ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਯੁਵਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

“ਕਿਸੇ ਵੀ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਯੁਵਾ ਹੁੰਦੇ ਹਨ। ਭਾਰਤ ਅਸਲ ਵਿੱਚ ਬਹੁਤ ਹੀ ਭਾਗਸ਼ਾਲੀ ਰਾਸ਼ਟਰ ਹੈ ਜਿਸ ਦੇ ਪਾਸ ਕੌਸ਼ਲ ਨਾਲ ਭਰਪੂਰ ਇਤਨੀ ਪਰਿਵਰਤਨਾਤਮਕ ਅਤੇ ਅਭਿਲਾਸ਼ੀ ਯੁਵਾ ਸ਼ਕਤੀ ਹੈ ”


"ਸਕਿੱਲਡ ਅਤੇ ਉਤਸ਼ਾਹੀ ਨੌਜਵਾਨਾਂ ਵਿੱਚ ਅਵਸਰਾਂ ਦਾ ਬਿਹਤਰੀਨ ਲਾਭ ਉਠਾਉਣ ਦੀ ਸਮਰੱਥਾ ਹੁੰਦੀ ਹੈ"


"ਮੋਦੀ ਸਰਕਾਰ ਸਕਿੱਲ ਇੰਡੀਆ, ਸਟਾਰਟ ਅੱਪ ਇੰਡੀਆ, ਮੇਕ ਇਨ ਇੰਡੀਆ ਅਤੇ ਨਿਊ ਐਜੂਕੇਸ਼ਨ ਪਾਲਿਸੀ (ਐੱਨਈਪੀ) ਜਿਹੇ ਬੇਮਿਸਾਲ ਫੈਸਲਿਆਂ ਨਾਲ ਲਾਗਤਾਰ ਇੱਕ ਅਜਿਹੇ ਈਕੋਸਿਸਟਮ ਦਾ ਨਿਰਮਾਣ ਕਰ ਰਹੀ ਹੈ ਜਿਸ ਵਿੱਚ ਸਾਡੇ ਨੌਜਵਾਨਾਂ ਦੀਆਂ ਅਪਾਰ ਸਮਰੱਥਾਵਾਂ ਨੂੰ ਹੋਰ ਨਿਖਾਰਿਆ ਜਾ ਸਕੇ"


ਮੈਨੂੰ ਸਾਡੀ ਯੁਵਾ ਸ਼ਕਤੀ 'ਤੇ ਪੂਰਾ ਵਿਸ਼ਵਾਸ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਿਊ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨਿਰੰਤਰ ਯਤਨ ਕਰਦੇ ਰਹਿਣਗੇ”

Posted On: 12 AUG 2020 1:21PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਯੁਵਾ ਦਿਵਸ ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੇ ਟਵੀਟਸ ਵਿੱਚ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਵੀ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਯੁਵਾ ਹੁੰਦੇ ਹਨ। ਭਾਰਤ ਅਸਲ ਵਿੱਚ ਬਹੁਤ ਹੀ ਭਾਗਸ਼ਾਲੀ ਰਾਸ਼ਟਰ ਹੈ, ਜਿਸ ਦੇ ਪਾਸ ਕੌਸ਼ਲ ਨਾਲ ਭਰਪੂਰ ਇਤਨੀ ਪਰਿਵਰਤਨਾਤਮਕ ਅਤੇ ਅਭਿਲਾਸ਼ੀ ਯੁਵਾ ਸ਼ਕਤੀ ਹੈ। ਮੈਨੂੰ ਸਾਡੀ ਯੁਵਾ ਸ਼ਕਤੀ 'ਤੇ ਪੂਰਨ ਵਿਸ਼ਵਾਸ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਿਊ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨਿਰੰਤਰ ਯਤਨ ਕਰਦੇ ਰਹਿਣਗੇ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਕਿੱਲਡ ਅਤੇ ਉਤਸ਼ਾਹੀ ਨੌਜਵਾਨਾਂ ਵਿੱਚ ਅਵਸਰਾਂ ਦਾ ਬਿਹਤਰੀਨ ਲਾਭ ਉਠਾਉਣ ਦੀ ਸਮਰੱਥਾ ਹੁੰਦੀ ਹੈ

 

ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਇਸੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਸਕਿੱਲ ਇੰਡੀਆ, ਸਟਾਰਟ ਅੱਪ ਇੰਡੀਆ, ਮੇਕ ਇਨ ਇੰਡੀਆ ਅਤੇ ਨਿਊ ਐਜੂਕੇਸ਼ਨ ਪਾਲਿਸੀ (ਐੱਨਈਪੀ) ਜਿਹੇ ਆਪਣੇ ਬੇਮਿਸਾਲ ਫੈਸਲਿਆਂ ਨਾਲ ਲਾਗਤਾਰ ਈਕੋਸਿਸਟਮ ਦਾ ਨਿਰਮਾਣ ਕਰ ਰਹੀ ਹੈ ਜਿਸ ਵਿੱਚ ਸਾਡੇ ਨੌਜਵਾਨਾਂ ਦੀਆਂ ਅਪਾਰ ਸਮਰੱਥਾਵਾਂ ਨੂੰ ਹੋਰ ਨਿਖਾਰਿਆ ਜਾ ਸਕੇ

 

https://twitter.com/AmitShah/status/1293440320240095232

 

 https://twitter.com/AmitShah/status/1293440508543434753

 

*****

 

ਐੱਨਡਬਲਿਊ/ਆਰਕੇ/ਪੀਕੇ/ਏਡੀ/ ਐੱਸਐੱਸ/ਡੀਡੀਡੀ


(Release ID: 1645369) ਵਿਜ਼ੀਟਰ ਕਾਊਂਟਰ : 156