ਰਸਾਇਣ ਤੇ ਖਾਦ ਮੰਤਰਾਲਾ
ਰਾਸ਼ਟਰੀ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ ਦੀ ਸਰਪ੍ਰਸਤੀ ਅਧੀਨ ਕਰਨਾਟਕ ਵਿੱਚ ਪ੍ਰਾਈਸ ਮੋਨੀਟਰਿੰਗ ਐਂਡ ਰਿਸੋਰਸ ਯੂਨਿਟ ਸਥਾਪਿਤ ਕੀਤੀ ਗਈ
Posted On:
13 AUG 2020 6:18PM by PIB Chandigarh
ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਦੇ ਰਾਸ਼ਟਰੀ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਦੀ ਸਰਪ੍ਰਸਤੀ ਵਿੱਚ ਕਰਨਾਟਕ ਵਿੱਚ ਪ੍ਰਾਈਸ ਮੋਨੀਟਰਿੰਗ ਅਤੇ ਰਿਸੋਰਸ ਯੂਨਿਟ (ਪੀਐੱਮਆਰਯੂ) ਸਥਾਪਿਤ ਕੀਤੀ ਗਈ ਹੈ।
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਟਵੀਟ ਕਰ ਕੇ ਇਸ ਦਾ ਐਲਾਨ ਕੀਤਾ।
https://twitter.com/nppa_india/status/1293791139443519488
ਰਾਜ ਪੱਧਰ 'ਤੇ, ਪੀਐੱਮਆਰਯੂ ਰਾਜ ਡਰੱਗ ਕੰਟਰੋਲਰ ਦੀ ਪ੍ਰਤੱਖ ਦੇਖ-ਰੇਖ ਐੱਨਪੀਪੀਏ ਦੀ ਪਹੁੰਚ ਵਧਾਉਣ ਲਈ ਕੰਮ ਕਰੇਗੀ। ਪੀਐੱਮਆਰਯੂ ਸੁਸਾਇਟੀ ਰਜਿਸਟ੍ਰੇਸ਼ਨ ਐਕਟ ਤਹਿਤ ਰਜਿਸਟਰਡ ਸੁਸਾਈਟੀਆਂ ਹਨ ਜਿਸ ਦੇ ਆਪਣੇ ਨਿਯਮ (ਮੈਮੋਰੰਡਮ ਆਵ੍ ਐਸੋਸੀਏਸ਼ਨ) / ਉਪ ਕਨੂੰਨ ਹਨ। ਪੀਐੱਮਆਰਯੂ ਦੀ ਗਵਰਨਿੰਗ ਕੌਂਸਲ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਨੁਮਾਇੰਦੇ ਅਤੇ ਹੋਰ ਹਿਤਧਾਰਕ ਸ਼ਾਮਲ ਹਨ।
ਐੱਨਪੀਪੀਏ ਨੇ ਉਪਭੋਗਤਾ ਜਾਗਰੂਕਤਾ, ਪਬਲੀਸਿਟੀ ਅਤੇ ਪ੍ਰਾਈਸ ਮੋਨੀਟਰਿੰਗ (ਸੀਏਪੀਪੀਐੱਮ) ਨਾਮ ਦੀ ਆਪਣੀ ਕੇਂਦਰੀ ਸੈਕਟਰ ਸਕੀਮ ਤਹਿਤ ਕੇਰਲ, ਓਡੀਸ਼ਾ, ਗੁਜਰਾਤ, ਰਾਜਸਥਾਨ, ਹਰਿਆਣਾ, ਨਾਗਾਲੈਂਡ, ਤ੍ਰਿਪੁਰਾ, ਉੱਤਰ ਪ੍ਰਦੇਸ਼, ਪੰਜਾਬ, ਆਂਧਰ ਪ੍ਰਦੇਸ਼, ਮਿਜ਼ੋਰਮ ਅਤੇ ਜੰਮੂ ਅਤੇ ਕਸ਼ਮੀਰ ਸਮੇਤ 12 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੀਐੱਮਆਰਯੂ ਦੀ ਸਥਾਪਨਾ ਕੀਤੀ ਹੈ। ਐੱਨਪੀਪੀਏ ਦੀ ਯੋਜਨਾ ਸਾਰੇ 36 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੀਐੱਮਆਰਯੂ ਸਥਾਪਿਤ ਕਰਨ ਦੀ ਹੈ। ਯੋਜਨਾ ਦੇ ਤਹਿਤ ਪੀਐੱਮਆਰਯੂ ਦੇ ਆਵਰਤੀ ਅਤੇ ਗ਼ੈਰ-ਆਵਰਤੀ ਦੋਨੋਂ ਖਰਚ ਐੱਨਪੀਪੀਏ ਦੁਆਰਾ ਭਰੇ ਜਾਂਦੇ ਹਨ।
