ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਗਡਕਰੀ ਨੇ ਅਪੈਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਨੂੰ ਨਿਰਯਾਤ ਨੂੰ ਦੁਗਣਾ ਕਰਨ ਦੇ ਟੀਚੇ ਲਈ ਉਪਾਅ ਕਰਨ ਲਈ ਕਿਹਾ

ਮੰਤਰੀ ਨੇ ਗਲੋਬਲ ਮਾਰਕਿਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੁਕਾਬਲੇਬਾਜ਼ੀ ਕੀਮਤ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ' ਤੇ ਜ਼ੋਰ ਦਿੱਤਾ

ਪਾਰਦਰਸ਼ਤਾ ਵਧਾਉਣ, ਪ੍ਰੋਜੈਕਟ ਦੇ ਮੁਕੰਮਲ ਹੋਣ ਵਿੱਚ ਦੇਰੀ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਡਿਜੀਟਲ ਪ੍ਰਬੰਧਨ ਪ੍ਰਣਾਲੀ ਅਪਣਾਉਣ ਦੇ ਨਜ਼ਰੀਏ ਨਾਲ ਇਸ ਯੋਜਨਾ ਦੀ ਸਮੀਖਿਆ ਕਰੇਗੀ: ਸ਼੍ਰੀ ਗਡਕਰੀ

Posted On: 11 AUG 2020 4:03PM by PIB Chandigarh

ਕੇਂਦਰੀ ਮਾਈਕ੍ਰੋ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅਪੈਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ (ਏਈਪੀਸੀ) ਨੂੰ ਕਿਹਾ ਹੈ ਕਿ ਉਹ ਨਿਰਯਾਤ ਨੂੰ ਵਧਾਉਣ ਲਈ ਉਪਾਅ ਦੁਗਣੇ ਕਰਨ। ਉਨ੍ਹਾਂ ਵਿਸ਼ਵਵਿਆਪੀ ਬਜ਼ਾਰ ਵਿੱਚ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਲਾਗਤ ਪ੍ਰਤੀਯੋਗੀ ਬਣੇ ਰਹਿਣ ਲਈ ਟੈਕਨੋਲੋਜੀ ਦੇ ਅੱਪਗ੍ਰੇਡ ਅਤੇ ਖੋਜਾਂ ਉੱਤੇ ਵੀ ਜ਼ੋਰ ਦੇਣ ਲਈ ਕਿਹਾ । ਉਹ ਵੀਡੀਓ ਕਾਨਫਰੰਸਿੰਗ ਜ਼ਰੀਏ ਇੱਕ ਵਰਕਸ਼ਾਪ ਦੇ ਉਦਘਾਟਨ ਦੇ ਦੌਰਾਨ ਬੋਲ ਰਹੇ ਸਨ ਜਿਹੜੀ ਅਪੈਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਅਤੇ ਐੱਮਐੱਸਐੱਮਈ ਮੰਤਰਾਲੇ ਦੀ ਸਾਂਝੀ ਪਹਿਲ ਸੀ। ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਐੱਮਐੱਸਐੱਮਈ ਖੇਤਰ ਵਿੱਚ ਤਰਲਤਾ, ਤਣਾਅ ਪ੍ਰਬੰਧਨ ਲਈ ਹਾਲ ਹੀ ਵਿੱਚ ਐਲਾਨੇ ਗਏ ਪੈਕੇਜ ਜ਼ਰੀਏ ਸਹਾਇਤਾ ਮੁਹੱਈਆ ਕਰਵਾ ਰਹੀ ਹੈ।

ਸ਼੍ਰੀ ਗਡਕਰੀ ਨੇ ਗਲੋਬਲ ਮਾਪਦੰਡਾਂ ਤਹਿਤ ਉਤਪਾਦਾਂ ਅਤੇ ਡਿਜ਼ਾਈਨ ਲਈ ਲੈਬਾਰਟਰੀ ਟੈਸਟਿੰਗ ਕੈਂਪਾਂ ਦੀ ਲੋੜ ਤੇ ਵੀ ਜ਼ੋਰ ਦਿੱਤਾ ਅਤੇ ਬਿਹਤਰ ਡਿਜ਼ਾਈਨ ਲਈ ਇੱਕ ਡਿਜ਼ਾਈਨ ਸੈਂਟਰ ਦੀ ਵੀ ਮੰਗ ਕੀਤੀ।

 

ਸ਼੍ਰੀ ਗਡਕਰੀ ਨੇ ਟੈਕਸਟਾਈਲ ਉਦਯੋਗ ਵਿੱਚ ਬਾਂਸ ਵਰਗੇ ਨਵੇਂ ਸਰੋਤ ਪਦਾਰਥਾਂ ਦੀ ਵਰਤੋਂ ਕਰਨ ਤੇ ਜ਼ੋਰ ਦਿੱਤਾਅਰਥਵਿਵਸਥਾ, ਖ਼ਾਸ ਕਰਕੇ ਗ੍ਰਾਮੀਣ, ਆਦਿਵਾਸੀ ਅਤੇ ਪਿਛੜੇ ਖੇਤਰਾਂ ਵਿੱਚ ਐੱਮਐੱਸਐੱਮਈਜ਼ ਦੀ ਮਹੱਤਵਪੂਰਣ ਭੂਮਿਕਾ ਦਾ ਜ਼ਿਕਰ ਕਰਦਿਆਂ ਸ਼੍ਰੀ ਗਡਕਰੀ ਨੇ ਟੈਕਸਟਾਈਲ ਉਦਯੋਗ ਨੂੰ ਇਨ੍ਹਾਂ ਖੇਤਰਾਂ ਵਿੱਚ ਕੱਪੜੇ ਕੇਂਦਰ ਸਥਾਪਿਤ ਕਰਨ ਅਤੇ ਉਨ੍ਹਾਂ ਦੇ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕਿਹਾ ।

 

ਸ਼੍ਰੀ ਗਡਕਰੀ ਨੇ ਅਪੈਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ (ਏਈਪੀਸੀ) ਦੇ ਚੰਗੇ ਕੰਮ ਅਤੇ ਨਿਰਯਾਤ ਦੀ ਕੁਆਲਿਟੀ ਲਈ ਇਸ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿੱਚ ਹੋਰ ਸੁਧਾਰ ਕੀਤਾ ਜਾ ਸਕਦਾ ਹੈ।

 

ਵਰਕਸ਼ਾਪ ਵਿੱਚ ਐੱਮਐੱਸਐੱਮਈ ਅਤੇ ਟੈਕਸਟਾਈਲ ਉਦਯੋਗ ਨਾਲ ਜੁੜੇ ਬਹੁਤ ਸਾਰੇ ਕਾਰੋਬਾਰੀ ਅਤੇ ਮਾਹਿਰ ਸ਼ਾਮਲ ਵੀ ਹੋਏ

 

****

 

ਐੱਮਜੀ/ਏਐੱਮ/ਏਕੇ/ਡੀਏ



(Release ID: 1645237) Visitor Counter : 135