ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਲਈ ਵੈਕਸੀਨ ਪ੍ਰਬੰਧਨ 'ਤੇ ਰਾਸ਼ਟਰੀ ਮਾਹਿਰ ਸਮੂਹ ਨੇ ਕੋਵਿਡ -19 ਵੈਕਸੀਨ ਦੀ ਉਪਲਬਧਤਾ ਅਤੇ ਇਸ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਰਣਨੀਤੀ 'ਤੇ ਵਿਚਾਰ-ਚਰਚਾ

Posted On: 12 AUG 2020 5:28PM by PIB Chandigarh

ਕੋਵਿਡ-19 ਲਈ ਵੈਕਸੀਨ ਪ੍ਰਬੰਧਨ ਤੇ ਰਾਸ਼ਟਰੀ ਮਾਹਿਰ ਸਮੂਹ ਅੱਜ ਪਹਿਲੀ ਵਾਰ (12 ਅਗਸਤ) ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਨੀਤੀ ਆਯੋਗ ਮੈਂਬਰ ਡਾ. ਵੀ ਕੇ ਪੌਲ ਨੇ ਕੀਤੀ ਅਤੇ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਇਸ ਦੇ ਸਹਿ-ਚੇਅਰਮੈਨ ਸੀ।

 

ਕੋਵਿਡ-19 ਦੇ ਮਾਹਿਰ ਸਮੂਹ ਨੇ ਮਾਲ ਸੂਚੀ ਪ੍ਰਬੰਧਨ ਦੇ ਲਈ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਵਿਸ਼ੇਸ਼ ਰੂਪ ਨਾਲ ਆਖਰੀ ਸਿਰੇ ਤੱਕ ਸਪਲਾਈ ਦੇ ਨਾਲ ਟੀਕਾਕਰਨ ਪ੍ਰਕਿਰਿਆ ਤੇ ਨਜ਼ਰ ਰੱਖਣ ਸਮੇਤ ਇਸ ਵੈਕਸੀਨ ਦੇ ਸਪਲਾਈ ਤੰਤਰ ਦੇ ਲਈ ਧਾਰਨਾ ਅਤੇ ਅਮਲੀ ਤੰਤਰ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਦੇਸ਼ ਲਈ ਕੋਵਿਡ -19 ਵੈਕਸੀਨ ਲਈ ਉਮੀਦਵਾਰਾਂ ਦੀ ਚੋਣ ਲਈ ਵਿਆਪਕ ਮਾਪਦੰਡਾਂ 'ਤੇ ਵਿਚਾਰ-ਵਟਾਂਦਰੇ ਕੀਤੇ ਅਤੇ ਟੀਕਾਕਰਨ ਬਾਰੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਜੀਆਈ) ਦੀ ਸਥਾਈ ਤਕਨੀਕੀ ਸਬ-ਕਮੇਟੀ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਸਮੂਹ ਨੇ ਟੀਕਾਕਰਨ ਲਈ ਆਬਾਦੀ ਸਮੂਹਾਂ ਦੀ ਤਰਜੀਹ ਦੇ ਮਾਰਗ ਦਰਸ਼ਕ ਸਿਧਾਂਤਾਂ ਦੇ ਨਾਲ-ਨਾਲ ਸਵਦੇਸ਼ੀ ਅਤੇ ਅੰਤਰਰਾਸ਼ਟਰੀ ਨਿਰਮਾਣ ਸਮੇਤ ਕੋਵਿਡ-19 ਵੈਕਸੀਨ ਖਰੀਦ ਤੰਤਰ 'ਤੇ ਡੂੰਘਾਈ ਨਾਲ ਵਿਚਾਰ ਕੀਤਾ।

 