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਦਾ ਮੁੱਖ ਦਫ਼ਤਰ ਦਿੱਲੀ ਵਿੱਚ ਹੈ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੀਐੱਮਆਰਯੂ ਦੀ ਸਥਾਪਨਾ ਦੇ ਨਾਲ ਹੀ ਐੱਨਪੀਪੀਏ ਦੀ ਪਹੁੰਚ ਪੂਰੇ ਦੇਸ਼ ਵਿੱਚ ਹੋ ਜਾਵੇਗੀ।
ਪੀਐੱਮਆਰਯੂ ਦਾ ਪ੍ਰਾਥਮਿਕ ਕੰਮ ਦਵਾਈਆਂ ਦੀਆਂ ਕੀਮਤਾਂ ਦੀ ਨਿਗਰਾਨੀ ਕਰਨ, ਦਵਾਈਆਂ ਦੀ ਉਪਲਬਧਤਾ ਨੂੰ ਸੁਨਿਸ਼ਚਿਤ ਕਰਨ ਅਤੇ ਖਪਤਕਾਰ ਜਾਗਰੂਕਤਾ ਵਧਾਉਣ ਵਿੱਚ ਐੱਨਪੀਪੀਏ ਦੀ ਸਹਾਇਤਾ ਕਰਨਾ ਹੈ। ਪੀਐੱਮਆਰਯੂ ਜ਼ਮੀਨੀ ਪੱਧਰ ‘ਤੇ ਐੱਨਪੀਪੀਏ ਦੇ ਸਹਿਭਾਗੀ ਦੇ ਰੂਪ ਵਿੱਚ ਸੂਚਨਾ ਸੰਗ੍ਰਹਿ ਤੰਤਰ ਦੇ ਨਾਲ ਕੰਮ ਕਰਦੇ ਹਨ। ਉਹ ਐੱਨਪੀਪੀਏ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਬੰਧਿਤ ਰਾਜ ਡਰੱਗ ਕੰਟਰੋਲਰਾਂ ਨੂੰ ਜ਼ਰੂਰੀ ਤਕਨੀਕੀ ਸਹਾਇਤਾ ਪ੍ਰਦਾਨ ਕਰਨਗੇ।
ਐੱਨਪੀਪੀਏ ਕੋਵਿਡ ਪ੍ਰੋਟੋਕੋਲ ਤਹਿਤ ਐੱਚਸੀਕਿਯੂ, ਪੈਰਾਸਿਟਾਮੋਲ, ਵੈਕਸੀਨ, ਇਨਸੁਲਿਨ ਅਤੇ ਹੋਰ ਦਵਾਈਆਂ ਸਹਿਤ ਜੀਵਨ ਰੱਖਿਅਕ ਜ਼ਰੂਰੀ ਦਵਾਈਆਂ ਦੀ ਸਹਿਜ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਕੋਵਿਡ -19 ਮਹਾਮਾਰੀ ਦੇ ਦੌਰਾਨ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰਦੇ ਹੋਏ, ਐੱਨਪੀਪੀਏ ਨੇ ਇਹ ਸੁਨਿਸ਼ਚਿਤ ਕਰਨ ਦਾ ਯਤਨ ਕੀਤਾ ਹੈ ਕਿ ਪੂਰੇ ਦੇਸ਼ ਵਿੱਚ ਦਵਾਈਆਂ ਦੀ ਕੋਈ ਕਮੀ ਨਾ ਹੋਵੇ। ਪੀਐੱਮਆਰਯੂ ਖੇਤਰੀ ਪੱਧਰ 'ਤੇ ਦਵਾਈ ਸੁਰੱਖਿਆ ਮਜ਼ਬੂਤ ਕਰਨ ਅਤੇ ਦਵਾਈਆਂ ਨੂੰ ਕਿਫਾਇਤੀ ਕੀਮਤ 'ਤੇ ਉਪਲਬਧ ਕਰਵਾਉਣ ਦਾ ਯਤਨ ਕਰੇਗੀ।
***
ਆਰਸੀਜੇ/ਆਰਕੇਐੱਮ
(Release ID: 1645646)
Visitor Counter : 234