ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਆਈਏ ਦੇ ਸੰਸਥਾਪਕ ਡਾ. ਵੇਣੂ ਬਾਪੂ ਦੇ ਉਤਸ਼ਾਹ ਨੂੰ ਬਰਕਰਾਰ ਰੱਖਣ ਲਈ ਨੌਜਵਾਨਾਂ ਦੇ ਵਿਚਾਰਾਂ ਨੂੰ ਅਨੁਭਵ ਦੇ ਨਾਲ ਜੋੜਿਆ ਜਾ ਸਕਦਾ ਹੈ: ਆਈਆਈਏ ਫਾਊਂਡੇਸ਼ਨ ਡੇਅ ਦੇ ਮੌਕੇ 'ਤੇ ਪਤਵੰਤੇ


ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ (ਆਈਆਈਏ) ਨੇ ਆਪਣਾ 50ਵਾਂ ਸਥਾਪਨਾ ਦਿਵਸ ਮਨਾਇਆ

Posted On: 12 AUG 2020 1:06PM by PIB Chandigarh


ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ (ਆਈਆਈਏ) ਦਾ 50ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਵਿੱਚ ਪ੍ਰਤਿਸ਼ਠਿਤ ਵਿਅਕਤੀਆਂ ਨੇ ਯੁਵਾ ਲੋਕਾਂ ਦੇ ਨਵੇਂ ਵਿਚਾਰਾਂ ਨੂੰ ਪਿਛਲੇ ਪੰਜ ਦਹਾਕਿਆਂ ਵਿੱਚ ਹਾਸਲ ਕੀਤੇ ਗਏ ਗਿਆਨ ਨਾਲ ਜੋੜ ਕੇ ਇਸ ਸੰਸਥਾਨ ਦੇ ਸੰਸਥਾਪਕ ਡਾ. ਵੇਣੂ ਬਾਪੂ ਦੁਆਰਾ ਸਿਰਜੀ ਗਈ ਊਰਜਾ ਅਤੇ ਉਤਸ਼ਾਹ ਨੂੰ ਬਰਕਰਾਰ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ।

ਡੀਐੱਸਟੀ ਦੇ ਸਕੱਤਰ ਪ੍ਰੋ: ਆਸ਼ੂਤੋਸ਼ ਸ਼ਰਮਾ ਨੇ ਆਈਆਈਏ  ਦੇ 50ਵੇਂ ਸਥਾਪਨਾ ਸਮਾਰੋਹ ਦਾ ਉਦਘਾਟਨ ਕਰਦਿਆਂ ਕਿਹਾ, “ਇਸ ਵਿਗਿਆਨਕ ਸੰਸਥਾ ਦੀ ਯਾਤਰਾ ਵਿੱਚ 50ਵਾਂ ਸਾਲ ਵਿਸ਼ੇਸ਼ ਹੈ, ਜਿਸ ਦੀ ਸ਼ੁਰੂਆਤ ਡਾ. ਵੇਣੂ ਬਾਪੂ ਦੇ ਮਹਾਨ ਵਿਜ਼ਨ ਨਾਲ ਕੀਤੀ ਗਈ ਸੀ। ਇਹ ਹੁਣ ਵਿਗਿਆਨ ਅਤੇ ਆਤਮਨਿਰਭਰ ਭਾਰਤ ਦੇ ਪੁਨਰਗਠਨ ਦੇ ਪੜਾਅ ਵਿੱਚ ਹੈ ਅਤੇ ਅੱਜ ਇਨ੍ਹਾਂ ਦੇ ਹੀ ਕੱਦ ਵਾਲੇ ਹੋਰ ਮਾਰਗ-ਦਰਸ਼ਕਾਂ  ਦੀ ਜ਼ਰੂਰਤ ਹੈ। ਇਸ ਸੰਸਥਾ ਦੀ ਪ੍ਰਾਰੰਭਿਕ ਊਰਜਾ ਅਤੇ ਉਤਸ਼ਾਹ ਹੁਣ ਪੰਜ ਦਹਾਕਿਆਂ ਵਿੱਚ ਹਾਸਲ ਕੀਤੇ ਗਿਆਨ ਅਤੇ ਅਨੁਭਵ  ਨਾਲ ਸਮ੍ਰਿੱਧ ਹੋ ਗਈ ਹੈ। ਅੱਗੇ ਵਧਣ ਦਾ ਤਰੀਕਾ ਇਹ ਹੈ ਕਿ ਇਸ ਊਰਜਾ ਨੂੰ ਬਿਹਤਰੀਨ ਨੌਜਵਾਨ ਪ੍ਰਤਿਭਾਵਾਂ ਅਤੇ ਨਵੇਂ ਵਿਚਾਰਾਂ ਨਾਲ ਜੋੜਿਆ ਜਾਵੇ।”

