ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਗੌੜਾ ਨੇ ਹਿੰਦੁਸਤਾਨ ਉਰਵਰਕ ਅਤੇ ਰਸਾਇਣ ਲਿਮਿਟਿਡ (ਐੱਚਯੂਆਰਐੱਲ) ਦੇ ਤਿੰਨ ਅਗਾਮੀ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਇਨ੍ਹਾਂ ਪ੍ਰੋਜੈਕਟਾਂ ਨਾਲ ਘਰੇਲੂ ਉਤਪਾਦਨ ਦੀ ਸਮਰੱਥਾ ਵਿੱਚ 38.1 ਲੱਖ ਮੀਟ੍ਰਿਕ ਟਨ ਦਾ ਵਾਧਾ ਹੋਵੇਗਾ :ਗੌੜਾ

Posted On: 11 AUG 2020 6:16PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ,ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਨਵੀਂ ਦਿੱਲੀ ਵਿੱਚ ਗੋਰਖਪੁਰ, ਬਰੌਨੀ ਅਤੇ ਸਿੰਦਰੀ ਵਿਖੇ ਹਿੰਦੁਸਤਾਨ ਉਰਵਰਕ ਅਤੇ ਰਸਾਇਣ ਲਿਮਿਟਿਡ (ਐੱਚਯੂਆਰਐੱਲ) ਦੇ ਤਿੰਨ ਅਗਾਮੀ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

 

http://static.pib.gov.in/WriteReadData/userfiles/image/WhatsAppImage2020-08-11at6.13.19PM95Z2.jpeg

http://static.pib.gov.in/WriteReadData/userfiles/image/WhatsAppImage2020-08-11at6.13.23PM8045.jpeg

 

ਐੱਚਯੂਆਰਐੱਲ ਦੇ ਐੱਮਡੀ ਸ਼੍ਰੀ ਅਰੁਣ ਕੁਮਾਰ ਗੁਪਤਾ ਨੇ ਤਿੰਨੋਂ ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਇੱਕ ਸੰਖੇਪ ਪੇਸ਼ਕਾਰੀ ਦਿੱਤੀ ਅਤੇ ਕਿਹਾ ਕਿ ਗੋਰਖਪੁਰ, ਸਿੰਦਰੀ ਅਤੇ ਬਰੌਨੀ ਪ੍ਰੋਜੈਕਟਾਂ ਨੇ ਹੁਣ ਤੱਕ ਕ੍ਰਮਵਾਰ 80ਫ਼ੀਸਦੀ, 74ਫ਼ੀਸਦੀ ਅਤੇ 73ਫ਼ੀਸਦੀ ਤਰੱਕੀ ਹਾਸਲ ਕੀਤੀ ਹੈ। ਹਾਲਾਂਕਿ, ਲੌਕਡਾਊਨ, ਯਾਤਰਾ ਦੀਆਂ ਪਾਬੰਦੀਆਂ, ਮਜ਼ਦੂਰਾਂ ਦੀ ਉਪਲਬਧਤਾ ਅਤੇ ਇਸ ਤਰ੍ਹਾਂ ਦੇ ਹੋਰ ਕਾਰਨਾਂ ਕਰਕੇ ਪ੍ਰੋਜੈਕਟ ਪ੍ਰਭਾਵਿਤ ਹੋਏ ਹਨ।  ਸਥਿਤੀ ਹੁਣ ਪਹਿਲਾਂ ਨਾਲੋਂ ਸੁਧਰੀ ਹੈ ਅਤੇ ਲੋੜੀਂਦੀ ਮਨੁੱਖੀ ਸ਼ਕਤੀ, ਹਾਲਾਂਕਿ ਕੋਵੀਡ ਤੋਂ ਪਹਿਲਾਂ ਦੇ ਪੱਧਰ ਨਾਲੋਂ 20ਫ਼ੀਸਦੀ ਘੱਟ ਹੈ, ਤਿੰਨੋਂ ਸਾਈਟਾਂ 'ਤੇ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਹਾਲਾਂਕਿ ਨਿਰਧਾਰਿਤ ਸਮਾਂ ਸੀਮਾ ਤੋਂ ਪੰਜ ਤੋਂ ਛੇ ਮਹੀਨਿਆਂ ਤੱਕ ਦੇ ਕੰਮ ਵਿੱਚ ਦੇਰੀ ਹੋ ਸਕਦੀ ਹੈ, ਪਰ ਉਨ੍ਹਾਂ ਭਰੋਸਾ ਦਿੱਤਾ ਕਿ ਅਗਲੇ ਸਾਲ ਦੇ ਅੰਤ ਤੱਕ ਤਿੰਨੋਂ ਪ੍ਰੋਜੈਕਟ ਚਾਲੂ ਹੋ ਜਾਣਗੇ।

 

ਸ਼੍ਰੀ ਗੌੜਾ ਨੇ ਕਿਹਾ ਕਿ ਕੋਵਿਡ -19 ਦੇ ਕਾਰਨ ਚੁਣੌਤੀਆਂ ਨਾਲ ਪੈਦਾ ਹੋਣ ਵਾਲੀ ਦੇਰੀ ਦੇ ਘਾਟੇ ਨੂੰ ਪੂਰਾ ਕਰਨ ਲਈ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ।

