ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਕੋਵਿਡ-19 ਲੌਕਡਾਊਨ ਕਾਰਨ ਆਈ ਰੁਕਾਵਟ ਦੇ ਮੱਦੇਨਜ਼ਰ ਆਰਈ ਪ੍ਰੋਜੈਕਟਾਂ ਦਾ ਸਮਾਂ 24.8.2020 ਤੱਕ ਵਧਾਇਆ

Posted On: 14 AUG 2020 7:14PM by PIB Chandigarh

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਫੈਸਲਾ ਕੀਤਾ ਹੈ ਕਿ ਲੌਕਡਾਊਨ ਲਾਗੂ ਹੋਣ ਦੀ ਮਿਤੀ 25 ਮਾਰਚ, 2020 ਕਾਰਨ ਸਾਰੇ ਆਰਈ ਪ੍ਰੋਜੈਕਟਾਂ, ਯਾਨੀ ਐੱਮਐੱਨਆਰਈ ਦੁਆਰਾ ਨਿਰਧਾਰਿਤ ਆਰਈ ਲਾਗੂ ਕਰਨ ਏਜੰਸੀਆਂ ਦੁਆਰਾ ਜਾਂ ਐੱਮਐੱਨਆਰਈ ਦੀਆਂ ਕਈ ਯੋਜਨਾਵਾਂ ਤਹਿਤ ਪ੍ਰੋਜੈਕਟਾਂ ਨੂੰ 25 ਮਾਰਚ, 2020 ਤੋਂ 24 ਅਗਸਤ, 2020 ਤੱਕ ਪੰਜ ਮਹੀਨਿਆਂ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਪ੍ਰਸਤਾਵ ਨੂੰ ਪ੍ਰਵਾਨਗੀ ਬਿਜਲੀ ਅਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰ. ਕੇ. ਸਿੰਘ ਦੁਆਰਾ ਦਿੱਤੀ ਗਈ। ਇਸ ਫੈਸਲੇ ਨੂੰ ਮੰਤਰਾਲੇ ਦੇ 13.8.2020 ਦੇ ਓਐੱਮ ਰਾਹੀਂ ਦੱਸਿਆ ਗਿਆ ਹੈ। ਆਰਈ ਡਿਵੈਲਪਰਸ ਨੇ ਮੰਤਰਾਲੇ ਨੂੰ ਆਪਣੀ ਪ੍ਰਤੀਨਿਧਤਾ ਦਿੱਤੀ ਸੀ ਕਿ ਉਨ੍ਹਾਂ ਨੂੰ ਲੌਕਡਾਊਨ ਕਾਰਨ ਆਮ ਸਮਾਂ ਵਿਸਤਾਰ (ਕੋਵਿਡ-19) ਅਤੇ ਇਸ ਤਰ੍ਹਾਂ ਦੇ ਲੌਕਡਾਊਨ ਦੇ ਬਾਅਦ ਹਾਲਾਤ ਆਮ ਹੋਣ ਲਈ ਜ਼ਿਆਦਾ ਸਮੇਂ ਦੀ ਲੋੜ ਹੋ ਸਕਦੀ ਹੈ। ਮੰਤਰਾਲੇ ਨੇ ਇਸ ਮੁੱਦੇ ਦੀ ਪੜਤਾਲ ਕੀਤੀ ਅਤੇ ਇਹ ਫੈਸਲਾ ਲਿਆ ਗਿਆ।

 

ਇਸ ਪ੍ਰਕਾਰ ਸਾਰੇ ਅਖੁੱਟ ਊਰਜਾ (ਆਰਈ) ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਦੀਆਂ ਲਾਗੂ ਕਰਨ ਏਜੰਸੀਆਂ ਕੋਵਿਡ-19 ਕਾਰਨ ਅਣਕਿਆਸੀ ਘਟਨਾ ਦੇ ਰੂਪ ਵਿੱਚ ਲੌਕਡਾਊਨ ਦੇ ਸਮੇਂ ਦੀ ਪੂਰਤੀ ਕਰਨਗੀਆਂ। ਇਸ ਵਾਧੇ ਤਹਿਤ ਜੇਕਰ ਆਰਈ ਡਿਵੈਲਪਰ ਦੁਆਰਾ ਪਹੁੰਚ ਕੀਤੀ ਜਾਂਦੀ ਹੈ ਤਾਂ ਮਾਮਲੇ ਦੀ ਪੜਤਾਲ ਦੇ ਬਿਨਾਂ ਵਾਧਾ ਦਿੱਤਾ ਜਾਵੇਗਾ ਅਤੇ ਇਸ ਤਰ੍ਹਾਂ ਦੇ ਵਿਸਤਾਰ ਲਈ ਕੋਈ ਦਸਤਾਵੇਜ਼/ਸਬੂਤ ਨਹੀਂ ਮੰਗੇ ਜਾਣਗੇ। ਕਿਸੇ ਪ੍ਰੋਜੈਕਟ ਦੇ ਮੱਧ ਦੀ ਸੀਮਾ ਵੀ ਸੰਪੂਰਨ ਹੋਣ ਲਈ ਪ੍ਰਦਾਨ ਕੀਤੇ ਗਏ ਵਾਧੂ ਸਮੇਂ ਦੇ ਅੰਦਰ ਵਧਾਈ ਜਾ ਸਕਦੀ ਹੈ।