ਉਨ੍ਹਾਂ ਅੱਗੇ ਕਿਹਾ, “ਆਈਆਈਏ ਨੇ ਗੁਣਵੱਤਾ ਭਰਪੂਰ ਮਾਨਵ ਸੰਸਾਧਨਾਂ, ਬੁਨਿਆਦੀ  ਢਾਂਚੇ ਦੇ ਉਤਪਾਦਨ ਅਤੇ ਔਬਜ਼ਰਵੇਸ਼ਨਲ ਖਗੋਲ ਵਿਗਿਆਨ ਅਤੇ ਗਹਿਨ ਵਿਗਿਆਨ ਉਪਲੱਬਧ ਕਰਨ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਇਹ ਸੰਸਥਾ ਸਹੀ ਸੰਸਾਧਨ ਅਤੇ ਵਿਜ਼ਨ ਦੇ ਨਾਲ ਪ੍ਰਗਤੀ ਕਰਕੇ ਨਵੀਂਆਂ ਉਚਾਈਆਂ ਵੱਲ ਵਧਣਾ ਜਾਰੀ ਰੱਖੇਗੀ।” 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਇੱਕ ਖੁਦਮੁਖਤਾਰ ਸੰਸਥਾ, ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ (ਆਈਆਈਏ) ਨੇ ਆਪਣਾ ਸਥਾਪਨਾ  ਦਿਵਸ 10 ਅਗਸਤ 2020 ਨੂੰ ਇੱਕ ਔਨਲਾਈਨ ਪ੍ਰੋਗਰਾਮ ਰਾਹੀਂ ਮਨਾਇਆ ਜਿਸ ਵਿੱਚ ਸਥਾਪਨਾ  ਦਿਵਸ ਲੈਕਚਰ ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਕੇ ਵਿਜੈ ਰਾਘਵਨ ਦੁਆਰਾ  ਦਿੱਤਾ ਗਿਆ।

ਆਧੁਨਿਕ ਭਾਰਤੀ ਖਗੋਲ ਭੌਤਿਕੀ ਸੰਸਥਾ ਦੀ ਸਥਾਪਨਾ ਵਿੱਚ ਯੋਗਦਾਨ ਦੇਣ ਵਾਲੇ  ਡਾ. ਮਨਾਲੀ ਕੱਲਾਤ ਵੇਣੂ ਬਾਪੂ ਦਾ ਜਨਮਦਿਨ  ਇਹ ਸੰਸਥਾ ਆਪਣੇ ਸਥਾਪਨਾ ਦਿਵਸ ਵਜੋਂ ਮਨਾਉਂਦੀ ਹੈ। ਆਈਆਈਏ ਨੇ ਇਸ ਸਾਲ ਦੇ ਸਥਾਪਨਾ ਦਿਵਸ ਦੇ ਨਾਲ ਆਪਣੀ ਹੋਂਦ ਦੇ 50ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਹੈ।

ਆਈਆਈਏ ਦੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਪ੍ਰੋਫੈਸਰ ਅਵਿਨਾਸ਼ ਸੀ ਪਾਂਡੇ ਨੇ ਸੰਸਥਾ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤਾ ਈ-ਮੈਗਜ਼ੀਨ ʻਦੂਤʼ (ਡੀਓਓਟੀ) ਰਿਲੀਜ਼ ਕੀਤਾ ਅਤੇ ਕਿਹਾ, "ਇਸ ਮੈਗਜ਼ੀਨ ਦੇ ਜ਼ਰੀਏ, ਅਸੀਂ ਵਿਦਿਆਰਥੀਆਂ ਨੂੰ ਰਚਨਾਤਮਕ ਤੌਰ 'ਤੇ ਜੋੜਨ ਲਈ  ਇੱਕ ਮੰਚ ਪ੍ਰਦਾਨ ਕਰ ਰਹੇ ਹਾਂ। ਇਹ ਵਿਗਿਆਨ ਦੀਆਂ ਵਿਲੱਖਣ ਧਾਰਨਾਵਾਂ ਦੇ ਰਚਨਾਤਮਕ ਵਿਤਰਣ ਨੂੰ  ਇੱਕ ਸਰਲ ਤਰੀਕੇ ਨਾਲ ਜਨਤਾ ਤੱਕ ਪਹੁੰਚਾਉਣ ਦਾ ਪ੍ਰਗਟਾਵਾ ਹੋਵੇਗਾ।”

ਡਾਇਰੈਕਟਰ, ਪ੍ਰੋ. ਅੰਨਪੂਰਣੀ ਸੁਬਰਾਮਣੀਅਮ ਨੇ ਸੰਸਥਾ ਦੇ ਸਾਬਕਾ ਡਾਇਰੈਕਟਰਾਂ ਦੇ ਲਘੂ ਸੰਦੇਸ਼ਾਂ ਦੇ ਮਾਧਿਅਮ ਨਾਲ ਆਈਆਈਏ ਦੇ ਗਠਨ ਅਤੇ ਵਿਕਾਸ ਬਾਰੇ ਦਰਸ਼ਕਾਂ ਨੂੰ ਦੱਸਿਆ।

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1645424) Visitor Counter : 95