ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਮਾਮਲੇ ਮੰਤਰਾਲਾ ਕਬਾਇਲੀ ਲੋਕਾਂ ਦੁਆਰਾ ਦੇਸ਼ ਦੇ ਆਜ਼ਾਦੀ ਸੰਘਰਸ਼ ਅੰਦਰ ਯੋਗਦਾਨ ਅਤੇ ਬਲੀਦਾਨ ਨੂੰ ਉਚਿਤ ਮਾਨਤਾ ਦੇਣ ਲਈ ਕਬਾਇਲੀ ਆਜ਼ਾਦੀ ਘੁਲਾਟੀਆਂ ਲਈ ਅਜਾਇਬ ਘਰ ਸਥਾਪਿਤ ਕਰੇਗਾ

Posted On: 11 AUG 2020 3:00PM by PIB Chandigarh

ਕਬਾਇਲੀ ਮਾਮਲੇ ਮੰਤਰਾਲਾ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਕਬਾਇਲੀ ਲੋਕਾਂ ਦੇ ਯੋਗਦਾਨ ਨੂੰ ਸਮਰਪਿਤ ਕਬਾਇਲੀ ਆਜ਼ਾਦੀ ਘੁਲਾਟੀਆਂ ਲਈ ਅਜਾਇਬ ਘਰਸਥਾਪਿਤ ਕਰੇਗਾ। 15 ਅਗਸਤ, 2016 ਨੂੰ ਆਪਣੇ ਆਜ਼ਾਦੀ ਦਿਹਾੜੇ ਦੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਬਾਇਲੀ ਆਜ਼ਾਦੀ ਘੁਲਾਟੀਆਂ ਲਈ ਅਜਾਇਬ ਘਰ ਦਾ ਐਲਾਨ ਕਰਦਿਆਂ ਕਿਹਾ ਸੀ, “ਸਰਕਾਰ ਉਨ੍ਹਾਂ ਰਾਜਾਂ ਵਿੱਚ ਸਥਾਈ ਅਜਾਇਬ ਘਰ ਬਣਾਉਣ ਦੀ ਇੱਛਾ ਰੱਖਦੀ ਹੈ ਅਤੇ ਯੋਜਨਾ ਬਣਾ ਰਹੀ ਹੈ, ਜਿੱਥੇ ਕਬਾਇਲੀ ਲੋਕ ਰਹਿੰਦੇ ਰਹੇ ਹਨ ਅਤੇ ਜਿੰਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕੀਤਾ ਸੀ ਅਤੇ ਉਨ੍ਹਾਂ ਅੱਗੇ ਝੁਕਣ ਤੋਂ ਇਨਕਾਰ ਕੀਤਾ ਸੀ। ਸਰਕਾਰ ਵੱਖ-ਵੱਖ ਰਾਜਾਂ ਵਿੱਚ ਅਜਿਹੇ ਅਜਾਇਬ ਘਰ ਬਣਾਉਣ ਲਈ ਕੰਮ ਕਰੇਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਆਦਿਵਾਸੀ ਕੁਰਬਾਨੀਆਂ ਦੇਣ ਵਿੱਚ ਕਿੰਨੇ ਅੱਗੇ ਸਨ।

 

ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ, ਸਾਰੇ ਅਜਾਇਬ ਘਰਾਂ ਵਿੱਚ ਵਰਚੁਅਲ ਰਿਐਲਿਟੀ (ਵੀਆਰ), ਔਗਮੈਂਟਿਡ ਰਿਐਲਿਟੀ (ਏਆਰ), 3ਡੀ/7ਡੀ ਹੋਲੋਗ੍ਰਾਫਿਕ ਪ੍ਰੋਜੈਕਸ਼ਨਸ ਆਦਿ ਟੈਕਨੋਲੋਜੀਆਂ ਦੀ ਵੱਡੇ ਪੱਧਰ ਤੇ ਵਰਤੋਂ ਹੋਵੇਗੀ।

 

