ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਮਾਮਲੇ ਮੰਤਰਾਲੇ ਦਾ ਟ੍ਰਾਈਫੈੱਡ ਇਸ ਸਾਲ, ਇੱਕ ਵਾਰ ਫਿਰ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਉੱਘੇ ਮਹਿਮਾਨਾਂ ਨੂੰ ਕਬਾਇਲੀਆਂ ਦੁਆਰਾ ਹੱਥ ਨਾਲ ਬਣਾਈਆਂ ਪੱਖੀਆਂ ਪ੍ਰਦਾਨ ਕਰੇਗਾ

Posted On: 14 AUG 2020 2:44PM by PIB Chandigarh

ਕਬਾਇਲੀ ਆਮਦਨ ਅਤੇ ਰੋਜ਼ਗਾਰ ਦਾ ਸਮਰਥਨ ਬਰਕਰਾਰ ਰੱਖਣ ਦੀ ਆਪਣੀ ਨਿਰੰਤਰ ਕੋਸ਼ਿਸ਼ ਦੇ ਹਿੱਸੇ ਵਜੋਂ ਕਬਾਇਲੀ ਮਾਮਲੇ ਮੰਤਰਾਲੇ ਦੇ ਟ੍ਰਾਈਫੈੱਡ ਨੇ ਇੱਕ ਵਾਰ ਫਿਰ ਸੁਤੰਤਰਤਾ ਦਿਵਸ ਸਮਾਰੋਹਾਂ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ  ਪਤਵੰਤਿਆਂ ਅਤੇ ਮਹਿਮਾਨਾਂ ਨੂੰ ਹੱਥ ਨਾਲ ਬਣੀਆਂ ਪੱਖੀਆਂ  ਦੀ ਸਪਲਾਈ ਕਰਨ ਲਈ ਰੱਖਿਆ ਮੰਤਰਾਲੇ ਨਾਲ ਸਹਿਯੋਗ ਕੀਤਾ ਹੈ। ਇਸ ਸਹਿਯੋਗ ਦਾ ਇਹ ਤੀਜਾ ਸਾਲ ਹੈ।

 

ਰਾਜਸਥਾਨ, ਓਡੀਸ਼ਾ, ਪੱਛਮ ਬੰਗਾਲ, ਬਿਹਾਰ, ਗੁਜਰਾਤ ਅਤੇ ਝਾਰਖੰਡ ਜਿਹੇ ਰਾਜਾਂ ਤੋਂ ਦੇਸ਼ ਭਰ ਦੇ ਕਬਾਇਲੀ  ਕਾਰੀਗਰਾਂ ਤੋਂ ਮੰਗਵਾਈਆਂ ਇਹ ਪੱਖੀਆਂ ਵਾਤਾਵਰਣ ਅਨੁਕੂਲ ਹਨ ਅਤੇ ਇਨ੍ਹਾਂ ਨੂੰ ਕੁਦਰਤੀ, ਜੈਵਿਕ ਪਦਾਰਥਾਂ ਤੋਂ ਬਣਾਇਆ ਗਿਆ ਹੈ। ਇੱਕ ਯਾਦਗਾਰੀ ਚਿੰਨ੍ਹ ਵਜੋਂ, ਇਹ ਪੱਖੀਆਂ ਅਤੀਤ ਦੀਆਂ ਉਨ੍ਹਾਂ ਯਾਦਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਜਦੋਂ ਕਿ ਇਹ ਭਾਰਤੀ ਘਰਾਂ ਦਾ ਅਟੁੱਟ ਹਿੱਸਾ ਸਨ ਅਤੇ ਤਪਦੀ ਗਰਮੀ ਵਿੱਚ ਅਰਾਮ ਪ੍ਰਦਾਨ ਕਰਦੀਆ ਸਨ।

 

A group of people around each otherDescription automatically generated

 

