ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪ੍ਰਧਾਨ ਮੰਤਰੀ ਸਵਨਿਧੀ ਸਕੀਮ ਤਹਿਤ5 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ
ਸਕੀਮ ਤਹਿਤਕਰਜ਼ਿਆਂ ਦੀ ਪ੍ਰਵਾਨਗੀ ਦਾ ਅੰਕੜਾ 1 ਲੱਖ ਨੂੰ ਪਾਰ ਕਰ ਗਿਆ ਹੈ
Posted On:
12 AUG 2020 12:56PM by PIB Chandigarh
ਪੀਐੱਮ ਸਟ੍ਰੀਟ ਵੈਂਡਰਸ ਆਤਮ-ਨਿਰਭਰ ਨਿਧੀ (ਪੀਐੱਮ ਸਵਨਿਧੀ) ਸਕੀਮ ਦੇ 02 ਜੁਲਾਈ, 2020 ਤੋਂ ਕਰਜ਼ਾ ਪ੍ਰਕਿਰਿਆ ਸ਼ੁਰੂ ਹੋਣ ਦੇ 41 ਦਿਨਾਂ ਦੇ ਅੰਦਰ ਕਰਜ਼ਾ ਪ੍ਰਵਾਨਗੀ ਅਤੇ ਅਰਜ਼ੀਆਂ ਦੀ ਗਿਣਤੀ ਕ੍ਰਮਵਾਰ 1 ਲੱਖ ਅਤੇ 5 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ।ਪੀਐੱਮ ਸਵਨਿਧੀ ਸਕੀਮ ਨੇ ਸਟ੍ਰੀਟ ਵੈਂਡਰਸ ਵਿੱਚ ਕਾਫ਼ੀ ਉਤਸ਼ਾਹ ਪੈਦਾ ਕੀਤਾ ਹੈ, ਜੋ ਕੋਵਿਡ -19 ਲੌਕਡਾਊਨ ਤੋਂ ਬਾਅਦ ਆਪਣੇ ਕਾਰੋਬਾਰਾਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਕਿਫਾਇਤੀ ਵਰਕਿੰਗ ਕੈਪੀਟਲ ਕ੍ਰੈਡਿਟ ਦੀ ਭਾਲ ਕਰ ਰਹੇ ਹਨ।

ਪੀਐੱਮ ਸਵਨਿਧੀ ਯੋਜਨਾ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ‘ਆਤਮਨਿਰਭਰ ਭਾਰਤ ਅਭਿਯਾਨ’ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਸ਼ਹਿਰੀ ਖੇਤਰਾਂ ਵਿੱਚ ਲਗਭਗ 50 ਲੱਖ ਸਟ੍ਰੀਟ ਵੈਂਡਰਸ ਨੂੰ 1 ਸਾਲ ਦੇ ਕਾਰਜਕਾਲ ਲਈ 10,000 ਰੁਪਏ ਤੱਕ ਦੇ ਵਰਕਿੰਗ ਕੈਪੀਟਲ ਲੋਨ ਦੀ ਸੁਵਿਧਾ ਦੇਣਾ ਹੈ, ਜਿਸ ਵਿੱਚ ਸ਼ਹਿਰਾਂ ਦੇ ਆਲ਼ੇ-ਦੁਆਲ਼ੇ ਦੇ ਅਤੇ ਗ੍ਰਾਮੀਣ ਖੇਤਰਾਂ ਦੇ ਲੋਕ ਵੀ ਸ਼ਾਮਲ ਹਨ, ਜੋ ਕੋਵਿਡ-19 ਤੋਂ ਬਾਅਦ ਆਪਣੇ ਕਾਰੋਬਾਰ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੁੰਦੇ ਹਨ।ਕਰਜ਼ੇ ਦੀ ਨਿਯਮਿਤ ਅਦਾਇਗੀ ’ਤੇ 7% ਪ੍ਰਤੀ ਸਲਾਨਾ ਵਿਆਜ ਸਬਸਿਡੀ ਦੇ ਰੂਪ ਵਿੱਚ, ਨਿਰਧਾਰਿਤਡਿਜੀਟਲ ਟ੍ਰਾਂਜੈਕਸ਼ਨਾਂ ’ਤੇ ਪ੍ਰਤੀ ਸਾਲ 1,200 ਰੁਪਏ ਤੱਕ ਦਾ ਕੈਸ਼ਬੈਕ ਅਤੇ ਅਗਲੇ ਕਰਜ਼ਾ ਵਧਾਉਣ ਦੀ ਯੋਗਤਾ ਵੀ ਪ੍ਰਦਾਨ ਕੀਤੀ ਗਈ ਹੈ।
