ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ 74ਵੇਂ ਸੁਤੰਤਰਤਾ ਦਿਵਸ ʼਤੇ ਰਾਸ਼ਟਰ ਨੂੰ ਵਧਾਈ ਦਿੱਤੀ

Posted On: 15 AUG 2020 1:57PM by PIB Chandigarh

ਕੇਂਦਰੀ ਇਸਪਾਤ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਦੇਸ਼ ਦੇ 74ਵੇਂ ਸੁਤੰਤਰਤਾ ਦਿਵਸ ਦੇ ਅਵਸਰ ʼਤੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਇੱਕ ਟਵੀਟ ਸੰਦੇਸ਼, ‘ਭਾਰਤ ਤੋਂ ਆਤਮਨਿਰਭਰ ਭਾਰਤ: ਪਰਿਵਰਤਨ ਦਾ ਪਹੀਆਵਿੱਚ ਸ਼੍ਰੀ ਪ੍ਰਧਾਨ ਨੇ ਕਿਹਾ, “ਮੋਦੀ ਸਰਕਾਰ ਦੇ ਤਹਿਤ ਘਰੇਲੂ ਅਤੇ ਅੰਤਰਰਾਸ਼ਟਰੀ ਮੋਰਚੇ ਤੇ ਸਾਡੀਆਂ ਤਰਜੀਹਾਂ ਵਿੱਚ  ਵੱਡੀਆਂ ਤਬਦੀਲੀਆਂ ਆਈਆਂ ਹਨ। ਕੁਝ ਸਮਾਂ ਪਹਿਲਾਂ ਇਸ ਬਾਰੇ ਬਹੁਤ ਬਹਿਸ ਹੁੰਦੀ ਰਹੀ ਹੈ ਕਿ ਆਤਮਨਿਰਭਰ ਭਾਰਤ ਵਿਸ਼ਵੀਕਰਨ ਜਾਂ ਅੰਤਰਰਾਸ਼ਟਰਵਾਦ ਦੇ ਅਨੁਕੂਲ ਹੈ ਜਾਂ ਨਹੀਂ। ਜੇਕਰ ਅੰਤਰਰਾਸ਼ਟਰਵਾਦ ਦੇ ਬਹੁਤ ਸਾਰੇ ਸਕਾਰਾਤਮਕ ਪੱਖ ਹਨ ਤਾਂ ਮੌਜੂਦਾ ਕੋਵਿਡ -19 ਮਹਾਮਾਰੀ ਸੰਕਟ ਦੌਰਾਨ ਇਸ ਦੀਆਂ ਸੀਮਾਵਾਂ ਵੀ ਸਪਸ਼ਟ ਤੌਰ ʼਤੇ ਦਿਖਾਈ ਦਿੱਤੀਆਂ ਹਨ। ਸਭ ਤੋਂ ਪਹਿਲਾਂ ਘਰੇਲੂ ਮੋਰਚੇ 'ਤੇ ਸੰਕਟ ਦਾ ਸਾਹਮਣਾ ਕਰਨ ਲਈ, ਹਰ ਦੇਸ਼ ਨੇ ਸਮਝਦਾਰੀ ਨਾਲ ਬਾਹਰ ਦਿੱਤੀ ਜਾਣ ਵਾਲੀ ਸਹਾਇਤਾ ਵਾਪਸ ਲੈ ਲਈ। ਇਸ ਲਈ, ਆਪਣੇ-ਆਪ ਨੂੰ ਆਤਮਨਿਰਭਰ ਬਣਾਉਣਾ ਇਸ ਗੱਲ ਦਾ ਸੰਕੇਤ ਨਹੀਂ ਹੈ ਕਿ ਅਸੀਂ ਆਪਣੀਆਂ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ, ਸਾਂਝੇਦਾਰੀਆਂ ਅਤੇ ਜ਼ਿੰਮੇਵਾਰੀਆਂ ਤੋਂ ਪਿੱਛੇ ਹਟ ਗਏ ਬਲਕਿ ਇਹ ਕੇਵਲ ਸਾਡੇ ਰਾਸ਼ਟਰੀ ਸੁਰੱਖਿਆ ਹਿਤਾਂ ਦੀ ਰਾਖੀ ਦਾ ਇੱਕ ਦ੍ਰਿੜ੍ਹ ਸੰਕਲਪ ਹੈ।

 

ਉਨ੍ਹਾਂ ਅੱਗੇ ਕਿਹਾ, “ਭਾਰਤ ਇੱਕ ਜ਼ਿੰਮੇਵਾਰ ਗਲੋਬਲ ਖਿਡਾਰੀ ਰਿਹਾ ਹੈ। ਸਾਡੀ ਸੱਭਿਅਤਾ ਦੇ ਸਿਧਾਂਤ "ਵਸੂਧੈਵ ਕੁਟੰਬਕਮ" ਜਾਂ ਇੱਕ ਗਲੋਬਲ ਪਰਿਵਾਰ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਕੁਦਰਤ ਨੂੰ ਆਪਣੀ ਮਾਂ ਅਤੇ ਇਸ ਦੀ ਹਰ ਇੱਕ ਸੰਤਾਨ ਨੂੰ  ਆਪਣਾ ਵਿਸਤਾਰਿਤ ਪਰਿਵਾਰ ਸਮਝਦੇ ਹਾਂ। ਹਾਲ ਹੀ ਵਿੱਚ ਐਲਾਨ ਕੀਤੇ ਗਏ ਬਹੁਤ ਸਾਰੇ ਸੁਧਾਰਾਂ ਦਾ ਉਦੇਸ਼ ਧਨ ਸਿਰਜਣਾ ਅਤੇ ਉੱਦਮ ਲਈ ਖਿਡਾਰੀਆਂ ਦੀ ਵਿਆਪਕ ਭਾਗੀਦਾਰੀ ਵਾਸਤੇ ਇੱਕ ਈਕੋਸਿਸਟਮ  ਦਾ ਨਿਰਮਾਣ ਕਰਨਾ ਅਤੇ ਪ੍ਰਤੀਯੋਗੀ ਬਜ਼ਾਰਾਂ ਦੀ ਸ਼ਕਤੀ ਨੂੰ ਅਨੁਭਵ ਕਰਨ ਲਈ ਗਲੋਬਲ ਟੈਕਨੋਲੋਜੀ  ਜੁਟਾਉਣਾ ਹੈ। ਪਰ ਇਹ ਪ੍ਰਗਤੀ ਮਾਰਗ ਵਿਲੱਖਣ ਭਾਰਤੀ ਮਾਡਲ ਦੀ ਪਾਲਣਾ ਕਰੇਗਾ ਜਿੱਥੇ ਘਰੇਲੂ ਹਿਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਰਾਸ਼ਟਰਾਂ ਦੇ ਗਲੋਬਲ ਭਾਈਚਾਰੇ ਵਿੱਚ ਭਾਰਤ ਦਾ ਕੱਦ ਨਿਰੰਤਰ ਵਧਦਾ ਰਹੇਗਾ।

 

****

 

ਵਾਈਕੇਬੀ/ਟੀਐੱਫਕੇ



(Release ID: 1646120) Visitor Counter : 157