ਇਹ ਅਜਾਇਬ ਘਰ ਉਸ ਇਤਿਹਾਸ ਤੇ ਚਾਨਣਾ ਪਾਉਣਗੇ, ਜਿਸ ਵਿੱਚ ਪਹਾੜਾਂ ਅਤੇ ਜੰਗਲਾਂ ਵਿੱਚ ਕਬਾਇਲੀ ਲੋਕਾਂ ਨੇ ਆਪਣੇ ਰਹਿਣ ਦੇ ਅਧਿਕਾਰ ਲਈ ਲੜਾਈ ਲੜੀ ਅਤੇ ਇਸ ਲਈ, ਵਿਰਾਸਤ ਦੀ ਉਸੇ ਹਾਲਤ ਵਿੱਚ ਸੰਭਾਲ, ਮੁੜ-ਸੁਰਜੀਤੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਨ੍ਹਾਂ ਅਜਾਇਬ ਘਰਾਂ ਵਿੱਚ ਅਦਾਵਾਸੀਆਂ ਦੀਆਂ ਵਸਤਾਂ ਦੇ ਨਾਲ-ਨਾਲ ਵਿਚਾਰ ਵੀ ਸ਼ਾਮਲ ਹੋਣਗੇ। ਇਹ ਦੇਸ਼ ਦੇ ਜੈਵਿਕ ਅਤੇ ਸੱਭਿਆਚਾਰਕ ਵਿਭਿੰਨਤਾ ਸਬੰਧੀਉਨ੍ਹਾਂ ਦੇ ਹੱਕਾਂ ਨੂੰ ਬਚਾਉਣ ਲਈ ਕਬਾਇਲੀ ਸੰਘਰਸ਼ਾਂ ਦਾ ਪ੍ਰਦਰਸ਼ਨ ਕਰਨਗੇ ਅਤੇ ਦੱਸਣਗੇ ਕਿ ਉਨ੍ਹਾਂ ਨੇ ਕਿਵੇਂ ਦੇਸ਼ ਦੇ ਨਿਰਮਾਣ ਵਿੱਚ ਸਹਾਇਤਾ ਕੀਤੀ ਹੈ।

 

ਕਬਾਇਲੀ ਮਾਮਲੇ ਦੇ ਮੰਤਰਾਲੇ ਨੇ ਇਸ ਸਬੰਧ ਵਿੱਚ ਰਾਜਾਂ ਨਾਲ ਲੜੀਬੱਧ ਵਿਚਾਰ ਵਟਾਂਦਰਾ ਕੀਤਾ। ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਦੇਸ਼ ਪੱਧਰੀ ਕਮੇਟੀ (ਐੱਨਐੱਲਸੀ) ਇਸ ਸਬੰਧੀ ਪ੍ਰਸਤਾਵਾਂ ਨੂੰ ਪਰਖਣ ਅਤੇ ਪ੍ਰਵਾਨ ਕਰਨ ਲਈ ਬਣਾਈ ਗਈ ਸੀ। ਪ੍ਰਸਤਾਵਿਤ ਅਜਾਇਬ ਘਰਾਂ ਦੀ ਧਾਰਣਾ ਅਤੇ ਡਿਜ਼ਾਈਨ ਬਾਰੇ ਵਿਚਾਰ-ਵਟਾਂਦਰੇ ਲਈ ਕਈ ਵਾਰ ਰਾਜ ਸਰਕਾਰਾਂ ਨਾਲ ਬੈਠਕਾਂ ਕੀਤੀਆਂ ਗਈਆਂ। ਰਾਜ ਸਰਕਾਰ ਦੇ ਅਧਿਕਾਰੀਆਂ ਨੇ ਵਿਰਾਸਤ -ਏ- ਖ਼ਾਲਸਾ ਅਜਾਇਬ ਘਰ, ਪੰਜਾਬ ਅਤੇ ਭੋਪਾਲ ਵਿਖੇ ਮਾਨਵ ਸੰਗ੍ਰਹਿ ਦਾ ਦੌਰਾ ਕੀਤਾ ਤਾਂ ਜੋ ਉਨ੍ਹਾਂ ਨੂੰ ਕਹਾਣੀ ਦੀ ਵਰਤੋਂ ਅਤੇ ਤਕਨੀਕ ਦੀ ਵਰਤੋਂ ਨਾਲ ਮੇਲ ਖਾਂਦੇ ਅਜਾਇਬ ਘਰ ਦੀ ਡਿਜ਼ਾਇਨਿੰਗ ਬਾਰੇ ਜਾਣੂ ਕਰਵਾਇਆ ਜਾ ਸਕੇ। ਵਿਸਤਾਰ ਵਿੱਚ ਵਿਸ਼ਲੇਸ਼ਣ ਤੋਂ ਬਾਅਦ, ਗੁਜਰਾਤ ਵਿੱਚ ਰਾਸ਼ਟਰੀ ਮਹੱਤਤਾ ਵਾਲਾ ਇੱਕ ਆਧੁਨਿਕ ਆਦੀਵਾਸੀ ਆਜ਼ਾਦੀ ਘੁਲਾਟੀਆਂ ਦਾ ਅਜਾਇਬ ਘਰ ਬਣਾਉਣ ਦਾ ਫੈਸਲਾ ਕੀਤਾ ਗਿਆ। ਮੰਤਰਾਲੇ ਨੇ ਹੁਣ ਤੱਕ ਹੋਰ ਅੱਠ ਰਾਜਾਂ ਵਿੱਚ ਕਬਾਇਲੀ ਆਜ਼ਾਦੀ ਘੁਲਾਟੀਆਂ ਲਈ ਅਜਾਇਬ ਘਰ ਸਥਾਪਿਤ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