ਭਾਰਤੀ ਕਬਾਇਲੀ ਪੱਖੀਆਂ ਦੇਸ਼ ਭਰ ਵਿੱਚ ਟ੍ਰਾਈਬਜ਼ ਇੰਡੀਆ ਦੇ ਰਿਟੇਲ ਆਊਟਲੈੱਟਸ ʼਤੇ ਵੀ ਉਪਲੱਬਧ ਹਨ  ਅਤੇ ਇਸ ਦੇ ਈ-ਕਮਰਸ ਪਲੈਟਫਾਰਮ (www.tribesindia.com) 'ਤੇ ਵੀ  ਵਿਕਰੀ ਲਈ ਉਪਲੱਬਧ ਹਨ।

 

ਦੱਬੇ-ਕੁਚਲੇ ਕਬਾਇਲੀ ਲੋਕਾਂ ਦੇ ਭਾਈਚਾਰਿਆਂ ਦੀ ਆਰਥਿਕ ਭਲਾਈ ਨੂੰ ਦੇਸ਼ ਭਰ ਵਿੱਚ ਉਤਸ਼ਾਹਿਤ ਕਰਕੇ (ਮਾਰਕਿਟਿੰਗ ਦਾ ਵਿਕਾਸ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਰੰਤਰ ਅੱਪਗ੍ਰੇਡ ਕਰਦਿਆਂ) ਉਨ੍ਹਾਂ ਨੂੰ ਸਸ਼ਕਤਕਰਨ ਦੇ ਆਪਣੇ ਮਿਸ਼ਨ ਵਿੱਚ, ਟ੍ਰਾਈਫੈੱਡ ਨੇ, ਆਦਿਵਾਸੀ ਭਲਾਈ ਲਈ ਰਾਸ਼ਟਰੀ ਨੋਡਲ ਏਜੰਸੀ ਵਜੋਂ ਟ੍ਰਾਈਬਸ ਇੰਡੀਆ ਨਾਮਕ ਰਿਟੇਲ ਆਊਟਲੈੱਟਸ ਦੇ ਆਪਣੇ ਨੈੱਟਵਰਕ ਰਾਹੀਂ ਕਬਾਇਲੀ ਆਰਟ ਅਤੇ ਕ੍ਰਾਫਟ ਆਈਟਮਸ ਦੀਖਰੀਦਾਰੀ ਅਤੇ ਮਾਰਕਿਟਿੰਗ  ਸ਼ੁਰੂ ਕੀਤੀ। ਸਾਲ 1999 ਵਿੱਚ 9 ਮਹਾਦੇਓ ਰੋਡ, ਨਵੀਂ ਦਿੱਲੀ ਵਿਖੇ ਇੱਕ ਫਲੈਗਸ਼ਿਪ ਸਟੋਰ ਤੋਂ ਸ਼ੁਰੂ ਕਰਕੇ, ਹੁਣ ਪੂਰੇ ਭਾਰਤ ਵਿੱਚ 121 ਰਿਟੇਲ ਆਊਟਲੈੱਟਸ ਹਨ।

 

ਪਿਛਲੇ ਕੁਝ ਮਹੀਨਿਆਂ ਤੋਂ ਪ੍ਰਭਾਵਿਤ ਕਬਾਇਲੀ ਲੋਕਾਂ (ਕਾਰੀਗਰਾਂ ਅਤੇ ਜੰਗਲ ਨਿਵਾਸੀਆਂ) ਜੋ ਆਪਣੇ ਰੋਜ਼ਗਾਰ ਅਤੇ ਨੌਕਰੀਆਂ ਗੁਆ ਚੁੱਕੇ ਹਨ,ਦੇ ਮੁੜ ਵਸੇਬੇ ਲਈ ਟ੍ਰਾਈਫੈੱਡ ਨੇ ਆਪਣੇ ਪ੍ਰਯਤਨਾਂ ਨੂੰ ਤਿਗੁਣਾ ਕੀਤਾ ਹੋਇਆ ਹੈ।  ਕਬਾਇਲੀ ਕਾਰੀਗਰਾਂ ਦੁਆਰਾ ਹੱਥਾਂ ਨਾਲ ਤਿਆਰ ਕੀਤੀਆਂ ਪੱਖੀਆਂ ਨੂੰ ਤੋਹਫ਼ੇ ਵਜੋਂ ਦੇਣ ਦੀ ਇਹ ਉੱਤਮ ਪਹਿਲ, ਇਸ ਦੇ ਯਤਨਾਂ ਦੀ ਇੱਕ ਅਜਿਹੀ ਹੀ ਮਿਸਾਲ ਹੈ।