 

ਪ੍ਰੋਜੈਕਟ ਦੇ ਡਿਵੈਲਪਰ ਜਿਨ੍ਹਾਂ ਨੂੰ ਤਤਕਾਲ ਕਵਰ ਕੀਤਾ ਜਾਂਦਾ ਹੈ, ਅਜਿਹੇ ਸਮਾਂ ਵਿਸਤਾਰ ਦਾ ਲਾਭ ਪ੍ਰਾਪਤ ਕਰ ਸਕਦੇ ਹਨ, ਇਸ ਵਿੱਚ ਸਮਾਨ ਸਮਾਂ ਵਿਸਤਾਰ ਦੇਣ ਰਾਹੀਂ ਇੰਜਨੀਅਰਿੰਗ ਪ੍ਰਕਿਓਰਮੈਂਟ ਕੰਸਟਰੱਕਸ਼ਨ (ਈਪੀਸੀ) ਠੇਕੇਦਾਰਾਂ, ਸਮੱਗਰੀ, ਉਪਰਕਨ, ਸਪਲਾਈਕਰਤਾ, ਮੂਲ ਉਪਕਰਣ ਨਿਰਮਾਤਾ (ਓਈਐੱਮਜ਼) ਆਦਿ ਜਿਹੀ ਮੁੱਲ ਲੜੀ ਹੇਠ ਹੋਰ ਹਿਤਧਾਰਕ ਵੀ ਸ਼ਾਮਲ ਹਨ।

 

ਓਐੱਮ ਦਾ ਕਹਿਣਾ ਹੈ ਕਿ ਰਾਜ ਅਖੁੱਟ ਊਰਜਾ ਵਿਭਾਗ (ਰਾਜਾਂ ਦੇ ਬਿਜਲੀ /ਊਰਜਾ ਵਿਭਾਗਾਂ ਤਹਿਤ ਏਜੰਸੀਆਂ ਸਮੇਤ, ਪਰ ਉਹ ਅਖੁੱਟ ਊਰਜਾ ਵਿੱਚ ਕੰਮ ਕਰ ਰਹੇ ਹੋਣ) ਕੋਵਿਡ-19 ਕਾਰਨ ਲੌਕਡਾਊਨ ਦੀ ਪੂਰਤੀ ਕਰ ਸਕਦੇ ਹਨ ਕਿਉਂਕਿ ਅਣਕਿਆਸੀ ਘਟਨਾ ਅਤੇ ਇਸ ਤਰ੍ਹਾਂ ਦੇ ਲੌਕਡਾਊਨ ਲਈ ਉਚਿਤ ਸਮਾਂ ਵਿਸਤਾਰ ਦੇਣ ਤੇ ਵਿਚਾਰ ਕੀਤਾ ਜਾ ਸਕਦਾ ਹੈ।

 

ਇਸ ਤੋਂ ਪਹਿਲਾਂ ਮੰਤਰਾਲੇ ਨੇ ਰਾਜ ਸਰਕਾਰਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ/ਪ੍ਰਸ਼ਾਸਨਾਂ ਨੂੰ  ਐੱਸਈਸੀਆਈ, ਐੱਨਟੀਪੀਸੀ ਅਤੇ ਵਧੀਕ ਮੁੱਖ ਸਕੱਤਰਾਂ, ਮੁੱਖ ਸਕੱਤਰਾਂ/ਬਿਜਲੀ/ਊਰਜਾ/ਅਖੁੱਟ ਊਰਜਾ (ਆਰਈ) ਵਿਭਾਗਾਂ ਨੂੰ ਆਦੇਸ਼ ਜਾਰੀ ਕਰਕੇ ਕਿਹਾ ਸੀ ਕਿ ਉਹ ਚੀਨ ਜਾਂ ਕਿਸੇ ਹੋਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਪਸਾਰ ਕਾਰਨ ਸਪਲਾਈ ਚੇਨ ਦੀ ਰੁਕਾਵਟ ਕਾਰਨ ਖੜੋਤ ਦੂਰ ਕਰਨ ਲਈ ਅਣਕਿਆਸੀ ਘਟਨਾ ਦੇ ਰੂਪ ਵਿੱਚ ਅਤੇ ਕੋਰੋਨਾ ਵਾਇਰਸ ਫੈਲਣ ਕਾਰਨ ਸਪਲਾਈ ਚੇਨ ਦੇ ਇਸ ਤਰ੍ਹਾਂ ਦੇ ਵਿਘਨ ਦੇ ਉਨ੍ਹਾਂ ਦੇ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਡਿਵੈਲਪਰਾਂ ਦੁਆਰਾ ਪ੍ਰਦਾਨ ਕੀਤੇ ਸਬੂਤਾਂ/ਦਸਤਾਵੇਜ਼ਾਂ ਦੇ ਅਧਾਰ ਤੇ ਪ੍ਰੋਜੈਕਟਾਂ ਲਈ ਸਮੇਂ ਦਾ ਢੁਕਵਾਂ ਵਿਸਤਾਰ ਦੇ ਸਕਦੇ ਹਨ।

ਕਿਰਪਾ ਕਰਕੇ ਐੱਮਐੱਨਆਰਈ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ- Please click here to see MNRE Notification

 

 

***

 

ਆਰਸੀਜੇ/ਐੱਮ



(Release ID: 1646007) Visitor Counter : 128