਂ ਘੱਟੋ–ਘੱਟ 1 ਰੁਪਏ ਹਰੇਕ ਦੀ ਕੀਮਤ ਉੱਤੇ 5 ਕਰੋੜ ਤੋਂ ਵੱਧ ਸੈਨਿਟਰੀ ਨੈਪਕਿਨਜ਼ ਵੰਡੇ ਗਏ ਹਨ।
ਵੀਡੀਓ ਵੇਖਣ ਲਈ ਇੱਥੇ ਕਲਿੱਕ ਕਰੋ
ਪ੍ਰਧਾਨ ਮੰਤਰੀ ਦੁਆਰਾ ਕੀਤੇ ਐਲਾਨ ਬਾਰੇ ਬੋਲਦਿਆਂ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਕਿ ਇਹ ਪ੍ਰਾਪਤੀ ਪ੍ਰਧਾਨ ਮੰਤਰੀ ਦੇ ਨਿਰੰਤਰ ਮਾਰਗ–ਦਰਸ਼ਨ ਤੇ ਮਦਦ ਕਾਰਣ ਸੰਭਵ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 600 ਜਨ–ਔਸ਼ਧੀ ਕੇਂਦਰਾਂ ਦਾ ਨੈੱਟਵਰਕ ਆਮ ਲੋਕਾਂ, ਖ਼ਾਸ ਕਰਕੇ ਵੰਚਿਤ ਰਹੇ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਵੇਂ ਕਿ ਦੱਸਿਆ ਹੀ ਗਿਆ ਹੈ ਕਿ ਅਸੀਂ ਘੱਟੋ–ਘੱਟ 1–1 ਰੁਪਏ ਦੀ ਕੀਮਤ ਉੱਤੇ 5 ਕਰੋੜ ਸੈਨਿਟਰੀ ਪੈਡਸ ਵੰਡੇ ਹਨ।
ਸ੍ਰੀ ਗੌੜਾ ਨੇ ਆਪਣੀ ਗੱਲ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਮੁਤਾਬਕ ਪੀਐੱਮ ਜਨ–ਔਸ਼ਧੀ ਕੇਂਦਰਾਂ ਜ਼ਰੀਏ ਸਸਤੀਆਂ ਕੀਮਤਾਂ ਉੱਤੇ ਜ਼ਰੂਰੀ ਤੇ ਮਿਆਰੀ ਦਵਾਈਆਂ ਤੱਕ ਪਹੁੰਚ ਮੁਹੱਈਆ ਕਰਵਾਉਣਾ ਜਾਰੀ ਰੱਖੇਗੀ।
ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਰਸਾਇਣ ਤੇ ਖਾਦ ਰਾਜ ਮੰਤਰੀ ਸ੍ਰੀ ਮਨਸੁਖ ਮਾਂਡਵੀਯਾ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਬਹੁਤ ਮਜ਼ਬੂਤ ਪ੍ਰਤੀਬੱਧਤਾ ਕਾਰਨ ਵਿਭਿੰਨ ਖੇਤਰਾਂ ਵਿੱਚ ਖ਼ਾਸ ਤੌਰ ’ਤੇ ਮਹਿਲਾ ਸਸ਼ੱਕਤੀਕਰਣ ਤੇ ਗ਼ਰੀਬ ਵਰਗਾਂ ਦੀਆਂ ਮਹਿਲਾਵਾਂ ਦੀ ਭਲਾਈ ਲਈ ਤੇਜ਼ੀ ਨਾਲ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ। ਸਾਡਾ ਫ਼ਾਰਮਾਸਿਊਟੀਕਲਸ ਵਿਭਾਗ ਇਨ੍ਹਾਂ ਸੈਨਿਟਰੀ ਪੈਡਸ ਤੇ ਸਸਤੀ ਕੀਮਤ ਉੱਤੇ ਹੋਰ ਦਵਾਈਆਂ ਦੀ ਪੀਐੱਮ ਜਨਔਸ਼ਧੀ ਕੇਂਦਰਾਂ ਜ਼ਰੀਏ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਅਣਥੱਕ ਤਰੀਕੇ ਕੰਮ ਕਰ ਰਿਹਾ ਹੈ।