 

ਮਨਜ਼ੂਰਸ਼ੁਦਾ ਕਬਾਇਲੀ ਆਜ਼ਾਦੀ ਘੁਲਾਟੀਆਂ ਦੇ 9 ਅਜਾਇਬ ਘਰਾਂ ਵਿੱਚੋਂ ਦੋ ਅਜਾਇਬ ਘਰ ਮੁਕੰਮਲ ਹੋਣ ਦੇ ਨੇੜੇ ਹਨ ਅਤੇ ਬਾਕੀ ਸੱਤ ਵੱਖ-ਵੱਖ ਪੜਾਅ ਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ 2022 ਦੇ ਅੰਤ ਤੱਕ ਸਾਰੇ ਅਜਾਇਬ ਘਰ ਪੂਰੇ ਕਰ ਦਿੱਤੇ ਜਾਣਗੇ। ਆਉਣ ਵਾਲੇ ਸਮੇਂ ਵਿੱਚ ਰਾਜਾਂ ਦੇ ਸਹਿਯੋਗ ਨਾਲ ਨਵੇਂ ਅਜਾਇਬ ਘਰਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।

 

ਉਹ ਰਾਜ ਜਿੱਥੇ ਕਬਾਇਲੀ ਅਜ਼ਾਦੀ ਘੁਲਾਟੀਆਂ ਦੇ ਅਜਾਇਬ ਘਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉਹ ਹੇਠ ਲਿਖੇ ਹਨ:

 

ਸੀਰੀਅਲ ਨੰਬਰ

ਰਾਜ

ਟਿਕਾਣਾ

ਪ੍ਰੋਜੈਕਟ ਦੀ ਲਾਗਤ

ਪ੍ਰਵਾਨਗੀ ਦਾ ਸਾਲ

1

ਗੁਜਰਾਤ

ਰਾਜਪਿਪਲਾ

102.55

2017-18

2

ਝਾਰਖੰਡ

ਰਾਂਚੀ

36.66

2017-18

3

ਆਂਧਰ ਪ੍ਰਦੇਸ਼

ਲਾਂਬਾਸਿੰਗੀ

35.00

2017-18

4

ਛੱਤੀਸਗੜ੍ਹ

ਰਾਏਪੁਰ

25.66

2017-18

5

ਕੇਰਲ

ਕੋਜ਼ੀਕੋਡ

16.16

2017-18

6

ਮੱਧ ਪ੍ਰਦੇਸ਼

ਛਿੰਦਵਾੜਾ

38.26

2017-18

7

ਤੇਲੰਗਾਨਾ

ਹੈਦਰਾਬਾਦ

18.00

2018-19

8

ਮਣੀਪੁਰ

ਸੇਨਾਪਤੀ

51.38

2018-19

9.

ਮਿਜ਼ੋਰਮ

ਮੂਆਲੰਗੋ, ਕੇਲਸੀਹ

15.00

2019-20

 