 

ਮਹਾਮਾਰੀ ਦੁਆਰਾ ਅਚਾਨਕ ਸਾਡੀ ਜ਼ਿੰਦਗੀ ਨੂੰ ਪਛਾੜਣ ਅਤੇ ਤੁਰੰਤ ਲੌਕਡਾਊਨ ਦੇ ਕਾਰਨ, 100 ਕਰੋੜ ਰੁਪਏ ਦਾ ਕਬਾਇਲੀ ਕਾਰੀਗਰਾਂ ਦਾ ਸਟਾਕ ਵੇਚਣ ਵਾਲਾ ਪਿਆ ਸੀ। ਇਹ ਯਕੀਨੀ ਬਣਾਉਣ ਲਈ ਕਿ ਕਬਾਇਲੀ ਕਾਰੀਗਰਾਂ ਦਾ ਇਹ ਸਟਾਕ ਵਿਕ ਜਾਵੇ, ਟ੍ਰਾਈਫੈੱਡ ਨੇ ਆਪਣੀ ਟ੍ਰਾਈਬਜ਼ ਇੰਡੀਆ ਵੈੱਬਸਾਈਟ (www.tribesindia.com) ਅਤੇ ਐਮਾਜ਼ੋਨ, ਫਲਿੱਪਕਾਰਟ ਅਤੇ ਜੀਈਐੱਮ ਵਰਗੇ ਹੋਰ ਰਿਟੇਲ ਪਲੈਟਫਾਰਮਾਂ ਰਾਹੀਂ ਇਨ੍ਹਾਂ ਚੀਜ਼ਾਂ ਨੂੰ ਔਨਲਾਈਨ ਵੇਚਣ ਲਈ ਅਕ੍ਰਮਕ ਮੁਹਿੰਮ ਸ਼ੁਰੂ ਕੀਤੀ ਹੈ।

 

A picture containing indoor, table, room, sittingDescription automatically generatedA store filled with lots of furnitureDescription automatically generated

 