ਮਾਹਿਰ ਸਮੂਹ ਨੇ ਕੋਵਿਡ -19 ਵੈਕਸੀਨ ਖਰੀਦਣ ਲਈ ਲੋੜੀਂਦੇ ਵਿੱਤੀ ਸਰੋਤਾਂ ਅਤੇ ਇਸ ਦੇ ਵਿੱਤ ਪੋਸ਼ਣ ਲਈ ਵੱਖ-ਵੱਖ ਵਿਕਲਪਾਂ ਬਾਰੇ ਵਿਚਾਰ ਵਟਾਂਦਰੇ ਕੀਤੇ। ਕੋਵਿਡ-19 ਟੀਕਾਕਰਣ ਦੀ ਸ਼ੁਰੂਆਤ ਕਰਨ ਲਈ ਸਪਲਾਈ ਪਲੈਟਫਾਰਮ, ਕੋਲਡ ਚੇਨ ਅਤੇ ਸਹਾਇਕ ਬੁਨਿਆਦੀ ਢਾਂਚੇ ਵਜੋਂ ਉਪਲਬਧ ਵਿਕਲਪਾਂ 'ਤੇ ਵੀ ਵਿਚਾਰ-ਵਟਾਂਦਰੇ ਕੀਤੇ ਗਏ। ਇਸ ਦੇ ਇਲਾਵਾ, ਵੈਕਸੀਨ ਦੀ ਉਚਿਤ ਅਤੇ ਪਾਰਦਰਸ਼ੀ ਵੰਡ ਨੂੰ ਯਕੀਨੀ ਬਣਾਉਣ ਲਈ ਸੰਭਾਵਿਤ ਦ੍ਰਿਸ਼ਾਂ 'ਤੇ ਰਣਨੀਤੀ ਅਤੇ ਅਨੂਵਰਤੀ ਕਾਰਵਾਈ ਦੇ ਬਾਰੇ ਵਿੱਚ ਚਰਚਾ ਕੀਤੀ ਗਈ। ਵੈਕਸੀਨ ਦੀ ਸੁਰੱਖਿਆ ਅਤੇ ਨਿਗਰਾਨੀ ਨਾਲ ਜੁੜੇ ਮੁੱਦਿਆਂ ਨੂੰ ਵੀ ਉਭਾਰਿਆ ਗਿਆ ਅਤੇ ਪਾਰਦਰਸ਼ੀ ਜਾਣਕਾਰੀ ਅਤੇ ਜਾਗਰੂਕਤਾ ਨਿਰਮਾਣ ਰਾਹੀਂ ਕਮਿਊਨਿਟੀ ਦੀ ਭਾਗੀਦਾਰੀ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

 

ਕੋਵਿਡ-19 ਵੈਕਸੀਨ ਲਈ ਆਪਣੇ ਪ੍ਰਮੁੱਖ ਗੁਆਂਢੀਆਂ ਅਤੇ ਵਿਕਾਸ ਭਾਈਵਾਲ ਦੇਸ਼ਾਂ ਨੂੰ ਦਿੱਤੀ ਸਹਾਇਤਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਚਾਰ ਵਟਾਂਦਰੇ ਦੌਰਾਨ ਮਾਹਿਰ ਸਮੂਹ ਨੇ ਇਹ ਵੀ  ਕਿਹਾ ਕਿ ਭਾਰਤ ਘਰੇਲੂ ਵੈਕਸੀਨ ਨਿਰਮਾਣ ਦੀ ਸਮਰੱਥਾ ਦਾ ਵੀ ਲਾਭ ਉਠਾਏਗਾ ਅਤੇ  ਸਾਰੇ ਅੰਤਰਰਾਸ਼ਟਰੀ ਦਿੱਗਜਾਂ ਨਾਲ ਨਾ ਸਿਰਫ ਭਾਰਤ ਵਿਚ, ਬਲਕਿ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਲਈ ਵੀ ਟੀਕਿਆਂ ਦੀ ਜਲਦੀ ਸਪਲਾਈ ਵਿਚ ਸ਼ਾਮਲ ਹੋਵੇਗਾ।

ਕਮੇਟੀ ਨੇ ਸਾਰੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵੈਕਸੀਨ ਦੀ ਖਰੀਦ ਲਈ ਵੱਖਰਾ ਰਸਤਾ ਨਾ ਅਪਣਾਉਣ।

 

                                                                                 ****

 

ਐੱਮਵੀ/ਐੱਸਜੀ


(Release ID: 1645432) Visitor Counter : 286