ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਿਲੈਕਸ਼ਨ ਸਾਲ 2020-21 ਤੋਂ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਲਈ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਸਕੀਮ ਵਿੱਚ ਪ੍ਰਮੁੱਖ ਸੁਧਾਰ

Posted On: 13 AUG 2020 5:12PM by PIB Chandigarh

ਸਿਲੈਕਸ਼ਨ ਸਾਲ 2020-21 ਤੋਂ ਅਨੁਸੂਚਿਤ ਜਾਤਾਂ  ਦੇ ਵਿਦਿਆਰਥੀਆਂ ਲਈ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਸਕੀਮ ਵਾਸਤੇ ਸਲਾਨਾ ਪਰਿਵਾਰਿਕ ਆਮਦਨ ਸੀਮਾ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਪ੍ਰਤੀ ਸਾਲ ਕਰ ਦਿੱਤੀ ਗਈ ਹੈ। ਇਸ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਉੱਚ ਰੈਂਕਿੰਗ ਸੰਸਥਾਨਾਂ ਵਿੱਚ ਪ੍ਰਵੇਸ਼  ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ।  ਨਿਊਨਤਮ ਪਾਤਰਤਾ ਅੰਕਾਂ ਨੂੰ 55% ਤੋਂ ਵਧਾ ਕੇ 60% ਕਰ ਦਿੱਤਾ ਗਿਆ ਹੈ। ਰੱਖ-ਰਖਾਅ ਭੱਤੇ ਨੂੰ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਪ੍ਰਗਤੀ ਨਾਲ ਜੋੜ ਦਿੱਤਾ ਗਿਆ ਹੈ।  ਕਈ ਵੈਰੀਫਿਕੇਸ਼ਨ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ ਹੈ।  ਪੁਲਿਸ ਵੈਰੀਫਿਕੇਸ਼ਨ ਨੂੰ ਹਟਾ ਦਿੱਤਾ ਗਿਆ ਹੈ ਅਤੇ ਸੈਲਫ-ਡੈਕਲਾਰੇਸ਼ਨ ਨੂੰ ਸ਼ੁਰੂ ਕੀਤਾ ਗਿਆ ਹੈ।

 

 

ਸ਼ੁਰੂ ਕੀਤੇ ਗਏ ਪਰਿਵਰਤਨਾਂ ਨਾਲ ਸਿਲੈਕਸ਼ਨ ਪ੍ਰੋਸੈੱਸ ਸਰਲ ਹੋ ਗਿਆ ਹੈ ਅਤੇ ਪਿਛਲੇ ਸਾਲ ਦੀ ਤੁਲਨਾ ਵਿੱਚ ਘੱਟ ਮਿਆਦ ਵਿੱਚ ਹੀ ਸਾਰੇ ਸਥਾਨ ਭਰੇ ਜਾਣ ਦੀ ਸੰਭਾਵਨਾ ਹੈ। ਪਹਿਲੀ ਤਿਮਾਹੀ  ਦੇ ਦੌਰਾਨ ਪ੍ਰਾਪਤ ਆਵੇਦਨਾਂ  ਦੇ ਅਧਾਰ ਤੇ ਕੁੱਲ 100 ਸਥਾਨਾਂ ਵਿੱਚੋਂ ਹੁਣ ਤੱਕ 42 ਸਥਾਨ ਭਰੇ ਜਾ ਚੁੱਕੇ ਹਨ। ਦੂਜੀ ਤਿਮਾਹੀ ਲਈ ਸਿਲੈਕਸ਼ਨ ਪ੍ਰੋਸੈੱਸ ਚਲ ਰਿਹਾ ਹੈ।

 

*****

 

 

ਐੱਨਬੀ/ਐੱਸਕੇ


(Release ID: 1645644) ਵਿਜ਼ੀਟਰ ਕਾਊਂਟਰ : 139