ਪੀਐੱਮ ਸਵਨਿਧੀ ਯੋਜਨਾ ਅਨੁਸੂਚਿਤ ਵਪਾਰਕ ਬੈਂਕਾਂ - ਪਬਲਿਕ ਅਤੇ ਪ੍ਰਾਈਵੇਟ, ਖੇਤਰੀ ਦਿਹਾਤੀ ਬੈਂਕਾਂ, ਸਹਿਕਾਰੀ ਬੈਂਕਾਂ, ਐੱਸਐੱਚਜੀ ਬੈਂਕਾਂ ਆਦਿ ਤੋਂ ਇਲਾਵਾ ਗ਼ੈਰ-ਬੈਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫ਼) ਅਤੇ ਲਘੂ - ਵਿੱਤ ਸੰਸਥਾਵਾਂ (ਐੱਮਐੱਫ਼ਆਈ) ਨੂੰ ਉਧਾਰ ਦੇਣ ਵਾਲੀਆਂ ਸੰਸਥਾਵਾਂ ਵਜੋਂ ਸ਼ਾਮਲ ਕਰਕੇ ਇਨ੍ਹਾਂ ‘ਬਿਲਕੁਲ ਛੋਟੇ ਉਦਮੀਆਂ’ ਦੇ ‘ਦਰਵਾਜ਼ੇ’ ’ਤੇ ਲਿਆਉਣ ਦੀ ਯੋਜਨਾ ਬਣਾ ਰਹੀ ਹੈ।ਵਿਕਰੇਤਾਵਾਂ ਦੀ ਕ੍ਰੈਡਿਟ ਪ੍ਰੋਫਾਈਲ ਬਣਾਉਣ ਲਈ ਉਨ੍ਹਾਂ ਨੂੰ ਡਿਜੀਟਲ ਭੁਗਤਾਨ ਪਲੈਟਫਾਰਮਾਂ ’ਤੇ ਦਰਜ ਕਰਨਾ ਇੱਕ ਮਹੱਤਵਪੂਰਨ ਹਿੱਸਾ ਹੈ, ਤਾਂ ਜੋ ਉਹ ਰਸਮੀ ਸ਼ਹਿਰੀ ਆਰਥਿਕਤਾ ਦਾ ਹਿੱਸਾ ਬਣ ਸਕਣ।
ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਵ੍ ਇੰਡੀਆ (ਐੱਸਆਈਡੀਬੀਆਈ) ਇਸ ਸਕੀਮ ਨੂੰ ਲਾਗੂ ਕਰਨ ਲਈ ਸਹਿਭਾਗੀ ਹੈ।ਸਟ੍ਰੀਟ ਵੈਂਡਰਸ ਨੂੰ ਉਧਾਰ ਦੇਣ ਲਈ ਉਤਸ਼ਾਹਤ ਕਰਨ ਲਈ ਕ੍ਰੈਡਿਟ ਗਰੰਟੀ ਫ਼ੰਡ ਟਰੱਸਟ ਫਾਰ ਮਾਈਕ੍ਰੋ ਐਂਡ ਸਮਾਲ ਇੰਟਰਪ੍ਰਾਈਜਜ਼ (ਸੀਜੀਟੀਐੱਮਐੱਸਈ) ਦੁਆਰਾ ਇਨ੍ਹਾਂ ਉਧਾਰ ਦੇਣ ਵਾਲੀਆਂ ਸੰਸਥਾਵਾਂ ਨੂੰ ਪੋਰਟਫੋਲੀਓ ਦੇ ਅਧਾਰ ’ਤੇ, ਗ੍ਰੇਡਿਡ ਗਰੰਟੀ ਕਵਰ ਪ੍ਰਦਾਨ ਕੀਤਾ ਜਾਂਦਾ ਹੈ।
ਗਲੀ ਦੇ ਵਿਕਰੇਤਾ ਜ਼ਿਆਦਾਤਰ ਆਪਣੇ ਕਾਰੋਬਾਰ ਬਹੁਤ ਥੋੜ੍ਹੇ ਮਾਰਜਿਨ ’ਤੇ ਚਲਾਉਂਦੇ ਹਨ।ਇਸ ਯੋਜਨਾ ਦੇ ਤਹਿਤ ਮਾਇਕ੍ਰੋ-ਕ੍ਰੈਡਿਟ ਸਹਾਇਤਾ ਅਜਿਹੇ ਵਿਕਰੇਤਾਵਾਂ ਨੂੰ ਨਾ ਸਿਰਫ਼ ਵੱਡੀ ਰਾਹਤ ਪ੍ਰਦਾਨ ਕਰੇਗੀ ਬਲਕਿ ਉਨ੍ਹਾਂ ਨੂੰ ਆਰਥਿਕ ਪ੍ਰਗਤੀ ਕਰਨ ਵਿੱਚ ਵੀ ਮਦਦ ਮਿਲੇਗੀ।ਇੱਕ ਏਕੀਕ੍ਰਿਤ ਆਈਟੀ ਪਲੈਟਫਾਰਮ (pmsvanidhi.mohua.org.in), ਵੈੱਬ ਪੋਰਟਲ ਅਤੇ ਮੋਬਾਈਲ ਐਪ ਦੀ ਵਰਤੋਂ ਨੇ ਯੋਜਨਾ ਨੂੰ ਸਮਾਜ ਦੇ ਇਸ ਹਿੱਸੇ ਵਿੱਚ ਆਪਣੀ ਪਹੁੰਚ ਅਤੇ ਫਾਇਦਿਆਂ ਨੂੰ ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਚਲਾਉਣ ਦੇ ਉਦੇਸ਼ ਨਾਲ ਸਮਰੱਥ ਬਣਾਇਆ ਹੈ।
*****
ਆਰਜੇ / ਐੱਨਜੀ
(Release ID: 1645341)
Visitor Counter : 220