ਭਾਰਤ ਵਿੱਚ ਅਜ਼ਾਦੀ ਘੁਲਾਟੀਆਂ ਦੇ ਇਤਿਹਾਸ ਨੇ ਬਹੁਤ ਸਾਰੀਆਂ ਅਸਾਵੀਆਂ ਲੜਾਈਆਂ ਲੜੀਆਂ ਹਨ ਜਦੋਂ-ਜਦੋਂ ਸਾਮਰਾਜੀ ਤਾਕਤਾਂ ਆਪਣੇ ਜ਼ੁਲਮ ਨਾਲ ਖਿੱਤੇ ਦਾ ਕਬਜ਼ਾ ਲੈਣ, ਆਜ਼ਾਦ ਲੋਕਾਂ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਨੂੰ ਖ਼ਤਮ ਕਰਨ, ਅਣਗਿਣਤ ਆਦਮੀਆਂ, ਔਰਤਾਂ ਅਤੇ ਬੱਚਿਆਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਦੀ ਮਨਸ਼ਾ ਨਾਲ ਆਉਂਦੀਆਂ ਰਹੀਆਂ ਤਾਂ ਲੋਕ ਲੜੇ ਸਨ। ਇਹ ਵਿਸਤਾਰਵਾਦ ਦੇ ਦੁਸ਼ਟ ਡਿਜ਼ਾਈਨ ਅਤੇ ਆਤਮ-ਰੱਖਿਆ ਦੇ ਸ਼ਕਤੀਸ਼ਾਲੀ ਅਹਿਸਾਸ ਵਿਚਕਾਰ ਲੜਾਈ ਹੈ। ਕਬਾਇਲੀਆਂ ਨੇ ਬ੍ਰਿਟਿਸ਼ ਅਧਿਕਾਰ ਅਤੇ ਹੋਰ ਸ਼ੋਸ਼ਣ ਕਰਨ ਵਾਲਿਆਂ ਦਾ ਵਿਰੋਧ ਕੀਤਾ ਹੈ। ਕਈ ਸਦੀਆਂ ਤੋਂ, ਆਦਿਵਾਸੀ ਵੱਖਰੇ-ਵੱਖਰੇ ਸਨ, ਜੰਗਲਾਂ ਵਿੱਚ ਖਿੰਡੇ ਹੋਏ ਸਨ। ਹਰੇਕ ਕਬੀਲੇ ਨੇ ਆਪਣੀ ਸਮਾਜਿਕ ਸੱਭਿਆਚਾਰਕ ਵਿਭਿੰਨਤਾ ਸਥਾਪਿਤ ਕੀਤੀ ਹੈ। ਉਨ੍ਹਾਂ ਨੇ ਆਪਣੇ-ਆਪਣੇ ਖਿੱਤਿਆਂ ਵਿੱਚ ਬ੍ਰਿਟਿਸ਼ ਸਾਮਰਾਜ ਵਿਰੁੱਧ ਲਹਿਰ ਸ਼ੁਰੂ ਕੀਤੀ। ਬਾਹਰੀ ਲੋਕਾਂ ਵਿਰੁੱਧ ਉਨ੍ਹਾਂ ਦੇ ਅੰਦੋਲਨ ਨੂੰ ਬਸਤੀਵਾਦੀ ਵਿਰੋਧੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਆਪਣੀ ਜ਼ਮੀਨ ਤੇ ਕਬਜ਼ਾ ਕਰਨ ਵਿਰੁੱਧ, ਜ਼ਮੀਨ ਤੋਂ ਬੇਦਖਲੀ ਕਰਨ ਵਿਰੁੱਧ, ਰਵਾਇਤੀ ਕਾਨੂੰਨੀ ਅਤੇ ਸਮਾਜਿਕ ਅਧਿਕਾਰਾਂ ਅਤੇ ਰਿਵਾਜਾਂ ਨੂੰ ਰੱਦ ਕਰਨ, ਲਗਾਨ ਵਧਾਉਣ ਦੇ ਵਿਰੁੱਧ, ਖੇਤੀ ਕਰਨ ਵਾਲੇ ਨੂੰ ਜ਼ਮੀਨ ਦੇਣ ਲਈ, ਜਗੀਰੂ ਅਤੇ ਅਰਧ-ਜਗੀਰੂ ਪ੍ਰਬੰਧ ਦੇ ਖਾਤਮੇ ਦੇ ਵਿਰੁੱਧ ਵਿਦਰੋਹ ਕੀਤਾ। ਕੁੱਲ ਮਿਲਾ ਕੇ, ਇਨ੍ਹਾਂ ਅੰਦੋਲਨਾਂ ਦਾ ਸਮਾਜਿਕ ਅਤੇ ਧਾਰਮਿਕ ਪ੍ਰਭਾਵ ਸੀ। ਪਰ ਉਨ੍ਹਾਂ ਦੀ ਆਪਣੀ ਹੋਂਦ ਖ਼ਿਲਾਫ਼ ਜੁੜੇ ਮੁੱਦਿਆਂ ਵਿਰੁੱਧ ਦਖ਼ਲ ਦਿੱਤਾ ਸੀ। ਕਬਾਇਲੀ ਵਿਰੋਧ ਲਹਿਰ ਭਾਰਤ ਦੇ ਆਜ਼ਾਦੀ ਸੰਘਰਸ਼ ਦਾ ਇੱਕ ਅਨਿੱਖੜਵਾਂ ਅੰਗ ਸੀ। ਇਸ ਇਤਿਹਾਸਕ ਸੰਘਰਸ਼ ਵਿੱਚ ਬਹਾਦਰੀ ਨਾਲ ਲੜਨ ਵਾਲੇ ਬਹੁਤ ਸਾਰੇ ਉੱਘੇ ਕਬਾਇਲੀ ਆਗੂਆਂ ਜਿਵੇਂ ਕਿ ਬਿਰਸਾ ਮੁੰਡਾ, ਰਾਣੀ ਗਾਇਦਿਨਲਿਉ, ਲਕਸਮਣ ਨਾਇਕ, ਵੀਰ ਸੁਰੇਂਦਰ ਸਾਈ ਅਤੇ ਕਈ ਹੋਰਾਂ ਨੇ ਆਪਣਾ ਬਣਦਾ ਰੋਲ ਨਿਭਾਇਆ ਸੀ।