 

ਉਨ੍ਹਾਂ ਸੁਝਾਅ ਦਿੱਤਾ ਕਿ ਵੀਡੀਓ ਕਾਨਫਰੰਸਿੰਗ ਵਿਦੇਸ਼ੀ ਸਲਾਹਕਾਰਾਂ ਨਾਲ ਜੁੜਨ ਲਈ ਵਰਤੀ ਜਾ ਸਕਦੀ ਹੈ ਕਿਉਂਕਿ ਕੁਝ ਸਮੇਂ ਲਈ ਯਾਤਰਾ ਦੀ ਪਾਬੰਦੀ ਜਾਰੀ ਰਹਿਣ ਦੀ ਉਮੀਦ ਹੈ। ਉਨ੍ਹਾਂ ਨੇ ਸਾਈਟਾਂ 'ਤੇ ਕੰਮ ਦੁਬਾਰਾ ਸ਼ੁਰੂ ਕਰਨ ਲਈ ਐੱਚਯੂਆਰਐੱਲ ਦੇ ਪ੍ਰਬੰਧਨ ਦੇ ਯਤਨਾਂ ਦੀ ਸ਼ਲਾਘਾ ਕੀਤੀ।  ਇੱਕ ਵਾਰ ਜਦੋਂ ਅਗਲੇ ਸਾਲ ਦੇ ਅੰਤ ਤੱਕ ਤਿੰਨ ਪ੍ਰੋਜੈਕਟ ਚਾਲੂ ਹੋ ਜਾਣਗੇ ਤਾਂ ਘਰੇਲੂ ਸਮਰੱਥਾ ਵਿੱਚ38.1 ਲੱਖ ਮੀਟ੍ਰਿਕ ਟਨ ਦਾ ਵਾਧਾ ਹੋਵੇਗਾ, ਇਸ ਨਾਲ ਯੂਰੀਆ ਉਤਪਾਦਨ ਵਿੱਚ ਆਤਮਨਿਰਭਰਤਾ ਵਿੱਚ ਵਾਧਾ ਹੋਵੇਗਾ। ਇਨ੍ਹਾਂ ਪ੍ਰੋਜੈਕਟਾਂ ਦੇ ਲਾਗੂ ਹੋਣ ਨਾਲ ਦੇਸ਼ ਨੂੰ ਘੱਟ ਆਯਾਤ ਨਿਰਭਰਤਾ, ਵਿਦੇਸ਼ੀ ਮੁਦਰਾ ਦੀ ਬੱਚਤ, ਸੈਂਕੜੇ ਸਿੱਧੇ ਅਤੇ ਅਸਿੱਧੇ ਰੋਜਗਾਰ ਸਿਰਜਣ, ਸਰਕਾਰ ਨੂੰ ਟੈਕਸ ਪ੍ਰਾਪਤੀਆਂ ਆਦਿ ਦੇ ਮਾਮਲੇ ਵਿੱਚ ਲਾਭ ਮਿਲੇਗਾ।

 

ਹਿੰਦੁਸਤਾਨ ਉਰਵਕ ਅਤੇ ਰਸਾਇਣ ਲਿਮਿਟਿਡ (ਐੱਚਯੂਆਰਐੱਲ) ਨੂੰ ਸਾਂਝੇ ਉੱਦਮ ਕੰਪਨੀ ਵਜੋਂ 15 ਜੂਨ, 2016 ਨੂੰ ਕੋਲ ਇੰਡੀਆ ਲਿਮਿਟਿਡ (ਸੀਆਈਐੱਲ), ਐੱਨਟੀਪੀਸੀ ਲਿਮਿਟਿਡ (ਐੱਨਟੀਪੀਸੀ) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈਓਸੀਐੱਲ) ਨੂੰ ਪ੍ਰਮੋਟਰਾਂ ਅਤੇ ਫਰਟੀਲਾਈਜ਼ਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਫਸੀਆਈਐੱਲ) ਅਤੇ ਹਿੰਦੁਸਤਾਨ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਿਟਿਡ (ਐੱਚਐੱਫਸੀਐੱਲ) ਨੂੰ ਦੋ ਸਹਿਭਾਗੀਆਂ ਵਜੋਂ ਸ਼ਾਮਲ ਕੀਤਾ ਸੀ। ਐੱਚਯੂਆਰਐੱਲ ਦੇ ਜ਼ਰੀਏ, ਭਾਰਤ ਸਰਕਾਰ ਗੋਰਖਪੁਰ, ਸਿੰਦਰੀ ਅਤੇ ਬਰੌਨੀ ਵਿਖੇ ਐੱਫਸੀਆਈਐੱਲ ਅਤੇ ਐੱਚਐੱਫਸੀਐੱਲ ਦੇ ਤਿੰਨ ਬੰਦ ਯੂਰੀਆ ਪਲਾਂਟਾਂ ਨੂੰ ਮੁੜ ਸੁਰਜੀਤ ਕਰ ਰਹੀ ਹੈ। ਇਸ ਹਰੇਕ ਪਲਾਂਟ ਦੀ ਸਲਾਨਾ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੈ।

 

                                                                  ****

ਆਰਸੀਜੇ/ਆਰਕੇਐੱਮ


(Release ID: 1645266)