ਇੱਕ ਸਮਾਜਕ ਮੁਹਿੰਮ ਵਜੋਂ ‘ਜਨ–ਔਸ਼ਧੀ ਸੁਵਿਧਾ ਸੈਨਿਟਰੀ ਨੈਪਕਿਨ’ ਦੇਸ਼ ਭਰ ਦੇ 6,000 ਤੋਂ ਵੀ ਵੱਧ ਪ੍ਰਧਾਨ ਮੰਤਰੀ ਭਾਰਤੀਯਾ ਜਨ–ਔਸ਼ਧੀ ਪਰਿਯੋਜਨਾ – ਪੀਐੱਮਬੀਜੇਪੀ (PMBJP) ਕੇਂਦਰਾਂ ਉੱਤੇ ਘੱਟੋ–ਘੱਟ 1 ਰੁਪਏ ਪ੍ਰਤੀ ਪੈਡ ਦੀ ਕੀਮਤ ਉੱਤੇ ਉਪਲਬਧ ਕਰਵਾਏ ਜਾ ਰਹੇ ਹਨ। ਅਜਿਹੇ ਸੈਨਿਟਰੀ ਨੈਪਕਿਨਜ਼ ਦੀ ਬਜ਼ਾਰੀ ਕੀਮਤ ਲਗਭਗ 3/– ਰੁਪਏ ਤੋਂ 8/– ਰੁਪਏ ਪ੍ਰਤੀ ਪੈਡ ਹੈ।
ਇਸ ਕਦਮ ਨੇ ਭਾਰਤ ਦੀਆਂ ਵੰਚਿਤ ਮਹਿਲਾਵਾਂ ਲਈ ‘ਸਵੱਛਤਾ, ਸਵਾਸਥਯ ਤੇ ਸੁਵਿਧਾ’ ਨੂੰ ਯਕੀਨੀ ਬਣਾਇਆ ਹੈ। ਇਹ ਕਦਮ ਕੇਂਦਰੀ ਫ਼ਾਰਮਾਸਿਊਟੀਕਲਜ਼ ਵਿਭਾਗ ਦੁਆਰਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਭ ਲਈ ਸਸਤੀ ਤੇ ਮਿਆਰੀ ਸਿਹਤ–ਸੰਭਾਲ਼ ਦੀ ਦੂਰ–ਦ੍ਰਿਸ਼ਟੀ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ। ਇਹ ਸੈਨਿਟਰੀ ਨੈਪਕਿਨਜ਼ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਕਿਉਂਕਿ ਇਹ ਪੈਡਸ ASTM D-6954 (ਬਾਇਓਡੀਗ੍ਰੇਬਿਲਿਟੀ ਟੈਸਟ) ਦੇ ਮਾਪਦੰਡਾਂ ਦੀ ਪਾਲਣਾ ਕਰਦਿਆਂ ਔਕਸੋ–ਬਾਇਓਡੀਗ੍ਰੇਡੇਬਲ ਸਮੱਗਰੀ ਨਾਲ ਬਣਾਏ ਗਏ ਹਨ।
ਦੇਸ਼ ਦੇ ਬਹੁਤ ਸਾਰੇ ਹਿੱਸਿਆਂ, ਖ਼ਾਸ ਕਰਕੇ ਗ੍ਰਾਮੀਣ ਇਲਾਕਿਆਂ ਵਿੱਚ ਕੁੜੀਆਂ ਤੇ ਮਹਿਲਾਵਾਂ ਦੀ ਪਹੁੰਚ ਸੈਨਿਟਰੀ ਉਤਪਾਦਾਂ ਤੱਕ ਨਹੀਂ ਹੈ ਜਾਂ ਉਹ ਇਨ੍ਹਾਂ ਦੀ ਵਰਤੋਂ ਬਾਰੇ ਸੋਚਦੇ ਵੀ ਨਹੀਂ ਕਿਉਂਕਿ ਬਾਜ਼ਾਰ ਵਿੱਚ ਉਪਲਬਧ ਅਜਿਹੀਆਂ ਜ਼ਿਆਦਾਤਰ ਵਸਤਾਂ ਮਹਿੰਗੀਆਂ ਹਨ। ਇਸੇ ਲਈ ਜਨ–ਔਸ਼ਧੀ ਕੇਂਦਰਾਂ ਤੋਂ ਮਿਲਣ ਵਾਲੇ ਪੈਡਸ ਰਾਹੀਂ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।
ਜਨ ਔਸ਼ਧੀ ਕੇਂਦਰਾਂ ਨੇ ਜੰਮੂ ਅਤੇ ਕਸ਼ਮੀਰ ਤੇ ਲੱਦਾਖ ਦੇ ਖੇਤਰ ਨੂੰ ਵੀ 1.56 ਕਰੋੜ ਪੈਡਸ ਸਪਲਾਈ ਕੀਤੇ ਹਨ। ਐੱਨਐੱਚਐੱਮ ਦੁਆਰਾ ਨੌਜਵਾਨ ਲੜਕੀਆਂ ਤੇ ਮਹਿਲਾਵਾਂ ਨੂੰ ‘ਰਾਸ਼ਟ੍ਰੀਯ ਕਿਸ਼ੋਰ ਸਵਾਸਥਯ ਕਾਰਯਕ੍ਰਮ’ ਦੇ ਹਿੱਸੇ ਵਜੋਂ ਇਹ ਪੈਡ ਮੁਫ਼ਤ ਵੰਡੇ ਜਾਂਦੇ ਰਹੇ ਹਨ।
******
ਆਰਸੀਜੇ/ਆਰਕੇਐੱਮ
(Release ID: 1646215)
Visitor Counter : 190