ਐੱਨਐੱਫਪੀਜ਼, ਹੈਂਡੀਕ੍ਰਾਫਟ ਅਤੇ ਹੈਂਡਲੂਮਸ ਦੀ ਔਨਲਾਈਨ ਖਰੀਦਾਰੀ ਦੀ ਸੁਵਿਧਾ ਪ੍ਰਦਾਨ ਕਰਨ ਲਈਰਣਨੀਤਕ ਪੱਧਰ 'ਤੇ ਟ੍ਰਾਈਫੈੱਡ ਦੁਆਰਾ ਕਬਾਇਲੀ ਉਤਪਾਦਕਾਂ - ਜੰਗਲ ਨਿਵਾਸੀਆਂ ਅਤੇ ਕਾਰੀਗਰਾਂ ਲਈ ਵਿਸ਼ੇਸ਼ ਈ-ਮਾਰਕਿਟ ਪਲੇਸ ਲਾਂਚ ਕੀਤੀ ਜਾਣ ਵਾਲੀ ਹੈ। ਟ੍ਰਾਈਬਸ ਇੰਡੀਆ ਈ-ਮਾਰਟ ਪਲੈਟਫਾਰਮ, ਕਬਾਇਲੀਆਂ ਲਈ ਆਪਣੀ ਈ-ਦੁਕਾਨ ਦੁਆਰਾ ਇੱਕ ਈ-ਮਾਰਕਿਟ ਪਲੇਸ ਵਿੱਚ ਇੱਕ ਵਿਸ਼ਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗ੍ਰਾਹਕ ਸਮੂਹ ਨੂੰ ਆਪਣਾ ਮਾਲ ਵੇਚਣ ਲਈ ਇੱਕ ਓਮਨੀ-ਚੈਨਲ ਸੁਵਿਧਾ ਹੋਵੇਗੀ। ਟ੍ਰਾਈਫੈੱਡ, ਦੇਸ਼ ਭਰ ਦੇ ਲਗਭਗ 5 ਲੱਖ ਕਬਾਇਲੀ ਉਤਪਾਦਕਾਂ ਦਾ ਕਾਰੋਬਾਰ ਸ਼ੁਰੂ ਕਰਵਾਉਣ  ਅਤੇ ਉਨ੍ਹਾਂ ਦੀ ਕੁਦਰਤੀ ਪੈਦਾਵਾਰ, ਹੈਂਡਕ੍ਰਾਫਟਿਡ ਮਾਲ ਦੀ ਖਰੀਦ ਦੀ ਪ੍ਰਕਿਰਿਆ ਵਿੱਚ ਹੈ। ਰੱਖਿਆ ਮੰਤਰਾਲੇ ਨੂੰ ਸਪਲਾਈ ਕੀਤੀਆਂ ਜਾ ਰਹੀਆਂ ਪੱਖੀਆਂ ਵੀ ਇਸ ਈ-ਮਾਰਕਿਟ ਪਲੇਸ 'ਤੇ ਉਪਲੱਬਧ ਹੋਣਗੀਆਂ।

 

ਇਹ ਸਹਿਯੋਗ ਟ੍ਰਾਈਫੈੱਡ ਦੀ ਕੈਪ ਵਿੱਚ ਇੱਕ ਹੋਰ ਪ੍ਰਯਤਨ ਹੈ ਕਿਉਂਕਿ ਇਸ ਨਾਲ ਕਬਾਲਿਲੀ ਵਿਕਾਸ ਦਾ ਕੰਮ  ਜਾਰੀ ਰੱਖਿਆ ਗਿਆ  ਹੈ। ਸਾਰਿਆਂ ਨੂੰ ਉਪਲੱਬਧ ਪੱਖੀਆਂ 'ਤੇ ਝਾਤ ਪਾਉਣ ਲਈ ਸੱਦਾ ਦਿੱਤਾ ਗਿਆ ਹੈ ਅਤੇ ਇਸ ਨਾਲ ਬਚਪਨ ਦੀਆਂ ਉਨ੍ਹਾਂ ਯਾਦਾਂ ਨੂੰ ਵਾਪਸ ਲਿਆਉਣਾ ਨਿਸ਼ਚਿਤ ਹੈ ਜਦੋਂ ਕਿ ਇਹ ਪੱਖੀਆਂ ਹਰ ਘਰ ਵਿੱਚ ਸਥਾਈ ਤੌਰ ʼਤੇ ਟੰਗੀਆਂ ਹੁੰਦੀਆਂ ਸਨ। ਕਬਾਇਲੀ ਮਾਮਲੇ ਮੰਤਰਾਲੇ ਦੀ ਟੀਮ ਟ੍ਰਾਈਫੈੱਡ ਹਰ ਕਿਸੇ ਨੂੰ ਭਾਰਤ ਦੇ 74 ਵੇਂ ਸੁਤੰਤਰਤਾ ਦਿਵਸ 'ਤੇ ਸ਼ੁਭਕਾਮਨਾਵਾਂ ਦਿੰਦੀ ਹੈ!

 

*****

 

ਐੱਨਬੀ / ਐੱਸਕੇ


(Release ID: 1645931) Visitor Counter : 189