 

ਕਬਾਇਲੀ ਵਿਰੋਧ ਲਹਿਰ ਦੀ ਸਭ ਤੋਂ ਪ੍ਰਭਾਵਸ਼ਾਲੀ ਖ਼ਾਸੀਅਤ ਇਹ ਸੀ ਕਿ ਇਹ ਮੂਲ ਤੌਰ ਤੇ ਵਿਦੇਸ਼ੀ ਸ਼ਾਸਕਾਂ ਵਿਰੁੱਧ ਇੱਕ ਵਿਦਰੋਹ ਸੀ ਅਤੇ ਇਸ ਅਰਥ ਵਿੱਚ ਰਾਸ਼ਟਰੀ ਮੁਕਤੀ ਅੰਦੋਲਨ ਦਾ ਸੁਰੂਆਤੀ ਰੁਝਾਨ ਸੀ ਜਿਸਨੇ ਮਹਾਤਮਾ ਗਾਂਧੀ ਦੀ ਪ੍ਰੇਰਣਾਦਾਇਕ ਅਗਵਾਈ ਵਿੱਚ ਨਿਸ਼ਚਿਤ ਰੂਪ ਧਾਰਿਆ ਅਤੇ ਤੇਜ਼ ਹੋਇਆ। ਇਹ ਅਮੂਰਤ ਹੈ ਕਿ ਇਸ ਵਿਰੋਧ ਲਹਿਰ ਦੇ ਪਿੱਛੇ ਕਿਹੜੀਆਂ ਮਜ਼ਬੂਰੀਆਂ ਜਾਂ ਪ੍ਰੇਰਣਾਵਾਂ ਸਨ; ਇਹ ਵੀ ਅਮੂਰਤ ਹੈ ਕਿ ਕਬਾਇਲੀ ਇਨਕਲਾਬੀਆਂ ਕੋਲ ਹਥਿਆਰਬੰਦ ਸੰਘਰਸ਼ ਕਰਨ ਲਈ ਕੋਈ ਸਿਖਲਾਈ ਅਤੇ ਰਸਮੀ ਸਿੱਖਿਆ ਨਹੀਂ ਸੀ ਅਤੇ ਉਨ੍ਹਾਂ ਦੀ ਅਗਵਾਈ ਕਰਨ ਅਤੇ ਕਾਰਵਾਈ ਕਰਨ ਲਈ ਉਤਸ਼ਾਹਿਤ ਕਰਨ ਲਈ ਕੋਈ ਸਾਂਝੀ ਲੀਡਰਸ਼ਿਪ ਨਹੀਂ ਸੀ। ਬੇਮਿਸਾਲ ਤੱਥ ਇਹ ਹੈ ਕਿ ਉਹ ਆਪਣੇ ਘਰ, ਰੀਤੀ ਰਿਵਾਜ਼ਾਂ ਅਤੇ ਸੱਭਿਆਚਾਰ ਵਿੱਚ ਵਿਦੇਸ਼ੀ ਸ਼ਾਸਕਾਂ ਦੇ ਦਖ਼ਲ ਨੂੰ ਨਹੀਂ ਜਰ ਸਕਦੇ ਸੀ। ਉਨ੍ਹਾਂ ਨੇ ਸਾਮਰਾਜੀ ਤਾਕਤ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਸਾਰੇ ਕਾਰਜ ਅਤੇ ਵਿਹਾਰ ਵਿਦੇਸ਼ੀ ਸ਼ਾਸਨ ਦੀਆਂ ਨੀਹਾਂ ਨੂੰ ਜੜ ਤੋਂ ਖ਼ਤਮ ਕਰਨ ਲਈ ਸੇਧਤ ਸਨ।

*****

ਐੱਨਬੀ / ਐੱਸਕੇ / ਐੱਮਓਟੀਏ ( ਟ੍ਰਾਈਬਲ ਮਿਊਜ਼ੀਅਮ) / 11.08.2020



(Release ID: 1645339) Visitor Counter : 274